ਪਹਿਰਾਬੁਰਜ ਨੰ. 1 2023 | ਮਾਨਸਿਕ ਸਿਹਤ ਦਾ ਰੱਖੋ ਖ਼ਿਆਲ—ਪਰ ਕਿਵੇਂ?
ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕਾਂ ਦੀ ਮਾਨਸਿਕ ਸਿਹਤ ਵਿਗੜਦੀ ਜਾ ਰਹੀ ਹੈ। ਹਰ ਕਿਸੇ ਨੂੰ ਕਦੇ ਨਾ ਕਦੇ ਤਾਂ ਤਣਾਅ ਜ਼ਰੂਰ ਹੋਇਆ ਹੋਣਾ, ਫਿਰ ਚਾਹੇ ਅਸੀਂ ਨੌਜਵਾਨ ਹਾਂ ਜਾਂ ਬਜ਼ੁਰਗ, ਅਮੀਰ ਹਾਂ ਜਾਂ ਗ਼ਰੀਬ, ਕਿਸੇ ਵੀ ਸਭਿਆਚਾਰ ਵਿੱਚੋਂ ਹਾਂ ਜਾਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ। ਮਾਨਸਿਕ ਰੋਗ ਕੀ ਹੈ ਅਤੇ ਇਸ ਦਾ ਲੋਕਾਂ ʼਤੇ ਕਿਵੇਂ ਅਸਰ ਪੈਂਦਾ ਹੈ? ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਮਾਨਸਿਕ ਰੋਗ ਨਾਲ ਜੂਝ ਰਹੇ ਲੋਕਾਂ ਲਈ ਇਲਾਜ ਕਰਵਾਉਣਾ ਕਿਉਂ ਜ਼ਰੂਰੀ ਹੈ। ਨਾਲੇ ਇਸ ਰਸਾਲੇ ਵਿਚ ਬਾਈਬਲ ਵਿੱਚੋਂ ਕੁਝ ਸੁਝਾਅ ਵੀ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਇਨ੍ਹਾਂ ਲੋਕਾਂ ਦੀ ਮਦਦ ਹੋ ਸਕਦੀ ਹੈ।
ਦੁਨੀਆਂ ਭਰ ਵਿਚ ਲੋਕਾਂ ਦੀ ਵਿਗੜਦੀ ਮਾਨਸਿਕ ਸਿਹਤ
ਮਾਨਸਿਕ ਰੋਗ ਕਿਸੇ ਵੀ ਉਮਰ ਵਿਚ ਜਾਂ ਕਿਸੇ ਵੀ ਪਿਛੋਕੜ ਦੇ ਵਿਅਕਤੀ ਨੂੰ ਹੋ ਸਕਦਾ ਹੈ। ਜਾਣੋ ਕਿ ਬਾਈਬਲ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰ ਕੇ ਤੁਹਾਡੀ ਮਾਨਸਿਕ ਸਿਹਤ ʼਤੇ ਕਿਵੇਂ ਚੰਗਾ ਅਸਰ ਪੈ ਸਕਦਾ ਹੈ।
ਰੱਬ ਨੂੰ ਤੁਹਾਡੀ ਪਰਵਾਹ ਹੈ
ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਹੀ ਸਾਡੀਆਂ ਸੋਚਾਂ ਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ?
1 | ਪ੍ਰਾਰਥਨਾ—‘ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਰੱਬ ਉੱਤੇ ਪਾ ਦਿਓ’
ਕੀ ਤੁਸੀਂ ਉਸ ਵੇਲੇ ਰੱਬ ਨੂੰ ਪ੍ਰਾਰਥਨਾ ਕਰ ਸਕਦੇ ਹੋ ਜਦੋਂ ਤੁਹਾਨੂੰ ਬਹੁਤ ਚਿੰਤਾ ਹੁੰਦੀ ਹੈ ਜਾਂ ਅਜਿਹੇ ਖ਼ਿਆਲ ਆਉਂਦੇ ਹਨ ਜਿਨ੍ਹਾਂ ਕਰਕੇ ਤੁਹਾਨੂੰ ਡਰ ਲੱਗਦਾ ਹੈ? ਪ੍ਰਾਰਥਨਾ ਕਰ ਕੇ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਹੁੰਦੀ ਹੈ ਜਿਨ੍ਹਾਂ ਨੂੰ ਚਿੰਤਾ ਰੋਗ ਹੈ?
2 | ਰੱਬ ਦੇ ਬਚਨ ਤੋਂ ਦਿਲਾਸਾ ਪਾਓ
ਬਾਈਬਲ ਵਿਚ ਦਿੱਤੇ ਸੰਦੇਸ਼ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਫਿਰ ਕਦੀ ਵੀ ਅਸੀਂ ਨਿਰਾਸ਼ ਤੇ ਦੁਖੀ ਨਹੀਂ ਹੋਵਾਂਗੇ।
3 | ਰੱਬ ਦੇ ਬਚਨ ਵਿਚ ਦੱਸੇ ਲੋਕਾਂ ਤੋਂ ਮਦਦ ਪਾਓ
ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਬਾਈਬਲ ਵਿੱਚੋਂ ਸਾਡੇ ਵਰਗੀਆਂ ਭਾਵਨਾਵਾਂ ਰੱਖਣ ਵਾਲੇ ਆਦਮੀਆਂ ਅਤੇ ਔਰਤਾਂ ਬਾਰੇ ਪੜ੍ਹ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਇਕੱਲੇ ਇਨ੍ਹਾਂ ਭਾਵਨਾਵਾਂ ਨਹੀਂ ਲੜ ਰਹੇ ਹਾਂ।
4 | ਰੱਬ ਦੇ ਬਚਨ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰੋ
ਜਾਣੋ ਕਿ ਕਿਵੇਂ ਤੁਸੀਂ ਬਾਈਬਲ ਦੀਆਂ ਆਇਤਾਂ ʼਤੇ ਸੋਚ-ਵਿਚਾਰ ਕਰ ਕੇ ਅਤੇ ਸਹੀ ਟੀਚੇ ਰੱਖ ਕੇ ਤੁਹਾਡੀ ਆਪਣੀ ਮਾਨਸਿਕ ਪਰੇਸ਼ਾਨੀ ਨਾਲ ਲੜਨ ਵਿਚ ਮਦਦ ਹੋ ਸਕਦੀ ਹੈ।
ਮਦਦ ਲਈ ਹੱਥ ਵਧਾਓ
ਤੁਹਾਡੇ ਸਾਥ ਨਾਲ ਉਹ ਨਿਰਾਸ਼ਾ ਦੀ ਖਾਈ ਵਿੱਚੋਂ ਕਿਵੇਂ ਨਿਕਲ ਸਕਦੇ ਹਨ?