ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2014

ਇਸ ਅੰਕ ਵਿਚ ਜਾਣੋ ਕਿ ਅਸੀਂ ਆਪਣੇ ਆਪ ਦਾ ਤਿਆਗ ਕਰ ਕੇ ਸਹੀ ਰਵੱਈਆ ਕਿਵੇਂ ਬਣਾਈ ਰੱਖ ਸਕਦੇ ਹਾਂ। ਅਸੀਂ ਆਪਣੇ ਬਜ਼ੁਰਗ ਭੈਣਾਂ-ਭਰਾਵਾਂ ਅਤੇ ਰਿਸ਼ਤੇਦਾਰਾਂ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹਾਂ?

ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋ

ਯਿਸੂ ਜਿਸ ਤਰੀਕੇ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਪੇਸ਼ ਆਇਆ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਅਸੀਂ ਉਨ੍ਹਾਂ ਰਿਸ਼ਤੇਦਾਰਾਂ ਦੇ ਦਿਲਾਂ ਤਕ ਕਿੱਦਾਂ ਪਹੁੰਚ ਸਕਦੇ ਹਾਂ ਜਿਨ੍ਹਾਂ ਦਾ ਆਪਣਾ ਧਰਮ ਹੈ ਜਾਂ ਜੋ ਰੱਬ ਨੂੰ ਨਹੀਂ ਮੰਨਦੇ?

ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ?

ਸਾਨੂੰ ਇਕ ਅਜਿਹੇ ਦੁਸ਼ਮਣ ਨਾਲ ਲੜਨਾ ਪੈਂਦਾ ਹੈ ਜੋ ਸਾਨੂੰ ਆਪਣੇ ਆਪ ਦਾ ਤਿਆਗ ਕਰਨ ਤੋਂ ਰੋਕਦਾ ਹੈ। ਇਹ ਲੇਖ ਸਾਨੂੰ ਸਮਝਾਵੇਗਾ ਕਿ ਇਹ ਦੁਸ਼ਮਣ ਕੌਣ ਹੈ ਅਤੇ ਅਸੀਂ ਬਾਈਬਲ ਦੀ ਮਦਦ ਨਾਲ ਇਸ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ।

ਸਹੀ ਨਜ਼ਰੀਆ ਕਿਵੇਂ ਬਣਾਈ ਰੱਖੀਏ

ਅਕਸਰ ਕਈ ਭੈਣ-ਭਰਾ ਮਾਯੂਸ ਕਿਉਂ ਹੋ ਜਾਂਦੇ ਹਨ? ਇਹ ਲੇਖ ਸਮਝਾਉਂਦਾ ਹੈ ਕਿ ਬਾਈਬਲ ਦੀ ਮਦਦ ਨਾਲ ਅਸੀਂ ਸਹੀ ਨਜ਼ਰੀਆ ਅਪਣਾ ਕੇ ਇਸ ਨੂੰ ਕਿਵੇਂ ਬਣਾਈ ਰੱਖ ਸਕਦੇ ਹਾਂ।

ਪਰਿਵਾਰਕ ਸਟੱਡੀ—ਕੀ ਤੁਸੀਂ ਇਸ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹੋ?

ਸਿੱਖੋ ਕਿ ਵੱਖੋ-ਵੱਖਰੇ ਦੇਸ਼ਾਂ ਵਿਚ ਭੈਣ-ਭਰਾ ਜਿਸ ਤਰੀਕੇ ਨਾਲ ਪਰਿਵਾਰਕ ਸਟੱਡੀ ਕਰਦੇ ਹਨ, ਉਸ ਤੋਂ ਤੁਹਾਨੂੰ ਕਿਵੇਂ ਮਦਦ ਮਿਲ ਸਕਦੀ ਹੈ।

ਬਜ਼ੁਰਗ ਭੈਣਾਂ-ਭਰਾਵਾਂ ਦਾ ਆਦਰ ਕਰੋ

ਜਾਣੋ ਕਿ ਬਜ਼ੁਰਗ ਭੈਣਾਂ-ਭਰਾਵਾਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਕੀ ਹੈ। ਆਪਣੇ ਸਿਆਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਬੱਚਿਆਂ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਹਨ? ਮੰਡਲੀਆਂ ਬਿਰਧ ਭੈਣਾਂ-ਭਰਾਵਾਂ ਦਾ ਕਿਵੇਂ ਆਦਰ ਕਰ ਸਕਦੀਆਂ ਹਨ?

ਸਿਆਣਿਆਂ ਦੀ ਦੇਖ-ਭਾਲ ਕਿਵੇਂ ਕਰੀਏ?

ਬਜ਼ੁਰਗ ਮਾਪੇ ਅਤੇ ਬੱਚੇ ‘ਮਾੜੇ ਦਿਨਾਂ’ ਦੇ ਆਉਣ ਤੋਂ ਪਹਿਲਾਂ ਤਿਆਰੀ ਅਤੇ ਫ਼ੈਸਲੇ ਕਰ ਸਕਦੇ ਹਨ। ਉਹ ਕੁਝ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਤੁਹਾਡੀ “ਹਾਂ” ਕਿਤੇ “ਨਾਂਹ” ਤਾਂ ਨਹੀਂ?

ਸੱਚੇ ਮਸੀਹੀਆਂ ਨੂੰ ਆਪਣੀ ਜ਼ਬਾਨ ਦੇ ਕੇ ਮੁੱਕਰਨਾ ਨਹੀਂ ਚਾਹੀਦਾ। ਉਨ੍ਹਾਂ ਦੀ “ਹਾਂ” ਦਾ ਮਤਲਬ “ਨਾਂਹ” ਨਹੀਂ ਹੋਣਾ ਚਾਹੀਦਾ। ਪਰ ਉਦੋਂ ਕੀ ਜੇ ਸਾਨੂੰ ਕਿਸੇ ਨਾਲ ਆਪਣਾ ਪ੍ਰੋਗ੍ਰਾਮ ਬਦਲਣਾ ਪਵੇ? ਇਸ ਬਾਰੇ ਪੌਲੁਸ ਰਸੂਲ ਦੀ ਮਿਸਾਲ ਤੋਂ ਸਿੱਖੋ।