JW.ORG ਵੈੱਬਸਾਈਟ
ਆਨ-ਲਾਈਨ ਜਾਣਕਾਰੀ ਲੱਭੋ
jw.org ʼਤੇ “ਲਾਇਬ੍ਰੇਰੀ” ਟੈਬ ਹੇਠਾਂ ਤੁਹਾਨੂੰ ਬਹੁਤ ਸਾਰੀਆਂ ਡਿਜੀਟਲ, ਆਡੀਓ ਅਤੇ ਵੀਡੀਓ ਫਾਈਲਾਂ ਮਿਲਣਗੀਆਂ। ਹੇਠਾਂ ਦੱਸੇ ਸੁਝਾਅ ਵਰਤ ਕੇ ਤੁਸੀਂ ਆਪਣੇ ਮਨ-ਪਸੰਦ ਦੇ ਪ੍ਰਕਾਸ਼ਨ, ਆਡੀਓ ਅਤੇ ਵੀਡੀਓ ਲੱਭ ਸਕਦੇ ਹੋ।
ਲੱਭੋ ਡੱਬੀ ਵਰਤੋ
ਕਿਸੇ ਲੇਖ ਜਾਂ ਪ੍ਰਕਾਸ਼ਨ ਵਿਚ ਕੋਈ ਖ਼ਾਸ ਸ਼ਬਦ ਜਾਂ ਵਾਕ ਨੂੰ ਲੱਭਣ ਲਈ ਲੱਭੋ ਡੱਬੀ ਵਰਤੋ।
ਜਿਸ ਸ਼ਬਦ ਜਾਂ ਵਾਕ ਨੂੰ ਤੁਸੀਂ ਲੱਭ ਰਹੇ ਹੋ, ਉਸ ਨੂੰ ਲੱਭੋ ਡੱਬੀ ਵਿਚ ਟਾਈਪ ਕਰ ਕੇ “Enter” ਜਾਂ “Search” ਬਟਨ ਦਬਾਓ। ਜੇ ਤੁਸੀਂ ਕਿਸੇ ਪ੍ਰਕਾਸ਼ਨ ਦੇ ਕੁਝ ਸ਼ਬਦ ਜਾਣਦੇ ਹੋ, ਤਾਂ ਉਨ੍ਹਾਂ ਸਾਰਿਆਂ ਸ਼ਬਦਾਂ ਨੂੰ ਟਾਈਪ ਕਰੋ। ਇਸ ਤਰ੍ਹਾਂ ਜਿਹੜੀ ਜਾਣਕਾਰੀ ਤੁਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਤੁਹਾਨੂੰ ਸ਼ੁਰੂ ਵਿਚ ਹੀ ਦਿਖਾਈ ਦੇਵੇਗੀ।
ਜ਼ਿਆਦਾ ਜਾਣਕਾਰੀ ਆਉਣ ʼਤੇ ਇਨ੍ਹਾਂ ਵਿੱਚੋਂ ਕੋਈ ਤਰੀਕਾ ਵਰਤੋ ਅਤੇ ਕਿਸੇ ਢੁਕਵੇਂ ਪ੍ਰਕਾਸ਼ਨ ਜਾਂ ਆਡੀਓ-ਵੀਡੀਓ ਵਿੱਚੋਂ ਲੋੜੀਂਦੀ ਜਾਣਕਾਰੀ ਲੱਭੋ:
ਲੱਭੋ ਸਫ਼ੇ ਦੇ ਉੱਪਰ ਦਿੱਤੇ ਆਪਸ਼ਨਾਂ ਵਿੱਚੋਂ ਇਕ ਚੁਣੋ। ਮਿਸਾਲ ਲਈ, ਸਿਰਫ਼ ਵੀਡੀਓ ਦੇਖਣ ਲਈ ਵੀਡੀਓ ʼਤੇ ਕਲਿੱਕ ਕਰੋ।
ਫਿਰ ਸਿਰਫ਼ ਉਸ ਆਪਸ਼ਨ ਵਿਚਲੀ ਜਾਣਕਾਰੀ ਦੇਖਣ ਲਈ ਸਾਰੇ ਦੇਖੋ ਬਟਨ ʼਤੇ ਕਲਿੱਕ ਕਰੋ।
ਜਿਹੜੀ ਜਾਣਕਾਰੀ jw.org ʼਤੇ ਨਹੀਂ ਹੈ, ਪਰ Watchtower ONLINE LIBRARY ਵਿਚ ਹੈ, ਉਹ ਵੀ ਲੱਭੋ ਸਫ਼ੇ ʼਤੇ ਦਿਖਾਈ ਦੇਵੇਗੀ।
ਖ਼ਾਸ ਵਿਸ਼ੇ ਬਾਰੇ ਪ੍ਰਕਾਸ਼ਨ ਲੱਭੋ
ਜੇ ਤੁਹਾਨੂੰ ਕਿਸੇ ਪ੍ਰਕਾਸ਼ਨ ਦਾ ਵਿਸ਼ਾ ਜਾਂ ਉਸ ਵਿਸ਼ੇ ਦੇ ਕੁਝ ਸ਼ਬਦ ਯਾਦ ਹਨ, ਤਾਂ ਉਸ ਪ੍ਰਕਾਸ਼ਨ ਨੂੰ ਝੱਟ ਲੱਭਣ ਲਈ ਹੇਠਾਂ ਦੱਸਿਆ ਤਰੀਕਾ ਵਰਤੋ।
“ਲਾਇਬ੍ਰੇਰੀ” > “ਕਿਤਾਬਾਂ ਅਤੇ ਬਰੋਸ਼ਰ” ʼਤੇ ਜਾਓ।
ਸਾਰੇ ਪ੍ਰਕਾਸ਼ਨ ਵਾਲੀ ਡੱਬੀ ਵਿਚ ਕਲਿੱਕ ਕਰੋ ਅਤੇ ਜੋ ਪ੍ਰਕਾਸ਼ਨ ਤੁਸੀਂ ਲੱਭ ਰਹੇ ਹੋ ਉਸ ਦੇ ਨਾਂ ਵਿੱਚੋਂ ਕੋਈ ਸ਼ਬਦ ਟਾਈਪ ਕਰੋ। ਮਿਸਾਲ ਲਈ, ਜੇ ਤੁਸੀਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਲੱਭ ਰਹੋ ਹੋ, ਤਾਂ “ਸਿਖਾਉਂਦੀ” ਟਾਈਪ ਕਰੋ। ਉਹ ਸਾਰੇ ਨਾਂ ਦਿਖਾਈ ਦੇਣਗੇ ਜਿਨ੍ਹਾਂ ਵਿਚ “ਸਿਖਾਉਂਦੀ” ਸ਼ਬਦ ਆਉਂਦਾ ਹੈ। ਉਹ ਕਿਤਾਬ ਚੁਣੋ ਜਿਸ ਨੂੰ ਤੁਸੀਂ ਲੱਭ ਰਹੇ ਸੀ।
ਲੱਭੋ ਬਟਨ ਕਲਿੱਕ ਕਰੋ।
ਮੈਗਜ਼ੀਨ ਦਾ ਖ਼ਾਸ ਅੰਕ ਲੱਭੋ
“ਲਾਇਬ੍ਰੇਰੀ” > “ਮੈਗਜ਼ੀਨ” ʼਤੇ ਜਾਓ।
ਜਦੋਂ ਪੇਜ ਖੁੱਲ੍ਹਦਾ ਹੈ, ਤਾਂ ਜਾਗਰੂਕ ਬਣੋ! ਅਤੇ ਪਹਿਰਾਬੁਰਜ (ਪਬਲਿਕ ਐਡੀਸ਼ਨ) ਦੇ ਹਾਲ ਹੀ ਦੇ 4 ਮੈਗਜ਼ੀਨ ਅਤੇ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਦੇ ਹਾਲ ਹੀ ਦੇ 8 ਮੈਗਜ਼ੀਨ ਦਿਖਾਈ ਦੇਣਗੇ। ਮੈਗਜ਼ੀਨ ਦਾ ਕੋਈ ਖ਼ਾਸ ਅੰਕ ਲੱਭਣ ਲਈ ਹੇਠਾਂ ਦੱਸੀਆਂ ਹਿਦਾਇਤਾਂ ਮੁਤਾਬਕ ਕਰੋ:
ਲਿਸਟ ਵਿੱਚੋਂ ਕੋਈ ਖ਼ਾਸ ਮੈਗਜ਼ੀਨ ਐਡੀਸ਼ਨ ਜਾਂ ਖ਼ਾਸ ਸਾਲ ਦਾ ਅੰਕ ਚੁਣੋ।
ਲੱਭੋ ਬਟਨ ਕਲਿੱਕ ਕਰੋ।
ਪ੍ਰਕਾਸ਼ਨ ਦੇ ਸਾਰੇ ਉਪਲਬਧ ਫਾਰਮੈਟ ਦੇਖੋ
ਪ੍ਰਕਾਸ਼ਨ ਦੋ ਤਰੀਕਿਆਂ ਨਾਲ ਦੇਖੇ ਜਾ ਸਕਦੇ ਹਨ—ਗ੍ਰਿਡ ਜਾਂ ਲਿਸਟ ਵਿਊ।
ਗ੍ਰਿਡ ਵਾਲਾ ਆਈਕਨ ਕਲਿੱਕ ਕਰਨ ਨਾਲ ਸਾਰੇ ਪ੍ਰਕਾਸ਼ਨਾਂ ਦੀ ਸੂਚੀ ਦਿਖਾਈ ਦਿੰਦੀ ਹੈ। ਇਹ ਡਿਫਾਲਟ ਵਿਊ ਹੈ।
ਲਿਸਟ ਵਾਲਾ ਆਈਕਨ ਕਲਿੱਕ ਕਰ ਕੇ ਵਿਊ ਬਦਲੋ।
ਹੁਣ ਤੁਸੀਂ ਪ੍ਰਕਾਸ਼ਨ ਦੀ ਮੁੱਖ ਤਸਵੀਰ, ਵਿਸ਼ਾ ਅਤੇ ਉਸ ਪ੍ਰਕਾਸ਼ਨ ਦੇ ਸਾਰੇ ਉਪਲਬਧ ਫਾਰਮੈਟ ਦੇਖ ਸਕਦੇ ਹੋ।
ਉਸ ਨੂੰ ਆਨ-ਲਾਈਨ ਪੜ੍ਹਨ ਲਈ ਵਿਸ਼ੇ ʼਤੇ ਕਲਿੱਕ ਕਰੋ।
ਡਾਊਨਲੋਡ ਕਰਨ ਲਈ ਆਪਸ਼ਨ ਦੇਖਣ ਵਾਸਤੇ Text ʼਤੇ ਕਲਿੱਕ ਕਰੋ।
ਕੁਝ ਪ੍ਰਕਾਸ਼ਨਾਂ ਦੇ ਹੋਰ ਫਾਰਮੈਟ ਹੁੰਦੇ ਹਨ ਜਿਵੇਂ ਕਿ PDF ਅਤੇ JWPUB ਫਾਰਮੈਟ। ਕੁਝ ਪ੍ਰਕਾਸ਼ਨਾਂ ਦੇ ਹੋਰ ਐਡੀਸ਼ਨ ਹੁੰਦੇ ਹਨ ਜਿਵੇਂ ਕਿ ਵੱਡੇ ਅੱਖਰਾਂ ਵਾਲਾ ਐਡੀਸ਼ਨ।
ਉਸ ਐਡੀਸ਼ਨ ਜਾਂ ਫਾਰਮੈਟ ʼਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
ਡਾਊਨਲੋਡ ਆਪਸ਼ਨ ਦੇਖਣ ਲਈ ਆਡੀਓ ਬਟਨ ʼਤੇ ਕਲਿੱਕ ਕਰੋ। ਉਸ ਆਡੀਓ ʼਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।
ਡਾਊਨਲੋਡ ਆਪਸ਼ਨ ਦੇਖਣ ਲਈ ਵੀਡੀਓ ਬਟਨ ʼਤੇ ਕਲਿੱਕ ਕਰੋ। ਉਸ ਵੀਡੀਓ ʼਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।