ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?
ਕਿੰਗਡਮ ਨਿਊਜ਼ ਨੰ. 35
ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?
ਗੁਆਂਢੀ ਲਈ ਪਿਆਰ ਠੰਡਾ ਪੈ ਗਿਆ ਹੈ
ਲੱਖਾਂ ਹੀ ਲੋਕ ਬੇਬੱਸ ਅਤੇ ਦੁਖੀ ਅਤੇ ਹਰ ਪਾਸਿਓਂ ਬੇਆਸਰਾ ਮਹਿਸੂਸ ਕਰਦੇ ਹਨ। ਇਕ ਸੇਵਾ-ਮੁਕਤ ਕਾਰੋਬਾਰੀ ਔਰਤ ਨੇ ਟਿੱਪਣੀ ਕੀਤੀ: ‘ਇਕ ਸ਼ਾਮ ਮੇਰੀ ਮੰਜ਼ਲ ਤੇ ਰਹਿਣ ਵਾਲੀ ਇਕ ਵਿਧਵਾ ਨੇ ਮੇਰਾ ਦਰਵਾਜ਼ਾ ਖਟਖਟਾਇਆ ਅਤੇ ਕਿਹਾ ਕਿ ਉਹ ਕੱਲਮਕੱਲੀ ਮਹਿਸੂਸ ਕਰ ਰਹੀ ਸੀ। ਮੈਂ ਉਸ ਨੂੰ ਨਿਮਰਤਾ ਨਾਲ ਪਰ ਸਾਫ਼-ਸਾਫ਼ ਕਿਹਾ ਕਿ ਮੇਰੇ ਕੋਲ ਵਕਤ ਨਹੀਂ ਹੈ। ਉਸ ਨੇ ਮੈਨੂੰ ਪਰੇਸ਼ਾਨ ਕਰਨ ਲਈ ਮਾਫ਼ੀ ਮੰਗੀ ਅਤੇ ਚਲੀ ਗਈ।’
ਦੁੱਖ ਦੀ ਗੱਲ ਹੈ, ਉਸ ਹੀ ਰਾਤ, ਉਸ ਵਿਧਵਾ ਨੇ ਖ਼ੁਦਕਸ਼ੀ ਕਰ ਲਈ। ਬਾਅਦ ਵਿਚ, ਕਾਰੋਬਾਰੀ ਔਰਤ ਨੇ ਕਿਹਾ ਕਿ ਉਸ ਨੇ ਕਾਫ਼ੀ “ਔਖਾ ਸਬਕ” ਸਿੱਖਿਆ।
ਗੁਆਂਢੀ ਲਈ ਪਿਆਰ ਦੀ ਕਮੀ ਅਕਸਰ ਦੁਖਦਾਈ ਹੁੰਦੀ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਵਿਚ, ਜੋ ਪਹਿਲਾਂ ਯੂਗੋਸਲਾਵੀਆ ਦੇ ਹਿੱਸੇ ਸਨ, ਨਸਲੀ ਸੰਘਰਸ਼ ਦੌਰਾਨ ਦਸ ਲੱਖ ਤੋਂ ਜ਼ਿਆਦਾ ਲੋਕ ਆਪਣੇ ਘਰ ਛੱਡ ਦੇਣ ਲਈ ਮਜਬੂਰ ਕੀਤੇ ਗਏ ਅਤੇ ਲੱਖਾਂ ਲੋਕ ਕਤਲ ਕੀਤੇ ਗਏ ਸਨ। ਇਹ ਕਿਨ੍ਹਾਂ ਨੇ ਕੀਤਾ? “ਸਾਡੇ ਗੁਆਂਢੀਆਂ ਨੇ,” ਇਕ ਕੁੜੀ ਨੇ ਕੀਰਨੇ ਪਾਏ ਜੋ ਆਪਣੇ ਪਿੰਡੋਂ ਬਾਹਰ ਕੱਢੀ ਗਈ ਸੀ। “ਉਹ ਸਾਡੇ ਵਾਕਫ ਸਨ।”
ਰਵਾਂਡਾ ਵਿਚ ਅਕਸਰ ਆਪਣੇ ਹੀ ਗੁਆਂਢੀਆਂ ਦੁਆਰਾ, ਲੱਖਾਂ ਹੀ ਲੋਕ ਕੱਟੇ-ਵੱਢੇ ਗਏ ਸਨ। “ਹੁਟੂ ਅਤੇ ਟੂਟਸੀ ਇਕੱਠੇ [ਵਸਦੇ], ਅੰਤਰਜਾਤੀ ਵਿਆਹ ਕਰਦੇ, ਅਤੇ ਇਸ ਪੱਖੋਂ ਬੇਫਿਕਰੇ ਜਾਂ ਇੱਥੋਂ ਤਕ ਕਿ ਅਣਜਾਣ ਵੀ ਸਨ ਕਿ ਕੌਣ ਹੁਟੂ ਅਤੇ ਕੌਣ ਟੂਟਸੀ ਸੀ,” ਦ ਨਿਊਯਾਰਕ ਟਾਈਮਜ਼ ਨੇ ਰਿਪੋਰਟ ਕੀਤਾ। “ਫਿਰ ਝੱਟ ਕੁਝ ਬਦਲਿਆ,” ਅਤੇ “ਖ਼ੂਨ-ਖ਼ਰਾਬਾ ਸ਼ੁਰੂ ਹੋ ਗਿਆ।”
ਇਸੇ ਤਰ੍ਹਾਂ, ਇਸਰਾਈਲ ਵਿਚ ਯਹੂਦੀ ਅਤੇ ਅਰਬੀ ਲੋਕ ਨਾਲ-ਨਾਲ ਰਹਿੰਦੇ ਹਨ, ਪਰ ਕਈ ਇਕ ਦੂਜੇ ਨੂੰ ਨਫ਼ਰਤ ਕਰਦੇ ਹਨ। ਆਇਰਲੈਂਡ ਵਿਚ ਕੈਥੋਲਿਕ ਅਤੇ ਪ੍ਰੋਟੈਸਟੈਂਟ ਲੋਕਾਂ ਵਿਚਕਾਰ ਅਤੇ ਦੂਸਰੇ ਦੇਸ਼ਾਂ ਦੀ ਵਧਦੀ ਮਾਤਰਾ ਵਿਚ ਵੀ ਅਜਿਹੀ ਸਥਿਤੀ ਹੈ। ਇਤਿਹਾਸ ਅਨੁਸਾਰ ਪਹਿਲਾਂ ਕਦੇ ਵੀ ਸੰਸਾਰ ਵਿਚ ਪਿਆਰ ਦੀ ਇੰਨੀ ਕਮੀ ਨਹੀਂ ਸੀ।
ਗੁਆਂਢੀ ਲਈ ਪਿਆਰ ਕਿਉਂ ਠੰਡਾ ਪੈ ਗਿਆ ਹੈ?
ਸਾਡਾ ਸ੍ਰਿਸ਼ਟੀਕਰਤਾ ਉੱਤਰ ਦਿੰਦਾ ਹੈ। ਉਸ ਦਾ ਬਚਨ, ਬਾਈਬਲ, ਇਸ ਸਮੇਂ ਨੂੰ ਜਿਸ ਵਿਚ ਅਸੀਂ ਜੀ ਰਹੇ ਹਾਂ, ‘ਅੰਤ ਦੇ ਦਿਨ’ ਆਖਦਾ ਹੈ। ਇਹ ਅਜਿਹਾ ਸਮਾਂ ਹੈ ਜਿਸ ਦੌਰਾਨ, ਬਾਈਬਲ ਭਵਿੱਖਬਾਣੀ ਕਹਿੰਦੀ ਹੈ, ਲੋਕ “ਨਿਰਮੋਹ” ਹੋਣਗੇ। ਇਨ੍ਹਾਂ ‘ਭੈੜੇ ਸਮਿਆਂ’ ਬਾਰੇ, ਜਿਸ ਨੂੰ ਸ਼ਾਸਤਰ ਵਿਚ ‘ਜੁਗ ਦਾ ਅੰਤ’ ਵੀ ਸੱਦਿਆ ਜਾਂਦਾ ਹੈ, ਯਿਸੂ ਮਸੀਹ ਨੇ ਭਵਿੱਖਬਾਣੀ ਕੀਤੀ ਸੀ ਕਿ “ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।” (ਟੇਢੇ ਟਾਈਪ ਸਾਡੇ।)—2 ਤਿਮੋਥਿਉਸ 3:1-5; ਮੱਤੀ 24:3, 12.
ਇਸ ਲਈ, ਅੱਜ ਦੇ ਜ਼ਮਾਨੇ ਵਿਚ ਪਿਆਰ ਦੀ ਕਮੀ ਉਸ ਸਬੂਤ ਦਾ ਹਿੱਸਾ ਹੈ ਕਿ ਅਸੀਂ ਇਸ ਸੰਸਾਰ ਦੇ ਅੰਤਿਮ ਦਿਨਾਂ ਵਿਚ ਜੀ ਰਹੇ ਹਾਂ। ਖ਼ੁਸ਼ੀ ਦੀ ਗੱਲ ਹੈ ਕਿ ਇਸ ਦਾ ਮਤਲਬ ਇਹ ਵੀ ਹੈ ਕਿ ਅਧਰਮੀ ਲੋਕਾਂ ਦੇ ਇਸ ਸੰਸਾਰ ਦੀ ਥਾਂ ਤੇ ਜਲਦੀ ਹੀ ਇਕ ਧਾਰਮਿਕ ਨਵਾਂ ਸੰਸਾਰ ਹੋਵੇਗਾ, ਜਿਸ ਵਿਚ ਪਿਆਰ ਦਾ ਰਾਜ ਹੋਵੇਗਾ।—ਮੱਤੀ 24:3-14; 2 ਪਤਰਸ 2:5; 3:7, 13.
ਪਰ ਕੀ ਸਾਡੇ ਕੋਲ ਸੱਚ-ਮੁੱਚ ਵਿਸ਼ਵਾਸ ਕਰਨ ਲਈ ਕਾਰਨ ਹੈ ਕਿ ਅਜਿਹੀ ਤਬਦੀਲੀ ਮੁਮਕਿਨ ਹੈ—ਕਿ ਸਾਰੇ ਲੋਕ ਇਕ ਦੂਜੇ ਨਾਲ ਪਿਆਰ ਕਰਨਾ ਅਤੇ ਇਕ ਦੂਜੇ ਨਾਲ ਸ਼ਾਂਤੀ ਵਿਚ ਇਕੱਠੇ ਰਹਿਣਾ ਸਿੱਖ ਸਕਦੇ ਹਨ?
ਗੁਆਂਢੀ ਲਈ ਪਿਆਰ—ਇਕ ਅਸਲੀਅਤ
ਪਹਿਲੀ-ਸਦੀ ਦੇ ਇਕ ਵਕੀਲ ਨੇ ਯਿਸੂ ਨੂੰ ਪੁੱਛਿਆ: “ਕੌਣ ਹੈ ਮੇਰਾ ਗੁਆਂਢੀ?” ਕੋਈ ਸ਼ੱਕ ਨਹੀਂ ਕਿ ਉਸ ਨੇ ਸੋਚਿਆ ਸੀ ਕਿ ਯਿਸੂ ਕਹੇਗਾ, ‘ਤੇਰੇ ਸੰਗੀ ਯਹੂਦੀ।’ ਪਰ ਇਕ ਨੇਕ ਸਾਮਰੀ ਬਾਰੇ ਕਹਾਣੀ ਵਿਚ ਯਿਸੂ ਨੇ ਦਿਖਾਇਆ ਕਿ ਦੂਸਰੀਆਂ ਜਾਤੀਆਂ ਦੇ ਲੋਕ ਵੀ ਸਾਡੇ ਗੁਆਂਢੀ ਹਨ।—ਲੂਕਾ 10:29-37; ਯੂਹੰਨਾ 4:7-9.
ਯਿਸੂ ਨੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਲਈ ਪਿਆਰ ਤੋਂ ਬਾਅਦ, ਗੁਆਂਢੀ ਲਈ ਪਿਆਰ ਨੂੰ ਸਾਡੀਆਂ ਜ਼ਿੰਦਗੀਆਂ ਵਿਚ ਪ੍ਰਬਲ ਹੋਣਾ ਚਾਹੀਦਾ ਹੈ। (ਮੱਤੀ 22:34-40) ਪਰ ਕੀ ਕਿਸੇ ਵੀ ਸਮੂਹ ਨੇ ਕਦੇ ਆਪਣੇ ਗੁਆਂਢੀਆਂ ਨਾਲ ਸੱਚੇ ਦਿਲੋਂ ਪਿਆਰ ਕੀਤਾ ਹੈ? ਵਾਕਈ ਹੀ, ਮੁਢਲੇ ਮਸੀਹੀਆਂ ਨੇ ਕੀਤਾ ਸੀ! ਉਹ ਆਪਣੇ ਉਸ ਪਿਆਰ ਲਈ ਪ੍ਰਸਿੱਧ ਸਨ ਜੋ ਉਹ ਹੋਰਨਾਂ ਲਈ ਰੱਖਦੇ ਸਨ।—ਯੂਹੰਨਾ 13:34, 35.
ਅੱਜ-ਕਲ੍ਹ ਬਾਰੇ ਕੀ ਕਹੀਏ? ਕੀ ਕੋਈ ਵੀ ਮਸੀਹ-ਸਮਾਨ ਪਿਆਰ ਕਰਦਾ ਹੈ? ਐਨਸਾਈਕਲੋਪੀਡੀਆ ਕਨੇਡੀਆਨਾ ਟਿੱਪਣੀ ਕਰਦਾ ਹੈ: “ਯਹੋਵਾਹ ਦੇ ਗਵਾਹਾਂ ਦਾ ਕੰਮ, ਯਿਸੂ ਅਤੇ ਉਸ ਦੇ ਚੇਲਿਆਂ ਦੁਆਰਾ ਪੈਰਵੀ ਕੀਤੀ ਗਈ ਪ੍ਰਾਚੀਨ ਮਸੀਹੀਅਤ ਦੀ ਜਾਗ੍ਰਿਤੀ ਅਤੇ ਮੁੜ-ਸਥਾਪਨਾ ਹੈ . . . ਸਾਰੇ ਹੀ ਭਰਾ ਹਨ।”
ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਯਹੋਵਾਹ ਦੇ ਗਵਾਹ ਕਿਸੇ ਵੀ ਚੀਜ਼—ਜਾਤ, ਕੌਮੀਅਤ, ਜਾਂ ਨਸਲੀ ਪਿਛੋਕੜ—ਦੇ ਕਾਰਨ ਆਪਣੇ ਗੁਆਂਢੀਆਂ ਨਾਲ ਨਫ਼ਰਤ ਨਹੀਂ ਕਰਦੇ ਹਨ। ਅਤੇ ਨਾ ਹੀ ਉਹ ਕਿਸੇ ਨੂੰ ਕਤਲ ਕਰਨਗੇ, ਕਿਉਂਕਿ ਉਨ੍ਹਾਂ ਨੇ ਲਾਖਣਿਕ ਤੌਰ ਤੇ ਆਪਣੀਆਂ ਤਲਵਾਰਾਂ ਕੁੱਟ ਕੇ ਹਲ ਬਣਾਏ ਹਨ ਅਤੇ ਆਪਣੇ ਬਰਛਿਆਂ ਨੂੰ ਕੱਟਣ ਵਾਲੇ ਦਾਤ। (ਯਸਾਯਾਹ 2:4) ਅਸਲ ਵਿਚ, ਗਵਾਹ ਆਪਣੇ ਗੁਆਂਢੀਆਂ ਦੀ ਮਦਦ ਕਰਨ ਵਿਚ ਪਹਿਲ ਕਰਨ ਲਈ ਪ੍ਰਸਿੱਧ ਹਨ।—ਗਲਾਤੀਆਂ 6:10.
ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕੈਲੇਫ਼ੋਰਨੀਆ ਦੇ ਸੈਕ੍ਰਾਮੈਨਟੋ ਯੂਨੀਅਨ ਨੇ ਟਿਪੱਣੀ ਕੀਤੀ: “ਬੱਸ ਇੰਨਾ ਕਹਿਣਾ ਕਾਫ਼ੀ ਹੈ ਕਿ ਜੇ ਸਾਰੀ ਦੁਨੀਆਂ ਯਹੋਵਾਹ ਦੇ ਗਵਾਹਾਂ ਦੇ ਧਰਮ-ਸਿਧਾਂਤ ਅਨੁਸਾਰ ਚੱਲੇ, ਤਾਂ ਖ਼ੂਨ-ਖ਼ਰਾਬਾ ਅਤੇ ਨਫ਼ਰਤ ਦਾ ਅੰਤ ਹੋ ਜਾਵੇਗਾ, ਅਤੇ ਪਿਆਰ ਹੀ ਰਾਜ ਕਰੇਗਾ।” ਹੰਗਰੀ ਦੇ ਰਿੰਗ ਰਸਾਲੇ ਦੇ ਇਕ ਲੇਖਕ ਨੇ ਟਿੱਪਣੀ ਕੀਤੀ: “ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਜੇ ਧਰਤੀ ਤੇ ਸਿਰਫ਼ ਯਹੋਵਾਹ ਦੇ ਗਵਾਹ ਹੀ ਰਹਿੰਦੇ ਹੋਣ, ਤਾਂ ਯੁੱਧ ਖ਼ਤਮ ਹੋ ਜਾਣ, ਅਤੇ ਪੁਲਸ ਦਾ ਕੰਮ ਕੇਵਲ ਟਰੈਫਿਕ ਕੰਟ੍ਰੋਲ ਕਰਨਾ ਅਤੇ ਪਾਸਪੋਰਟ ਜਾਰੀ ਕਰਨਾ ਹੀ ਹੋਵੇਗਾ।”
ਪਰ ਇਹ ਮੰਨਣ ਵਾਲੀ ਗੱਲ ਹੈ ਕਿ ਜੇ ਸਾਰੇ ਲੋਕਾਂ ਨੇ ਇਕ ਦੂਜੇ ਨਾਲ ਪਿਆਰ ਕਰਨਾ ਹੈ ਤਾਂ ਇਕ ਬਹੁਤ ਵੱਡੀ, ਵਿਸ਼ਵ-ਵਿਆਪੀ ਤਬਦੀਲੀ ਦੀ ਲੋੜ ਹੋਵੇਗੀ। ਅਜਿਹੀ ਤਬਦੀਲੀ ਕਿਸ ਤਰ੍ਹਾਂ ਆਵੇਗੀ? (ਕਿਰਪਾ ਕਰ ਕੇ ਪਿੱਛਲਾ ਸਫ਼ਾ ਦੇਖੋ।)
ਜਦ ਸਾਰੇ ਲੋਕ ਇਕ ਦੂਜੇ ਨਾਲ ਪਿਆਰ ਕਰਨਗੇ
ਯਿਸੂ ਮਸੀਹ ਵੱਲੋਂ ਸਿਖਾਈ ਗਈ ਪ੍ਰਾਰਥਨਾ ਦਿਖਾਉਂਦੀ ਹੈ ਕਿ ਇਕ ਵੱਡੀ ਤਬਦੀਲੀ ਨੇੜੇ ਹੈ। ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ। ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:10.
ਪਰਮੇਸ਼ੁਰ ਦਾ ਰਾਜ ਕੀ ਹੈ? ਇਹ ਇਕ ਅਸਲੀ ਸਰਕਾਰ ਹੈ, ਜੋ ਸਵਰਗ ਤੋਂ ਰਾਜ ਕਰਦੀ ਹੈ। ਇਸ ਕਰਕੇ ਇਹ “ਸੁਰਗ ਦਾ ਰਾਜ” ਕਹਿਲਾਉਂਦੀ ਹੈ। “ਸ਼ਾਂਤੀ ਦਾ ਰਾਜ ਕੁਮਾਰ” ਯਿਸੂ, ਆਪਣੇ ਪਿਤਾ ਦੁਆਰਾ ਇਸ ਦਾ ਪਾਤਸ਼ਾਹ ਨਿਯੁਕਤ ਕੀਤਾ ਗਿਆ ਹੈ।—ਮੱਤੀ 10:7; ਯਸਾਯਾਹ 9:6, 7; ਜ਼ਬੂਰ 72:1-8.
ਜਦੋਂ ਪਰਮੇਸ਼ੁਰ ਦਾ ਰਾਜ ਆਵੇਗਾ, ਤਦ ਇਸ ਨਫ਼ਰਤ-ਭਰੀ ਦੁਨੀਆਂ ਦਾ ਕੀ ਬਣੇਗਾ? “ਰਾਜ” ਇਸ ਦੁਨੀਆਂ ਦੀਆਂ ਸਾਰੀਆਂ ਭ੍ਰਿਸ਼ਟ ਸਰਕਾਰਾਂ ਦਾ “ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” (ਦਾਨੀਏਲ 2:44) ਬਾਈਬਲ ਸਮਝਾਉਂਦੀ ਹੈ: ‘ਸੰਸਾਰ ਬੀਤਦਾ ਜਾਂਦਾ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।’—1 ਯੂਹੰਨਾ 2:17.
ਪਰਮੇਸ਼ੁਰ ਦੇ ਨਵੇਂ ਸੰਸਾਰ ਬਾਰੇ ਬਾਈਬਲ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:9-11, 29; ਕਹਾਉਤਾਂ 2:21, 22) ਉਹ ਕਿੰਨਾ ਸ਼ਾਨਦਾਰ ਸਮਾਂ ਹੋਵੇਗਾ! “ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।” (ਪਰਕਾਸ਼ ਦੀ ਪੋਥੀ 21:4) ਮੁਰਦੇ ਵੀ ਦੁਬਾਰਾ ਜ਼ਿੰਦਾ ਹੋਣਗੇ, ਅਤੇ ਪੂਰੀ ਧਰਤੀ ਇਕ ਅਸਲੀ ਪਰਾਦੀਸ ਵਿਚ ਬਦਲ ਦਿੱਤੀ ਜਾਵੇਗੀ।—ਯਸਾਯਾਹ 11:6-9; 35:1, 2; ਲੂਕਾ 23:43; ਰਸੂਲਾਂ ਦੇ ਕਰਤੱਬ 24:15.
ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਰਹਿਣ ਲਈ, ਸਾਨੂੰ ਇਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ, ਜਿਵੇਂ ਪਰਮੇਸ਼ੁਰ ਸਾਨੂੰ ਕਰਨਾ ਸਿਖਾਉਂਦਾ ਹੈ। (1 ਥੱਸਲੁਨੀਕੀਆਂ 4:9) ਬਾਈਬਲ ਦੇ ਇਕ ਪੂਰਬੀ ਵਿਦਿਆਰਥੀ ਨੇ ਕਿਹਾ: “ਮੈਂ ਉਸ ਸਮੇਂ ਦੀ ਉਡੀਕ ਵਿਚ ਹਾਂ ਜਦੋਂ ਸਾਰੇ ਲੋਕਾਂ ਨੇ ਇਕ ਦੂਜੇ ਨਾਲ ਪਿਆਰ ਕਰਨਾ ਸਿੱਖ ਲਿਆ ਹੋਵੇਗਾ, ਜਿਵੇਂ ਬਾਈਬਲ ਵਾਅਦਾ ਕਰਦੀ ਹੈ।” ਅਤੇ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰੇਗਾ! ਉਹ ਕਹਿੰਦਾ ਹੈ: “ਮੈਂ ਬੋਲਿਆ ਸੋ ਮੈਂ ਨਿਭਾਵਾਂਗਾ।”—ਯਸਾਯਾਹ 46:11.
ਪਰ ਪਰਮੇਸ਼ੁਰ ਦੇ ਰਾਜ ਹੇਠ ਬਰਕਤਾਂ ਦਾ ਆਨੰਦ ਮਾਣਨ ਲਈ, ਤੁਹਾਨੂੰ ਬਾਈਬਲ ਗਿਆਨ ਲੈਣਾ ਚਾਹੀਦਾ ਹੈ, ਜਿਵੇਂ ਸੰਸਾਰ ਭਰ ਵਿਚ ਲੱਖਾਂ ਹੀ ਨੇਕਦਿਲ ਲੋਕ ਲੈ ਰਹੇ ਹਨ। (ਯੂਹੰਨਾ 17:3) 32 ਸਫ਼ੇ ਵਾਲੀ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਤੁਹਾਡੀ ਮਦਦ ਕਰੇਗੀ। ਪਿੱਛਲੇ ਸਫ਼ੇ ਤੇ ਦਿੱਤਾ ਹੋਇਆ ਕੂਪਨ ਭਰ ਕੇ ਆਪਣੇ ਘਰ ਦੇ ਸਭ ਤੋਂ ਨੇੜੇ ਦੇ ਪਤੇ ਤੇ ਭੇਜ ਕੇ ਇਕ ਕਾਪੀ ਹਾਸਲ ਕਰੋ।
□ ਮੈਂ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਚਾਹੁੰਦਾ ਹਾਂ।
□ ਕਿਰਪਾ ਕਰ ਕੇ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਲਈ ਮੇਰੇ ਨਾਲ ਮੁਲਾਕਾਤ ਕਰੋ।
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਬੋਸਨੀਆ ਵਿਚ ਨਿਸ਼ਾਨਚੀ ਅਤੇ ਅੰਤਮ ਸੰਸਕਾਰ: Reuters/Corbis-Bettmann