Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਮਾਪਿਓ, ਆਪਣੇ ਬੱਚਿਆਂ ਦੀ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਵਿਚ ਮਦਦ ਕਰੋ

ਮਾਪਿਓ, ਆਪਣੇ ਬੱਚਿਆਂ ਦੀ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਵਿਚ ਮਦਦ ਕਰੋ

ਇਸ ਤਰ੍ਹਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਮਾਪੇ ਮੀਟਿੰਗਾਂ ਤੋਂ ਸਿੱਖਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ। ਮੀਟਿੰਗਾਂ ਵਿਚ ਬੱਚੇ ਜੋ ਦੇਖਦੇ, ਸੁਣਦੇ ਅਤੇ ਜਵਾਬ ਦਿੰਦੇ ਹਨ, ਉਨ੍ਹਾਂ ਤੋਂ ਉਹ ਯਹੋਵਾਹ ਬਾਰੇ ਸਿੱਖਣਗੇ ਅਤੇ ਉਸ ਦੇ ਨੇੜੇ ਜਾਣਗੇ। (ਬਿਵ 31:12, 13) ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਬੱਚੇ ਚੰਗੀ ਤਰ੍ਹਾਂ ਮੀਟਿੰਗਾਂ ਤੋਂ ਸਿੱਖ ਸਕਣ?

  • ਕਿੰਗਡਮ ਹਾਲ ਵਿਚ ਮੀਟਿੰਗਾਂ ʼਤੇ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰੋ।​—ਜ਼ਬੂ 22:22

  • ਕਿੰਗਡਮ ਹਾਲ ਵਿਚ ਮੀਟਿੰਗ ਤੋਂ ਪਹਿਲਾਂ ਜਾਂ ਬਾਅਦ ਵਿਚ ਭੈਣਾਂ-ਭਰਾਵਾਂ ਨਾਲ ਗੱਲਬਾਤ ਕਰੋ।​—ਇਬ 10:25

  • ਧਿਆਨ ਰੱਖੋ ਕਿ ਪਰਿਵਾਰ ਦੇ ਹਰੇਕ ਮੈਂਬਰ ਕੋਲ ਮੀਟਿੰਗ ਵਿਚ ਵਰਤੇ ਜਾਂਦੇ ਪ੍ਰਕਾਸ਼ਨਾਂ ਦੀ ਛਪੀ ਹੋਈ ਜਾਂ ਡਿਜੀਟਲ ਕਾਪੀ ਹੋਵੇ

  • ਬੱਚਿਆਂ ਦੀ ਆਪਣੇ ਸ਼ਬਦਾਂ ਵਿਚ ਜਵਾਬ ਤਿਆਰ ਕਰਨ ਵਿਚ ਮਦਦ ਕਰੋ। ​—ਮੱਤੀ 21:15, 16

  • ਮੀਟਿੰਗਾਂ ਅਤੇ ਇਨ੍ਹਾਂ ਵਿਚ ਸਿੱਖੀਆਂ ਗੱਲਾਂ ਬਾਰੇ ਚੰਗੀਆਂ ਗੱਲਾਂ ਕਰੋ

  • ਮੰਡਲੀ ਵਿਚ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨਾਲ ਗੱਲ, ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਕਰਨ ਅਤੇ ਹੋਰ ਅਜਿਹੇ ਕੰਮਾਂ ਵਿਚ ਹਿੱਸਾ ਲੈਣ ਵਿਚ ਬੱਚਿਆਂ ਦੀ ਮਦਦ ਕਰੋ

ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਉਣ ਵਿਚ ਬੱਚੇ ਦੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾਰੀ ਤਾਂ ਸ਼ਾਇਦ ਇੱਦਾਂ ਕਰਨਾ ਮੁਸ਼ਕਲ ਵੀ ਲੱਗੇ। ਪਰ ਯਕੀਨ ਕਰੋ ਕਿ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ।​—ਯਸਾ 40:29.

ਮਾਪਿਓ, ਯਹੋਵਾਹ ਅਤੇ ਉਸ ਦੀ ਤਾਕਤ ʼਤੇ ਭਰੋਸਾ ਰੱਖੋ  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਬਹੁਤ ਜ਼ਿਆਦਾ ਥੱਕ ਜਾਣ ਕਰਕੇ ਜ਼ੈੱਕ ਤੇ ਲੀਆ ਉੱਤੇ ਕੀ ਅਸਰ ਪਿਆ?

  • ਮਾਪਿਆਂ ਨੂੰ ਤਾਕਤ ਲਈ ਯਹੋਵਾਹ ʼਤੇ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ?

  • ਜ਼ੈੱਕ ਤੇ ਲੀਆ ਨੇ ਯਹੋਵਾਹ ਦੀ ਮਦਦ ਕਿਵੇਂ ਲਈ?