Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਇਜ਼ਰਾਈਲੀ ਮੌਤ ਦੀ ਸਜ਼ਾ ਦੇਣ ਲਈ ਅਪਰਾਧੀਆਂ ਨੂੰ ਸੂਲ਼ੀ ’ਤੇ ਟੰਗਦੇ ਸਨ?

ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੀਆਂ ਕੌਮਾਂ ਕੁਝ ਅਪਰਾਧੀਆਂ ਨੂੰ ਸੂਲ਼ੀ ਜਾਂ ਖੰਭੇ ’ਤੇ ਟੰਗ ਕੇ ਮੌਤ ਦੀ ਸਜ਼ਾ ਦਿੰਦੀਆਂ ਸਨ। ਰੋਮੀ ਲੋਕ ਕਿਸੇ ਅਪਰਾਧੀ ਨੂੰ ਸੂਲ਼ੀ ’ਤੇ ਬੰਨ੍ਹਦੇ ਸਨ ਜਾਂ ਉਸ ਨੂੰ ਕਿੱਲਾਂ ਨਾਲ ਗੱਡਦੇ ਸਨ। ਉਹ ਤਦ ਤਕ ਸੂਲ਼ੀ ’ਤੇ ਜੀਉਂਦਾ ਰਹਿੰਦਾ ਸੀ ਜਦ ਤਕ ਉਹ ਦਰਦ, ਭੁੱਖ-ਪਿਆਸ ਤੇ ਠੰਢ-ਗਰਮੀ ਨੂੰ ਸਹਾਰ ਸਕਦਾ ਸੀ। ਰੋਮੀ ਲੋਕ ਸੂਲ਼ੀ ’ਤੇ ਟੰਗੇ ਜਾਣ ਨੂੰ ਇਕ ਸ਼ਰਮਨਾਕ ਸਜ਼ਾ ਮੰਨਦੇ ਸਨ ਜੋ ਸਭ ਤੋਂ ਨੀਚ ਅਪਰਾਧੀਆਂ ਨੂੰ ਹੀ ਦਿੱਤੀ ਜਾਂਦੀ ਸੀ।

ਪੁਰਾਣੇ ਇਜ਼ਰਾਈਲ ਬਾਰੇ ਕੀ? ਕੀ ਇਜ਼ਰਾਈਲੀ ਮੌਤ ਦੀ ਸਜ਼ਾ ਦੇਣ ਲਈ ਅਪਰਾਧੀਆਂ ਨੂੰ ਸੂਲ਼ੀ ’ਤੇ ਟੰਗਦੇ ਸਨ? ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ: “ਜੇ ਕਿਸੇ ਮਨੁੱਖ ਉੱਤੇ ਅਜਿਹਾ ਪਾਪ ਆ ਜਾਵੇ ਜੋ ਮੌਤ ਜੋਗ ਹੋਵੇ ਅਤੇ ਉਹ ਮਾਰਿਆ ਜਾਵੇ ਅਤੇ ਤੁਸੀਂ ਉਹ ਨੂੰ ਰੁੱਖ ਉੱਤੇ ਟੰਗ ਦਿਓ ਤਾਂ ਤੁਸੀਂ ਸਾਰੀ ਰਾਤ ਉਸ ਦੀ ਲੋਥ ਰੁੱਖ ਉੱਤੇ ਟੰਗੀ ਹੋਈ ਨਾ ਰਹਿਣ ਦਿਓ ਪਰ ਤੁਸੀਂ ਉਹ ਨੂੰ ਉਸੇ ਦਿਨ ਦੱਬ ਦਿਓ।” (ਬਿਵ. 21:22, 23) ਸੋ ਲੱਗਦਾ ਹੈ ਕਿ ਉਸ ਜ਼ਮਾਨੇ ਵਿਚ ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਹੁੰਦਾ ਸੀ, ਤਾਂ ਉਸ ਨੂੰ ਜਾਨੋਂ ਮਾਰ ਕੇ ਉਸ ਦੀ ਲਾਸ਼ ਨੂੰ ਸੂਲ਼ੀ ਜਾਂ ਦਰਖ਼ਤ ’ਤੇ ਟੰਗਿਆ ਜਾਂਦਾ ਸੀ।

ਸਜ਼ਾ ਦੇਣ ਦੇ ਸੰਬੰਧ ਵਿਚ ਲੇਵੀਆਂ 20:2 ਵਿਚ ਲਿਖਿਆ ਹੈ: “ਜਿਹੜਾ ਇਸਰਾਏਲੀਆਂ ਵਿੱਚੋਂ ਯਾ ਉਨ੍ਹਾਂ ਓਪਰਿਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ ਆਪਣੇ ਵੰਸ ਵਿੱਚੋਂ ਕੋਈ ਜਣਾ ਮੋਲਕ ਦੇਵ ਨੂੰ ਦੇਵੇ ਤਾਂ ਉਹ ਜਰੂਰ ਵੱਢਿਆ ਜਾਵੇ। ਦੇਸ ਦੇ ਲੋਕ ਉਸ ਨੂੰ ਵੱਟਿਆਂ ਨਾਲ ਮਾਰ ਸੁੱਟਣ।” ਜਾਦੂ-ਟੂਣਾ ਕਰਨ ਵਾਲੇ ਵੀ ਮੌਤ ਦੀ ਸਜ਼ਾ ਦੇ ਲਾਇਕ ਸਨ। ਉਨ੍ਹਾਂ ਨੂੰ ਮੌਤ ਦੀ ਸਜ਼ਾ ਕਿਵੇਂ ਦਿੱਤੀ ਜਾਂਦੀ ਸੀ? ਉਨ੍ਹਾਂ ਨੂੰ “ਵਟਿਆਂ ਨਾਲ” ਜਾਨੋਂ ਮਾਰਿਆ ਜਾਂਦਾ ਸੀ।​—ਲੇਵੀ. 20:27.

ਬਿਵਸਥਾ ਸਾਰ 22:23, 24 ਵਿਚ ਲਿਖਿਆ ਹੈ: “ਜੇ ਕਿਸੇ ਕੁਆਰੀ ਛੋਕਰੀ ਦੀ ਕਿਸੇ ਮਨੁੱਖ ਨਾਲ ਕੁੜਮਾਈ ਹੋਈ ਹੋਈ ਹੋਵੇ ਅਤੇ ਕੋਈ ਹੋਰ ਮਨੁੱਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ ਤਾਂ ਤੁਸੀਂ ਉਨ੍ਹਾਂ ਦੋਹਾਂ ਨੂੰ ਉਸ ਸ਼ਹਿਰ ਦੇ ਫਾਟਕ ਕੋਲ ਲੈ ਜਾਓ ਅਤੇ ਉਨ੍ਹਾਂ ਨੂੰ ਵੱਟਿਆਂ ਨਾਲ ਅਜੇਹਾ ਮਾਰੋ ਕਿ ਓਹ ਮਰ ਜਾਣ, ਉਸ ਛੋਕਰੀ ਨੂੰ ਏਸ ਕਾਰਨ ਕਿ ਸ਼ਹਿਰ ਵਿੱਚ ਹੁੰਦਿਆਂ ਤੇ ਉਸ ਚੀਕਾਂ ਨਹੀਂ ਮਾਰੀਆਂ ਅਤੇ ਉਸ ਮਨੁੱਖ ਨੂੰ ਏਸ ਕਾਰਨ ਕਿ ਉਸ ਨੇ ਆਪਣੇ ਗੁਆਂਢੀ ਦੀ ਤੀਵੀਂ ਦੀ ਬੇਪਤੀ ਕੀਤੀ। ਇਉਂ ਤੁਸੀਂ ਏਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।” ਤਾਂ ਫਿਰ ਆਮ ਤੌਰ ਤੇ ਪੁਰਾਣੇ ਜ਼ਮਾਨੇ ਦੇ ਇਜ਼ਰਾਈਲੀ ਘਿਣਾਉਣੇ ਪਾਪ ਕਰਨ ਵਾਲੇ ਅਪਰਾਧੀਆਂ ਨੂੰ ਪੱਥਰਾਂ ਨਾਲ ਜਾਨੋਂ ਮਾਰਦੇ ਸਨ। *

ਲੱਗਦਾ ਹੈ ਕਿ ਜੇ ਪੁਰਾਣੇ ਇਜ਼ਰਾਈਲ ਵਿਚ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਹੁੰਦਾ ਸੀ, ਤਾਂ ਉਸ ਨੂੰ ਜਾਨੋਂ ਮਾਰ ਕੇ ਉਸ ਦੀ ਲਾਸ਼ ਨੂੰ ਸੂਲ਼ੀ ਜਾਂ ਦਰਖ਼ਤ ’ਤੇ ਟੰਗਿਆ ਜਾਂਦਾ ਸੀ

ਬਿਵਸਥਾ ਸਾਰ 21:23 ਵਿਚ ਲਿਖਿਆ ਹੈ: “ਜਿਹੜਾ ਟੰਗਿਆ ਜਾਵੇ ਉਹ ਪਰਮੇਸ਼ੁਰ ਦਾ ਸਰਾਪੀ ਹੈ।” ‘ਪਰਮੇਸ਼ੁਰ ਦੇ ਸਰਾਪੀ’ ਦੀ ਲਾਸ਼ ਨੂੰ ਖੁੱਲ੍ਹੇ-ਆਮ ਸੂਲ਼ੀ ਜਾਂ ਦਰਖ਼ਤ ’ਤੇ ਟੰਗਣ ਨਾਲ ਇਜ਼ਰਾਈਲੀਆਂ ਨੂੰ ਚੇਤਾਵਨੀ ਮਿਲਦੀ ਸੀ।

^ ਪੇਰਗ੍ਰੈਫ 6 ਕਈ ਵਿਦਵਾਨ ਮੰਨਦੇ ਹਨ ਕਿ ਮੂਸਾ ਦੇ ਕਾਨੂੰਨ ਮੁਤਾਬਕ ਇਕ ਅਪਰਾਧੀ ਨੂੰ ਪਹਿਲਾਂ ਜਾਨੋਂ ਮਾਰਿਆ ਜਾਂਦਾ ਸੀ ਅਤੇ ਫਿਰ ਉਸ ਦੀ ਲਾਸ਼ ਨੂੰ ਸੂਲ਼ੀ ਉੱਤੇ ਟੰਗਿਆ ਜਾਂਦਾ ਸੀ। ਪਰ ਲੱਗਦਾ ਹੈ ਕਿ ਪਹਿਲੀ ਸਦੀ ਤਕ ਯਹੂਦੀ ਲੋਕ ਕੁਝ ਅਪਰਾਧੀਆਂ ਨੂੰ ਜ਼ਿੰਦਾ ਹੀ ਸੂਲ਼ੀ ਉੱਤੇ ਟੰਗ ਦਿੰਦੇ ਸਨ ਜਿੱਥੇ ਉਹ ਤੜਫ਼-ਤੜਫ਼ ਕੇ ਦਮ ਤੋੜ ਦਿੰਦੇ ਸਨ।