ਇਹ ਦੁਨੀਆਂ ਕਿਹਦੇ ਹੱਥ ਵਿਚ ਹੈ?
ਤੁਹਾਡੇ ਖ਼ਿਆਲ ਵਿਚ . . .
-
ਰੱਬ ਦੇ?
-
ਇਨਸਾਨ ਦੇ?
-
ਕਿਸੇ ਹੋਰ ਦੇ?
ਧਰਮ-ਗ੍ਰੰਥ ਕਹਿੰਦਾ ਹੈ . . .
‘ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।’
“ਪਰਮੇਸ਼ੁਰ ਦਾ ਪੁੱਤਰ ਇਸ ਕਰਕੇ ਆਇਆ ਕਿ ਉਹ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰੇ।”
ਇਹ ਅਸਲੀਅਤ ਜਾਣ ਕੇ . . .
ਤੁਹਾਨੂੰ ਪਤਾ ਲੱਗੇਗਾ ਕਿ ਦੁਨੀਆਂ ਦੇ ਹਾਲਾਤ ਕਿਉਂ ਇੰਨੇ ਖ਼ਰਾਬ ਹਨ।
ਤੁਹਾਨੂੰ ਉਮੀਦ ਮਿਲੇਗੀ ਕਿ ਦੁਨੀਆਂ ਦੇ ਹਾਲਾਤ ਵਾਕਈ ਸੁਧਰ ਜਾਣਗੇ।
ਕੀ ਅਸੀਂ ਧਰਮ-ਗ੍ਰੰਥ ਉੱਤੇ ਵਿਸ਼ਵਾਸ ਕਰ ਸਕਦੇ ਹਾਂ?
ਜੀ ਹਾਂ, ਤਿੰਨ ਕਾਰਨਾਂ ’ਤੇ ਗੌਰ ਕਰੋ:
-
ਸ਼ੈਤਾਨ ਦੇ ਰਾਜ ਦਾ ਖ਼ਾਤਮਾ ਨੇੜੇ ਹੈ। ਯਹੋਵਾਹ ਪਰਮੇਸ਼ੁਰ ਬਹੁਤ ਜਲਦ ਇਨਸਾਨਾਂ ਨੂੰ ਸ਼ੈਤਾਨ ਦੇ ਕਬਜ਼ੇ ਹੇਠੋਂ ਕੱਢ ਲਵੇਗਾ। ਉਹ ਵਾਅਦਾ ਕਰਦਾ ਹੈ ਕਿ ਉਹ ‘ਸ਼ੈਤਾਨ ਨੂੰ ਖ਼ਤਮ ਕਰ ਕੇ’ ਉਸ ਵੱਲੋਂ ਕੀਤੇ ਸਾਰੇ ਨੁਕਸਾਨਾਂ ਦੀ ਭਰਪਾਈ ਕਰੇਗਾ।
—ਇਬਰਾਨੀਆਂ 2:14. -
ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਇਸ ਦੁਨੀਆਂ ’ਤੇ ਰਾਜ ਕਰਨ ਲਈ ਚੁਣਿਆ ਹੈ। ਯਿਸੂ ਅਤੇ ਇਸ ਦੁਨੀਆਂ ਦੇ ਬੇਰਹਿਮ ਤੇ ਖ਼ੁਦਗਰਜ਼ ਹਾਕਮ ਸ਼ੈਤਾਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਯਿਸੂ ਦੇ ਰਾਜ ਬਾਰੇ ਪਰਮੇਸ਼ੁਰ ਵਾਅਦਾ ਕਰਦਾ ਹੈ: ‘ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ ਅਤੇ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।’
—ਜ਼ਬੂਰਾਂ ਦੀ ਪੋਥੀ 72:13, 14, ਪਵਿੱਤਰ ਬਾਈਬਲ। -
ਪਰਮੇਸ਼ੁਰ ਝੂਠ ਨਹੀਂ ਬੋਲ ਸਕਦਾ। ਬਾਈਬਲ ਦੱਸਦੀ ਹੈ: “ਪਰਮੇਸ਼ੁਰ ਲਈ ਝੂਠ ਬੋਲਣਾ ਨਾਮੁਮਕਿਨ ਹੈ।” (ਇਬਰਾਨੀਆਂ 6:18, ਨਵੀਂ ਦੁਨੀਆਂ ਅਨੁਵਾਦ।) ਜਦੋਂ ਯਹੋਵਾਹ ਕੋਈ ਵਾਅਦਾ ਕਰਦਾ ਹੈ, ਤਾਂ ਮਾਨੋ ਇਹ ਪੂਰਾ ਹੋ ਚੁੱਕਾ ਹੈ! (ਯਸਾਯਾਹ 55:10, 11, ਪਵਿੱਤਰ ਬਾਈਬਲ।) ਬਿਨਾਂ ਸ਼ੱਕ ਇਸ “ਦੁਨੀਆਂ ਦੇ ਹਾਕਮ ਨੂੰ ਬਾਹਰ ਕੱਢਿਆ ਜਾਵੇਗਾ।”
—ਯੂਹੰਨਾ 12:31, ਨਵੀਂ ਦੁਨੀਆਂ ਅਨੁਵਾਦ।
ਜ਼ਰਾ ਸੋਚੋ
ਸ਼ੈਤਾਨ ਤੋਂ ਆਜ਼ਾਦ ਹੋਈ ਦੁਨੀਆਂ ਕਿਹੋ ਜਿਹੀ ਹੋਵੇਗੀ?
ਜਵਾਬ ਪਾਉਣ ਲਈ ਇਨ੍ਹਾਂ ਹਵਾਲਿਆਂ ਨੂੰ ਪੜ੍ਹੋ: ਜ਼ਬੂਰਾਂ ਦੀ ਪੋਥੀ 37:10, 11 ਅਤੇ ਪ੍ਰਕਾਸ਼ ਦੀ ਕਿਤਾਬ 21:3, 4.