ਯਹੋਵਾਹ ਦੇ ਨੇੜੇ ਰਹੋ

ਯਹੋਵਾਹ ਤੁਹਾਨੂੰ ਉਸ ਦੇ ਨੇੜੇ ਜਾਣ ਦਾ ਸੱਦਾ ਦਿੰਦਾ ਹੈ। ਇਸ ਕਿਤਾਬ ਵਿੱਚੋਂ ਤੁਸੀਂ ਦੇਖੋਗੇ ਕਿ ਬਾਈਬਲ ਦੀ ਮਦਦ ਨਾਲ ਤੁਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹੋ।

ਮੁਖਬੰਧ

ਤੁਸੀਂ ਪਰਮੇਰ ਨਾਲ ਅਜਿਹਾ ਰਿਸ਼ਤਾ ਜੋੜ ਸਕਦੇ ਹੋ ਜੋ ਕਦੇ ਨਹੀਂ ਟੁੱਟੇਗਾ।

ਪਹਿਲਾ ਅਧਿਆਇ

“ਵੇਖੋ, ਏਹ ਸਾਡਾ ਪਰਮੇਸ਼ੁਰ ਹੈ”

ਮੂਸਾ ਨੇ ਪਰਮੇਸ਼ੁਰ ਦਾ ਨਾਂ ਕਿਉਂ ਪੁੱਛਿਆ ਜਦਕਿ ਉਹ ਪਹਿਲਾਂ ਹੀ ਪਰਮੇਸ਼ੁਰ ਦਾ ਨਾਂ ਜਾਣਦਾ ਸੀ?

ਦੂਜਾ ਅਧਿਆਇ

ਕੀ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੇ ਨੇੜੇ ਹੋ ਸਕਦੇ ਹੋ?

ਸਵਰਗ ਤੇ ਧਰਤੀ ਨੂੰ ਬਣਾਉਣ ਵਾਲਾ ਯਹੋਵਾਹ ਪਰਮੇਸ਼ੁਰ ਸਾਨੂੰ ਇਕ ਸੱਦਾ ਦਿੰਦਾ ਹੈ ਤੇ ਸਾਡੇ ਨਾਲ ਇਕ ਵਾਅਦਾ ਕਰਦਾ ਹੈ।

ਤੀਜਾ ਅਧਿਆਇ

‘ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ ਹੈ ਯਹੋਵਾਹ’

ਬਾਈਬਲ ਪਵਿੱਤਰਤਾ ਦਾ ਸੰਬੰਧ ਸੁੰਦਰਤਾ ਨਾਲ ਕਿਉਂ ਜੋੜਦੀ ਹੈ?

ਪਹਿਲਾਂ ਹਿੱਸਾ

‘ਡਾਢਾ ਬਲ’

ਅਧਿਆਇ 4

‘ਯਹੋਵਾਹ ਬਲ ਵਿੱਚ ਮਹਾਨ ਹੈ’

ਕੀ ਸਾਨੂੰ ਯਹੋਵਾਹ ਦੀ ਸ਼ਕਤੀ ਕਰਕੇ ਉਸ ਤੋਂ ਡਰਨਾ ਚਾਹੀਦਾ ਹੈ? ਇਸ ਸਵਾਲ ਦਾ ਜਵਾਬ ‘ਹਾਂ’ ਵੀ ਹੈ ਅਤੇ ‘ਨਾ’ ਵੀ ਹੈ।

ਪੰਜਵਾਂ ਅਧਿਆਇ

ਸ੍ਰਿਸ਼ਟ ਕਰਨ ਦੀ ਸ਼ਕਤੀ—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’

ਵੱਡੇ ਸਾਰੇ ਸੂਰਜ ਤੋਂ ਲੈ ਕੇ ਹਮਿੰਗਬ੍ਰਡ ਨਾਂ ਦੀ ਛੋਟੀ ਜਿਹੀ ਚਿੜੀ ਯਾਨੀ ਪਰਮੇਸ਼ੁਰ ਦੀ ਸ੍ਰਿਸ਼ਟੀ ਤੋਂ ਅਸੀਂ ਉਸ ਬਾਰੇ ਕੋਈ-ਨਾ-ਕੋਈ ਜ਼ਰੂਰੀ ਗੱਲ ਸਿੱਖਦੇ ਹਾਂ।

ਛੇਵਾਂ ਅਧਿਆਇ

ਨਾਸ਼ ਕਰਨ ਦੀ ਸ਼ਕਤੀ—“ਯਹੋਵਾਹ ਜੋਧਾ ਪੁਰਸ਼ ਹੈ”

ਸ਼ਾਂਤੀ ਦਾ ਪਰਮੇਸ਼ੁਰ ਕਿਵੇਂ ਜੰਗ ਕਰ ਸਕਦਾ ਹੈ?

ਸੱਤਵਾਂ ਅਧਿਆਇ

ਰੱਖਿਆ ਕਰਨ ਦੀ ਸ਼ਕਤੀ—“ਪਰਮੇਸ਼ੁਰ ਸਾਡੀ ਪਨਾਹ ਹੈ”

ਯਹੋਵਾਹ ਆਪਣੇ ਸੇਵਕਾਂ ਦੀ ਦੋ ਤਰੀਕਿਆਂ ਨਾਲ ਰੱਖਿਆ ਕਰਦਾ ਹੈ, ਪਰ ਇਨ੍ਹਾਂ ਵਿੱਚੋਂ ਇਕ ਤਰੀਕੇ ਨਾਲ ਰੱਖਿਆ ਕਰਨੀ ਜ਼ਿਆਦਾ ਜ਼ਰੂਰੀ ਹੈ।

ਅੱਠਵਾਂ ਅਧਿਆਇ

ਯਹੋਵਾਹ ਕੋਲ ‘ਸੱਭੋ ਕੁਝ ਨਵਾਂ ਬਣਾਉਣ’ ਦੀ ਸ਼ਕਤੀ ਹੈ

ਸ਼ੁੱਧ ਭਗਤੀ ਤਾਂ ਯਹੋਵਾਹ ਪਹਿਲਾਂ ਹੀ ਦੁਬਾਰਾ ਸ਼ੁਰੂ ਕਰ ਚੁੱਕਾ ਹੈ। ਉਹ ਭਵਿੱਖ ਵਿਚ ਕੀ ਨਵਾਂ ਬਣਾਵੇਗਾ?

ਨੌਵਾਂ ਅਧਿਆਇ

‘ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ’

ਯਿਸੂ ਮਸੀਹ ਦੇ ਚਮਤਕਾਰਾਂ ਅਤੇ ਸਿੱਖਿਆਵਾਂ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

ਦਸਵਾਂ ਅਧਿਆਇ

ਸ਼ਕਤੀ ਵਰਤਣ ਵਿਚ “ਪਰਮੇਸ਼ੁਰ ਦੀ ਰੀਸ ਕਰੋ”

ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਤੁਹਾਡੇ ਵਿਚ ਕਿੰਨੀ ਸ਼ਕਤੀ ਹੈ—ਤੁਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕਰ ਸਕਦੇ ਹੋ?

ਗਿਆਰ੍ਹਵਾਂ ਅਧਿਆਇ

“ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ”

ਪਰਮੇਸ਼ੁਰ ਦੇ ਇਨਸਾਫ਼ ਦਾ ਗੁਣ ਸਾਨੂੰ ਉਸ ਵੱਲ ਕਿਵੇਂ ਖਿੱਚਦਾ ਹੈ?

ਬਾਰ੍ਹਵਾਂ ਅਧਿਆਇ

‘ਭਲਾ, ਪਰਮੇਸ਼ੁਰ ਕੋਲੋਂ ਅਨਿਆਂ ਹੁੰਦਾ ਹੈ?’

ਜੇ ਯਹੋਵਾਹ ਅਨਿਆਂ ਨਾਲ ਨਫ਼ਰਤ ਕਰਦਾ ਹੈ, ਤਾਂ ਦੁਨੀਆਂ ਵਿਚ ਐਨਾ ਅਨਿਆਂ ਕਿਉਂ ਹੁੰਦਾ ਹੈ?

ਤੇਰ੍ਹਵਾਂ ਅਧਿਆਇ

“ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ”

ਅਦਾਲਤੀ ਕਾਨੂੰਨ ਪਿਆਰ ਕਰਨਾ ਕਿਵੇਂ ਸਿਖਾ ਸਕਦਾ ਹੈ?

ਚੌਦ੍ਹਵਾਂ ਅਧਿਆਇ

ਯਹੋਵਾਹ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ’ ਹੈ

ਇਹ ਸਿੱਖਿਆ ਸਰਲ ਹੋਣ ਦੇ ਨਾਲ-ਨਾਲ ਇੰਨੀ ਡੂੰਘੀ ਹੈ ਕਿ ਇਹ ਪਰਮੇਸ਼ੁਰ ਦੇ ਨੇੜੇ ਰਹਿਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ।

ਪੰਦਰ੍ਹਵਾਂ ਅਧਿਆਇ

ਯਿਸੂ ‘ਪ੍ਰਿਥਵੀ ਉੱਤੇ ਇਨਸਾਫ਼ ਨੂੰ ਪੱਕਾ ਕਰੇਗਾ’

ਯਿਸੂ ਨੇ ਪੁਰਾਣੇ ਜ਼ਮਾਨੇ ਵਿਚ ਇਨਸਾਫ਼ ਕਿਵੇਂ ਕਾਇਮ ਕੀਤਾ? ਹੁਣ ਉਹ ਇਹ ਕਿਵੇਂ ਕਰ ਰਿਹਾ ਹੈ? ਉਹ ਭਵਿੱਖ ਵਿਚ ਇਨਸਾਫ਼ ਕਾਇਮ ਕਿਵੇਂ ਕਰੇਗਾ?

ਸੋਲ੍ਹਵਾਂ ਅਧਿਆਇ

ਪਰਮੇਸ਼ੁਰ ਨਾਲ ਚੱਲਦੇ ਹੋਏ ‘ਇਨਸਾਫ਼ ਕਰੋ’

ਯਿਸੂ ਨੇ ਕਿਉਂ ਚੇਤਾਵਨੀ ਦਿੱਤੀ ਸੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ”?

ਸਤਾਰ੍ਹਵਾਂ ਅਧਿਆਇ

‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’

ਪਰਮੇਸ਼ੁਰ ਦੀ ਬੁੱਧ ਉਸ ਦੇ ਗਿਆਨ ਅਤੇ ਸਮਝ ਨਾਲੋਂ ਵੀ ਕਿਵੇਂ ਉੱਤਮ ਹੈ?

ਅਠਾਰ੍ਹਵਾਂ ਅਧਿਆਇ

‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧ

ਬਾਈਬਲ ਨੂੰ ਆਪ ਲਿਖਣ ਜਾਂ ਇਸ ਦੇ ਲਈ ਦੂਤਾਂ ਨੂੰ ਵਰਤਣ ਦੀ ਬਜਾਇ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਉਂ ਵਰਤਿਆ?

ਉੱਨੀਵਾਂ ਅਧਿਆਇ

ਪਰਮੇਸ਼ੁਰ ਦੇ ਭੇਤ ਵਿਚ ਉਸ ਦੀ ਬੁੱਧ

ਪਰਮੇਸ਼ੁਰ ਦਾ ਭੇਤ ਕੀ ਹੈ ਜੋ ਪਰਮੇਸ਼ੁਰ ਨੇ ਪਹਿਲਾਂ ਲੁਕਾਇਆ ਪਰ ਹੁਣ ਪ੍ਰਗਟ ਕੀਤਾ ਹੈ?

ਵੀਹਵਾਂ ਅਧਿਆਇ

“ਉਹ ਦਿਲੋਂ ਬੁੱਧੀਮਾਨ” ਹੈ ਪਰ ਹੰਕਾਰੀ ਨਹੀਂ

ਸਾਰੀ ਦੁਨੀਆਂ ਦਾ ਅੱਤ ਮਹਾਨ ਪਰਮੇਸ਼ੁਰ ਕਿਵੇਂ ਨਿਮਰ ਹੋ ਸਕਦਾ ਹੈ?

ਇੱਕ੍ਹੀਵਾਂ ਅਧਿਆਇ

ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ

ਜਿਨ੍ਹਾਂ ਸਿਪਾਹੀਆਂ ਨੂੰ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ ਸੀ, ਉਹ ਯਿਸੂ ਦੀ ਸਿੱਖਿਆ ਕਰਕੇ ਖਾਲੀ ਹੱਥ ਵਾਪਸ ਕਿਉਂ ਚਲੇ ਗਏ?

ਬਾਈਵਾਂ ਅਧਿਆਇ

ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?

ਬਾਈਬਲ ਚਾਰ ਮੁੱਖ ਗੱਲਾਂ ਦੱਸਦੀ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਪਰਮੇਸ਼ੁਰ ਦੀ ਬੁੱਧ ਹਾਸਲ ਕਰ ਸਕਦੇ ਹੋ।

ਤੇਈਵਾਂ ਅਧਿਆਇ

“ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ”

ਇਸ ਦਾ ਕੀ ਮਤਲਬ ਹੈ ਕਿ “ਪਰਮੇਸ਼ੁਰ ਪ੍ਰੇਮ ਹੈ”?

ਚੌਵ੍ਹੀਵਾਂ ਅਧਿਆਇ

ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ

ਇਸ ਝੂਠ ਨੂੰ ਨਕਾਰੋ ਕਿ ਤੁਸੀਂ ਨਿਕੰਮੇ ਹੋ ਤੇ ਤੁਹਾਡੇਾਂ ਨਾਲ ਕੋਈ ਪਿਆਰ ਨਹੀਂ ਕਰਦਾ।

ਪੱਚੀਵਾਂ ਅਧਿਆਇ

‘ਸਾਡੇ ਪਰਮੇਸ਼ੁਰ ਦਾ ਵੱਡਾ ਰਹਮ’

ਜਿਸ ਤਰ੍ਹਾਂ ਇਕ ਮਾਂ ਆਪਣੇ ਬੱਚੇ ਬਾਰੇ ਮਹਿਸੂਸ ਕਰਦੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ?

ਛੱਬ੍ਹੀਵਾਂ ਅਧਿਆਇ

ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”

ਜੇ ਪਰਮੇਸ਼ੁਰ ਸਭ ਕੁਝ ਚੇਤੇ ਰੱਖਦਾ ਹੈ, ਤਾਂ ਉਹ ਮਾਫ਼ ਕਰਨ ਤੋਂ ਬਾਅਦ ਗੱਲ ਨੂੰ ਕਿਵੇਂ ਭੁੱਲ ਸਕਦਾ ਹੈ?

ਸਤਾਈਵਾਂ ਅਧਿਆਇ

“ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”

ਅਸਲ ਵਿਚ ਪਰਮੇਸ਼ੁਰ ਦੀ ਭਲਾਈ ਹੈ ਕੀ?

ਅਠਾਈਵਾਂ ਅਧਿਆਇ

‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’

ਪਰਮੇਸ਼ੁਰ ਦੀ ਵਫ਼ਾਦਾਰੀ ਉੱਤਮ ਕਿਉਂ ਹੈ?

ਉਣੱਤ੍ਹੀਵਾਂ ਅਧਿਆਇ

‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’

ਯਿਸੂ ਦੇ ਪਿਆਰ ਦੇ ਤਿੰਨ ਪਹਿਲੂਆਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਪਿਤਾ ਵਾਂਗ ਪਿਆਰ ਕਰਦਾ ਹੈ।

ਤੀਹਵਾਂ ਅਧਿਆਇ

“ਪ੍ਰੇਮ ਨਾਲ ਚੱਲੋ”

1 ਕੁਰਿੰਥੀਆਂ ਵਿਚ 14 ਤਰੀਕੇ ਦੱਸੇ ਹਨ ਜਿਨ੍ਹਾਂ ਰਾਹੀਂ ਅਸੀਂ ਪਿਆਰ ਦਿਖਾ ਸਕਦੇ ਹਾਂ।

ਇਕੱਤੀਵਾਂ ਅਧਿਆਇ

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”

ਤੁਸੀਂ ਆਪਣੇ ਆਪ ਤੋਂ ਕਿਹੜਾ ਸਭ ਤੋਂ ਜ਼ਰੂਰੀ ਸਵਾਲ ਪੁੱਛ ਸਕਦੇ ਹੋ? ਤੁਸੀਂ ਕੀ ਜਵਾਬ ਦਿਓਗੇ?