ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ
ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ
ਜਦੋਂ ਤੁਸੀਂ ਇਸ ਟ੍ਰੈਕਟ ਉੱਤੇ ਦਿੱਤੀ ਤਸਵੀਰ ਨੂੰ ਦੇਖਦੇ ਹੋ, ਤਾਂ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਤੁਸੀਂ ਅਜਿਹੇ ਸ਼ਾਂਤ ਮਾਹੌਲ ਵਿਚ ਰਹਿਣਾ ਚਾਹੋਗੇ ਜਿੱਥੇ ਖ਼ੁਸ਼ੀ ਹੀ ਖ਼ੁਸ਼ੀ ਹੈ? ਤੁਸੀਂ ਜ਼ਰੂਰ ਰਹਿਣਾ ਚਾਹੋਗੇ। ਪਰ ਤੁਸੀਂ ਸ਼ਾਇਦ ਸੋਚੋ ਕਿ ਇਸ ਤਰ੍ਹਾਂ ਕਦੀ ਨਹੀਂ ਹੋ ਸਕਦਾ ਜਾਂ ਇਹ ਸਿਰਫ਼ ਸੁਪਨਿਆਂ ਦੀ ਹੀ ਦੁਨੀਆਂ ਹੈ।
ਦੁਨੀਆਂ ਦੀ ਹਾਲਤ ਦੇਖ ਕੇ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਸੋਚਦੇ ਹਨ। ਅੱਜ ਦੀ ਦੁਨੀਆਂ ਵਿਚ ਅਸੀਂ ਲੜਾਈਆਂ, ਜ਼ੁਲਮ, ਭੁੱਖ, ਬੀਮਾਰੀ ਅਤੇ ਬੁਢਾਪੇ ਵਰਗੀਆਂ ਚੀਜ਼ਾਂ ਦੇਖਦੇ ਹਾਂ। ਫਿਰ ਵੀ ਉਮੀਦ ਦੀ ਕਿਰਨ ਹੈ। ਭਵਿੱਖ ਬਾਰੇ ਬਾਈਬਲ ਕਹਿੰਦੀ ਹੈ: “ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿੱਥੇ ਧਾਰਮਿਕਤਾ ਵਸੇਗੀ।”—2 ਪਤਰਸ 3:13, ਈਜ਼ੀ ਟੂ ਰੀਡ ਵਰਯਨ; ਯਸਾਯਾਹ 65:17.
ਇੱਥੇ “ਨਵੇਂ ਅਕਾਸ਼” ਅਤੇ “ਨਵੀਂ ਧਰਤੀ” ਦਾ ਕੀ ਮਤਲਬ ਹੈ? ਇਸ ਦਾ ਇਹ ਮਤਲਬ ਨਹੀਂ ਕਿ ਸਾਡੀ ਧਰਤੀ ਤਬਾਹ ਕਰ ਦਿੱਤੀ ਜਾਵੇਗੀ ਕਿਉਂਕਿ ਪਰਮੇਸ਼ੁਰ ਨੇ ਧਰਤੀ ਅਤੇ ਆਕਾਸ਼ ਨੂੰ ਵਧੀਆ ਤਰੀਕੇ ਨਾਲ ਬਣਾਇਆ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਹ ਹਮੇਸ਼ਾ ਲਈ ਕਾਇਮ ਰਹਿਣਗੇ। (ਜ਼ਬੂਰਾਂ ਦੀ ਪੋਥੀ 89:36, 37; 104:5) “ਨਵੀਂ ਧਰਤੀ” ਦਾ ਮਤਲਬ ਹੈ ਉਹ ਧਰਮੀ ਲੋਕ ਜੋ ਧਰਤੀ ਉੱਤੇ ਵੱਸਣਗੇ। “ਨਵੇਂ ਅਕਾਸ਼” ਦਾ ਮਤਲਬ ਹੈ ਪਰਮੇਸ਼ੁਰ ਦਾ ਰਾਜ ਜੋ ਸਵਰਗੋਂ ਇਨ੍ਹਾਂ ਲੋਕਾਂ ਉੱਤੇ ਹਕੂਮਤ ਕਰੇਗਾ। ਪਰ ਕੀ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਹੋਵੇਗਾ?
ਹਾਂ, ਇਸ ਤਰ੍ਹਾਂ ਹੋਵੇਗਾ ਕਿਉਂਕਿ ਇਹ ਸ਼ੁਰੂ ਤੋਂ ਹੀ ਪਰਮੇਸ਼ੁਰ ਦਾ ਮਕਸਦ ਸੀ। ਉਸ ਨੇ ਪਹਿਲੇ ਆਦਮੀ ਤੇ ਔਰਤ ਨੂੰ ਆਪਣਾ ਘਰ ਵਸਾਉਣ ਲਈ ਅਦਨ ਨਾਮ ਦਾ ਸੋਹਣਾ ਬਾਗ਼ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” ਉਤਪਤ 1:28) ਪਰਮੇਸ਼ੁਰ ਦਾ ਉਨ੍ਹਾਂ ਲਈ ਇਹ ਇਰਾਦਾ ਸੀ ਕਿ ਉਹ ਬੱਚੇ ਪੈਦਾ ਕਰਨ ਅਤੇ ਹੌਲੀ-ਹੌਲੀ ਸਾਰੀ ਧਰਤੀ ਨੂੰ ਸੁੰਦਰ ਬਣਾਉਣ। ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਅਤੇ ਇਸ ਕਰਕੇ ਉਹ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਗੁਆ ਬੈਠੇ। ਫਿਰ ਵੀ ਪਰਮੇਸ਼ੁਰ ਦਾ ਪਹਿਲਾ ਮਕਸਦ ਬਦਲਿਆ ਨਹੀਂ। ਉਹ ਇਸ ਨੂੰ ਜ਼ਰੂਰ ਪੂਰਾ ਕਰੇਗਾ।—ਯਸਾਯਾਹ 55:11.
(ਆਪਣੇ ਮਕਸਦ ਅਨੁਸਾਰ ਪਰਮੇਸ਼ੁਰ ਆਪਣੇ ਸਵਰਗੀ ਰਾਜ ਰਾਹੀਂ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ ਅਤੇ ਧਰਮੀ ਲੋਕ ਸੁਖ ਪਾਉਣਗੇ। ਜਦ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਇਸੇ ਰਾਜ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:9, 10) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਇਸ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ ਕਿਉਂਕਿ ਉਹ ਵਾਅਦਾ ਕਰਦਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:29.
ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਵਨ
ਪਰਮੇਸ਼ੁਰ ਦੇ ਰਾਜ ਅਧੀਨ ਸਾਰਿਆਂ ਨੂੰ ਲਾਭ ਹੋਵੇਗਾ। ਇਸ ਤਰ੍ਹਾਂ ਧਰਤੀ ਦੇ ਵਾਸੀ ਜੀਵਨ ਦਾ ਪੂਰਾ ਆਨੰਦ ਮਾਣ ਸਕਣਗੇ। ਉਸ ਸਮੇਂ ਨਫ਼ਰਤ ਜਾਂ ਪੱਖ-ਪਾਤ ਹੋਣ ਦੀ ਬਜਾਇ ਸਾਰੇ ਲੋਕ ਮਿਲ-ਜੁਲ ਕੇ ਰਹਿਣਗੇ। ਬਾਈਬਲ ਵਿਚ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ‘ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ।’ “ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਜ਼ਬੂਰਾਂ ਦੀ ਪੋਥੀ 46:9; ਯਸਾਯਾਹ 2:4.
ਉਸ ਸਮੇਂ ਸਾਰੀ ਧਰਤੀ ਸੁੰਦਰ ਬਣਾਈ ਜਾਵੇਗੀ। ਬਾਈਬਲ ਕਹਿੰਦੀ ਹੈ ਕਿ “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। . . . ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ। ਤਪਦੀ ਰੇਤ ਤਲਾ ਬਣੇਗੀ, ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ।”—ਯਸਾਯਾਹ 35:1, 6, 7.
ਇਸ ਸੁੰਦਰ ਧਰਤੀ ਵਿਚ ਲੋਕ ਖ਼ੁਸ਼ੀ ਨਾਲ ਝੂਮ ਉੱਠਣਗੇ। ਫਿਰ ਕਦੇ ਵੀ ਭਜਨ 67:6, ਪਵਿੱਤਰ ਬਾਈਬਲ ਨਵਾਂ ਅਨੁਵਾਦ; ਜ਼ਬੂਰਾਂ ਦੀ ਪੋਥੀ 72:16) ਸਾਰਿਆਂ ਨੂੰ ਆਪਣੀ ਮਿਹਨਤ ਦਾ ਮਿੱਠਾ ਫਲ ਮਿਲੇਗਾ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਲੋਕ “ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ . . . ਓਹ ਨਾ ਲਾਉਣਗੇ ਭਈ ਦੂਜਾ ਖਾਵੇ।”—ਯਸਾਯਾਹ 65:21, 22.
ਖਾਣੇ ਦੀ ਕਮੀ ਨਹੀਂ ਹੋਵੇਗੀ। ਬਾਈਬਲ ਦੱਸਦੀ ਹੈ ਕਿ ‘ਧਰਤੀ ਆਪਣੀ ਪੈਦਾਵਾਰ ਵਿਚ ਵਾਧਾ ਕਰੇਗੀ।’ (ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਾਰਿਆਂ ਦੇ ਰਹਿਣ ਲਈ ਖੁੱਲ੍ਹੀ ਜਗ੍ਹਾ ਹੋਵੇਗੀ। ਉਸ ਸਮੇਂ ਨਾ ਗੰਦੀਆਂ ਬਸਤੀਆਂ ਹੋਣਗੀਆਂ ਨਾ ਗ਼ਰੀਬਾਂ ਦੇ ਮੁਹੱਲੇ। ਪਰਮੇਸ਼ੁਰ ਦਾ ਮਕਸਦ ਹੈ ਕਿ ਲੋਕ “ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ . . . ਓਹ ਨਾ ਬਣਾਉਣਗੇ ਭਈ ਦੂਜਾ ਵੱਸੇ। . . . ਓਹ ਵਿਅਰਥ ਮਿਹਨਤ ਨਾ ਕਰਨਗੇ।” (ਯਸਾਯਾਹ 65:21-23) ਸਾਰਿਆਂ ਲਈ ਕੰਮ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਕੰਮ ਤੋਂ ਖ਼ੁਸ਼ੀ ਮਿਲੇਗੀ।
ਪਰਮੇਸ਼ੁਰ ਦੇ ਰਾਜ ਅਧੀਨ ਜਾਨਵਰ ਆਪਸ ਵਿਚ ਤੇ ਇਨਸਾਨਾਂ ਨਾਲ ਸ਼ਾਂਤੀ ਨਾਲ ਰਹਿਣਗੇ। ਬਾਈਬਲ ਦੱਸਦੀ ਹੈ: “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।”—ਯਸਾਯਾਹ 11:6-9; ਹੋਸ਼ੇਆ 2:18.
ਉਸ ਸਮੇਂ ਕੋਈ ਵੀ ਬੀਮਾਰ ਨਹੀਂ ਹੋਵੇਗਾ, ਪਰ ਸਾਰੇ ਤੰਦਰੁਸਤ ਹੋਣਗੇ। ਪਰਮੇਸ਼ੁਰ ਦਾ ਬਚਨ ਸਾਨੂੰ ਇਹ ਭਰੋਸਾ ਦਿੰਦਾ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:4.
ਇਹ ਤੁਹਾਡੇ ਲਈ ਕਿਵੇਂ ਮੁਮਕਿਨ ਹੋ ਸਕਦਾ ਹੈ?
ਕੋਈ ਸ਼ੱਕ ਨਹੀਂ ਕਿ ਤੁਸੀਂ ਇਨ੍ਹਾਂ ਵਾਅਦਿਆਂ ਨੂੰ ਜਾਣ ਕੇ ਇਸ ਨਵੀਂ ਦੁਨੀਆਂ ਵਿਚ ਜੀਣਾ ਚਾਹੋਗੇ। ਕਈਆਂ ਨੂੰ ਸ਼ਾਇਦ ਇਹ ਵਾਅਦੇ ਸੱਚੇ ਨਾ ਲੱਗਣ, ਪਰ ਸਾਡਾ ਪਰਮੇਸ਼ੁਰ ਇਨ੍ਹਾਂ ਨੂੰ ਪੂਰੇ ਕਰ ਕੇ ਦਿਖਾਵੇਗਾ।—ਜ਼ਬੂਰਾਂ ਦੀ ਪੋਥੀ 145:16; ਮੀਕਾਹ 4:4.
ਜੇ ਅਸੀਂ ਉਸ ਨਵੀਂ ਦੁਨੀਆਂ ਵਿਚ ਜੀਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਯਿਸੂ ਨੇ ਸਾਨੂੰ ਇਕ ਗੱਲ ਬਾਰੇ ਦੱਸਿਆ ਜਦ ਉਸ ਨੇ ਕਿਹਾ: “ਇਹੀ ਅਮਰ ਜੀਵਨ ਹੈ: ਤੈਨੂੰ ਜਾਨਣਾ, ਸੱਚੇ ਪਰਮੇਸ਼ੁਰ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ।”—ਯੂਹੰਨਾ 17:3, ਈਜ਼ੀ ਟੂ ਰੀਡ ਵਰਯਨ।
ਇਸ ਲਈ ਜੇ ਤੁਸੀਂ ਸੱਚ-ਮੁੱਚ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਸਿੱਖੋ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ ਅਤੇ ਫਿਰ ਉਸ ਨੂੰ ਪੂਰੀ ਕਰੋ। ਸੱਚ ਤਾਂ ਇਹ ਹੈ ਕਿ ਇਹ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” ਜੇ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋਗੇ, ਤਾਂ ਉਹ ਤੁਹਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਦੇਵੇਗਾ।—1 ਯੂਹੰਨਾ 2:17.
ਇਸ ਟ੍ਰੈਕਟ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ।