Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਕੁਝ ਲੋਕ ਬਾਈਬਲ ਦਾ ਗ਼ਲਤ ਇਸਤੇਮਾਲ ਕਿਵੇਂ ਕਰਦੇ ਹਨ ਤੇ ਇਸ ਬਾਰੇ ਮਸੀਹੀਆਂ ਦਾ ਕੀ ਵਿਚਾਰ ਹੈ?

ਕਈ ਲੋਕ ਕਿਤਿਓਂ ਵੀ ਬਾਈਬਲ ਖੋਲ੍ਹਦੇ ਹਨ ਅਤੇ ਖੁੱਲ੍ਹੇ ਸਫ਼ੇ ਉੱਤੇ ਜਿੱਥੇ ਵੀ ਉਨ੍ਹਾਂ ਦੀ ਨਜ਼ਰ ਪੈਂਦੀ ਹੈ, ਉੱਥੋਂ ਹੀ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਸ਼ਬਦਾਂ ਰਾਹੀਂ ਪਰਮੇਸ਼ੁਰ ਉਨ੍ਹਾਂ ਨੂੰ ਅਗਵਾਈ ਦੇ ਰਿਹਾ ਹੈ ਜਾਂ ਦੱਸ ਰਿਹਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਸੱਚੇ ਮਸੀਹੀ ਜਾਦੂਗਰੀ ਨਹੀਂ ਕਰਦੇ, ਸਗੋਂ ਬਾਈਬਲ ਦੀ ਸਟੱਡੀ ਕਰ ਕੇ ਉਸ ਦਾ ਸਹੀ ਗਿਆਨ ਤੇ ਪਰਮੇਸ਼ੁਰ ਦੀ ਅਗਵਾਈ ਲੈਂਦੇ ਹਨ।​—12/15, ਸਫ਼ਾ 3.

ਕਿਹੜੀ “ਦੁਨੀਆਂ” ਖ਼ਤਮ ਹੋ ਜਾਵੇਗੀ?

ਜਿਹੜੀ “ਦੁਨੀਆਂ” ਖ਼ਤਮ ਹੋਣੀ ਹੈ, ਉਹ ਇਹ ਧਰਤੀ ਨਹੀਂ, ਸਗੋਂ ਦੁਨੀਆਂ ਦੇ ਉਹ ਸਾਰੇ ਲੋਕ ਹਨ ਜੋ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀਆਂ ਜ਼ਿੰਦਗੀਆਂ ਨਹੀਂ ਜੀਉਂਦੇ। (1 ਯੂਹੰ. 2:17) ਅੰਤ ਵਿੱਚੋਂ ਵਫ਼ਾਦਾਰ ਇਨਸਾਨ ਅਤੇ ਧਰਤੀ ਬਚ ਜਾਵੇਗੀ।​—1/1, ਸਫ਼ੇ 5-7.

ਭਾਵੇਂ ਹਾਬਲ ਮਰ ਚੁੱਕਾ ਹੈ, ਫਿਰ ਵੀ ਉਹ ਸਾਨੂੰ ਕਿਵੇਂ ਸਿਖਾ ਰਿਹਾ ਹੈ? (ਇਬ. 11:4)

ਉਹ ਆਪਣੀ ਨਿਹਚਾ ਰਾਹੀਂ ਸਾਨੂੰ ਸਿਖਾਉਂਦਾ ਹੈ। ਜੇ ਅਸੀਂ ਉਸ ਦੀ ਨਿਹਚਾ ਤੋਂ ਸਿੱਖੀਏ ਅਤੇ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਦਿਖਾਵਾਂਗੇ ਕਿ ਹਾਬਲ ਦੀ ਮਿਸਾਲ ਸਾਡੇ ਉੱਤੇ ਅਸਰ ਕਰ ਰਹੀ ਹੈ।​—1/1, ਸਫ਼ਾ 12.

ਕਿਹੜੀਆਂ ਚੀਜ਼ਾਂ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦੀਆਂ ਹਨ?

ਕੁਝ ਚੀਜ਼ਾਂ ਹਨ: ਸਾਡਾ ਕੰਮ ਜਾਂ ਕੈਰੀਅਰ, ਮਨੋਰੰਜਨ, ਪਰਿਵਾਰ ਦੇ ਛੇਕੇ ਹੋਏ ਮੈਂਬਰ ਨਾਲ ਮਿਲਣਾ-ਜੁਲਣਾ, ਤਕਨਾਲੋਜੀ, ਹਮੇਸ਼ਾ ਆਪਣੀ ਸਿਹਤ ਬਾਰੇ ਹੀ ਚਿੰਤਾ ਕਰਦੇ ਰਹਿਣਾ, ਪੈਸੇ ਪ੍ਰਤੀ ਗ਼ਲਤ ਰਵੱਈਆ ਅਤੇ ਆਪਣੇ ਉੱਤੇ ਘਮੰਡ ਕਰਨਾ।—1/15, ਸਫ਼ੇ 12-21.

ਅਸੀਂ ਮੂਸਾ ਦੀ ਨਿਮਰਤਾ ਤੋਂ ਕੀ ਸਿੱਖਦੇ ਹਾਂ?

ਮੂਸਾ ਨੇ ਅਧਿਕਾਰ ਮਿਲਣ ਤੇ ਘਮੰਡ ਨਹੀਂ ਕੀਤਾ। ਉਸ ਨੇ ਆਪਣੇ ’ਤੇ ਨਹੀਂ, ਸਗੋਂ ਯਹੋਵਾਹ ’ਤੇ ਭਰੋਸਾ ਰੱਖਿਆ। ਅਸੀਂ ਅਧਿਕਾਰ ਜਾਂ ਆਪਣੀਆਂ ਕਾਬਲੀਅਤਾਂ ਕਰਕੇ ਕਦੇ ਘਮੰਡੀ ਨਹੀਂ ਬਣਾਂਗੇ। ਇਸ ਦੀ ਬਜਾਇ ਅਸੀਂ ਯਹੋਵਾਹ ’ਤੇ ਭਰੋਸਾ ਰੱਖਾਂਗੇ। (ਕਹਾ. 3:5, 6)​—3/1, ਸਫ਼ਾ 5.

ਇਜ਼ਰਾਈਲੀਆਂ ਦੇ “ਦਿਲ ਅਸੁੰਨਤੇ” ਹੋਣ ਦਾ ਕੀ ਮਤਲਬ ਸੀ? (ਯਿਰ. 9:26)

ਉਨ੍ਹਾਂ ਦੇ ਦਿਲ ਢੀਠ ਅਤੇ ਬਾਗ਼ੀ ਸਨ। ਯਹੋਵਾਹ ਉਨ੍ਹਾਂ ਦੇ ਇਰਾਦਿਆਂ ਅਤੇ ਸੋਚ ਤੋਂ ਖ਼ੁਸ਼ ਨਹੀਂ ਸੀ। ਉਨ੍ਹਾਂ ਨੂੰ ਆਪਣੀ ਗ਼ਲਤ ਸੋਚ, ਇੱਛਾਵਾਂ ਤੇ ਇਰਾਦਿਆਂ ਨੂੰ ਬਦਲਣ ਦੀ ਲੋੜ ਸੀ। (ਯਿਰ. 5:23, 24)​—3/15, ਸਫ਼ੇ 9-10.

ਧਰਤੀ ਉੱਤੇ ਯਹੋਵਾਹ ਦੇ ਸੰਗਠਨ ਵਿਚ ਕੀ-ਕੀ ਸ਼ਾਮਲ ਹੈ?

ਇਸ ਵਿਚ ਪ੍ਰਬੰਧਕ ਸਭਾ, ਬ੍ਰਾਂਚ ਕਮੇਟੀਆਂ, ਸਫ਼ਰੀ ਨਿਗਾਹਬਾਨ, ਬਜ਼ੁਰਗ, ਮੰਡਲੀਆਂ ਅਤੇ ਪਬਲੀਸ਼ਰ ਸ਼ਾਮਲ ਹਨ।​—4/15, ਸਫ਼ਾ 29.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਦੀ ਜ਼ਿੰਦਗੀ ਸੱਚ-ਮੁੱਚ ਖ਼ੁਸ਼ੀਆਂ ਭਰੀ ਸੀ?

ਯਿਸੂ ਦੀ ਜ਼ਿੰਦਗੀ ਦਾ ਮਕਸਦ ਸੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ। ਉਹ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਲੋਕਾਂ ਨੂੰ ਪਿਆਰ ਕਰਦਾ ਸੀ। ਯਿਸੂ ਜਾਣਦਾ ਸੀ ਕਿ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਸੀ। ਇਹੀ ਸੀ ਉਸ ਦੀ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਰਾਜ਼।​—5/1, ਸਫ਼ੇ 4-5.

ਕੀ ਇਜ਼ਰਾਈਲੀ ਮੌਤ ਦੀ ਸਜ਼ਾ ਦੇਣ ਲਈ ਅਪਰਾਧੀਆਂ ਨੂੰ ਸੂਲ਼ੀ ’ਤੇ ਟੰਗਦੇ ਸਨ?

ਨਹੀਂ। ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੀਆਂ ਕੌਮਾਂ ਇੱਦਾਂ ਕਰਦੀਆਂ ਸਨ, ਪਰ ਇਜ਼ਰਾਈਲੀ ਨਹੀਂ। ਪੁਰਾਣੇ ਇਜ਼ਰਾਈਲ ਵਿਚ ਪਹਿਲਾਂ ਬੁਰੇ ਲੋਕਾਂ ਨੂੰ ਪੱਥਰਾਂ ਨਾਲ ਜਾਨੋਂ ਮਾਰਿਆ ਜਾਂਦਾ ਸੀ। (ਲੇਵੀ. 20:2, 27) ਫਿਰ ਸ਼ਾਇਦ ਲਾਸ਼ ਨੂੰ ਖੁੱਲ੍ਹੇ-ਆਮ ਸੂਲ਼ੀ ਜਾਂ ਦਰਖ਼ਤ ’ਤੇ ਟੰਗਿਆ ਜਾਂਦਾ ਸੀ ਤਾਂਕਿ ਇਜ਼ਰਾਈਲੀਆਂ ਨੂੰ ਚੇਤਾਵਨੀ ਮਿਲੇ।​—5/15, ਸਫ਼ਾ 13.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਰੱਬ ਸਜ਼ਾ ਦੇਣ ਵੇਲੇ ਬੇਰਹਿਮੀ ਨਾਲ ਪੇਸ਼ ਨਹੀਂ ਸੀ ਆਇਆ?

ਯਹੋਵਾਹ ਨੂੰ ਕਿਸੇ ਦੁਸ਼ਟ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ। (ਹਿਜ਼. 33:11) ਪੁਰਾਣੇ ਸਮੇਂ ਤੋਂ ਪਤਾ ਲੱਗਦਾ ਹੈ ਕਿ ਰੱਬ ਲੋਕਾਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਚੇਤਾਵਨੀ ਦਿੰਦਾ ਸੀ। ਨਿਆਂ ਕਰਨ ਦਾ ਜੋ ਨਮੂਨਾ ਪਰਮੇਸ਼ੁਰ ਨੇ ਕਾਇਮ ਕੀਤਾ ਹੈ, ਉਸ ਤੋਂ ਸਾਨੂੰ ਉਮੀਦ ਮਿਲਦੀ ਹੈ।​—7/1, ਸਫ਼ੇ 5-6.