Skip to content

Skip to table of contents

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਸਾਨੂੰ ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਣੀ ਚਾਹੀਦੀ ਹੈ?

ਯਿਸੂ ਦੇ ਬਲੀਦਾਨ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?—ਯਸਾਯਾਹ 25:8; 33:24

ਇਤਿਹਾਸ ਵਿਚ ਯਿਸੂ ਦੀ ਮੌਤ ਸਭ ਤੋਂ ਅਹਿਮ ਘਟਨਾ ਸੀ। ਯਿਸੂ ਇਸ ਲਈ ਮਰਿਆ ਤਾਂਕਿ ਇਨਸਾਨ ਉਹ ਜ਼ਿੰਦਗੀ ਪਾ ਸਕਣ ਜੋ ਰੱਬ ਉਨ੍ਹਾਂ ਲਈ ਚਾਹੁੰਦਾ ਸੀ। ਇਨਸਾਨਾਂ ਨੂੰ ਪਾਪ ਕਰਨ, ਬੁੱਢੇ ਹੋਣ ਜਾਂ ਮਰਨ ਲਈ ਨਹੀਂ ਬਣਾਇਆ ਗਿਆ ਸੀ। (ਉਤਪਤ 1:31) ਪਰ ਪਹਿਲੇ ਆਦਮੀ ਆਦਮ ਕਰਕੇ ਪਾਪ ਦੁਨੀਆਂ ਵਿਚ ਆਇਆ। ਸਾਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਯਿਸੂ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ।—ਮੱਤੀ 20:28; ਰੋਮੀਆਂ 6:23 ਪੜ੍ਹੋ।

ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਧਰਤੀ ’ਤੇ ਭੇਜਿਆ ਤਾਂਕਿ ਉਹ ਸਾਡੇ ਲਈ ਆਪਣੀ ਜਾਨ ਕੁਰਬਾਨ ਕਰੇ। ਇਹ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਸੀ। (1 ਯੂਹੰਨਾ 4:9, 10) ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦੀ ਯਾਦਗਾਰ ਬਹੁਤ ਹੀ ਸਾਦੇ ਢੰਗ ਨਾਲ ਮਨਾਉਣ ਲਈ ਕਿਹਾ ਸੀ। ਯਾਦਗਾਰ ਮਨਾਉਂਦਿਆਂ ਉਨ੍ਹਾਂ ਨੂੰ ਸਿਰਫ਼ ਰੋਟੀ ਤੇ ਦਾਖਰਸ ਵਰਤਣ ਲਈ ਕਿਹਾ ਸੀ। ਹਰ ਸਾਲ ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਰੱਬ ਅਤੇ ਯਿਸੂ ਦੇ ਪਿਆਰ ਦੀ ਕਦਰ ਕਰਦੇ ਹਾਂ।—ਲੂਕਾ 22:19, 20 ਪੜ੍ਹੋ।

ਕਿਨ੍ਹਾਂ ਨੂੰ ਰੋਟੀ ਖਾਣੀ ਤੇ ਦਾਖਰਸ ਪੀਣਾ ਚਾਹੀਦਾ ਹੈ?

ਜਦ ਯਿਸੂ ਨੇ ਪਹਿਲੀ ਵਾਰ ਆਪਣੇ ਚੇਲਿਆਂ ਨੂੰ ਆਪਣੀ ਮੌਤ ਦੀ ਯਾਦਗਾਰ ਮਨਾਉਣ ਲਈ ਕਿਹਾ ਸੀ, ਤਾਂ ਉਸ ਨੇ ਇਕ ਇਕਰਾਰ ਬਾਰੇ ਗੱਲ ਕੀਤੀ ਸੀ। (ਮੱਤੀ 26:26-28) ਇਸ ਇਕਰਾਰ ਕਰਕੇ ਉਨ੍ਹਾਂ ਚੇਲਿਆਂ ਅਤੇ ਹੋਰ ਸੀਮਿਤ ਗਿਣਤੀ ਦੇ ਲੋਕਾਂ ਲਈ ਸਵਰਗ ਵਿਚ ਯਿਸੂ ਨਾਲ ਰਾਜੇ ਤੇ ਪੁਜਾਰੀ ਬਣਨ ਦਾ ਰਾਹ ਖੁੱਲ੍ਹ ਗਿਆ ਸੀ। ਭਾਵੇਂ ਕਿ ਲੱਖਾਂ ਹੀ ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ, ਪਰ ਸਿਰਫ਼ ਉਹੀ ਰੋਟੀ ਖਾਂਦੇ ਤੇ ਦਾਖਰਸ ਪੀਂਦੇ ਹਨ ਜਿਨ੍ਹਾਂ ਨਾਲ ਉਹ ਇਕਰਾਰ ਕੀਤਾ ਗਿਆ ਸੀ।—ਪ੍ਰਕਾਸ਼ ਦੀ ਕਿਤਾਬ 5:10 ਪੜ੍ਹੋ।

ਲਗਭਗ 2,000 ਸਾਲਾਂ ਤੋਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਚੁਣ ਰਿਹਾ ਹੈ ਜੋ ਰਾਜੇ ਬਣਨਗੇ। (ਲੂਕਾ 12:32) ਉਨ੍ਹਾਂ ਦੀ ਗਿਣਤੀ ਧਰਤੀ ’ਤੇ ਹਮੇਸ਼ਾ ਰਹਿਣ ਵਾਲੇ ਲੋਕਾਂ ਨਾਲੋਂ ਬਹੁਤ ਥੋੜ੍ਹੀ ਹੈ।—ਪ੍ਰਕਾਸ਼ ਦੀ ਕਿਤਾਬ 7:4, 9, 17 ਪੜ੍ਹੋ। (w15-E 03/01)