Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ

ਯਹੋਵਾਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ

ਹਰ ਕੋਈ ਕਦੇ-ਨਾ-ਕਦੇ ਦੁਖੀ ਹੁੰਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੀ ਯਹੋਵਾਹ ʼਤੇ ਨਿਹਚਾ ਘਟ ਗਈ ਹੈ। ਦਰਅਸਲ, ਯਹੋਵਾਹ ਨੇ ਆਪਣੇ ਬਾਰੇ ਦੱਸਿਆ ਹੈ ਕਿ ਉਹ ਵੀ ਕਦੇ-ਕਦੇ ਦੁਖੀ ਹੁੰਦਾ ਹੈ। (ਉਤ 6:5, 6) ਪਰ ਜੇ ਅਸੀਂ ਅਕਸਰ ਜਾਂ ਹਮੇਸ਼ਾ ਹੀ ਦੁਖੀ ਰਹਿੰਦੇ ਹਾਂ, ਤਾਂ ਕੀ ਕਰੀਏ?

ਯਹੋਵਾਹ ਤੋਂ ਮਦਦ ਮੰਗੋ। ਯਹੋਵਾਹ ਨੂੰ ਬਹੁਤ ਦਿਲਚਸਪੀ ਹੈ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਉਹ ਜਾਣਦਾ ਹੈ ਕਿ ਅਸੀਂ ਕਦੋਂ ਖ਼ੁਸ਼ ਅਤੇ ਕਦੋਂ ਦੁਖੀ ਹੁੰਦੇ ਹਾਂ। ਉਹ ਇਹ ਵੀ ਜਾਣਦਾ ਹੈ ਕਿ ਅਸੀਂ ਇੱਦਾਂ ਕਿਉਂ ਸੋਚਦੇ ਅਤੇ ਮਹਿਸੂਸ ਕਰਦੇ ਹਾਂ। (ਜ਼ਬੂ 7:9ਅ) ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹ ਸਾਡੀ ਪਰਵਾਹ ਕਰਦਾ ਹੈ। ਉਹ ਸਾਡੀ ਉਦੋਂ ਵੀ ਮਦਦ ਕਰ ਸਕਦਾ ਹੋ ਜਦੋਂ ਅਸੀਂ ਉਦਾਸ ਜਾਂ ਡਿਪਰੈਸ਼ਨ ਵਿਚ ਹੁੰਦੇ ਹਾਂ।​—ਜ਼ਬੂ 34:18.

ਆਪਣੀਆਂ ਸੋਚਾਂ ਦੀ ਰਾਖੀ ਕਰੋ। ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਸਾਡੀ ਸਿਰਫ਼ ਖ਼ੁਸ਼ੀ ਹੀ ਖ਼ਤਮ ਨਹੀਂ ਹੁੰਦੀ, ਸਗੋਂ ਇਸ ਦਾ ਅਸਰ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਵੀ ਪੈਂਦਾ ਹੈ। ਇਸ ਲਈ ਸਾਨੂੰ ਆਪਣੇ ਦਿਲ ਯਾਨੀ ਆਪਣੇ ਅੰਦਰ ਦੇ ਇਨਸਾਨ ਦੀ ਰਾਖੀ ਕਰਨੀ ਚਾਹੀਦੀ ਹੈ ਜਿਸ ਵਿਚ ਸਾਡੀ ਸੋਚ ਅਤੇ ਭਾਵਨਾਵਾਂ ਸ਼ਾਮਲ ਹਨ।​—ਕਹਾ 4:23.

ਡਿਪਰੈਸ਼ਨ ਦੇ ਬਾਵਜੂਦ ਭੈਣ-ਭਰਾ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਪਾ ਰਹੇ ਹਨ  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਡਿਪਰੈਸ਼ਨ ਨਾਲ ਲੜਨ ਲਈ ਨਿੱਕੀ ਨੇ ਕਿਹੜੇ ਕਦਮ ਚੁੱਕੇ?

  • ਨਿੱਕੀ ਨੂੰ ਕਿਉਂ ਲੱਗਾ ਕਿ ਉਸ ਨੂੰ ਡਾਕਟਰ ਕੋਲ ਜਾਣ ਦੀ ਲੋੜ ਸੀ?​—ਮੱਤੀ 9:12

  • ਨਿੱਕੀ ਨੇ ਕਿਹੜੇ ਤਰੀਕਿਆਂ ਨਾਲ ਦਿਖਾਇਆ ਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ ਕਿ ਉਹ ਉਸ ਦੀ ਮਦਦ ਕਰੇਗਾ?