ਦੋਸਤੀ ਬਣੀ ਰਹੇ
1. ਬੜੇ ਚਿਰ ਤੋਂ ਮੇਰੇ ਦਿਲ ʼਚੇ
ਨਾਰਾਜ਼ਗੀ ਦੀ ਬਣੀਂ ਦੀਵਾਰ
ਬੁਰਾ ਲੱਗਾ, ਤਲਵਾਰ ਵਾਂਙੂ
ਰਹੀ ਮਨ ʼਤੇ ਕਰਦੀ ਇਹ ਵਾਰ
ਕਿੰਨੇ ਹਜ਼ਾਰ
(ਕੋਰਸ)
ਮਿਟੇ ਦੂਰੀ ਹੁਣ ਵੇਲਾ ਹੈ
ਕਰਨੇ ਮੈਂ ਪਿਆਰ ਨਾਲ ਦੂਰ ਸ਼ਿਕਵੇ
ਡੋਰੀ ਮਜ਼ਬੂਤ ਰਹੇ ਸਦਾ
ਫਿਰ ਤੋਂ ਸਾਡੀ, ਹੋਵੇ ਦੋਸਤੀ
2. ਸ਼ੀਸ਼ੇ ਦਿਲ ਦੇ ਕਾਲੇ ਪੈ ਗਏ
ਨਾ ਸਾਫ਼ ਕੀਤੇ, ਮੈਂ ਦੇਰ ਲਾਈ
ਦਿੱਤਾ ਰੱਬ ਨੇ ਸਾਨੂੰ ਤੋਹਫ਼ਾ
ਹੈ ਕੀਤਾ ਮਾਫ਼, ਮੈਂ ਰੀਸ ਕਰਨੀ
ਖ਼ੁਸ਼ੀ ਪਾਉਣੀ
(ਕੋਰਸ)
ਮਿਟੇ ਦੂਰੀ ਹੁਣ ਵੇਲਾ ਹੈ
ਕਰਨੇ ਮੈਂ ਪਿਆਰ ਨਾਲ ਦੂਰ ਸ਼ਿਕਵੇ
ਡੋਰੀ ਮਜ਼ਬੂਤ ਰਹੇ ਸਦਾ
ਫਿਰ ਤੋਂ ਸਾਡੀ, ਹੋਵੇ ਦੋਸਤੀ
ਪਹਿਲ ਕਰਨੀ ਮੈਂ
ਨਾ ਰੁਕਣਾ ਹੁਣ ਵਾਰੀ ਮੇਰੀ
ਐ ਸਾਡੇ ਦੋਵਾਂ ਲਈ
ਹੈ ਜ਼ਰੂਰੀ, ਮਿਟੇ ਦੂਰੀ
3. ਯਹੋਵਾਹ ਹੈ ਵਿਚਕਾਰ ਸਾਡੇ
ਚਾਂਹਦਾ ਹੋਵੇ ਪਿਆਰ ਸਾਡੇ ʼਚੇ
ਹੌਲਾ ਹੋਵੇ ਇਸ ਮਨ ਦਾ ਬੋਝ
ਮਾਫ਼ੀ ਦੇ ਕੇ ਫੁੱਲ ਖਿੜੇ ਨੇ
ਦਿਲ ਦੇ ਵਿਹੜੇ
(ਕੋਰਸ)
ਮਿਟੇ ਦੂਰੀ ਹੁਣ ਵੇਲਾ ਹੈ
ਕਰਨੇ ਮੈਂ ਪਿਆਰ ਨਾਲ ਦੂਰ ਸ਼ਿਕਵੇ
ਡੋਰੀ ਮਜ਼ਬੂਤ ਰਹੇ ਸਦਾ
ਫਿਰ ਤੋਂ ਸਾਡੀ, ਹੋਵੇ ਦੋਸਤੀ
ਜਿਵੇਂ ਅਸੀਂ, ਪਹਿਲਾਂ ਵੀ ਸੀ
ਪਹਿਲ ਕਰਨੀ ਮੈਂ