Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਜਦੋਂ ਕੋਈ ਤੰਗ ਕਰੇ, ਤਾਂ ਯਹੋਵਾਹ ʼਤੇ ਭਰੋਸਾ ਰੱਖੋ

ਜਦੋਂ ਕੋਈ ਤੰਗ ਕਰੇ, ਤਾਂ ਯਹੋਵਾਹ ʼਤੇ ਭਰੋਸਾ ਰੱਖੋ

ਜਦੋਂ ਕੋਈ ਸਾਨੂੰ ਤੰਗ ਕਰਦਾ ਹੈ, ਤਾਂ ਸਾਡੇ ਸੱਟ ਲੱਗ ਸਕਦੀ ਹੈ ਜਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। ਜੇ ਅਸੀਂ ਵਿਰੋਧੀਆਂ ਤੋਂ ਡਰ ਜਾਂਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਅਸੀਂ ਅਜਿਹੇ ਲੋਕਾਂ ਤੋਂ ਕਿਵੇਂ ਬਚ ਸਕਦੇ ਹਾਂ?

ਬਹੁਤ ਸਾਰੇ ਯਹੋਵਾਹ ਦੇ ਸੇਵਕਾਂ ਨੇ ਤੰਗ ਕਰਨ ਵਾਲੇ ਲੋਕਾਂ ਨਾਲ ਸਿੱਝਣ ਲਈ ਯਹੋਵਾਹ ʼਤੇ ਭਰੋਸਾ ਰੱਖਿਆ। (ਜ਼ਬੂ 18:17) ਮਿਸਾਲ ਲਈ, ਅਸਤਰ ਨੇ ਦੁਸ਼ਟ ਹਾਮਾਨ ਦੀਆਂ ਭੈੜੀਆਂ ਸਾਜ਼ਸ਼ਾਂ ਦਾ ਪਰਦਾਫ਼ਾਸ਼ ਕਰਨ ਲਈ ਗੱਲ ਕੀਤੀ। (ਅਸ 7:1-6) ਗੱਲ ਕਰਨ ਤੋਂ ਪਹਿਲਾਂ ਉਸ ਨੇ ਵਰਤ ਰੱਖ ਕੇ ਯਹੋਵਾਹ ʼਤੇ ਆਪਣਾ ਭਰੋਸਾ ਜ਼ਾਹਰ ਕੀਤਾ। (ਅਸ 4:14-16) ਯਹੋਵਾਹ ਨੇ ਉਸ ਦੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਈ ਅਤੇ ਉਸ ਦੀ ਅਤੇ ਆਪਣੇ ਬਾਕੀ ਲੋਕਾਂ ਦੀ ਰਾਖੀ ਕੀਤੀ।

ਨੌਜਵਾਨੋ, ਜੇ ਤੁਹਾਨੂੰ ਵੀ ਤੰਗ ਕੀਤਾ ਜਾਂਦਾ ਹੈ, ਤਾਂ ਯਹੋਵਾਹ ਤੋਂ ਮਦਦ ਮੰਗੋ ਅਤੇ ਆਪਣੀ ਮੁਸ਼ਕਲ ਬਾਰੇ ਕਿਸੇ ਵੱਡੇ ਵਿਅਕਤੀ ਨਾਲ ਗੱਲ ਕਰੋ, ਜਿਵੇਂ ਕਿ ਆਪਣੇ ਮਾਪਿਆਂ ਨਾਲ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਵੀ ਉੱਦਾਂ ਹੀ ਮਦਦ ਕਰੇਗਾ ਜਿੱਦਾਂ ਉਸ ਨੇ ਅਸਤਰ ਦੀ ਕੀਤੀ ਸੀ। ਇਸ ਤੋਂ ਇਲਾਵਾ, ਤੁਸੀਂ ਹੋਰ ਕੀ ਕਰ ਸਕਦੇ ਹੋ?

ਨੌਜਵਾਨਾਂ ਨਾਲ ਗੱਲਬਾਤ​—ਜਦੋਂ ਕੋਈ ਮੈਨੂੰ ਤੰਗ ਕਰੇ, ਤਾਂ ਕੀ ਕਰਾਂ?  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਚਾਰਲੀ ਤੇ ਫੈਰਿਨ ਤੋਂ ਨੌਜਵਾਨ ਕੀ ਸਿੱਖ ਸਕਦੇ ਹਨ?

  • ਚਾਰਲੀ ਤੇ ਫੈਰਿਨ ਦੀਆਂ ਗੱਲਾਂ ਤੋਂ ਮਾਪੇ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਕੀ ਸਿੱਖ ਸਕਦੇ ਹਨ?