Skip to content

ਇਹ ਕਿਸ ਦਾ ਕਮਾਲ ਹੈ?

ਮਨੁੱਖੀ ਸਰੀਰ

ਮਨੁੱਖੀ ਸਰੀਰ ਦੀ ਜ਼ਖ਼ਮਾਂ ਨੂੰ ਭਰਨ ਦੀ ਕਾਬਲੀਅਤ

ਸਾਇੰਸਦਾਨ ਪਲਾਸਟਿਕ ਦੀਆਂ ਨਵੀਆਂ ਚੀਜ਼ਾਂ ਬਣਾਉਣ ਲਈ ਇਸ ਕਾਬਲੀਅਤ ਦੀ ਕਿਵੇਂ ਨਕਲ ਕਰਦੇ ਹਨ?

ਜਾਨਵਰ

ਸਮੁੰਦਰੀ ਊਦਬਿਲਾਉ ਦੀ ਫਰ

ਪਾਣੀ ਵਿਚ ਰਹਿਣ ਵਾਲੇ ਕਈ ਜਾਨਵਰ ਚਰਬੀ ਦੀ ਮੋਟੀ ਤਹਿ ਕਰਕੇ ਆਪਣੇ ਆਪ ਨੂੰ ਗਰਮ ਰੱਖਦੇ ਹਨ। ਸਮੁੰਦਰੀ ਊਦਬਿਲਾਉ ਵੱਖਰਾ ਤਰੀਕਾ ਵਰਤਦਾ ਹੈ।

ਬਿੱਲੀ ਦੀਆਂ ਮੁੱਛਾਂ ਦੇ ਫ਼ਾਇਦੇ

ਵਿਗਿਆਨੀ ਅਜਿਹੇ ਰੋਬੋਟ ਕਿਉਂ ਬਣਾ ਰਹੇ ਹਨ ਜਿਨ੍ਹਾਂ ਵਿਚ ਸੈਂਸਰ ਲੱਗੇ ਹੁੰਦੇ ਹਨ? ਇਨ੍ਹਾਂ ਸੈਂਸਰਾਂ ਨੂੰ ਈ-ਵਿਸਕਰਸ ਕਹਿੰਦੇ ਹਨ।

ਕੁੱਤੇ ਦੀ ਸੁੰਘਣ ਦੀ ਕਾਬਲੀਅਤ

ਕੁੱਤੇ ਦੀ ਸੁੰਘਣ ਦੀ ਕਾਬਲੀਅਤ ਵਿਚ ਅਜਿਹਾ ਕੀ ਹੈ ਜਿਸ ਤੋਂ ਸਾਇੰਸਦਾਨ ਇਸ ਦੀ ਯੋਗਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨ ਲਈ ਕਿਉਂ ਪ੍ਰੇਰਿਤ ਹੋਏ ਹਨ?

ਘੋੜੇ ਦੀਆਂ ਲੱਤਾਂ

ਇੰਜੀਨੀਅਰ ਘੋੜੇ ਦੀਆਂ ਲੱਤਾਂ ਦੇ ਡੀਜ਼ਾਈਨ ਦੀ ਨਕਲ ਕਿਉਂ ਨਹੀਂ ਕਰ ਪਾ ਰਹੇ?

ਸਮੁੰਦਰੀ ਜੀਵ

ਹੰਪਬੈਕ ਵ੍ਹੇਲ ਦੇ ਖੰਭ

ਜਾਣੋ ਕਿ ਇਸ ਵੱਡੀ ਮੱਛੀ ਦੇ ਡੀਜ਼ਾਈਨ ਨੇ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪਾਇਆ ਹੈ।

ਪਾਇਲਟ ਵ੍ਹੇਲ ਵਿਚ ਖ਼ੁਦ ਚਮੜੀ ਸਾਫ਼ ਕਰਨ ਦੀ ਕਾਬਲੀਅਤ

ਜਹਾਜ਼ ਕੰਪਨੀਆਂ ਇਸ ਅਨੋਖੀ ਕਾਬਲੀਅਤ ਵਿਚ ਕਿਉਂ ਦਿਲਚਸਪੀ ਰੱਖਦੀਆਂ ਹਨ?

ਡਾਲਫਿਨ ਦੀ ਸੁਣਨ ਦੀ ਕਾਬਲੀਅਤ

ਡਾਲਫਿਨ ਦੀ ਸੁਣਨ ਦੀ ਕਾਬਲੀਅਤ ਦੀ ਨਕਲ ਕਰ ਕੇ ਵਿਗਿਆਨੀ ਪਾਣੀ ਹੇਠਾਂ ਚੱਲਣ ਵਾਲਾ ਸਾਊਂਡ ਸਿਸਟਮ ਬਣਾ ਰਹੇ ਹਨ ਜਿਸ ਦੀ ਮਦਦ ਨਾਲ ਉਹ ਹੋਰ ਵਧੀਆ ਤਰੀਕੇ ਨਾਲ ਸਮੁੰਦਰ ਵਿਚ ਖੋਜਬੀਨ ਕਰ ਸਕਦੇ ਹਨ।

ਸਮੁੰਦਰੀ ਕੀਊਕੰਬਰ ਦੀ ਅਨੋਖੀ ਖੱਲ

ਇਸ ਸਮੁੰਦਰੀ ਜਾਨਵਰ ਦੀ ਲਚਕੀਲੀ ਖੱਲ ਦਾ ਕੀ ਕਾਰਨ ਹੈ?

ਸਮੁੰਦਰੀ ਘੋਗੇ ਦੇ ਦੰਦਾਂ ਦੀ ਬਣਤਰ

ਸਮੁੰਦਰੀ ਘੋਗੇ ਦੇ ਦੰਦ ਮੱਕੜੀ ਦੇ ਜਾਲ਼ ਨਾਲੋਂ ਕਿਉਂ ਮਜ਼ਬੂਤ ਹਨ?

ਬਾਰਨੇਕਲ ਦੀ ਗੂੰਦ

ਬਾਰਨੇਕਲ ਦੀ ਗੂੰਦ ਨੂੰ ਇਨਸਾਨਾਂ ਦੁਆਰਾ ਬਣਾਈ ਕਿਸੇ ਵੀ ਗੂੰਦ ਨਾਲੋਂ ਕਿਤੇ ਜ਼ਿਆਦਾ ਉੱਤਮ ਮੰਨਿਆ ਜਾਂਦਾ ਹੈ। ਪਰ ਕਾਫ਼ੀ ਸਮੇਂ ਤੋਂ ਇਹ ਗੱਲ ਇਕ ਬੁਝਾਰਤ ਬਣੀ ਹੋਈ ਸੀ ਕਿ ਬਾਰਨੇਕਲ ਗਿੱਲੀਆਂ ਥਾਵਾਂ ਨਾਲ ਕਿਵੇਂ ਚਿਪਕਦੇ ਹਨ।

ਓਕਟੋਪਸ ਦੀਆਂ ਸ਼ਾਨਦਾਰ ਬਾਹਾਂ

ਰੋਬੋਟ ਬਣਾਉਣ ਵਾਲਿਆਂ ਨੇ ਇਸ ਦੀਆਂ ਸ਼ਾਨਦਾਰ ਕਾਬਲੀਅਤਾਂ ਦੇਖ ਰੋਬੋਟਿਕ ਬਾਂਹ ਬਣਾਈ ਹੈ।

ਪੰਛੀ

ਵੱਡੇ-ਵੱਡੇ ਪੰਛੀਆਂ ਦੇ ਖੰਭਾਂ ਦੇ ਮੁੜੇ ਹੋਏ ਕੋਨੇ

ਇਸ ਦੇ ਡੀਜ਼ਾਈਨ ਦੀ ਨਕਲ ਕਰ ਕੇ ਜਹਾਜ਼ ਬਣਾਉਣ ਵਾਲੇ ਇੰਜੀਨੀਅਰਾਂ ਨੇ ਇਕ ਸਾਲ ਵਿਚ 7 ਅਰਬ 60 ਕਰੋੜ ਲੀਟਰ ਤੇਲ ਦੀ ਬਚਤ ਕੀਤੀ ਹੈ।

ਐਂਮਪਰਰ ਪੈਂਗੁਇਨ ਦਾ ਖੰਭਾਂ ਵਾਲਾ ਕੋਟ

ਸਮੁੰਦਰੀ ਜੀਵ-ਵਿਗਿਆਨੀਆਂ ਨੇ ਇਸ ਪੰਛੀ ਦੇ ਖੰਭਾਂ ਬਾਰੇ ਕੀ ਖੋਜ ਕੀਤੀ ਹੈ?

ਬਾਰ-ਟੇਲਡ ਗਾੱਡਵਿਟ ਦੀ ਉਡਾਣ

ਇਸ ਪੰਛੀ ਦੇ ਅੱਠ ਦਿਨਾਂ ਦੇ ਸਫ਼ਰ ਬਾਰੇ ਜਾਣੋ ਜੋ ਹੈਰਾਨ ਕਰ ਕੇ ਰੱਖ ਦਿੰਦਾ ਹੈ।

ਰੀਂਗਣ ਵਾਲੇ ਅਤੇ ਜਲਥਲੀ ਜੀਵ

ਅਗਾਮਾ ਕਿਰਲੀ ਦੀ ਪੂਛ

ਇਹ ਕਿਰਲੀ ਆਸਾਨੀ ਨਾਲ ਸਮਤਲ ਜਗ੍ਹਾ ਤੋਂ ਛਾਲ ਮਾਰ ਕੇ ਸਿੱਧੀ ਕੰਧ ਉੱਪਰ ਕਿਵੇਂ ਜਾ ਸਕਦੀ ਹੈ?

ਮਗਰਮੱਛ ਦਾ ਜਬਾੜ੍ਹਾ

ਮਗਰਮੱਛ ਸ਼ੇਰ ਜਾਂ ਚੀਤੇ ਨਾਲੋਂ ਲਗਭਗ ਤਿੰਨ ਗੁਣਾ ਜ਼ਿਆਦਾ ਜ਼ੋਰ ਨਾਲ ਕੱਟ ਸਕਦਾ ਹੈ। ਪਰ ਮਗਰਮੱਛ ਦੇ ਜਬਾੜ੍ਹੇ ਵਿਚ ਇਨਸਾਨਾਂ ਦੀਆਂ ਉਂਗਲਾਂ ਦੇ ਪੋਟਿਆਂ ਨਾਲੋਂ ਵੀ ਜ਼ਿਆਦਾ ਛੋਹ ਨੂੰ ਮਹਿਸੂਸ ਕਰਨ ਦੀ ਜ਼ਬਰਦਸਤ ਸਮਰਥਾ ਹੁੰਦੀ ਹੈ। ਕਿਵੇਂ?

ਸੱਪ ਦੀ ਖੱਲ

ਕੀ ਵਜ੍ਹਾ ਹੈ ਕਿ ਸੱਪ ਆਪਣੀ ਮਜ਼ਬੂਤ ਖੱਲ ਕਾਰਨ ਦਰਖ਼ਤਾਂ ਦੇ ਉੱਚੇ-ਨੀਵੇਂ ਤਣਿਆਂ ’ਤੇ ਚੜ੍ਹ ਜਾਂਦੇ ਹਨ ਜਾਂ ਖੁਰਦਰੀ ਰੇਤ ਵਿਚ ਵੜ ਜਾਂਦੇ ਹਨ?

ਕੀੜੇ-ਮਕੌੜੇ

ਮਧੂ-ਮੱਖੀ ਦੇ ਥੱਲੇ ਉਤਰਨ ਦਾ ਤਰੀਕਾ

ਕਿਹੜੀ ਗੱਲ ਕਰਕੇ ਮਧੂ-ਮੱਖੀ ਦੇ ਥੱਲੇ ਉਤਰਨ ਦੇ ਤਰੀਕੇ ਦੀ ਨਕਲ ਕਰ ਕੇ ਉੱਡਣ ਵਾਲੇ ਰੋਬੋਟ ਬਣਾਏ ਜਾ ਸਕਦੇ ਹਨ?

ਮਧੂ-ਮੱਖੀਆਂ ਦਾ ਛੱਤਾ

ਮਧੂ-ਮੱਖੀਆਂ ਇਹ ਗੱਲ ਕਿਵੇਂ ਜਾਣਦੀਆਂ ਸਨ ਕਿ ਕਿਸੇ ਜਗ੍ਹਾ ਦਾ ਵਧੀਆ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ, ਜਦਕਿ ਗਣਿਤ-ਸ਼ਾਸਤਰੀਆਂ ਨੂੰ ਇਸ ਬਾਰੇ 1999 ਵਿਚ ਪਤਾ ਲੱਗਾ?

ਕੀੜੀ ਦੀ ਗਰਦਨ

ਕੀੜੀ ਆਪਣੇ ਸਰੀਰ ਦੇ ਭਾਰ ਤੋਂ ਕਈ ਗੁਣਾ ਜ਼ਿਆਦਾ ਭਾਰ ਕਿਵੇਂ ਚੁੱਕ ਲੈਂਦੀ ਹੈ?

ਕਾਰਪੈਂਟਰ ਕੀੜੀ ਦੀ ਐਂਟੀਨੇ ਸਾਫ਼ ਕਰਨ ਦੀ ਕਾਬਲੀਅਤ

ਜੀਉਂਦੇ ਰਹਿਣ ਲਈ ਇਸ ਨਿੱਕੇ ਕੀੜੇ ਨੂੰ ਆਪਣੇ ਆਪ ਨੂੰ ਸਾਫ਼ ਰੱਖਣ ਦੀ ਲੋੜ ਹੈ। ਉਹ ਇਸ ਤਰ੍ਹਾਂ ਕਿਵੇਂ ਕਰਦਾ ਹੈ?

ਟਿੱਡੇ ਦੇ ਦਿਮਾਗ਼ ਵਿਚ ਖ਼ਾਸ ਨਿਊਰਾਨ

ਝੁੰਡਾਂ ਵਿਚ ਉੱਡ ਰਹੇ ਟਿੱਡੇ ਟੱਕਰ ਹੋਣ ਤੋਂ ਆਪਣਾ ਬਚਾਅ ਕਿਵੇਂ ਕਰਦੇ ਹਨ?

ਰੌਸ਼ਨੀ ਸੋਖਣ ਵਾਲੇ ਤਿਤਲੀ ਦੇ ਖੰਭ

ਕੁਝ ਤਿਤਲੀਆਂ ਦੇ ਖੰਭਾਂ ਦਾ ਕਮਾਲ ਸਿਰਫ਼ ਉਨ੍ਹਾਂ ਦੇ ਕਾਲੇ ਰੰਗ ਵਿਚ ਨਹੀਂ ਹੈ, ਸਗੋਂ ਇਸ ਵਿਚ ਕੁਝ ਹੋਰ ਵੀ ਸ਼ਾਮਲ ਹੈ।

ਕੈਬੇਜ ਵਾਈਟ ਤਿਤਲੀ ਦਾ ਤਿਕੋਣਾ ਪੋਜ਼

ਕੈਬੇਜ ਵਾਈਟ ਤਿਤਲੀ ਦੀ ਕਿਹੜੀ ਗੱਲ ਕਰਕੇ ਇੰਜੀਨੀਅਰਾਂ ਦੀ ਹੋਰ ਵਧੀਆ ਸੋਲਰ ਪੈਨਲ ਬਣਾਉਣ ਵਿਚ ਮਦਦ ਹੋਈ ਹੈ?

ਜਗਮਗਾਉਂਦਾ ਜੁਗਨੂੰ

ਇਸ ਛੋਟੇ ਜਿਹੇ ਜੁਗਨੂੰ ਤੋਂ ਵਿਗਿਆਨੀਆਂ ਨੇ ਇਲੈਕਟ੍ਰਾਨਿਕ ਯੰਤਰਾਂ ਵਿਚ ਵਰਤੇ ਜਾਂਦੇ ਐੱਲ. ਈ. ਡੀ. (light-​emitting diodes) ਵਿੱਚੋਂ ਜ਼ਿਆਦਾ ਰੌਸ਼ਨੀ ਪੈਦਾ ਕਰਨੀ ਕਿਵੇਂ ਸਿੱਖੀ?

ਪੇੜ-ਪੌਦੇ

ਗੂੜ੍ਹੇ ਨੀਲੇ ਰੰਗ ਦੀ ਰਸਭਰੀ

ਇਸ ਰਸਭਰੀ ਵਿਚ ਨੀਲੇ ਰੰਗ ਦਾ ਕੋਈ ਪਦਾਰਥ ਨਹੀਂ ਹੁੰਦਾ, ਪਰ ਇਸ ਤਰ੍ਹਾਂ ਦਾ ਗੂੜ੍ਹੇ ਰੰਗ ਦਾ ਫਲ ਹੋਰ ਕਿਸੇ ਵੀ ਪੌਦੇ ’ਤੇ ਨਹੀਂ ਪਾਇਆ ਜਾਂਦਾ। ਇਸ ਨੀਲੇ ਰੰਗ ਪਿੱਛੇ ਕੀ ਰਾਜ਼ ਹੈ?