Skip to content

Skip to table of contents

ਵਧੀਆ ਭਵਿੱਖ—ਹਰੇਕ ਦੀ ਇੱਛਾ

ਵਧੀਆ ਭਵਿੱਖ—ਹਰੇਕ ਦੀ ਇੱਛਾ

ਤੁਸੀਂ ਕਿੱਦਾਂ ਦਾ ਭਵਿੱਖ ਚਾਹੁੰਦੇ ਹੋ? ਸਾਡੀ ਸਾਰਿਆਂ ਦੀ ਇੱਛਾ ਹੈ ਕਿ ਅਸੀਂ ਤੇ ਸਾਡਾ ਪਰਿਵਾਰ ਖ਼ੁਸ਼ ਰਹੀਏ, ਤੰਦਰੁਸਤ ਰਹੀਏ, ਘਰ ਵਿਚ ਸੁੱਖ-ਸ਼ਾਂਤੀ ਹੋਵੇ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ।

ਪਰ ਕਈ ਲੋਕਾਂ ਨੂੰ ਲੱਗਦਾ ਹੈ ਕਿ ਅਜਿਹਾ ਭਵਿੱਖ ਪਾਉਣਾ ਇਕ ਸੁਪਨਾ ਹੀ ਹੈ। ਉਨ੍ਹਾਂ ਨੂੰ ਇੱਦਾਂ ਕਿਉਂ ਲੱਗਦਾ ਹੈ? ਕਿਉਂਕਿ ਉਨ੍ਹਾਂ ਨੇ ਦੇਖਿਆ ਹੈ ਕਿ ਜ਼ਿੰਦਗੀ ਵਿਚ ਅਚਾਨਕ ਕੁਝ ਵੀ ਹੋ ਸਕਦਾ ਹੈ। ਜਿੱਦਾਂ ਕੋਵਿਡ-19 ਮਹਾਂਮਾਰੀ ਨੇ ਰਾਤੋ-ਰਾਤ ਸਾਰਿਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਬਹੁਤ ਸਾਰੇ ਲੋਕ ਆਪਣੇ ਕੰਮਾਂ-ਕਾਰਾਂ ਤੋਂ ਹੱਥ ਧੋ ਬੈਠੇ ਤੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ। ਇਸ ਕਰਕੇ ਕਈ ਲੋਕਾਂ ਨੂੰ ਇਹ ਚਿੰਤਾ ਸਤਾਉਂਦੀ ਹੈ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਣਾ।

ਇਸ ਕਰਕੇ ਲੋਕ ਵਧੀਆ ਭਵਿੱਖ ਪਾਉਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਕੁਝ ਲੋਕ ਅਦਿੱਖ ਤਾਕਤਾਂ, ਜਿਵੇਂ ਕਿਸਮਤ ਵਗੈਰਾ, ’ਤੇ ਭਰੋਸਾ ਕਰਦੇ ਹਨ, ਕੁਝ ਬਹੁਤ ਪੜ੍ਹਾਈ-ਲਿਖਾਈ ਕਰਦੇ ਹਨ ਜਾਂ ਕੁਝ ਲੋਕ ਧਨ-ਦੌਲਤ ਇਕੱਠੀ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਆਉਣ ਵਾਲਾ ਕੱਲ੍ਹ ਵਧੀਆ ਹੋਵੇਗਾ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਚੰਗੇ ਕੰਮ ਕਰਨ ਨਾਲ ਉਨ੍ਹਾਂ ਦਾ ਭਲਾ ਹੋਵੇਗਾ।

ਕੀ ਇਹ ਸਾਰਾ ਕੁਝ ਕਰਨ ਨਾਲ ਤੁਹਾਡਾ ਭਵਿੱਖ ਵਧੀਆ ਹੋ ਸਕਦਾ ਹੈ? ਇਹ ਜਾਣਨ ਲਈ ਤੁਹਾਨੂੰ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਲੈਣੇ ਪੈਣਗੇ:

  • ਤੁਹਾਡਾ ਭਵਿੱਖ ਕਿਸ ਗੱਲ ’ਤੇ ਨਿਰਭਰ ਕਰਦਾ ਹੈ?

  • ਕੀ ਬਹੁਤ ਪੜ੍ਹਾਈ ਕਰਨ ਨਾਲ ਤੇ ਪੈਸੇ ਕਮਾਉਣਾ ਨਾਲ ਤੁਹਾਡਾ ਭਵਿੱਖ ਵਧੀਆ ਹੋਵੇਗਾ?

  • ਕੀ ਚੰਗੇ ਕੰਮ ਕਰਨ ਨਾਲ ਹੀ ਤੁਹਾਡੀ ਜ਼ਿੰਦਗੀ ਵਧੀਆ ਹੋਵੇਗੀ?

  • ਤੁਹਾਨੂੰ ਸਹੀ-ਸਹੀ ਕੌਣ ਦੱਸ ਸਕਦਾ ਹੈ ਕਿ ਤੁਸੀਂ ਵਧੀਆ ਭਵਿੱਖ ਕਿਵੇਂ ਪਾ ਸਕਦੇ ਹੋ?

ਪਹਿਰਾਬੁਰਜ ਦੇ ਇਸ ਅੰਕ ਵਿਚ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।