Skip to content

Skip to table of contents

“ਕੰਮ ਬਹੁਤ ਵੱਡਾ ਹੈ”

“ਕੰਮ ਬਹੁਤ ਵੱਡਾ ਹੈ”

ਯਰੂਸ਼ਲਮ ਵਿਚ ਇਕ ਬਹੁਤ ਅਹਿਮ ਸਭਾ ਹੋਈ। ਰਾਜਾ ਦਾਊਦ ਨੇ ਆਪਣੇ ਸਾਰੇ ਸਰਦਾਰਾਂ, ਅਧਿਕਾਰੀਆਂ ਅਤੇ ਸੂਰਮਿਆਂ ਨੂੰ ਇਕੱਠਾ ਕੀਤਾ। ਉਹ ਇਕ ਖ਼ਾਸ ਘੋਸ਼ਣਾ ਸੁਣ ਕੇ ਬਹੁਤ ਖ਼ੁਸ਼ ਹੋਏ। ਯਹੋਵਾਹ ਨੇ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਇਕ ਸ਼ਾਨਦਾਰ ਮੰਦਰ ਬਣਾਉਣ ਲਈ ਕਿਹਾ ਜਿੱਥੇ ਸੱਚੇ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਸੀ। ਇਜ਼ਰਾਈਲ ਦੇ ਬਿਰਧ ਰਾਜੇ ਦਾਊਦ ਨੇ ਸੁਲੇਮਾਨ ਨੂੰ ਮੰਦਰ ਦਾ ਨਕਸ਼ਾ ਦਿੱਤਾ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਦਾਊਦ ਨੇ ਕਿਹਾ: “ਕੰਮ ਬਹੁਤ ਵੱਡਾ ਹੈ ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਹੋਵਾਹ ਪਰਮੇਸ਼ੁਰ ਦੇ ਲਈ ਹੋਵੇਗਾ।”​—1 ਇਤ. 28:1, 2, 6, 11, 12; 29:1.

ਫਿਰ ਦਾਊਦ ਨੇ ਇਹ ਸਵਾਲ ਪੁੱਛਿਆ: “ਅਜਿਹਾ ਕਿਹੜਾ ਹੈ ਜੋ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾ ਕੇ ਯਹੋਵਾਹ ਦੇ ਲਈ ਆਪਣੇ ਆਪ ਨੂੰ ਅਰਪਣ ਕਰੇ?” (1 ਇਤ. 29:5) ਜੇ ਤੁਸੀਂ ਉੱਥੇ ਹੁੰਦੇ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਇਸ ਵੱਡੇ ਕੰਮ ਲਈ ਦਾਨ ਦਿੰਦੇ? ਇਜ਼ਰਾਈਲੀਆਂ ਨੇ ਝੱਟ ਜੋਸ਼ ਨਾਲ ਇਸ ਪ੍ਰਤੀ ਹੁੰਗਾਰਾ ਭਰਿਆ। ਵਾਕਈ, ਉਨ੍ਹਾਂ ਨੇ “ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ ਕਿਉਂ ਜੋ ਸਿੱਧ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ।”​—1 ਇਤ. 29:9.

ਸੈਂਕੜੇ ਸਾਲਾਂ ਬਾਅਦ ਯਹੋਵਾਹ ਨੇ ਮੰਦਰ ਵਿਚ ਸੱਚੀ ਭਗਤੀ ਕਰਨ ਦੇ ਪ੍ਰਬੰਧ ਨਾਲੋਂ ਇਕ ਹੋਰ ਵੀ ਸ਼ਾਨਦਾਰ ਪ੍ਰਬੰਧ ਕੀਤਾ ਹੈ। ਉਹ ਹੈ, ਯਿਸੂ ਦੇ ਬਲੀਦਾਨ ਸਦਕਾ ਯਹੋਵਾਹ ਦੀ ਭਗਤੀ ਕਰਨੀ। (ਇਬ. 9:11, 12) ਯਹੋਵਾਹ ਅੱਜ ਲੋਕਾਂ ਦੀ ਕਿਸ ਤਰੀਕੇ ਨਾਲ ਮਦਦ ਕਰ ਰਿਹਾ ਹੈ ਤਾਂਕਿ ਉਹ ਉਸ ਨਾਲ ਸੁਲ੍ਹਾ ਕਰ ਸਕਣ? ਚੇਲੇ ਬਣਾਉਣ ਦੇ ਕੰਮ ਰਾਹੀਂ। (ਮੱਤੀ 28:19, 20) ਇਸ ਕੰਮ ਕਰਕੇ ਹਰ ਸਾਲ ਲੱਖਾਂ ਹੀ ਲੋਕ ਬਾਈਬਲ ਸਟੱਡੀ ਕਰਦੇ ਹਨ, ਹਜ਼ਾਰਾਂ ਹੀ ਲੋਕ ਬਪਤਿਸਮਾ ਲੈਂਦੇ ਹਨ ਅਤੇ ਸੈਂਕੜੇ ਹੀ ਮੰਡਲੀਆਂ ਬਣਦੀਆਂ ਹਨ।

ਇਸ ਵਾਧੇ ਕਰਕੇ ਹੋਰ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਣ ਅਤੇ ਹੋਰ ਕਿੰਗਡਮ ਹਾਲ ਬਣਾਉਣ ਤੇ ਇਨ੍ਹਾਂ ਦੀ ਮੁਰੰਮਤ ਕਰਨ ਦੀ ਲੋੜ ਹੈ। ਨਾਲੇ ਸੰਮੇਲਨਾਂ ਲਈ ਹੋਰ ਥਾਵਾਂ ਕਿਰਾਏ ’ਤੇ ਲੈਣ ਦੀ ਲੋੜ ਹੈ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਵੱਡਾ ਅਤੇ ਖ਼ੁਸ਼ੀ ਦੇਣ ਵਾਲਾ ਹੈ?​—ਮੱਤੀ 24:14.

ਪਰਮੇਸ਼ੁਰ ਦੇ ਲੋਕ ਉਸ ਨਾਲ ਅਤੇ ਆਪਣੇ ਗੁਆਂਢੀਆਂ ਨਾਲ ਪਿਆਰ ਕਰਦੇ ਹਨ। ਨਾਲੇ ਉਹ ਪ੍ਰਚਾਰ ਦੇ ਕੰਮ ਦੀ ਅਹਿਮੀਅਤ ਨੂੰ ਵੀ ਸਮਝਦੇ ਹਨ। ਇਸ ਕਰਕੇ ਉਹ ਯਹੋਵਾਹ ਨੂੰ “ਮਨ ਦੇ ਪ੍ਰੇਮ ਨਾਲ ਭੇਟਾਂ” ਚੜ੍ਹਾਉਂਦੇ ਹਨ। ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰ’ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ! ਨਾਲੇ ਇਹ ਦੇਖ ਕੇ ਕਿੰਨਾ ਵਧੀਆ ਲੱਗਦਾ ਹੈ ਕਿ ਇਤਿਹਾਸ ਵਿਚ ਹੋ ਰਹੇ ਸਭ ਤੋਂ ਵੱਡੇ ਕੰਮ ਲਈ ਸਾਡੇ ਦਾਨ ਦਾ ਵਫ਼ਾਦਾਰੀ ਤੇ ਸਮਝਦਾਰੀ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ।​—ਕਹਾ. 3:9.

^ ਪੈਰਾ 9 ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ’ਤੇ ਬਣਾਇਆ ਜਾਣਾ ਚਾਹੀਦਾ ਹੈ।

^ ਪੈਰਾ 11 ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ www.jwindiagift.org ਵੈੱਬਸਾਈਟ ’ਤੇ ਦਾਨ ਕਰ ਸਕਦੇ ਹਨ।

^ ਪੈਰਾ 13 ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਬ੍ਰਾਂਚ ਆਫ਼ਿਸ ਨਾਲ ਗੱਲਬਾਤ ਕਰੋ।

^ ਪੈਰਾ 20 ਭਾਰਤ ਵਿਚ “ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਦਸਤਾਵੇਜ਼ ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿਚ ਉਪਲਬਧ ਹੈ।