ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?
ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?
ਬਾਈਬਲ ਕਿਉਂ ਪੜ੍ਹੀਏ?
ਬਾਈਬਲ ਦੂਸਰੀਆਂ ਕਿਤਾਬਾਂ ਨਾਲੋਂ ਬਿਲਕੁਲ ਵੱਖਰੀ ਕਿਤਾਬ ਹੈ ਕਿਉਂਕਿ ਇਸ ਵਿਚ ਪਰਮੇਸ਼ੁਰ ਦੀ ਪ੍ਰੇਮਮਈ ਸਿੱਖਿਆ ਦਿੱਤੀ ਗਈ ਹੈ। (1 ਥੱਸਲੁਨੀਕੀਆਂ 2:13) ਜੇ ਤੁਸੀਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਇਸ ਤੋਂ ਬਹੁਤ ਫ਼ਾਇਦਾ ਹੋਵੇਗਾ। “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਦੇਣ ਵਾਲੇ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧੇਗਾ ਤੇ ਤੁਸੀਂ ਉਸ ਦੇ ਨੇੜੇ ਜਾਓਗੇ। (ਯਾਕੂਬ 1:17) ਤੁਸੀਂ ਜਾਣੋਗੇ ਕਿ ਤੁਸੀਂ ਪ੍ਰਾਰਥਨਾ ਵਿਚ ਉਸ ਨਾਲ ਕਿਵੇਂ ਗੱਲ ਕਰ ਸਕਦੇ ਹੋ। ਮੁਸ਼ਕਲ ਦੀ ਘੜੀ ਵਿਚ ਤੁਹਾਨੂੰ ਪਰਮੇਸ਼ੁਰ ਤੋਂ ਮਦਦ ਮਿਲੇਗੀ। ਜੇ ਤੁਸੀਂ ਬਾਈਬਲ ਵਿਚ ਦੱਸੇ ਉਸ ਦੇ ਮਿਆਰਾਂ ਅਨੁਸਾਰ ਆਪਣੀ ਜ਼ਿੰਦਗੀ ਜੀਓਗੇ, ਤਾਂ ਪਰਮੇਸ਼ੁਰ ਤੁਹਾਨੂੰ ਅਨੰਤ ਜ਼ਿੰਦਗੀ ਦੇਵੇਗਾ।—ਰੋਮੀਆਂ 6:23.
ਬਾਈਬਲ ਵਿਚ ਉਹ ਸੱਚਾਈਆਂ ਦੱਸੀਆਂ ਗਈਆਂ ਹਨ ਜੋ ਕਈ ਗੱਲਾਂ ਉੱਤੇ ਚਾਨਣਾ ਪਾਉਂਦੀਆਂ ਹਨ। ਜਿਹੜੇ ਲੋਕ ਬਾਈਬਲ ਦਾ ਗਿਆਨ ਲੈਂਦੇ ਹਨ, ਉਹ ਉਨ੍ਹਾਂ ਬਹੁਤ ਸਾਰੀਆਂ ਗ਼ਲਤ ਸਿੱਖਿਆਵਾਂ ਤੋਂ ਮੁਕਤ ਹੋ ਜਾਂਦੇ ਹਨ ਜਿਨ੍ਹਾਂ ਵਿਚ ਅੱਜ ਕਰੋੜਾਂ ਲੋਕ ਜਕੜੇ ਹੋਏ ਹਨ। ਉਦਾਹਰਣ ਲਈ, ਇਸ ਗੱਲ ਬਾਰੇ ਸੱਚਾਈ ਜਾਣਨ ਤੋਂ ਬਾਅਦ ਕਿ ਸਾਨੂੰ ਮਰਨ ਤੋਂ ਬਾਅਦ ਕੀ ਹੁੰਦਾ ਹੈ, ਅਸੀਂ ਇਸ ਡਰ ਤੋਂ ਮੁਕਤ ਹੋ ਜਾਵਾਂਗੇ ਕਿ ਮਰੇ ਹੋਏ ਲੋਕ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਸਾਡੇ ਮਰੇ ਹੋਏ ਰਿਸ਼ਤੇਦਾਰ ਅਤੇ ਦੋਸਤ ਕਸ਼ਟ ਭੋਗ ਰਹੇ ਹਨ। (ਹਿਜ਼ਕੀਏਲ 18:4) ਮਰੇ ਹੋਇਆਂ ਦੇ ਮੁੜ ਜੀਉਂਦੇ ਹੋਣ ਦੀ ਬਾਈਬਲੀ ਸਿੱਖਿਆ ਉਨ੍ਹਾਂ ਲੋਕਾਂ ਨੂੰ ਧਰਵਾਸਾ ਦਿੰਦੀ ਹੈ ਜਿਨ੍ਹਾਂ ਦੇ ਪਿਆਰਿਆਂ ਦੀ ਮੌਤ ਹੋ ਚੁੱਕੀ ਹੈ। (ਯੂਹੰਨਾ 11:25) ਦੁਸ਼ਟ ਦੂਤਾਂ ਬਾਰੇ ਸੱਚਾਈ ਜਾਣਨ ਨਾਲ ਅਸੀਂ ਪ੍ਰੇਤਵਾਦ ਦੇ ਖ਼ਤਰਿਆਂ ਤੋਂ ਜਾਣੂ ਹੋ ਜਾਂਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਧਰਤੀ ਉੱਤੇ ਇੰਨੀ ਗੜਬੜੀ ਕਿਉਂ ਹੈ।
ਬਾਈਬਲ ਵਿਚ ਦਿੱਤੇ ਪਰਮੇਸ਼ੁਰੀ ਸਿਧਾਂਤਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਨਾਲ ਸਾਨੂੰ ਸਰੀਰਕ ਤੌਰ ਤੇ ਫ਼ਾਇਦੇ ਹੋਣਗੇ। ਉਦਾਹਰਣ ਲਈ, ਖਾਣ-ਪੀਣ ਵਿਚ “ਪਰਹੇਜ਼ਗਾਰ” ਹੋਣ ਨਾਲ ਸਾਡੀ ਸਿਹਤ ਨਰੋਈ ਹੁੰਦੀ ਹੈ। (1 ਤਿਮੋਥਿਉਸ 3:2) ‘ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰਨ’ ਨਾਲ ਅਸੀਂ ਆਪਣੀ ਸਿਹਤ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ। (2 ਕੁਰਿੰਥੀਆਂ 7:1) ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਸਲਾਹ ਉੱਤੇ ਚੱਲਣ ਨਾਲ ਵਿਆਹੁਤਾ ਜ਼ਿੰਦਗੀ ਖ਼ੁਸ਼ਹਾਲ ਹੁੰਦੀ ਹੈ ਤੇ ਸਾਡੇ ਸਵੈ-ਮਾਣ ਵਿਚ ਵਾਧਾ ਹੁੰਦਾ ਹੈ।—1 ਕੁਰਿੰਥੀਆਂ 6:18.
ਜੇ ਤੁਸੀਂ ਪਰਮੇਸ਼ੁਰ ਦੇ ਬਚਨ ਤੇ ਚੱਲੋਗੇ, ਤਾਂ ਤੁਹਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ। ਬਾਈਬਲ ਦਾ ਗਿਆਨ ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਕਰਨ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਆਸ਼ਾ ਮਿਲਦੀ ਹੈ। ਇਹ ਦਇਆ, ਪਿਆਰ, ਆਨੰਦ, ਸ਼ਾਂਤੀ, ਦਿਆਲਤਾ ਅਤੇ ਨਿਹਚਾ ਵਰਗੇ ਗੁਣ ਪੈਦਾ ਕਰਨ ਵਿਚ ਸਾਡੀ ਮਦਦ ਕਰਦਾ ਹੈ। (ਗਲਾਤੀਆਂ 5:22, 23; ਅਫ਼ਸੀਆਂ 4:24, 32) ਅਜਿਹੇ ਗੁਣ ਇਕ ਚੰਗਾ ਪਤੀ ਜਾਂ ਪਤਨੀ, ਪਿਤਾ ਜਾਂ ਮਾਂ, ਪੁੱਤ ਜਾਂ ਧੀ ਬਣਨ ਵਿਚ ਸਾਡੀ ਮਦਦ ਕਰਦੇ ਹਨ।
ਕੀ ਤੁਸੀਂ ਕਦੀ ਆਪਣੇ ਭਵਿੱਖ ਬਾਰੇ ਸੋਚਿਆ ਹੈ? ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਕਿਹੜੇ ਅਹਿਮ ਸਮੇਂ ਵਿਚ ਜੀ ਰਹੇ ਹਾਂ। ਇਹ ਭਵਿੱਖਬਾਣੀਆਂ ਨਾ ਸਿਰਫ਼ ਅੱਜ ਦੁਨੀਆਂ ਦੀ ਹਾਲਤ ਬਾਰੇ ਦੱਸਦੀਆਂ ਹਨ ਸਗੋਂ ਇਹ ਵੀ ਦੱਸਦੀਆਂ ਹਨ ਕਿ ਪਰਮੇਸ਼ੁਰ ਜਲਦੀ ਹੀ ਇਸ ਧਰਤੀ ਨੂੰ ਇਕ ਸੋਹਣੇ ਬਾਗ਼ ਵਰਗੀ ਬਣਾ ਦੇਵੇਗਾ।—ਬਾਈਬਲ ਨੂੰ ਸਮਝਣ ਲਈ ਮਦਦ
ਸ਼ਾਇਦ ਤੁਸੀਂ ਬਾਈਬਲ ਨੂੰ ਪੜ੍ਹਨ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਤੁਹਾਨੂੰ ਇਸ ਦੀਆਂ ਬਹੁਤ ਸਾਰੀਆਂ ਗੱਲਾਂ ਸਮਝ ਨਹੀਂ ਆਈਆਂ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਕਿੱਦਾਂ ਲੱਭ ਸਕਦੇ ਹੋ। ਜੇ ਇਸ ਤਰ੍ਹਾਂ ਹੈ, ਤਾਂ ਘਬਰਾਓ ਨਾ। ਸਾਨੂੰ ਸਾਰਿਆਂ ਨੂੰ ਹੀ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਲਈ ਮਦਦ ਦੀ ਲੋੜ ਹੈ। ਲਗਭਗ 235 ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਲੱਖਾਂ ਲੋਕਾਂ ਨੂੰ ਮੁਫ਼ਤ ਵਿਚ ਬਾਈਬਲ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੂੰ ਤੁਹਾਡੀ ਵੀ ਮਦਦ ਕਰ ਕੇ ਬੜੀ ਖ਼ੁਸ਼ੀ ਹੋਵੇਗੀ।
ਆਮ ਤੌਰ ਤੇ, ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਅਧਿਐਨ ਸ਼ੁਰੂ ਕਰਨਾ ਵਧੀਆ ਹੁੰਦਾ ਹੈ। (ਇਬਰਾਨੀਆਂ 6:1) ਜਿਉਂ-ਜਿਉਂ ਤੁਸੀਂ ਬਾਈਬਲ ਦਾ ਅਧਿਐਨ ਕਰਦੇ ਜਾਓਗੇ, ਤੁਸੀਂ “ਅੰਨ” ਖਾਣ, ਯਾਨੀ ਡੂੰਘੀਆਂ ਸੱਚਾਈਆਂ ਨੂੰ ਸਮਝਣ ਦੇ ਯੋਗ ਹੋ ਜਾਓਗੇ। (ਇਬਰਾਨੀਆਂ 5:14) ਬਾਈਬਲ ਹੀ ਸਾਡੀਆਂ ਸਿੱਖਿਆਵਾਂ ਦਾ ਆਧਾਰ ਹੈ। ਬਾਈਬਲ-ਆਧਾਰਿਤ ਪ੍ਰਕਾਸ਼ਨ, ਜਿਵੇਂ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਵੱਖ-ਵੱਖ ਵਿਸ਼ਿਆਂ ਉੱਤੇ ਬਾਈਬਲ ਦੀਆਂ ਆਇਤਾਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨਗੇ।
ਕੀ ਤੁਸੀਂ ਬਾਈਬਲ ਨੂੰ ਸਮਝਣ ਲਈ ਹਰ ਹਫ਼ਤੇ ਸਮਾਂ ਕੱਢ ਸਕਦੇ ਹੋ?
ਤੁਹਾਡੀ ਸਹੂਲਤ ਅਨੁਸਾਰ ਕਿਸੇ ਵੀ ਸਮੇਂ ਅਤੇ ਜਗ੍ਹਾ ਤੇ ਬਾਈਬਲ ਅਧਿਐਨ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕ ਆਪਣੇ ਘਰ ਅਧਿਐਨ ਕਰਦੇ ਹਨ। ਕੁਝ ਲੋਕ ਟੈਲੀਫ਼ੋਨ ਉੱਤੇ ਅਧਿਐਨ ਕਰਦੇ ਹਨ। ਅਧਿਐਨ ਕਰਨ ਲਈ ਕਲਾਸਾਂ ਨਹੀਂ ਲਗਾਈਆਂ ਜਾਂਦੀਆਂ। ਸਗੋਂ ਤੁਹਾਡੇ ਨਿੱਜੀ ਹਾਲਾਤਾਂ ਦਾ ਧਿਆਨ ਰੱਖਦੇ ਹੋਏ ਤੁਹਾਡੇ ਲਈ ਨਿੱਜੀ ਪ੍ਰਬੰਧ ਕੀਤਾ ਜਾਵੇਗਾ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਤੁਹਾਨੂੰ ਬਾਈਬਲ ਦਾ ਕਿੰਨਾ ਕੁ ਗਿਆਨ ਹੈ ਅਤੇ ਤੁਸੀਂ ਕਿੰਨੇ ਪੜ੍ਹੇ-ਲਿਖੇ ਹੋ। ਇਸ ਵਿਚ ਕੋਈ ਇਮਤਿਹਾਨ ਨਹੀਂ ਲਿਆ ਜਾਂਦਾ ਅਤੇ ਨਾ ਹੀ ਤੁਹਾਨੂੰ ਸ਼ਰਮਿੰਦਾ ਕੀਤਾ ਜਾਵੇਗਾ। ਬਾਈਬਲ ਸੰਬੰਧੀ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਤੁਸੀਂ ਸਿੱਖੋਗੇ ਕਿ ਤੁਸੀਂ ਪਰਮੇਸ਼ੁਰ ਦੇ ਨੇੜੇ ਕਿੱਦਾਂ ਆ ਸਕਦੇ ਹੋ।
ਤੁਹਾਨੂੰ ਇਸ ਦੇ ਲਈ ਕੋਈ ਫ਼ੀਸ ਦੇਣ ਦੀ ਲੋੜ ਨਹੀਂ ਹੈ। (ਮੱਤੀ 10:8) ਇਹ ਅਧਿਐਨ ਸਾਰੇ ਧਰਮ ਦੇ ਲੋਕਾਂ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਵੀ ਮੁਫ਼ਤ ਕਰਾਇਆ ਜਾਂਦਾ ਹੈ ਜਿਹੜੇ ਕਿਸੇ ਧਰਮ ਨੂੰ ਨਹੀਂ ਮੰਨਦੇ ਪਰ ਪਰਮੇਸ਼ੁਰ ਦੇ ਬਚਨ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਹਨ।
ਇਸ ਚਰਚਾ ਵਿਚ ਕੌਣ ਹਿੱਸਾ ਲੈ ਸਕਦਾ ਹੈ? ਤੁਹਾਡਾ ਪੂਰਾ ਪਰਿਵਾਰ। ਤੁਹਾਡਾ ਕੋਈ ਵੀ ਦੋਸਤ-ਮਿੱਤਰ ਜਿਸ ਨੂੰ ਤੁਸੀਂ ਬੁਲਾਉਣਾ ਚਾਹੁੰਦੇ ਹੋ, ਇਸ ਵਿਚ ਹਿੱਸਾ ਲੈ ਸਕਦਾ ਹੈ। ਜਾਂ ਜੇ ਤੁਸੀਂ ਚਾਹੋ, ਤਾਂ ਸਿਰਫ਼ ਤੁਹਾਡੇ ਨਾਲ ਹੀ ਚਰਚਾ ਕੀਤੀ ਜਾ ਸਕਦੀ ਹੈ।
ਕਈ ਲੋਕ ਬਾਈਬਲ ਅਧਿਐਨ ਲਈ ਹਰ ਹਫ਼ਤੇ ਇਕ ਘੰਟਾ ਕੱਢਦੇ ਹਨ। ਜੇ ਤੁਸੀਂ ਹਰ ਹਫ਼ਤੇ ਜ਼ਿਆਦਾ ਜਾਂ ਘੱਟ ਸਮਾਂ ਲਾਉਣਾ ਚਾਹੁੰਦੇ ਹੋ, ਤਾਂ ਗਵਾਹ ਤੁਹਾਡੀ ਮਦਦ ਕਰਨ ਲਈ ਉੱਨਾ ਹੀ ਸਮਾਂ ਲਾਉਣਗੇ।
ਸਿੱਖਣ ਲਈ ਸੱਦਾ
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ। ਤੁਸੀਂ ਥੱਲੇ ਦਿੱਤੇ ਕਿਸੇ ਇਕ ਪਤੇ ਉੱਤੇ ਉਨ੍ਹਾਂ ਨੂੰ ਚਿੱਠੀ ਲਿਖ ਸਕਦੇ ਹੋ। ਫਿਰ ਤੁਹਾਡੇ ਨਾਲ ਬਾਈਬਲ ਦਾ ਮੁਫ਼ਤ ਅਧਿਐਨ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ।
□ ਮੈਨੂੰ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਰੇ ਹੋਰ ਜਾਣਕਾਰੀ ਘੱਲੋ।
□ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਮੈਨੂੰ ਮਿਲੋ।
ਜੇ ਕੋਈ ਹੋਰ ਜ਼ਿਕਰ ਨਾ ਕੀਤਾ ਗਿਆ ਹੋਵੇ, ਤਾਂ ਬਾਈਬਲ ਦੇ ਸਾਰੇ ਹਵਾਲੇ ਪੰਜਾਬੀ ਦੀ ਪਵਿੱਤਰ ਬਾਈਬਲ ਵਿੱਚੋਂ ਲਏ ਗਏ ਹਨ।