Skip to content

Skip to table of contents

ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ

ਨੌਜਵਾਨੋ, ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ

“ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ।”—ਜ਼ਬੂ. 16:11.

ਗੀਤ: 41, 6

1, 2. ਟੋਨੀ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਵਿਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ?

ਟੋਨੀ ਦੀ ਪਰਵਰਿਸ਼ ਉਸ ਦੀ ਮਾਂ ਨੇ ਕੀਤੀ ਸੀ। ਉਹ ਹਾਈ ਸਕੂਲ ਵਿਚ ਪੜ੍ਹਦਾ ਸੀ, ਪਰ ਉਸ ਦਾ ਪੜ੍ਹਾਈ-ਲਿਖਾਈ ਵਿਚ ਜ਼ਰਾ ਵੀ ਮਨ ਨਹੀਂ ਸੀ ਲੱਗਦਾ। ਦਰਅਸਲ ਉਹ ਸੋਚਦਾ ਸੀ ਕਿ ਉਹ ਪੜ੍ਹਾਈ ਛੱਡ ਦੇਵੇ। ਸ਼ਨੀ-ਐਤਵਾਰ ਨੂੰ ਟੋਨੀ ਫ਼ਿਲਮਾਂ ਦੇਖਦਾ ਸੀ ਜਾਂ ਆਪਣੇ ਦੋਸਤਾਂ ਨਾਲ ਸਮਾਂ ਗੁਜ਼ਾਰਦਾ ਸੀ। ਉਹ ਹਿੰਸਕ ਤੇ ਨਸ਼ੇੜੀ ਨਹੀਂ ਸੀ, ਪਰ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਵੀ ਨਹੀਂ ਸੀ। ਉਸ ਨੂੰ ਰੱਬ ਦੀ ਹੋਂਦ ਬਾਰੇ ਸ਼ੱਕ ਸਨ। ਇਕ ਦਿਨ ਟੋਨੀ ਦੋ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ ਅਤੇ ਉਸ ਨੇ ਆਪਣੇ ਸ਼ੱਕ ਉਨ੍ਹਾਂ ਨੂੰ ਦੱਸੇ ਤੇ ਉਨ੍ਹਾਂ ਤੋਂ ਸਵਾਲ ਪੁੱਛੇ। ਉਨ੍ਹਾਂ ਨੇ ਉਸ ਨੂੰ ਦੋ ਬਰੋਸ਼ਰ ਪੜ੍ਹਨ ਲਈ ਦਿੱਤੇ​—ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ ਅਤੇ ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ?

2 ਜਦੋਂ ਅਗਲੀ ਵਾਰ ਗਵਾਹ ਟੋਨੀ ਨੂੰ ਮਿਲਣ ਗਏ, ਤਾਂ ਉਸ ਦੀ ਸੋਚ ਬਿਲਕੁਲ ਬਦਲ ਚੁੱਕੀ ਸੀ। ਉਸ ਨੇ ਬਰੋਸ਼ਰ ਇੰਨੀ ਵਾਰ ਪੜ੍ਹੇ ਸਨ ਕਿ ਬਰੋਸ਼ਰ ਖ਼ਰਾਬ ਹੋਏ ਪਏ ਸਨ। ਟੋਨੀ ਨੇ ਉਨ੍ਹਾਂ ਨੂੰ ਕਿਹਾ: “ਕੋਈ-ਨਾ-ਕੋਈ ਤਾਂ ਰੱਬ ਹੈ।” ਉਸ ਨੇ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਹੌਲੀ-ਹੌਲੀ ਜ਼ਿੰਦਗੀ ਪ੍ਰਤੀ ਉਸ ਦਾ ਨਜ਼ਰੀਆ ਬਦਲ ਗਿਆ। ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਟੋਨੀ ਇਕ ਨਾਲਾਇਕ ਵਿਦਿਆਰਥੀ ਸੀ, ਪਰ ਬਾਅਦ ਵਿਚ ਉਹ ਆਪਣੇ ਸਕੂਲ ਦੇ ਵਧੀਆ ਵਿਦਿਆਰਥੀਆਂ ਵਿਚ ਗਿਣਿਆ ਜਾਣ ਲੱਗਾ। ਇੱਥੋਂ ਤਕ ਕਿ ਸਕੂਲ ਦਾ ਪ੍ਰਿੰਸੀਪਲ ਵੀ ਹੈਰਾਨ ਰਹਿ ਗਿਆ ਸੀ। ਉਸ ਨੇ ਟੋਨੀ ਨੂੰ ਕਿਹਾ: “ਤੂੰ ਆਪਣੇ ਰਵੱਈਏ ਅਤੇ ਨੰਬਰਾਂ ਵਿਚ ਕਾਫ਼ੀ ਸੁਧਾਰ ਕੀਤਾ ਹੈ। ਕੀ ਇਹ ਯਹੋਵਾਹ ਦੇ ਗਵਾਹਾਂ ਨਾਲ ਸੰਗਤੀ ਕਰਨ ਦਾ ਨਤੀਜਾ ਹੈ?” ਟੋਨੀ ਨੇ ਹਾਂ ਵਿਚ ਜਵਾਬ ਦਿੱਤਾ ਅਤੇ ਉਸ ਨੇ ਆਪਣੇ ਪ੍ਰਿੰਸੀਪਲ ਨੂੰ ਵਧੀਆ ਗਵਾਹੀ ਦਿੱਤੀ। ਉਸ ਨੇ ਹਾਈ ਸਕੂਲ ਦੀ ਪੜ੍ਹਾਈ ਕੀਤੀ ਅਤੇ ਅੱਜ ਉਹ ਰੈਗੂਲਰ ਪਾਇਨੀਅਰ ਤੇ ਸਹਾਇਕ ਸੇਵਕ ਵਜੋਂ ਸੇਵਾ ਕਰ ਰਿਹਾ ਹੈ। ਟੋਨੀ ਬਹੁਤ ਖ਼ੁਸ਼ ਹੈ ਕਿਉਂਕਿ ਹੁਣ ਉਸ ਕੋਲ ਪਿਆਰ ਕਰਨ ਵਾਲਾ ਪਿਤਾ ਯਹੋਵਾਹ ਹੈ।​—ਜ਼ਬੂ. 68:5.

ਯਹੋਵਾਹ ਦਾ ਕਹਿਣਾ ਮੰਨ ਕੇ ਤੁਸੀਂ ਸਫ਼ਲ ਹੋਵੋਗੇ

3. ਯਹੋਵਾਹ ਨੌਜਵਾਨਾਂ ਨੂੰ ਕਿਹੜੀ ਸਲਾਹ ਦਿੰਦਾ ਹੈ?

3 ਟੋਨੀ ਦੇ ਤਜਰਬੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੌਜਵਾਨਾਂ ਦੀ ਦਿਲੋਂ ਪਰਵਾਹ ਕਰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਸਫ਼ਲ ਹੋਵੇ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਓ। ਇਸ ਲਈ ਉਹ ਸਲਾਹ ਦਿੰਦਾ ਹੈ ਕਿ “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ” ਨੂੰ ਚੇਤੇ ਰੱਖੋ। (ਉਪ. 12:1) ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ, ਪਰ ਇਹ ਨਾਮੁਮਕਿਨ ਵੀ ਨਹੀਂ ਹੈ। ਪਰਮੇਸ਼ੁਰ ਦੀ ਮਦਦ ਨਾਲ ਤੁਸੀਂ ਸਿਰਫ਼ ਹੁਣ ਹੀ ਨਹੀਂ, ਸਗੋਂ ਪੂਰੀ ਜ਼ਿੰਦਗੀ ਸਫ਼ਲ ਹੋ ਸਕਦੇ ਹੋ। ਇਸ ਗੱਲ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਲਈ ਆਓ ਆਪਾਂ ਗੌਰ ਕਰੀਏ ਕਿ ਵਾਅਦਾ ਕੀਤੇ ਹੋਏ ਦੇਸ਼ ’ਤੇ ਜਿੱਤ ਪ੍ਰਾਪਤ ਕਰਨ ਵਿਚ ਇਜ਼ਰਾਈਲੀਆਂ ਦੀ ਅਤੇ ਦੈਂਤ ਗੋਲਿਅਥ ਨੂੰ ਹਰਾਉਣ ਵਿਚ ਦਾਊਦ ਦੀ ਕਿਸ ਨੇ ਮਦਦ ਕੀਤੀ।

4, 5. ਅਸੀਂ ਇਜ਼ਰਾਈਲੀਆਂ ਦੀ ਕਨਾਨੀਆਂ ’ਤੇ ਜਿੱਤ ਅਤੇ ਦਾਊਦ ਦੀ ਗੋਲਿਅਥ ’ਤੇ ਜਿੱਤ ਤੋਂ ਕਿਹੜਾ ਵਧੀਆ ਸਬਕ ਸਿੱਖ ਸਕਦੇ ਹਾਂ? (ਇਸ ਲੇਖ ਦੀਆਂ ਪਹਿਲੀਆਂ ਤਸਵੀਰਾਂ ਦੇਖੋ।)

4 ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਵਾਲੇ ਹੀ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਹੋਰ ਵਧੀਆ ਯੋਧੇ ਬਣਨ ਜਾਂ ਲੜਾਈ ਦੀ ਸਿਖਲਾਈ ਲੈਣ ਲਈ ਨਹੀਂ ਕਿਹਾ। (ਬਿਵ. 28:1, 2) ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਕਹਿਣਾ ਮੰਨਣ ਅਤੇ ਉਸ ’ਤੇ ਭਰੋਸਾ ਰੱਖਣ ਲਈ ਕਿਹਾ। (ਯਹੋ. 1:7-9) ਇਨਸਾਨੀ ਨਜ਼ਰੀਏ ਤੋਂ ਲੱਗ ਸਕਦਾ ਸੀ ਕਿ ਇਹ ਸਲਾਹ ਸਹੀ ਨਹੀਂ ਸੀ, ਪਰ ਅਸਲ ਵਿਚ ਇਜ਼ਰਾਈਲੀਆਂ ਲਈ ਇਹ ਸਭ ਤੋਂ ਵਧੀਆ ਸਲਾਹ ਸੀ। ਯਹੋਵਾਹ ਨੇ ਆਪਣੇ ਲੋਕਾਂ ਦੀ ਕਨਾਨੀਆਂ ’ਤੇ ਜਿੱਤ ਪ੍ਰਾਪਤ ਕਰਨ ਵਿਚ ਵਾਰ-ਵਾਰ ਮਦਦ ਕੀਤੀ। (ਯਹੋ. 24:11-13) ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਨਿਹਚਾ ਦੀ ਲੋੜ ਹੈ। ਬਿਨਾਂ ਸ਼ੱਕ, ਨਿਹਚਾ ਸਾਨੂੰ ਹਮੇਸ਼ਾ ਸਫ਼ਲਤਾ ਦੇ ਰਾਹ ’ਤੇ ਲੈ ਕੇ ਜਾਂਦੀ ਹੈ। ਇਹ ਗੱਲ ਪੁਰਾਣੇ ਸਮੇਂ ਵਿਚ ਸੱਚ ਸੀ ਤੇ ਅੱਜ ਦੇ ਸਮੇਂ ਵਿਚ ਵੀ।

5 ਗੋਲਿਅਥ ਇਕ ਸੂਰਬੀਰ ਯੋਧਾ ਸੀ। ਉਹ ਤਕਰੀਬਨ ਸਾਢੇ ਨੌਂ ਫੁੱਟ (ਲਗਭਗ 3 ਮੀਟਰ) ਲੰਬਾ ਸੀ ਅਤੇ ਉਸ ਕੋਲ ਖ਼ਤਰਨਾਕ ਹਥਿਆਰ ਸਨ। (1 ਸਮੂ. 17:4-7) ਪਰ ਦਾਊਦ ਕੋਲ ਸਿਰਫ਼ ਇਕ ਗੋਪੀਆ ਸੀ ਅਤੇ ਉਹ ਪਰਮੇਸ਼ੁਰ ’ਤੇ ਨਿਹਚਾ ਕਰਦਾ ਸੀ। ਨਿਹਚਾ ਨਾ ਕਰਨ ਵਾਲੇ ਵਿਅਕਤੀ ਨੂੰ ਜ਼ਰੂਰ ਲੱਗਾ ਹੋਣਾ ਕਿ ਦਾਊਦ ਦਾ ਗੋਲਿਅਥ ਨਾਲ ਲੜਨਾ ਮੂਰਖਤਾਈ ਸੀ! ਪਰ ਮੂਰਖ ਤਾਂ ਗੋਲਿਅਥ ਸੀ।—1 ਸਮੂ. 17:48-51.

6. ਅਸੀਂ ਇਸ ਲੇਖ ਵਿਚ ਕਿਸ ਗੱਲ ’ਤੇ ਚਰਚਾ ਕਰਾਂਗੇ?

6 ਪਹਿਲੇ ਲੇਖ ਵਿਚ ਅਸੀਂ ਚਾਰ ਗੱਲਾਂ ’ਤੇ ਚਰਚਾ ਕੀਤੀ ਸੀ ਕਿ ਅਸੀਂ ਹੋਰ ਜ਼ਿਆਦਾ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਹੋਰ ਸਫ਼ਲ ਕਿਵੇਂ ਹੋ ਸਕਦੇ ਹਾਂ। ਅਸੀਂ ਸਿੱਖਿਆ ਸੀ ਕਿ ਸਾਨੂੰ ਲੋੜ ਹੈ ਕਿ ਅਸੀਂ ਪਰਮੇਸ਼ੁਰ ਤੋਂ ਗਿਆਨ ਲਈਏ, ਉਸ ਨੂੰ ਪਿਆਰ ਕਰਨ ਵਾਲੇ ਚੰਗੇ ਦੋਸਤ ਬਣਾਈਏ, ਵਧੀਆ ਟੀਚੇ ਰੱਖੀਏ ਅਤੇ ਉਸ ਵੱਲੋਂ ਮਿਲੀ ਆਜ਼ਾਦੀ ਦੀ ਕਦਰ ਕਰੀਏ। ਇਸ ਲੇਖ ਵਿਚ ਅਸੀਂ ਇਨ੍ਹਾਂ ਤਰੀਕਿਆਂ ’ਤੇ ਹੋਰ ਚਰਚਾ ਕਰਾਂਗੇ। ਇਸ ਤਰ੍ਹਾਂ ਕਰਨ ਲਈ ਆਓ ਆਪਾਂ ਜ਼ਬੂਰ 16 ਵਿਚ ਦਿੱਤੇ ਕੁਝ ਅਸੂਲਾਂ ’ਤੇ ਗੌਰ ਕਰੀਏ।

ਪਰਮੇਸ਼ੁਰ ਤੋਂ ਗਿਆਨ ਲਓ

7. (ੳ) ਪਵਿੱਤਰ ਸ਼ਕਤੀ ਅਨੁਸਾਰ ਚੱਲਣ ਵਾਲਾ ਇਕ ਵਿਅਕਤੀ ਕਿਹੋ ਜਿਹਾ ਹੁੰਦਾ ਹੈ? (ਅ) ਦਾਊਦ ਦਾ “ਭਾਗ” ਕੀ ਸੀ ਅਤੇ ਇਸ ਦਾ ਉਸ ’ਤੇ ਕੀ ਅਸਰ ਪਿਆ?

7 ਪਵਿੱਤਰ ਸ਼ਕਤੀ ਅਨੁਸਾਰ ਚੱਲਣ ਵਾਲਾ ਇਕ ਵਿਅਕਤੀ ਪਰਮੇਸ਼ੁਰ ’ਤੇ ਨਿਹਚਾ ਕਰਦਾ ਹੈ ਅਤੇ ਹਰ ਮਾਮਲੇ ਨੂੰ ਉਸ ਦੀਆਂ ਨਜ਼ਰਾਂ ਤੋਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਯਹੋਵਾਹ ਦੀ ਅਗਵਾਈ ਭਾਲਦਾ ਹੈ ਅਤੇ ਉਸ ਦਾ ਕਹਿਣਾ ਮੰਨਣ ਦਾ ਪੱਕਾ ਇਰਾਦਾ ਕਰਦਾ ਹੈ। (1 ਕੁਰਿੰ. 2:12, 13) ਇਸ ਮਾਮਲੇ ਵਿਚ ਦਾਊਦ ਸਾਡੇ ਲਈ ਇਕ ਵਧੀਆ ਮਿਸਾਲ ਹੈ। ਉਸ ਨੇ ਇਕ ਗੀਤ ਵਿਚ ਗਾਇਆ: ‘ਯਹੋਵਾਹ ਮੇਰਾ ਭਾਗ ਹੈ।’ (ਜ਼ਬੂ. 16:5) ਦਾਊਦ ਆਪਣੇ “ਭਾਗ” ਯਾਨੀ ਪਰਮੇਸ਼ੁਰ ਨਾਲ ਆਪਣੇ ਕਰੀਬੀ ਰਿਸ਼ਤੇ ਲਈ ਸ਼ੁਕਰਗੁਜ਼ਾਰ ਸੀ। ਉਸ ਨੇ ਪਰਮੇਸ਼ੁਰ ਨੂੰ ਆਪਣੀ ਪਨਾਹ ਬਣਾਇਆ ਸੀ। (ਜ਼ਬੂ. 16:1) ਇਸ ਲਈ ਉਹ ਕਹਿ ਸਕਿਆ: “ਮੇਰਾ ਦਿਲ ਅਨੰਦ ਹੋਇਆ।” ਦਾਊਦ ਨੂੰ ਜਿੰਨੀ ਖ਼ੁਸ਼ੀ ਯਹੋਵਾਹ ਨਾਲ ਆਪਣੇ ਕਰੀਬੀ ਰਿਸ਼ਤੇ ਤੋਂ ਮਿਲਦੀ ਸੀ, ਉੱਨੀ ਖ਼ੁਸ਼ੀ ਹੋਰ ਕਿਸੇ ਗੱਲ ਤੋਂ ਨਹੀਂ ਸੀ ਮਿਲਦੀ।​—ਜ਼ਬੂਰਾਂ ਦੀ ਪੋਥੀ 16:9, 11 ਪੜ੍ਹੋ।

8. ਕਿਹੜੀਆਂ ਕੁਝ ਗੱਲਾਂ ਕਰਕੇ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਹੋ ਸਕਦੀ ਹੈ?

8 ਪੈਸੇ ਅਤੇ ਮੌਜ-ਮਸਤੀ ’ਤੇ ਧਿਆਨ ਲਾਉਣ ਵਾਲੇ ਲੋਕ ਦਾਊਦ ਵਾਂਗ ਕਦੇ ਵੀ ਖ਼ੁਸ਼ੀ ਨਹੀਂ ਪਾ ਸਕਦੇ। (1 ਤਿਮੋ. 6:9, 10) ਕੈਨੇਡਾ ਦਾ ਰਹਿਣ ਵਾਲਾ ਇਕ ਭਰਾ ਕਹਿੰਦਾ ਹੈ: “ਸੱਚੀ ਖ਼ੁਸ਼ੀ ਸਾਨੂੰ ਜ਼ਿੰਦਗੀ ਵਿਚ ਚੀਜ਼ਾਂ ਹਾਸਲ ਕਰਨ ਨਾਲ ਨਹੀਂ, ਸਗੋਂ ਹਰ ਚੰਗੀ ਦਾਤ ਦੇਣ ਵਾਲੇ ਪਰਮੇਸ਼ੁਰ ਯਹੋਵਾਹ ਨੂੰ ਕੁਝ ਦੇ ਕੇ ਮਿਲਦੀ ਹੈ।” (ਯਾਕੂ. 1:17) ਜੇ ਤੁਸੀਂ ਯਹੋਵਾਹ ’ਤੇ ਆਪਣੀ ਨਿਹਚਾ ਮਜ਼ਬੂਤ ਕਰਦੇ ਹੋ ਅਤੇ ਉਸ ਦੀ ਸੇਵਾ ਕਰਦੇ ਹੋ, ਤਾਂ ਤੁਹਾਡੀ ਜ਼ਿੰਦਗੀ ਮਕਸਦ ਭਰੀ ਤੇ ਖ਼ੁਸ਼ਹਾਲ ਹੋਵੇਗੀ। ਸੋ ਤੁਸੀਂ ਆਪਣੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦੇ ਹੋ? ਯਹੋਵਾਹ ਦਾ ਬਚਨ ਪੜ੍ਹ ਕੇ, ਉਸ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖ ਕੇ ਅਤੇ ਤੁਹਾਡੇ ਲਈ ਉਸ ਦੇ ਪਿਆਰ ਤੇ ਹੋਰ ਗੁਣਾਂ ਉੱਤੇ ਸੋਚ-ਵਿਚਾਰ ਕਰ ਕੇ ਤੁਹਾਨੂੰ ਉਸ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।​—ਰੋਮੀ. 1:20; 5:8.

9. ਤੁਸੀਂ ਪਰਮੇਸ਼ੁਰ ਦੇ ਬਚਨ ਦਾ ਅਸਰ ਆਪਣੇ ’ਤੇ ਕਿਵੇਂ ਪੈਣ ਦੇ ਸਕਦੇ ਹੋ?

9 ਕਈ ਵਾਰ ਲੋੜ ਪੈਣ ’ਤੇ ਪਰਮੇਸ਼ੁਰ ਸਾਨੂੰ ਇਕ ਪਿਆਰੇ ਪਿਤਾ ਵਾਂਗ ਤਾੜਨਾ ਦੇ ਕੇ ਆਪਣਾ ਪਿਆਰ ਦਿਖਾਉਂਦਾ ਹੈ। ਦਾਊਦ ਇਸ ਤਰ੍ਹਾਂ ਦੀ ਤਾੜਨਾ ਦੀ ਕਦਰ ਕਰਦਾ ਸੀ ਅਤੇ ਉਸ ਨੇ ਕਿਹਾ: “ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।” (ਜ਼ਬੂ. 16:7) ਦਾਊਦ ਨੇ ਪਰਮੇਸ਼ੁਰ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕੀਤਾ ਅਤੇ ਇਨ੍ਹਾਂ ਗੱਲਾਂ ਦਾ ਆਪਣੇ ’ਤੇ ਅਸਰ ਪੈਣ ਦਿੱਤਾ ਤਾਂਕਿ ਉਹ ਹੋਰ ਵਧੀਆ ਇਨਸਾਨ ਬਣ ਸਕੇ। ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਪਰਮੇਸ਼ੁਰ ਲਈ ਤੁਹਾਡਾ ਪਿਆਰ ਅਤੇ ਉਸ ਨੂੰ ਖ਼ੁਸ਼ ਕਰਨ ਦੀ ਤੁਹਾਡੀ ਇੱਛਾ ਵਧੇਗੀ। ਇਸ ਤਰ੍ਹਾਂ ਤੁਸੀਂ ਸਮਝਦਾਰ ਮਸੀਹੀ ਬਣੋਗੇ। ਕ੍ਰਿਸਟੀਨ ਨਾਂ ਦੀ ਭੈਣ ਨੇ ਕਿਹਾ ਕਿ ਜਦੋਂ ਉਹ ਖੋਜਬੀਨ ਕਰਦੀ ਹੈ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦੀ ਹੈ, ਤਾਂ ਉਸ ਨੂੰ ਲੱਗਦਾ ਹੈ ਕਿ ਯਹੋਵਾਹ ਨੇ ਇਹ ਗੱਲਾਂ ਉਸ ਲਈ ਹੀ ਲਿਖਵਾਈਆਂ ਸਨ।

10. ਯਸਾਯਾਹ 26:3 ਮੁਤਾਬਕ ਪਵਿੱਤਰ ਸ਼ਕਤੀ ਅਨੁਸਾਰ ਚੱਲਣ ਕਰਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

10 ਪਵਿੱਤਰ ਸ਼ਕਤੀ ਅਨੁਸਾਰ ਚੱਲਣ ਕਰਕੇ ਤੁਸੀਂ ਪਰਮੇਸ਼ੁਰ ਦੇ ਨਜ਼ਰੀਏ ਤੋਂ ਇਸ ਦੁਨੀਆਂ ਨੂੰ ਅਤੇ ਇਸ ਦੇ ਭਵਿੱਖ ਨੂੰ ਦੇਖ ਸਕੋਗੇ। ਯਹੋਵਾਹ ਤੁਹਾਨੂੰ ਬਹੁਤ ਜ਼ਿਆਦਾ ਗਿਆਨ ਅਤੇ ਸਮਝ ਦਿੰਦਾ ਹੈ। ਕਿਉਂ? ਕਿਉਂਕਿ ਉਹ ਚਾਹੁੰਦਾ ਹੈ ਕਿ ਤੁਸੀਂ ਜ਼ਰੂਰੀ ਗੱਲਾਂ ਨੂੰ ਪਹਿਲ ਦਿਓ, ਸਹੀ ਫ਼ੈਸਲੇ ਕਰੋ ਅਤੇ ਪੂਰੇ ਭਰੋਸੇ ਨਾਲ ਭਵਿੱਖ ਦਾ ਇੰਤਜ਼ਾਰ ਕਰੋ। (ਯਸਾਯਾਹ 26:3 ਪੜ੍ਹੋ।) ਅਮਰੀਕਾ ਵਿਚ ਰਹਿਣ ਵਾਲਾ ਜੋਸ਼ੁਆ ਨਾਂ ਦਾ ਭਰਾ ਕਹਿੰਦਾ ਹੈ ਕਿ ਜੇ ਤੁਸੀਂ ਯਹੋਵਾਹ ਦੇ ਕਰੀਬ ਰਹੋਗੇ, ਤਾਂ ਤੁਸੀਂ ਜ਼ਰੂਰੀ ਅਤੇ ਗ਼ੈਰ-ਜ਼ਰੂਰੀ ਗੱਲਾਂ ਵਿਚ ਫ਼ਰਕ ਸਾਫ਼-ਸਾਫ਼ ਦੇਖ ਸਕੋਗੇ।

ਸੱਚੇ ਦੋਸਤ ਬਣਾਓ

11. ਦਾਊਦ ਨੇ ਆਪਣੇ ਦੋਸਤਾਂ ਦੀ ਚੋਣ ਕਿਵੇਂ ਕੀਤੀ?

11 ਜ਼ਬੂਰ 16:3 ਪੜ੍ਹੋ। ਦਾਊਦ ਸੱਚੇ ਦੋਸਤਾਂ ਦੀ ਚੋਣ ਕਰਨ ਦਾ ਰਾਜ਼ ਜਾਣਦਾ ਸੀ। ਉਸ ਨੂੰ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨੂੰ ਆਪਣੇ ਦੋਸਤ ਬਣਾ ਕੇ ਬੇਹੱਦ “ਖੁਸ਼ੀ” ਮਿਲੀ। ਉਸ ਨੇ ਆਪਣੇ ਦੋਸਤਾਂ ਨੂੰ “ਸੰਤ” ਕਿਹਾ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਨੈਤਿਕ ਮਿਆਰਾਂ ’ਤੇ ਚੱਲਣ ਦੀ ਕੋਸ਼ਿਸ਼ ਕੀਤੀ। ਜ਼ਬੂਰਾਂ ਦੇ ਇਕ ਹੋਰ ਲਿਖਾਰੀ ਨੇ ਵੀ ਦੋਸਤਾਂ ਦੀ ਚੋਣ ਕਰਨ ਦੇ ਮਾਮਲੇ ਬਾਰੇ ਇਸੇ ਤਰ੍ਹਾਂ ਹੀ ਮਹਿਸੂਸ ਕੀਤਾ ਅਤੇ ਲਿਖਿਆ: “ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈ ਰੱਖਦੇ ਹਨ, ਅਤੇ ਤੇਰੇ ਫ਼ਰਮਾਨਾਂ ਦੀ ਪਾਲਨਾ ਕਰਦੇ ਹਨ।” (ਜ਼ਬੂ. 119:63) ਜਿੱਦਾਂ ਅਸੀਂ ਪਿਛਲੇ ਲੇਖ ਵਿਚ ਚਰਚਾ ਕੀਤੀ ਸੀ, ਤੁਸੀਂ ਵੀ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਤੇ ਉਸ ਦਾ ਕਹਿਣਾ ਮੰਨਣ ਵਾਲਿਆਂ ਵਿੱਚੋਂ ਬਹੁਤ ਸਾਰੇ ਚੰਗੇ ਦੋਸਤ ਬਣਾ ਸਕਦੇ ਹੋ। ਨਾਲੇ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਦੋਸਤ ਤੁਹਾਡੀ ਉਮਰ ਦੇ ਹੀ ਹੋਣ।

12. ਦਾਊਦ ਤੇ ਯੋਨਾਥਾਨ ਦੀ ਦੋਸਤੀ ਇੰਨੀ ਪੱਕੀ ਕਿਉਂ ਸੀ?

12 ਦਾਊਦ ਨੇ ਸਿਰਫ਼ ਆਪਣੀ ਉਮਰ ਦੇ ਲੋਕਾਂ ਨੂੰ ਹੀ ਆਪਣੇ ਦੋਸਤ ਨਹੀਂ ਬਣਾਇਆ। ਕੀ ਤੁਸੀਂ ਦਾਊਦ ਦੇ ਇਕ ਪੱਕੇ ਦੋਸਤ ਦਾ ਨਾਂ ਦੱਸ ਸਕਦੇ ਹੋ? ਤੁਸੀਂ ਸ਼ਾਇਦ ਸੋਚੋ, ਯੋਨਾਥਾਨ। ਦਾਊਦ ਤੇ ਯੋਨਾਥਾਨ ਦੀ ਬੇਮਿਸਾਲ ਦੋਸਤੀ ਦੀ ਕਹਾਣੀ ਬਾਈਬਲ ਵਿਚ ਦਰਜ ਹੈ। ਪਰ ਕੀ ਤੁਹਾਨੂੰ ਪਤਾ ਕਿ ਯੋਨਾਥਾਨ ਦਾਊਦ ਤੋਂ ਲਗਭਗ 30 ਸਾਲ ਵੱਡਾ ਸੀ? ਸੋ ਉਨ੍ਹਾਂ ਦੀ ਦੋਸਤੀ ਇੰਨੀ ਪੱਕੀ ਕਿਉਂ ਸੀ? ਕਿਉਂਕਿ ਉਹ ਪਰਮੇਸ਼ੁਰ ’ਤੇ ਨਿਹਚਾ ਕਰਦੇ ਸਨ, ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਸਨ ਅਤੇ ਉਨ੍ਹਾਂ ਨੇ ਇਕ-ਦੂਜੇ ਵਿਚ ਦਲੇਰੀ ਦੇਖੀ ਸੀ ਜੋ ਉਨ੍ਹਾਂ ਨੇ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਲੜਦਿਆਂ ਦਿਖਾਈ ਸੀ।​—1 ਸਮੂ. 13:3; 14:13; 17:48-50; 18:1.

13. ਤੁਸੀਂ ਹੋਰ ਦੋਸਤ ਕਿਵੇਂ ਬਣਾ ਸਕਦੇ ਹੋ? ਇਕ ਮਿਸਾਲ ਦਿਓ।

13 ਦਾਊਦ ਤੇ ਯੋਨਾਥਾਨ ਵਾਂਗ ਸਾਨੂੰ ਵੀ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਅਤੇ ਉਸ ’ਤੇ ਨਿਹਚਾ ਰੱਖਣ ਵਾਲਿਆਂ ਨੂੰ ਦੋਸਤ ਬਣਾ ਕੇ ਬੇਹੱਦ “ਖੁਸ਼ੀ” ਹੋਵੇਗੀ। ਕਈ ਸਾਲਾਂ ਤੋਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੀ ਕਾਈਰਾ ਕਹਿੰਦੀ ਹੈ: “ਮੈਂ ਪੂਰੀ ਦੁਨੀਆਂ ਵਿਚ ਅਲੱਗ-ਅਲੱਗ ਪਿਛੋਕੜਾਂ ਅਤੇ ਸਭਿਆਚਾਰਾਂ ਦੇ ਬਹੁਤ ਸਾਰੇ ਦੋਸਤ ਬਣਾਏ।” ਇੱਦਾਂ ਕਰ ਕੇ ਤੁਸੀਂ ਆਪ ਦੇਖ ਸਕੋਗੇ ਕਿ ਬਾਈਬਲ ਅਤੇ ਪਵਿੱਤਰ ਸ਼ਕਤੀ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਇਕ ਪਰਿਵਾਰ ਵਜੋਂ ਕਿਵੇਂ ਸੰਗਠਿਤ ਕਰਦੀ ਹੈ।

ਵਧੀਆ ਟੀਚੇ ਰੱਖੋ

14. (ੳ) ਵਧੀਆ ਟੀਚੇ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? (ਅ) ਕੁਝ ਨੌਜਵਾਨ ਆਪਣੇ ਟੀਚਿਆਂ ਬਾਰੇ ਕੀ ਕਹਿੰਦੇ ਹਨ?

14 ਜ਼ਬੂਰ 16:8 ਪੜ੍ਹੋ। ਦਾਊਦ ਲਈ ਪਰਮੇਸ਼ੁਰ ਦੀ ਸੇਵਾ ਸਭ ਤੋਂ ਜ਼ਿਆਦਾ ਜ਼ਰੂਰੀ ਸੀ। ਯਹੋਵਾਹ ਦੀ ਸੇਵਾ ਨੂੰ ਪਹਿਲ ਦੇ ਕੇ ਅਤੇ ਉਸ ਦੀ ਸੇਵਾ ਵਿਚ ਵਧੀਆ ਟੀਚੇ ਰੱਖ ਕੇ ਤੁਸੀਂ ਵੀ ਖ਼ੁਸ਼ੀ ਪਾ ਸਕੋਗੇ। ਸਟੀਵਨ ਨਾਂ ਦਾ ਭਰਾ ਕਹਿੰਦਾ ਹੈ: “ਜਦੋਂ ਮੈਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦਾ ਹਾਂ ਅਤੇ ਉਸ ਨੂੰ ਹਾਸਲ ਕਰ ਲੈਂਦਾ ਹਾਂ, ਤਾਂ ਮੈਨੂੰ ਖ਼ੁਸ਼ੀ ਮਿਲਦੀ ਹੈ। ਫਿਰ ਜਦੋਂ ਮੈਂ ਦੇਖਦਾ ਹਾਂ ਕਿ ਮੈਂ ਆਪਣੇ ਵਿਚ ਕਿੰਨਾ ਸੁਧਾਰ ਕੀਤਾ ਹੈ, ਉਦੋਂ ਵੀ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।” ਜਰਮਨੀ ਦਾ ਰਹਿਣ ਵਾਲਾ ਇਕ ਨੌਜਵਾਨ ਭਰਾ ਕਿਸੇ ਹੋਰ ਦੇਸ਼ ਵਿਚ ਸੇਵਾ ਕਰਦਾ ਹੈ। ਉਹ ਕਹਿੰਦਾ ਹੈ: “ਬੁੱਢਾ ਹੋਣ ’ਤੇ ਮੈਂ ਇਹ ਨਹੀਂ ਦੇਖਣਾ ਚਾਹਾਂਗਾ ਕਿ ਮੈਂ ਆਪਣੀ ਜ਼ਿੰਦਗੀ ਸਿਰਫ਼ ਆਪਣੇ ਲਈ ਗੁਜ਼ਾਰੀ ਸੀ।” ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ? ਤਾਂ ਫਿਰ ਤੁਸੀਂ ਆਪਣੇ ਹੁਨਰ ਅਤੇ ਕਾਬਲੀਅਤਾਂ ਪਰਮੇਸ਼ੁਰ ਦੀ ਮਹਿਮਾ ਕਰਨ ਅਤੇ ਲੋਕਾਂ ਦੀ ਮਦਦ ਕਰਨ ਲਈ ਲਾਓ। (ਗਲਾ. 6:10) ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖੋ ਅਤੇ ਇਨ੍ਹਾਂ ਨੂੰ ਪੂਰਿਆਂ ਕਰਨ ਵਿਚ ਯਹੋਵਾਹ ਤੋਂ ਮਦਦ ਮੰਗੋ। ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ।​—1 ਯੂਹੰ. 3:22; 5:14, 15.

15. ਤੁਸੀਂ ਸ਼ਾਇਦ ਆਪਣੇ ਲਈ ਕਿਹੜੇ ਟੀਚੇ ਰੱਖ ਸਕਦੇ? (“ ਕੁਝ ਟੀਚਿਆਂ ਬਾਰੇ ਸੋਚੋ” ਨਾਂ ਦੀ ਡੱਬੀ ਦੇਖੋ।)

15 ਤੁਸੀਂ ਕਿਹੜੇ ਕੁਝ ਟੀਚੇ ਰੱਖ ਸਕਦੇ ਹੋ? ਕੀ ਤੁਸੀਂ ਸਭਾਵਾਂ ਵਿਚ ਆਪਣੇ ਸ਼ਬਦਾਂ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰ ਸਕਦੇ ਹੋ? ਜਾਂ ਕਿਉਂ ਨਾ ਤੁਸੀਂ ਪਾਇਨੀਅਰ ਬਣਨ ਜਾਂ ਬੈਥਲ ਵਿਚ ਸੇਵਾ ਕਰਨ ਦਾ ਟੀਚਾ ਰੱਖੋ? ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਵੀ ਕੋਸ਼ਿਸ਼ ਕਰ ਸਕਦੇ ਹੋ ਤਾਂਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੋ। ਪੂਰੇ ਸਮੇਂ ਦੀ ਸੇਵਾ ਕਰਨ ਵਾਲਾ ਨੌਜਵਾਨ ਭਰਾ ਬੈਰਕ ਕਹਿੰਦਾ ਹੈ: “ਜਦੋਂ ਮੈਂ ਰੋਜ਼ ਸਵੇਰੇ ਉੱਠਦਾ ਹਾਂ, ਤਾਂ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਪੂਰੀ ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰ ਰਿਹਾ ਹਾਂ। ਹੋਰ ਕੋਈ ਵੀ ਕੰਮ ਕਰ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ।”

ਯਹੋਵਾਹ ਤੋਂ ਮਿਲੀ ਆਜ਼ਾਦੀ ਦੀ ਕਦਰ ਕਰੋ

16. ਦਾਊਦ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਅਤੇ ਕਿਉਂ?

16 ਜ਼ਬੂਰ 16:2, 4 ਪੜ੍ਹੋ। ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਯਹੋਵਾਹ ਦੇ ਕਾਨੂੰਨਾਂ ਅਤੇ ਅਸੂਲਾਂ ਮੁਤਾਬਕ ਜੀ ਕੇ ਸਾਨੂੰ ਸੱਚੀ ਆਜ਼ਾਦੀ ਮਿਲਦੀ ਹੈ। ਅਸੀਂ ਚੰਗੀਆਂ ਚੀਜ਼ਾਂ ਨਾਲ ਪਿਆਰ ਤੇ ਬੁਰੀਆਂ ਚੀਜ਼ਾਂ ਨਾਲ ਨਫ਼ਰਤ ਕਰਨੀ ਸਿੱਖਦੇ ਹਾਂ। (ਆਮੋ. 5:15) ਦਾਊਦ ਨੇ ਯਹੋਵਾਹ ਨੂੰ “ਭਲਿਆਈ” ਦਾ ਸੋਮਾ ਕਿਹਾ। ਭਲਿਆਈ ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਇਹ ਵੀ ਮਤਲਬ ਹੈ, ਨੈਤਿਕਤਾ ਦੇ ਉੱਚੇ-ਸੁੱਚੇ ਅਸੂਲ। ਯਹੋਵਾਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਅਤੇ ਸਾਡੇ ਕੋਲ ਜੋ ਵੀ ਚੰਗੀਆਂ ਚੀਜ਼ਾਂ ਹਨ ਉਹ ਸਭ ਉਸ ਤੋਂ ਹੀ ਮਿਲਦੀਆਂ ਹਨ। ਦਾਊਦ ਨੇ ਪਰਮੇਸ਼ੁਰ ਦੀ ਰੀਸ ਕਰਨ ਵਿਚ ਸਖ਼ਤ ਮਿਹਨਤ ਕੀਤੀ ਅਤੇ ਉਨ੍ਹਾਂ ਚੀਜ਼ਾਂ ਨੂੰ ਪਿਆਰ ਕੀਤਾ ਜਿਨ੍ਹਾਂ ਨੂੰ ਯਹੋਵਾਹ ਪਿਆਰ ਕਰਦਾ ਹੈ। ਪਰ ਦਾਊਦ ਨੇ ਉਨ੍ਹਾਂ ਚੀਜ਼ਾਂ ਤੋਂ ਨਫ਼ਰਤ ਕਰਨੀ ਵੀ ਸਿੱਖੀ ਜਿਨ੍ਹਾਂ ਨੂੰ ਪਰਮੇਸ਼ੁਰ ਬੁਰਾ ਸਮਝਦਾ ਹੈ। ਇਨ੍ਹਾਂ ਵਿੱਚੋਂ ਇਕ ਹੈ ਮੂਰਤੀ-ਪੂਜਾ ਯਾਨੀ ਯਹੋਵਾਹ ਤੋਂ ਇਲਾਵਾ ਹੋਰ ਕਿਸੇ ਦੀ ਵੀ ਭਗਤੀ ਕਰਨੀ। ਬੇਜਾਨ ਮੂਰਤੀਆਂ ਅੱਗੇ ਝੁਕ ਕੇ ਇਨਸਾਨ ਆਪਣੇ ਆਪ ਨੂੰ ਗਿਰਾ ਲੈਂਦਾ ਹੈ ਅਤੇ ਮੂਰਤੀ-ਪੂਜਾ ਕਰ ਕੇ ਇਨਸਾਨ ਉਹ ਮਹਿਮਾ ਕਿਸੇ ਹੋਰ ਨੂੰ ਦਿੰਦਾ ਹੈ ਜਿਸ ਦਾ ਹੱਕਦਾਰ ਸਿਰਫ਼ ਯਹੋਵਾਹ ਹੈ।​—ਯਸਾ. 2:8, 9; ਪ੍ਰਕਾ. 4:11.

17, 18. (ੳ) ਦਾਊਦ ਨੇ ਝੂਠੀ ਭਗਤੀ ਦੇ ਬੁਰੇ ਨਤੀਜਿਆਂ ਬਾਰੇ ਕੀ ਕਿਹਾ? (ਅ) ਅੱਜ ਲੋਕੀਂ ਆਪਣੇ “ਗਮਾਂ ਵਿਚ ਵਾਧਾ” ਕਿਵੇਂ ਕਰਦੇ ਹਨ?

17 ਬਾਈਬਲ ਸਮੇਂ ਵਿਚ ਝੂਠੀ ਭਗਤੀ ਵਿਚ ਅਕਸਰ ਹਰਾਮਕਾਰੀ ਸ਼ਾਮਲ ਹੁੰਦੀ ਸੀ। (ਹੋਸ਼ੇ. 4:13, 14) ਬਹੁਤ ਸਾਰੇ ਲੋਕ ਝੂਠੀ ਭਗਤੀ ਨੂੰ ਪਸੰਦ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਅਨੈਤਿਕ ਕੰਮ ਕਰਨ ਵਿਚ ਮਜ਼ਾ ਆਉਂਦਾ ਸੀ। ਪਰ ਕੀ ਇਹ ਭਗਤੀ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਸੀ? ਬਿਲਕੁਲ ਵੀ ਨਹੀਂ! ਦਾਊਦ ਨੇ ਕਿਹਾ ਕਿ ਝੂਠੇ ਦੇਵਤਿਆਂ ਦੀ ਭਗਤੀ ਕਰਨ ਵਾਲੇ ਲੋਕ ਆਪਣੇ “ਗਮਾਂ ਵਿਚ ਵਾਧਾ” ਕਰਦੇ ਸਨ। ਉਹ ਤਾਂ ਆਪਣੇ ਝੂਠੇ ਦੇਵਤਿਆਂ ਲਈ ਆਪਣੇ ਬੱਚਿਆਂ ਦੀ ਵੀ ਬਲ਼ੀ ਦੇ ਦਿੰਦੇ ਸਨ। (ਯਸਾ. 57:5) ਯਹੋਵਾਹ ਇਸ ਤਰ੍ਹਾਂ ਦੀ ਬੇਰਹਿਮੀ ਤੋਂ ਨਫ਼ਰਤ ਕਰਦਾ ਸੀ। (ਯਿਰ. 7:31) ਜੇ ਤੁਸੀਂ ਉਸ ਸਮੇਂ ਵਿਚ ਰਹਿੰਦੇ ਹੁੰਦੇ ਤੇ ਤੁਹਾਡੇ ਮਾਪੇ ਯਹੋਵਾਹ ਦੀ ਸੇਵਾ ਕਰਦੇ ਹੁੰਦੇ, ਤਾਂ ਕੀ ਤੁਹਾਨੂੰ ਖ਼ੁਸ਼ੀ ਨਹੀਂ ਹੋਣੀ ਸੀ?

18 ਅੱਜ ਬਹੁਤ ਸਾਰੇ ਝੂਠੇ ਧਰਮ ਅਨੈਤਿਕਤਾ ਅਤੇ ਆਦਮੀ-ਆਦਮੀ ਅਤੇ ਔਰਤ-ਔਰਤ ਵਿਚ ਸੰਬੰਧ ਰੱਖਣ ਨੂੰ ਸਹੀ ਸਮਝਦੇ ਹਨ। ਇਸ ਕਰਕੇ ਕਈ ਲੋਕ ਸ਼ਾਇਦ ਸੋਚਦੇ ਹਨ ਕਿ ਉਹ ਆਜ਼ਾਦ ਹਨ, ਪਰ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਨੇ ਆਪਣੇ “ਗਮਾਂ ਵਿਚ ਵਾਧਾ” ਕੀਤਾ ਹੈ। (1 ਕੁਰਿੰ. 6:18, 19) ਕੀ ਤੁਸੀਂ ਇਸ ਗੱਲ ਵੱਲ ਕਦੇ ਧਿਆਨ ਦਿੱਤਾ? ਸੋ ਨੌਜਵਾਨੋ, ਆਪਣੇ ਸਵਰਗੀ ਪਿਤਾ ਦੀ ਸੁਣੋ। ਪੂਰਾ ਯਕੀਨ ਰੱਖੋ ਕਿ ਪਰਮੇਸ਼ੁਰ ਦਾ ਕਹਿਣਾ ਮੰਨਣ ਵਿਚ ਤੁਹਾਡਾ ਹੀ ਭਲਾ ਹੈ। ਅਨੈਤਿਕਤਾ ਦੇ ਬੁਰੇ ਨਤੀਜਿਆਂ ਬਾਰੇ ਧਿਆਨ ਨਾਲ ਸੋਚੋ। ਤੁਸੀਂ ਦੇਖੋਗੇ ਕਿ ਇਸ ਨਾਲ ਜੋ ਨੁਕਸਾਨ ਹੁੰਦਾ ਹੈ, ਉਸ ਸਾਮ੍ਹਣੇ ਥੋੜ੍ਹੇ ਸਮੇਂ ਲਈ ਮਿਲਣ ਵਾਲੀ ਖ਼ੁਸ਼ੀ ਬੇਕਾਰ ਹੈ। (ਗਲਾ. 6:8) ਜੋਸ਼ੁਆ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਸੀ, ਦੱਸਦਾ ਹੈ: “ਅਸੀਂ ਆਪਣੀ ਆਜ਼ਾਦੀ ਨੂੰ ਆਪਣੀ ਮਰਜ਼ੀ ਨਾਲ ਵਰਤ ਸਕਦੇ ਹਾਂ, ਪਰ ਇਸ ਦੀ ਗ਼ਲਤ ਤਰੀਕੇ ਨਾਲ ਵਰਤੋਂ ਕਰ ਕੇ ਸਾਨੂੰ ਕਦੇ ਵੀ ਖ਼ੁਸ਼ੀ ਨਹੀਂ ਮਿਲੇਗੀ।”

19, 20. ਯਹੋਵਾਹ ’ਤੇ ਨਿਹਚਾ ਕਰਨ ਅਤੇ ਉਸ ਦਾ ਕਹਿਣਾ ਮੰਨਣ ਵਾਲੇ ਨੌਜਵਾਨਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19 ਯਿਸੂ ਨੇ ਕਿਹਾ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰ. 8:31, 32) ਅਸੀਂ ਯਹੋਵਾਹ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਝੂਠੇ ਧਰਮਾਂ, ਅਗਿਆਨਤਾ ਅਤੇ ਵਹਿਮਾਂ-ਭਰਮਾਂ ਤੋਂ ਆਜ਼ਾਦ ਕਰਾਇਆ ਹੈ। ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਅਸੀਂ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਪਾਵਾਂਗੇ। (ਰੋਮੀ. 8:21) ਯਿਸੂ ਦੀਆਂ ਸਿੱਖਿਆਵਾਂ ਨੂੰ ਮੰਨ ਕੇ ਤੁਸੀਂ ਅੱਜ ਵੀ ਕੁਝ ਹੱਦ ਤਕ ਇਸ ਆਜ਼ਾਦੀ ਦਾ ਮਜ਼ਾ ਲੈ ਸਕਦੇ ਹੋ। ਇਸ ਤਰ੍ਹਾਂ ਜਦੋਂ ਤੁਸੀਂ ਸੱਚਾਈ ਸਿੱਖਣ ਦੇ ਨਾਲ-ਨਾਲ ਇਸ ਮੁਤਾਬਕ ਜ਼ਿੰਦਗੀ ਵੀ ਬਿਤਾਓਗੇ, ਤਾਂ ਤੁਸੀਂ “ਸੱਚਾਈ ਨੂੰ ਜਾਣੋਗੇ।”

20 ਨੌਜਵਾਨੋ, ਯਹੋਵਾਹ ਵੱਲੋਂ ਦਿੱਤੀ ਆਜ਼ਾਦੀ ਨੂੰ ਅਨਮੋਲ ਸਮਝੋ। ਇਸ ਨੂੰ ਸਮਝਦਾਰੀ ਨਾਲ ਵਰਤੋ। ਇਹ ਅੱਜ ਤੁਹਾਡੀ ਸਹੀ ਫ਼ੈਸਲੇ ਕਰਨ ਵਿਚ ਮਦਦ ਕਰੇਗੀ ਜਿਸ ਕਰਕੇ ਤੁਹਾਡਾ ਭਵਿੱਖ ਵਧੀਆ ਹੋ ਸਕਦਾ ਹੈ। ਇਕ ਨੌਜਵਾਨ ਭਰਾ ਨੇ ਕਿਹਾ: “ਜਵਾਨੀ ਵਿਚ ਆਪਣੀ ਆਜ਼ਾਦੀ ਨੂੰ ਸਮਝਦਾਰੀ ਨਾਲ ਵਰਤਣ ਕਰਕੇ ਅਸੀਂ ਭਵਿੱਖ ਵਿਚ ਵੀ ਗੰਭੀਰ ਫ਼ੈਸਲੇ ਕਰ ਸਕਾਂਗੇ, ਜਿਵੇਂ ਵਧੀਆ ਕੰਮ ਦੀ ਚੋਣ ਕਰਨ ਦੇ ਮਾਮਲੇ ਵਿਚ ਜਾਂ ਵਿਆਹ ਕਰਾਉਣ ਜਾਂ ਕੁਝ ਸਮੇਂ ਤਕ ਕੁਆਰੇ ਰਹਿਣ ਦੇ ਮਾਮਲੇ ਵਿਚ।”

21. ਤੁਸੀਂ “ਅਸਲੀ ਜ਼ਿੰਦਗੀ” ਕਿਵੇਂ ਪਾ ਸਕਦੇ ਹੋ?

21 ਇਸ ਦੁਨੀਆਂ ਵਿਚ ਲੋਕ ਜਿਸ ਜ਼ਿੰਦਗੀ ਨੂੰ ਵਧੀਆ ਜ਼ਿੰਦਗੀ ਕਹਿੰਦੇ ਹਨ, ਉਹ ਵੀ ਜ਼ਿਆਦਾ ਦੇਰ ਨਹੀਂ ਰਹਿੰਦੀ ਕਿਉਂਕਿ ਕੋਈ ਨਹੀਂ ਜਾਣਦਾ ਕਿ ਕੱਲ੍ਹ ਨੂੰ ਕੀ ਹੋ ਜਾਣਾ। (ਯਾਕੂ. 4:13, 14) ਇਸ ਲਈ ਸਭ ਤੋਂ ਵਧੀਆ ਹੈ ਕਿ ਤੁਸੀਂ ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਤੁਹਾਨੂੰ “ਅਸਲੀ ਜ਼ਿੰਦਗੀ” ਮਿਲੇ। (1 ਤਿਮੋ. 6:19) ਯਹੋਵਾਹ ਕਿਸੇ ਨੂੰ ਵੀ ਆਪਣੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਅਸੀਂ ਸਾਰਿਆਂ ਨੇ ਖ਼ੁਦ ਫ਼ੈਸਲਾ ਕਰਨਾ ਹੈ ਕਿ ਅਸੀਂ ਕੀ ਕਰਾਂਗੇ। ਇਸ ਲਈ ਹਰ ਰੋਜ਼ ਯਹੋਵਾਹ ਦੇ ਹੋਰ ਨੇੜੇ ਜਾਣ ਵਾਲੇ ਕੰਮ ਕਰ ਕੇ ਅਤੇ ਉਸ ਵੱਲੋਂ ਦਿੱਤੀਆਂ “ਚੰਗੀਆਂ ਚੀਜ਼ਾਂ” ਦੀ ਕਦਰ ਕਰ ਕੇ ਉਸ ਨੂੰ ਆਪਣਾ “ਭਾਗ” ਬਣਾਓ। (1 ਤਿਮੋ. 6:17) ਭਰੋਸਾ ਰੱਖੋ ਕਿ ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਤੁਹਾਨੂੰ ਬੇਸ਼ੁਮਾਰ ਖ਼ੁਸ਼ੀਆਂ ਦੇ ਸਕਦਾ ਹੈ।​—ਜ਼ਬੂ. 16:11.