Skip to content

Skip to table of contents

ਸਾਨੂੰ ਨਵੀਂ ਦੁਨੀਆਂ ਦੀ ਲੋੜ ਹੈ!

ਸਾਨੂੰ ਨਵੀਂ ਦੁਨੀਆਂ ਦੀ ਲੋੜ ਹੈ!

ਪੂਰੀ ਦੁਨੀਆਂ ਵਿਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰਨ ਵਾਲੇ ਸੰਗਠਨ, ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਨੇ ਕਿਹਾ: “ਦੁਨੀਆਂ ਦੇ ਹਾਲਾਤ ਬਹੁਤ ਖ਼ਰਾਬ ਹਨ।” ਤੁਸੀਂ ਵੀ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣੇ।

ਅਸੀਂ ਹਰ ਰੋਜ਼ ਨਿਰਾਸ਼ਾ ਨਾਲ ਭਰੀਆਂ ਖ਼ਬਰਾਂ ਸੁਣਦੇ ਹਾਂ:

  • ਬੀਮਾਰੀਆਂ ਅਤੇ ਮਹਾਂਮਾਰੀਆਂ ਫੈਲ ਰਹੀਆਂ ਹਨ

  • ਕੁਦਰਤੀ ਆਫ਼ਤਾਂ ਆ ਰਹੀਆਂ ਹਨ

  • ਗ਼ਰੀਬੀ ਅਤੇ ਭੁੱਖਮਰੀ ਹੈ

  • ਪ੍ਰਦੂਸ਼ਣ ਅਤੇ ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ

  • ਅਪਰਾਧ, ਹਿੰਸਾ ਅਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ

  • ਯੁੱਧ ਹੋ ਰਹੇ ਹਨ

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਾਨੂੰ ਨਵੀਂ ਦੁਨੀਆਂ ਦੀ ਲੋੜ ਹੈ। ਅਜਿਹੀ ਦੁਨੀਆਂ ਜਿੱਥੇ

  • ਸਾਰੇ ਤੰਦਰੁਸਤ ਹੋਣ

  • ਕਿਸੇ ਗੱਲ ਦਾ ਡਰ ਨਾ ਹੋਵੇ

  • ਬਹੁਤਾਤ ਵਿਚ ਖਾਣਾ ਹੋਵੇ

  • ਵਧੀਆ ਮਾਹੌਲ ਹੋਵੇ

  • ਅਨਿਆਂ ਨਾ ਹੋਵੇ

  • ਹਰ ਪਾਸੇ ਸੁੱਖ-ਸ਼ਾਂਤੀ ਹੋਵੇ

ਜਦੋਂ ਅਸੀਂ ਨਵੀਂ ਦੁਨੀਆਂ ਦੀ ਗੱਲ ਕਰਦੇ ਹਾਂ, ਤਾਂ ਸਾਡੇ ਕਹਿਣ ਦਾ ਕੀ ਮਤਲਬ ਹੈ?

ਅੱਜ ਅਸੀਂ ਜਿਸ ਦੁਨੀਆਂ ਵਿਚ ਰਹਿ ਰਹੇ ਹਾਂ, ਉਸ ਦਾ ਕੀ ਹੋਵੇਗਾ?

ਨਵੀਂ ਦੁਨੀਆਂ ਵਿਚ ਜਾਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

ਪਹਿਰਾਬੁਰਜ ਦੇ ਇਸ ਅੰਕ ਵਿਚ ਬਾਈਬਲ ਤੋਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।