ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2019

ਇਸ ਅੰਕ ਵਿਚ 2-29 ਦਸੰਬਰ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ।

1919​—ਸੌ ਸਾਲ ਪਹਿਲਾਂ

1919 ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਪ੍ਰਚਾਰ ਕਰਨ ਦੀ ਤਾਕਤ ਦਿੱਤੀ। ਇਸ ਤਰ੍ਹਾਂ ਦੀ ਤਾਕਤ ਪਹਿਲਾਂ ਕਦੇ ਨਹੀਂ ਦਿੱਤੀ ਗਈ ਸੀ। ਪਰ ਇਸ ਤੋਂ ਪਹਿਲਾਂ ਬਾਈਬਲ ਸਟੂਡੈਂਟਸ ਦੇ ਹਾਲਾਤਾਂ ਵਿਚ ਇਕ ਅਹਿਮ ਤਬਦੀਲੀ ਕਰਨ ਦੀ ਲੋੜ ਸੀ।

ਪਰਮੇਸ਼ੁਰ ਵੱਲੋਂ ਸਜ਼ਾ​—ਕੀ ਪਰਮੇਸ਼ੁਰ ਹਮੇਸ਼ਾ ਕਾਫ਼ੀ ਸਮਾਂ ਰਹਿੰਦਿਆਂ ਚੇਤਾਵਨੀ ਦਿੰਦਾ ਹੈ?

ਯਹੋਵਾਹ ਪਰਮੇਸ਼ੁਰ ਅੱਜ ਧਰਤੀ ’ਤੇ ਰਹਿਣ ਵਾਲਿਆਂ ਨੂੰ ਇਕ ਅਜਿਹੇ ਖ਼ਤਰਨਾਕ ‘ਤੂਫ਼ਾਨ’ ਦੀ ਚੇਤਾਵਨੀ ਦੇ ਰਿਹਾ ਹੈ ਜਿਸ ਬਾਰੇ ਕਿਸੇ ਨੇ ਵੀ ਮੌਸਮ ਵਿਭਾਗ ਤੋਂ ਕਦੇ ਨਹੀਂ ਸੁਣਿਆ ਹੋਣਾ। ਉਹ ਇਹ ਚੇਤਾਵਨੀ ਕਿਵੇਂ ਦੇ ਰਿਹਾ ਹੈ?

‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰੁੱਝੇ ਰਹੋ

‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਕਿਹੜੀਆਂ ਅਹਿਮ ਘਟਨਾਵਾਂ ਹੋਣਗੀਆਂ? ਇਨ੍ਹਾਂ ਘਟਨਾਵਾਂ ਦਾ ਇੰਤਜ਼ਾਰ ਕਰਦਿਆਂ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਉਮੀਦ ਰੱਖਦਾ ਹੈ?

“ਮਹਾਂਕਸ਼ਟ” ਦੌਰਾਨ ਵਫ਼ਾਦਾਰ ਰਹੋ

“ਮਹਾਂਕਸ਼ਟ” ਦੌਰਾਨ ਯਹੋਵਾਹ ਸਾਡੇ ਤੋਂ ਕੀ ਕਰਨ ਦੀ ਆਸ ਰੱਖੇਗਾ? ਮਹਾਂਕਸ਼ਟ ਦੌਰਾਨ ਵਫ਼ਾਦਾਰ ਬਣੇ ਰਹਿਣ ਲਈ ਅੱਜ ਅਸੀਂ ਆਪਣੇ ਆਪ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?

ਯਹੋਵਾਹ ਤੁਹਾਨੂੰ ਕੀ ਕਰਨ ਦੇ ਕਾਬਲ ਬਣਾਵੇਗਾ?

ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਵਿਚ ਕੰਮ ਕਰਨ ਦੀ ਇੱਛਾ ਪੈਦਾ ਕੀਤੀ ਅਤੇ ਉਨ੍ਹਾਂ ਨੂੰ ਕੰਮ ਕਰਨ ਦੀ ਤਾਕਤ ਦਿੱਤੀ। ਅੱਜ ਯਹੋਵਾਹ ਸਾਨੂੰ ਆਪਣੀ ਸੇਵਾ ਕਰਨ ਦੇ ਕਾਬਲ ਕਿਵੇਂ ਬਣਾਉਂਦਾ ਹੈ?

ਸਿਰਫ਼ ਯਹੋਵਾਹ ਦੀ ਹੀ ਭਗਤੀ ਕਰੋ

ਜ਼ਰਾ ਜ਼ਿੰਦਗੀ ਦੇ ਦੋ ਖ਼ਾਸ ਪਹਿਲੂਆਂ ’ਤੇ ਗੌਰ ਕਰੋ ਜਿਨ੍ਹਾਂ ਦੀ ਮਦਦ ਨਾਲ ਸਾਨੂੰ ਪਤਾ ਲੱਗ ਸਕਦਾ ਹੈ ਕਿ ਅਸੀਂ ਕਿਸ ਹੱਦ ਤਕ ਯਹੋਵਾਹ ਦੀ ਭਗਤੀ ਕਰਦੇ ਹਾਂ।