ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਤੁਹਾਨੂੰ ਕੀ ਲੱਗਦਾ . . .
-
ਇਹ ਗੋਰਿਆਂ ਦੀ ਕਿਤਾਬ ਹੈ?
-
ਇਹ ਕਥਾ-ਕਹਾਣੀਆਂ ਦੀ ਕਿਤਾਬ ਹੈ?
-
ਇਹ ਰੱਬ ਦਾ ਬਚਨ ਹੈ?
ਧਰਮ-ਗ੍ਰੰਥ ਕਹਿੰਦਾ ਹੈ . . .
“ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।”
ਇਹ ਸੱਚਾਈ ਜਾਣ ਕੇ . . .
ਤੁਹਾਨੂੰ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਸਹੀ ਜਵਾਬ ਮਿਲ ਸਕਦੇ ਹਨ।
ਤੁਹਾਨੂੰ ਜ਼ਿੰਦਗੀ ਦੇ ਹਰ ਕਦਮ ’ਤੇ ਵਧੀਆ ਸਲਾਹ ਮਿਲ ਸਕਦੀ ਹੈ।
ਤੁਹਾਡਾ ਆਉਣ ਵਾਲਾ ਕੱਲ੍ਹ ਸੁਨਹਿਰਾ ਹੋ ਸਕਦਾ ਹੈ।
ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?
ਜੀ ਹਾਂ, ਤਿੰਨ ਕਾਰਨਾਂ ’ਤੇ ਗੌਰ ਕਰੋ:
-
ਗਜ਼ਬ ਦਾ ਤਾਲਮੇਲ। ਬਾਈਬਲ ਨੂੰ 40 ਇਨਸਾਨਾਂ ਨੇ ਤਕਰੀਬਨ 1,600 ਸਾਲਾਂ ਦੌਰਾਨ ਲਿਖਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਕ-ਦੂਜੇ ਨੂੰ ਕਦੇ ਨਹੀਂ ਮਿਲੇ। ਫਿਰ ਵੀ ਸ਼ੁਰੂ ਤੋਂ ਅੰਤ ਤਕ ਇਸ ਦਾ ਇੱਕੋ ਹੀ ਵਿਸ਼ਾ ਹੈ ਯਾਨੀ ਪਰਮੇਸ਼ੁਰ ਦਾ ਨਾਂ ਅਤੇ ਉਸ ਦੀ ਹਕੂਮਤ ਦੀ ਵਡਿਆਈ ਕਰਨੀ।
-
ਈਮਾਨਦਾਰ ਲਿਖਾਰੀ। ਜਦੋਂ ਕੋਈ ਦੇਸ਼ ਲੜਾਈ ਵਿਚ ਹਾਰ ਜਾਂਦਾ ਹੈ, ਤਾਂ ਅਕਸਰ ਇਤਿਹਾਸਕਾਰ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ। ਪਰ ਬਾਈਬਲ ਦੇ ਲਿਖਾਰੀਆਂ ਨੇ ਨਾ ਤਾਂ ਆਪਣੀਆਂ ਅਤੇ ਨਾ ਹੀ ਆਪਣੇ ਦੇਸ਼ ਦੀਆਂ ਗ਼ਲਤੀਆਂ ਲੁਕਾਈਆਂ।
—2 ਇਤਹਾਸ 36:15, 16; ਜ਼ਬੂਰਾਂ ਦੀ ਪੋਥੀ 51:1-4, ਪਵਿੱਤਰ ਬਾਈਬਲ। -
ਭਰੋਸੇਯੋਗ ਭਵਿੱਖਬਾਣੀਆਂ। ਪੁਰਾਣੇ ਜ਼ਮਾਨੇ ਦੇ ਬਾਬਲ ਸ਼ਹਿਰ ਦੀ ਤਬਾਹੀ ਤੋਂ ਤਕਰੀਬਨ 200 ਸਾਲ ਪਹਿਲਾਂ ਪਰਮੇਸ਼ੁਰ ਦੇ ਬਚਨ ਵਿਚ ਇਸ ਬਾਰੇ ਦੱਸਿਆ ਗਿਆ ਸੀ। (ਯਸਾਯਾਹ 13:17-22) ਬਾਈਬਲ ਵਿਚ ਸਿਰਫ਼ ਇਹੀ ਨਹੀਂ ਦੱਸਿਆ ਗਿਆ ਸੀ ਕਿ ਇਸ ਸ਼ਹਿਰ ਨੂੰ ਕਿਸ ਤਰ੍ਹਾਂ ਤਬਾਹ ਕੀਤਾ ਜਾਵੇਗਾ, ਸਗੋਂ ਇਹ ਵੀ ਕਿ ਇਸ ਨੂੰ ਕੌਣ ਤਬਾਹ ਕਰੇਗਾ!
—ਯਸਾਯਾਹ 45:1-3. ਬਾਈਬਲ ਦੀਆਂ ਕਈ ਹੋਰ ਭਵਿੱਖਬਾਣੀਆਂ ਦੀ ਵੀ ਇਕ-ਇਕ ਗੱਲ ਸੱਚ ਸਾਬਤ ਹੋਈ ਹੈ। ਕੀ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਇਹੀ ਉਮੀਦ ਨਹੀਂ ਰੱਖਾਂਗੇ?
—2 ਪਤਰਸ 1:21, ਨਵੀਂ ਦੁਨੀਆਂ ਅਨੁਵਾਦ।
ਜ਼ਰਾ ਸੋਚੋ
ਰੱਬ ਦਾ ਬਚਨ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?
ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਯਸਾਯਾਹ 48:17, 18 ਅਤੇ 2 ਤਿਮੋਥਿਉਸ 3:16, 17.