ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2013

ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਉਸ ਦੀ ਨਜ਼ਰ ਵਿਚ ਪਵਿੱਤਰ ਕਿਵੇਂ ਰਹਿ ਸਕਦੇ ਹਾਂ ਤਾਂਕਿ ਉਹ ਸਾਡੀ ਭਗਤੀ ਕਬੂਲ ਕਰੇ, ਅਸੀਂ ਆਪਣੀਆਂ ਮੁਸ਼ਕਲਾਂ ਲਈ ਪਰਮੇਸ਼ੁਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਹੌਸਲਾ ਹਾਰਨ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਵਿਚ ਕਿਵੇਂ ਲੱਗੇ ਰਹਿ ਸਕਦੇ ਹਾਂ।

ਤੁਹਾਨੂੰ ਪਵਿੱਤਰ ਕੀਤਾ ਗਿਆ ਹੈ

ਜਾਣੋ ਕਿ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ ਤਾਂਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਰਹੀਏ ਤੇ ਉਹ ਸਾਡੀ ਭਗਤੀ ਕਬੂਲ ਕਰੇ।

ਪਾਠਕਾਂ ਵੱਲੋਂ ਸਵਾਲ

ਕੀ ਮੀਟਿੰਗਾਂ ਵਿਚ ਮਸੀਹੀ ਮਾਪਿਆਂ ਲਈ ਆਪਣੇ ਛੇਕੇ ਹੋਏ ਬੱਚੇ ਨਾਲ ਬੈਠਣਾ ਠੀਕ ਹੈ?

ਜੀਵਨੀ

ਯਹੋਵਾਹ ‘ਰੋਜ ਮੇਰਾ ਭਾਰ ਚੁੱਕ ਲੈਂਦਾ ਹੈ’

ਇਕ ਗੰਭੀਰ ਬੀਮਾਰੀ ਦੇ ਬਾਵਜੂਦ ਕਿਹੜੀ ਗੱਲ ਨੇ ਨਮੀਬੀਆ ਤੋਂ ਇਕ ਭੈਣ ਦੀ ਮਦਦ ਕੀਤੀ ਤਾਂਕਿ ਉਹ 20 ਤੋਂ ਜ਼ਿਆਦਾ ਸਾਲਾਂ ਤੋਂ ਖ਼ੁਸ਼ੀ-ਖ਼ੁਸ਼ੀ ਪਾਇਨੀਅਰਿੰਗ ਕਰ ਸਕੇ?

ਕਦੀ ਵੀ “ਯਹੋਵਾਹ ਤੇ ਗੁੱਸੇ” ਨਾ ਹੋਵੋ

ਕੁਝ ਲੋਕ ਮਨ ਹੀ ਮਨ ਪਰਮੇਸ਼ੁਰ ਨਾਲ ਗੁੱਸੇ ਹੋਏ ਹਨ। ਉਹ ਉਸ ਨੂੰ ਆਪਣੀਆਂ ਮੁਸ਼ਕਲਾਂ ਲਈ ਕਸੂਰਵਾਰ ਠਹਿਰਾਉਂਦੇ ਹਨ। ਅਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ?

ਮਾਪਿਓ, ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਸਿਖਾਓ

ਮਾਪੇ ਆਪਣੇ ਬੱਚਿਆਂ ਨੂੰ ਕਦੋਂ ਤੋਂ ਸਿਖਾਉਣਾ ਸ਼ੁਰੂ ਕਰ ਸਕਦੇ ਹਨ? ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੀ-ਕੀ ਸਿਖਾਉਣਾ ਚਾਹੀਦਾ ਹੈ?

ਇਕ-ਦੂਜੇ ਦਾ ਧਿਆਨ ਰੱਖੋ ਤੇ ਇਕ-ਦੂਜੇ ਨੂੰ ਹੌਸਲਾ ਦਿਓ

ਅਸੀਂ ਇਕ-ਦੂਜੇ ਦੀ ਮਦਦ ਕਿਵੇਂ ਕਰ ਸਕਦੇ ਹਾਂ ਤਾਂਕਿ ਅਸੀਂ ਮੁਸ਼ਕਲਾਂ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿ ਸਕੀਏ?

ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ

ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲੀਏ। ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ?

ਕੀ ਤੁਸੀਂ ਅਲੀਸ਼ਾ ਵਾਂਗ ਅਗਨ ਦੇ ਰਥ ਦੇਖਦੇ ਹੋ?

ਅਲੀਸ਼ਾ ਨੇ ਨਿਹਚਾ ਕਰਦੇ ਹੋਏ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ। ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

ਇਤਿਹਾਸ ਦੇ ਪੰਨਿਆਂ ਤੋਂ

ਰਾਜਾ ਬਹੁਤ ਖ਼ੁਸ਼ ਹੋਇਆ!

ਜਾਣੋ ਕਿ ਸਵਾਜ਼ੀਲੈਂਡ ਦੇ ਇਕ ਰਾਜੇ ਨੂੰ ਬਾਈਬਲ ਦੀ ਸੱਚਾਈ ਸਿੱਖ ਕੇ ਕਿੰਨੀ ਖ਼ੁਸ਼ੀ ਹੋਈ।