Skip to content

Skip to table of contents

ਅਧਿਐਨ ਕਰਨ ਲਈ ਵਿਸ਼ੇ

ਅਨਿਆਂ ਕਿਵੇਂ ਸਹੀਏ?

ਅਨਿਆਂ ਕਿਵੇਂ ਸਹੀਏ?

ਉਤਪਤ 37:23-28; 39:17-23 ਪੜ੍ਹੋ ਅਤੇ ਅਨਿਆਂ ਸਹਿਣ ਬਾਰੇ ਯੂਸੁਫ਼ ਤੋਂ ਸਿੱਖੋ।

ਹੋਰ ਜਾਣਕਾਰੀ ਲੈਣ ਲਈ ਅਗਲੀਆਂ-ਪਿਛਲੀਆਂ ਆਇਤਾਂ ਪੜ੍ਹੋ। ਦੂਜਿਆਂ ਨੇ ਯੂਸੁਫ਼ ਨਾਲ ਅਨਿਆਂ ਕਿਉਂ ਕੀਤਾ? (ਉਤ. 37:3-11; 39:1, 6-10) ਉਸ ਨੂੰ ਕਿੰਨੇ ਸਮੇਂ ਤਕ ਅਨਿਆਂ ਸਹਿਣਾ ਪਿਆ? (ਉਤ. 37:2; 41:46) ਉਸ ਸਮੇਂ ਦੌਰਾਨ ਯਹੋਵਾਹ ਨੇ ਯੂਸੁਫ਼ ਲਈ ਕੀ ਕੀਤਾ, ਪਰ ਉਸ ਨੇ ਕੀ ਨਹੀਂ ਕੀਤਾ?​—ਉਤ. 39:2, 21; w23.01 17 ਪੈਰਾ 13.

ਬਾਰੀਕੀ ਨਾਲ ਖੋਜਬੀਨ ਕਰੋ। ਪੋਟੀਫਰ ਦੀ ਪਤਨੀ ਨੇ ਯੂਸੁਫ਼ ʼਤੇ ਝੂਠਾ ਦੋਸ਼ ਲਾਇਆ ਸੀ, ਪਰ ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਯੂਸੁਫ਼ ਨੇ ਆਪਣੀ ਸਫ਼ਾਈ ਪੇਸ਼ ਕਰਨ ਲਈ ਕੁਝ ਕਿਹਾ। ਅੱਗੇ ਦਿੱਤੀਆਂ ਆਇਤਾਂ ʼਤੇ ਸੋਚ-ਵਿਚਾਰ ਕਰੋ ਅਤੇ ਸੋਚੋ: ਯੂਸੁਫ਼ ਨੇ ਸ਼ਾਇਦ ਸਫ਼ਾਈ ਕਿਉਂ ਨਹੀਂ ਪੇਸ਼ ਕੀਤੀ ਹੋਣੀ? ਨਾਲੇ ਬਾਈਬਲ ਵਿਚ ਇਸ ਬਾਰੇ ਹਰ ਗੱਲ ਖੁੱਲ੍ਹ ਕੇ ਕਿਉਂ ਨਹੀਂ ਦੱਸੀ ਗਈ? (ਕਹਾ. 20:2; ਯੂਹੰ. 21:25; ਰਸੂ. 21:37) ਯੂਸੁਫ਼ ਵਿਚ ਅਜਿਹੇ ਕਿਹੜੇ ਗੁਣ ਸਨ ਜਿਨ੍ਹਾਂ ਕਰਕੇ ਉਹ ਅਨਿਆਂ ਸਹਿ ਸਕਿਆ?​—ਮੀਕਾ. 7:7; ਲੂਕਾ 14:11; ਯਾਕੂ. 1:2, 3.

ਸਿੱਖੀਆਂ ਗੱਲਾਂ ਬਾਰੇ ਸੋਚੋ। ਖ਼ੁਦ ਨੂੰ ਪੁੱਛੋ: