ਲਗਨ ਨਾਲ ਪੜ੍ਹੋ ਅਤੇ ਸਿਖਾਓ

ਇਸ ਪ੍ਰਕਾਸ਼ਨ ਦੀ ਮਦਦ ਨਾਲ ਤੁਹਾਡੀ ਸਾਰਿਆਂ ਸਾਮ੍ਹਣੇ ਪੜ੍ਹਨ, ਬੋਲਣ ਅਤੇ ਸਿਖਾਉਣ ਦੀ ਕਲਾ ਸੁਧਰੇਗੀ।

ਪ੍ਰਬੰਧਕ ਸਭਾ ਵੱਲੋਂ ਚਿੱਠੀ

ਅਸੀਂ ਦੂਸਰਿਆਂ ਨੂੰ ਸਭ ਤੋਂ ਜ਼ਰੂਰੀ ਸੰਦੇਸ਼ ਸੁਣਾਉਂਦੇ ਹਾਂ।

ਪਾਠ 1

ਦਿਲਚਸਪ ਸ਼ੁਰੂਆਤ

ਦਿਲਚਸਪ ਸ਼ੁਰੂਆਤ ਨਾਲ ਤਿੰਨ ਟੀਚੇ ਹਾਸਲ ਹੋਣੇ ਚਾਹੀਦੇ ਹਨ।

ਪਾਠ 2

ਗੱਲਬਾਤ ਦਾ ਅੰਦਾਜ਼

ਆਮ ਬੋਲੀ ਜਾਂਦੀ ਭਾਸ਼ਾ ਵਿਚ ਗੱਲ ਕਰਨ ਨਾਲ ਸੁਣਨ ਵਾਲੇ ਆਸਾਨੀ ਨਾਲ ਤੁਹਾਡਾ ਸੰਦੇਸ਼ ਸਮਝ ਜਾਣਗੇ।

ਪਾਠ 3

ਸਵਾਲਾਂ ਦਾ ਇਸਤੇਮਾਲ

ਉਹ ਸਵਾਲ ਪੁੱਛੋ ਜਿਨ੍ਹਾਂ ਨਾਲ ਦਿਲਚਸਪੀ ਜਾਗੇ ਅਤੇ ਮੁੱਖ ਗੱਲਾਂ ਸਮਝ ਆਉਣ।

ਪਾਠ 4

ਆਇਤਾਂ ਵਧੀਆ ਤਰੀਕੇ ਨਾਲ ਦੱਸੋ

ਦੇਖੋ ਕਿ ਆਇਤ ਪੜ੍ਹਨ ਤੋਂ ਪਹਿਲਾਂ ਤੁਸੀਂ ਸੁਣਨ ਵਾਲਿਆਂ ਦੇ ਮਨਾਂ ਨੂੰ ਕਿਵੇਂ ਤਿਆਰ ਕਰ ਸਕਦੇ ਹੋ।

ਪਾਠ 5

ਸਹੀ-ਸਹੀ ਪੜ੍ਹੋ

ਯਹੋਵਾਹ ਬਾਰੇ ਦੱਸਣ ਲਈ ਸਭ ਤੋਂ ਜ਼ਰੂਰੀ ਹੈ, ਸਹੀ-ਸਹੀ ਪੜ੍ਹੋ।

ਪਾਠ 6

ਆਇਤ ਨੂੰ ਲਾਗੂ ਕਰਨ ਬਾਰੇ ਦੱਸੋ

ਇਸ ਗੱਲ ਦਾ ਧਿਆਨ ਰੱਖੋ ਕਿ ਆਇਤ ਵਰਤ ਕੇ ਜਿਹੜੀ ਗੱਲ ਤੁਸੀਂ ਸਮਝਾਉਣੀ ਚਾਹੁੰਦੇ ਹੋ, ਸੁਣਨ ਵਾਲੇ ਉਸ ਨੂੰ ਸਾਫ਼-ਸਾਫ਼ ਸਮਝ ਸਕਣ।

ਪਾਠ 7

ਸਹੀ ਅਤੇ ਭਰੋਸੇਯੋਗ ਜਾਣਕਾਰੀ

ਸਹੀ ਅਤੇ ਭਰੋਸੇਯੋਗ ਜਾਣਕਾਰੀ ਸੁਣਨ ਵਾਲਿਆਂ ਦੀ ਸਹੀ ਸਿੱਟੇ ʼਤੇ ਪਹੁੰਚ ਵਿਚ ਮਦਦ ਕਰੇਗੀ।

ਪਾਠ 8

ਸਿਖਾਉਣ ਲਈ ਮਿਸਾਲਾਂ ਵਰਤੋ

ਸਿਖਾਉਣ ਵਿਚ ਮਾਹਰ ਬਣਨ ਲਈ ਸੌਖੀਆਂ ਮਿਸਾਲਾਂ ਵਰਤੋ। ਅਜਿਹੀਆਂ ਮਿਸਾਲਾਂ ਵਰਤੋ ਜੋ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹਣ ਅਤੇ ਉਹ ਜ਼ਰੂਰੀ ਗੱਲਾਂ ਸਮਝ ਜਾਣ।

ਪਾਠ 9

ਤਸਵੀਰਾਂ ਅਤੇ ਵੀਡੀਓ ਵਰਤੋ

ਤਸਵੀਰਾਂ ਅਤੇ ਵੀਡੀਓ ਵਰਤਣ ਨਾਲ ਗੱਲਾਂ ਨੂੰ ਲੰਬੇ ਸਮੇਂ ਤਕ ਯਾਦ ਰੱਖਿਆ ਜਾ ਸਕਦਾ ਹੈ।

ਪਾਠ 10

ਉਤਾਰ-ਚੜ੍ਹਾਅ

ਆਵਾਜ਼ ਉੱਚੀ-ਨੀਵੀਂ ਕਰ ਕੇ, ਲਹਿਜਾ ਬਦਲ ਕੇ ਅਤੇ ਰਫ਼ਤਾਰ ਘੱਟ-ਵੱਧ ਕਰਨ ਨਾਲ ਸੁਣਨ ਵਾਲਿਆਂ ਨੂੰ ਸੰਦੇਸ਼ ਸਾਫ਼-ਸਾਫ਼ ਸਮਝ ਲੱਗਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ʼਤੇ ਅਸਰ ਪੈਂਦਾ ਹੈ।

ਪਾਠ 11

ਜੋਸ਼ ਨਾਲ ਬੋਲੋ

ਜੋਸ਼ ਨਾਲ ਬੋਲਣ ਨਾਲ ਤੁਹਾਡੀਆਂ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ ਅਤੇ ਸੁਣਨ ਵਾਲਿਆਂ ਦੀ ਦਿਲਚਸਪੀ ਬਣੀ ਰਹਿੰਦੀ ਹੈ।

ਪਾਠ 12

ਪਿਆਰ ਅਤੇ ਹਮਦਰਦੀ ਜ਼ਾਹਰ ਕਰੋ

ਜੇ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਸੁਣਨ ਵਾਲਿਆਂ ਦੀ ਪਰਵਾਹ ਹੈ।

ਪਾਠ 13

ਜਾਣਕਾਰੀ ਨੂੰ ਲਾਗੂ ਕਰਨ ਬਾਰੇ ਦੱਸੋ

ਸੁਣਨ ਵਾਲਿਆਂ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਵਿਸ਼ੇ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਕੀ ਤਅੱਲਕ ਹੈ ਅਤੇ ਉਨ੍ਹਾਂ ਨੂੰ ਦੱਸੋ ਕਿ ਸਿੱਖੀਆਂ ਗੱਲਾਂ ਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ।

ਪਾਠ 14

ਮੁੱਖ ਮੁੱਦਿਆਂ ʼਤੇ ਜ਼ੋਰ ਦਿਓ

ਭਾਸ਼ਣ ਦਿੰਦੇ ਵੇਲੇ ਮੁੱਖ ਮੁੱਦਿਆਂ ਨੂੰ ਭਾਸ਼ਣ ਦੇ ਮਕਸਦ ਅਤੇ ਵਿਸ਼ੇ ਨਾਲ ਜੋੜੋ। ਇਸ ਤਰ੍ਹਾਂ ਸੁਣਨ ਵਾਲਿਆਂ ਦੀ ਤੁਹਾਡੀ ਗੱਲ ਸਮਝਣ ਵਿਚ ਮਦਦ ਹੋਵੇਗੀ।

ਪਾਠ 15

ਪੂਰੇ ਯਕੀਨ ਨਾਲ ਬੋਲੋ

ਯਕੀਨ ਨਾਲ ਬੋਲੋ। ਦਿਖਾਓ ਕਿ ਤੁਹਾਡੀ ਜ਼ਰੂਰੀ ਤੇ ਸੱਚੀ ਹੈ ਅਤੇ ਤੁਹਾਨੂੰ ਇਸ ʼਤੇ ਪੱਕਾ ਯਕੀਨ ਹੈ।

ਪਾਠ 16

ਹੌਸਲਾ ਵਧਾਓ

ਨਿਰਾਸ਼ ਕਰਨ ਵਾਲੀਆਂ ਗੱਲਾਂ ਕਰਨ ਦੀ ਬਜਾਇ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰੋ। ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਵੱਲ ਧਿਆਨ ਖਿੱਚੋ।

ਪਾਠ 17

ਸੌਖੇ ਤਰੀਕੇ ਨਾਲ ਸਮਝਾਓ

ਸੁਣਨ ਵਾਲਿਆਂ ਦੀ ਸੰਦੇਸ਼ ਸਮਝਣ ਵਿਚ ਮਦਦ ਕਰੋ। ਮੁੱਖ ਗੱਲਾਂ ਨੂੰ ਸਾਫ਼-ਸਾਫ਼ ਦੱਸੋ।

ਪਾਠ 18

ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ

ਭਾਸ਼ਣ ਇੱਦਾਂ ਦਿਓ ਕਿ ਸੁਣਨ ਵਾਲੇ ਵਿਸ਼ੇ ਬਾਰੇ ਸੋਚਣ ਲਈ ਮਜਬੂਰ ਹੋ ਜਾਣ ਅਤੇ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੇ ਕੁਝ ਫ਼ਾਇਦੇਮੰਦ ਸਿੱਖਿਆ ਹੈ।

ਪਾਠ 19

ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ

ਸੁਣਨ ਵਾਲਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਯਹੋਵਾਹ ਅਤੇ ਉਸ ਦੇ ਬਚਨ ਬਾਈਬਲ ਲਈ ਪਿਆਰ ਪੈਦਾ ਕਰ ਸਕਣ।

ਪਾਠ 20

ਅਸਰਦਾਰ ਸਮਾਪਤੀ

ਅਸਰਦਾਰ ਸਮਾਪਤੀ ਕਰਨ ਨਾਲ ਸੁਣਨ ਵਾਲਿਆਂ ਨੂੰ ਪਤਾ ਲੱਗ ਸਕੇਗਾ ਕਿ ਉਹ ਸਿੱਖਿਆ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਨ।

ਤੁਸੀਂ ਕਿੰਨੀ ਤਰੱਕੀ ਕੀਤੀ ਹੈ

ਪੜ੍ਹਨ ਅਤੇ ਸਿਖਾਉਣ ਦੀ ਕਲਾ ਨਿਖਾਰਦੇ ਵੇਲੇ ਦੇਖੋ ਕਿ ਤੁਸੀਂ ਕਿੰਨੀ ਤਰੱਕੀ ਕੀਤੀ ਹੈ।

ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ

VIDEO SERIES

ਲਗਨ ਨਾਲ ਪੜ੍ਹੋ ਅਤੇ ਸਿਖਾਓ—ਵੀਡੀਓ

ਪੜ੍ਹਨ ਅਤੇ ਸਿਖਾਉਣ ਵਿਚ ਮਾਹਰ ਬਣਨ ਲਈ ਹੁਨਰ ਪੈਦਾ ਕਰੋ।