Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਯਰੂਸ਼ਲਮ ਦੇ ਮੰਦਰ ਵਿਚ ਪੈਸੇ ਬਦਲਣ ਵਾਲੇ ਦਲਾਲ ਕਿਉਂ ਸਨ?

ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਦੇਖਿਆ ਕਿ ਮੰਦਰ ਵਿਚ ਲੋਕਾਂ ਨਾਲ ਕਿੰਨੀ ਬੇਇਨਸਾਫ਼ੀ ਹੋ ਰਹੀ ਸੀ ਅਤੇ ਉਸ ਨੇ ਇਸ ਨੂੰ ਖ਼ਤਮ ਕਰਨ ਲਈ ਕੁਝ ਕੀਤਾ। ਬਾਈਬਲ ਵਿਚ ਲਿਖਿਆ ਹੈ: “ਯਿਸੂ . . . ਨੇ ਮੰਦਰ ਵਿਚ ਚੀਜ਼ਾਂ ਵੇਚਣ ਤੇ ਖ਼ਰੀਦਣ ਵਾਲੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ। ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: ‘ਇਹ ਲਿਖਿਆ ਹੈ: “ਮੇਰਾ ਘਰ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ,” ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।’”—ਮੱਤੀ 21:12, 13.

ਪਹਿਲੀ ਸਦੀ ਵਿਚ ਬਹੁਤ ਸਾਰੇ ਦੇਸ਼ਾਂ ਅਤੇ ਸ਼ਹਿਰਾਂ ਤੋਂ ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕ ਯਰੂਸ਼ਲਮ ਦੇ ਮੰਦਰ ਵਿਚ ਆਉਂਦੇ ਸਨ ਅਤੇ ਆਪਣੇ ਨਾਲ ਆਪਣੇ ਇਲਾਕੇ ਦੇ ਸਿੱਕੇ ਲੈ ਕੇ ਆਉਂਦੇ ਸਨ। ਪਰ ਮੰਦਰ ਦਾ ਟੈਕਸ ਭਰਨ, ਬਲ਼ੀਆਂ ਵਾਸਤੇ ਜਾਨਵਰ ਖ਼ਰੀਦਣ ਅਤੇ ਹੋਰ ਭੇਟਾਂ ਵਗੈਰਾ ਲਈ ਉਨ੍ਹਾਂ ਨੂੰ ਖ਼ਾਸ ਕਿਸਮ ਦੇ ਸਿੱਕਿਆਂ ਦੀ ਲੋੜ ਪੈਂਦੀ ਸੀ। ਤਿਉਹਾਰ ਦੌਰਾਨ ਪੈਸੇ ਬਦਲਣ ਵਾਲੇ ਦਲਾਲ ਮੰਦਰ ਵਿਚ ਗ਼ੈਰ-ਯਹੂਦੀਆਂ ਦੇ ਵਿਹੜੇ ਵਿਚ ਆਪਣੇ ਮੇਜ਼-ਕੁਰਸੀਆਂ ਲਾ ਕੇ ਬੈਠ ਜਾਂਦੇ ਸਨ। ਉਹ ਦੂਸਰੇ ਦੇਸ਼ਾਂ ਤੋਂ ਆਏ ਯਹੂਦੀਆਂ ਦੇ ਵਿਦੇਸ਼ੀ ਸਿੱਕੇ ਬਦਲਣ ਲਈ ਕਮਿਸ਼ਨ ਵਸੂਲ ਕਰਦੇ ਸੀ। ਨਾਲੇ, ਜਿੰਨੇ-ਜਿੰਨੇ ਦੇ ਸਿੱਕੇ ਲੋਕਾਂ ਨੂੰ ਚਾਹੀਦੇ ਹੁੰਦੇ ਸਨ, ਉਨ੍ਹਾਂ ਲਈ ਵੀ ਉਹ ਕਮਿਸ਼ਨ ਵਸੂਲ ਕਰਦੇ ਸਨ।

ਯਿਸੂ ਨੇ ਉਨ੍ਹਾਂ ਦਲਾਲਾਂ ਦੀ ਨਿੰਦਿਆ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਮੰਦਰ ਨੂੰ “ਲੁਟੇਰਿਆਂ ਦਾ ਅੱਡਾ” ਬਣਾ ਦਿੱਤਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਜ਼ਿਆਦਾ ਕਮਿਸ਼ਨ ਵਸੂਲ ਕਰ ਕੇ ਲੋਕਾਂ ਨੂੰ ਲੁੱਟ ਰਹੇ ਸਨ। (w11-E 10/01)