Skip to content

Skip to table of contents

JW.ORG ਵੈੱਬਸਾਈਟ

ਸਮਾਰਟ ਫ਼ੋਨ ʼਤੇ JW.ORG ਦੇਖੋ

ਸਮਾਰਟ ਫ਼ੋਨ ʼਤੇ JW.ORG ਦੇਖੋ

ਕੰਪਿਊਟਰ ʼਤੇ ਜਿਹੜੇ ਵੈੱਬ ਪੇਜ ਅਤੇ ਫੀਚਰ ਹਨ, ਉਹ ਸਮਾਰਟ ਫ਼ੋਨ ʼਤੇ ਵੀ ਉਪਲਬਧ ਹਨ। ਪਰ ਸਮਾਰਟ ਫ਼ੋਨਾਂ ʼਤੇ ਮੈਨਿਊ ਅਤੇ ਸਕ੍ਰੀਨਾਂ ਵੱਖਰੀਆਂ ਦਿਖਾਈ ਦਿੰਦੀਆਂ ਹਨ ਤਾਂਕਿ ਮੋਬਾਇਲ ʼਤੇ ਇਨ੍ਹਾਂ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਇਸ ਲੇਖ ਵਿਚ ਦਿੱਤੇ ਸੁਝਾਅ ਤੁਹਾਡੀ jw.org ʼਤੇ ਪ੍ਰਕਾਸ਼ਨ ਪੜ੍ਹਨ ਅਤੇ ਵੀਡੀਓ ਦੇਖਣ ਵਿਚ ਮਦਦ ਕਰ ਸਕਦੇ ਹਨ।

 ਸਮਾਰਟ ਫ਼ੋਨ ʼਤੇ ਸਾਈਟ ਦੇ ਮੈਨਿਊ ਦੇਖੋ

ਕੰਪਿਊਟਰ ਦੀ ਸਕ੍ਰੀਨ ʼਤੇ ਮੁੱਖ ਸੈਕਸ਼ਨ ਹਮੇਸ਼ਾ ਸਕ੍ਰੀਨ ਦੇ ਸਭ ਤੋਂ ਉੱਪਰ ਦਿਖਾਈ ਦਿੰਦੇ ਹਨ ਅਤੇ ਮੁੱਖ ਸੈਕਸ਼ਨ ਦੇ ਥੱਲੇ ਇਕ ਹੋਰ ਮੈਨਿਊ ਸਕ੍ਰੀਨ ਦੇ ਖੱਬੇ ਪਾਸੇ ਦਿਖਾਈ ਦਿੰਦਾ ਹੈ।

ਪਰ ਸਮਾਰਟ ਫ਼ੋਨ ਦੀ ਸਕ੍ਰੀਨ ʼਤੇ ਸਾਰੇ ਮੈਨਿਊ ਉੱਪਰੋਂ ਥੱਲੇ ਨੂੰ ਦਿਖਾਈ ਦਿੰਦੇ ਹਨ। ਨਾਲੇ ਜਦ ਇਹ ਇਸਤੇਮਾਲ ਨਹੀਂ ਕੀਤੇ ਜਾਂਦੇ, ਤਾਂ ਇਹ ਦਿਖਾਈ ਨਹੀਂ ਦਿੰਦੇ ਤਾਂਕਿ ਸਕ੍ਰੀਨ ʼਤੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਖੀ ਜਾ ਸਕੇ।

  • ਮੈਨਿਊ ਦੇਖਣ ਲਈ ਜਾਂ ਸਕ੍ਰੀਨ ਤੋਂ ਹਟਾਉਣ ਲਈ ਮੈਨਿਊ ਬਟਨ ʼਤੇ ਕਲਿੱਕ ਕਰੋ। ਕਿਸੇ ਸੈਕਸ਼ਨ ਦੇ ਨਾਂ ʼਤੇ ਕਲਿੱਕ ਕਰ ਕੇ ਉਸ ਸੈਕਸ਼ਨ ਦਾ ਅਗਲਾ ਪੇਜ ਦੇਖੋ।

  • ਥੱਲੇ ਵਾਲੇ ਐਰੋ ਬਟਨ ʼਤੇ ਕਲਿੱਕ ਕਰ ਕੇ ਉਸ ਸੈਕਸ਼ਨ ਦਾ ਇਕ ਹੋਰ ਮੈਨਿਊ ਖੁੱਲ੍ਹ ਜਾਵੇਗਾ। ਕਿਸੇ ਮੈਨਿਊ ਆਪਸ਼ਨ ਦੇ ਨਾਂ ʼਤੇ ਕਲਿੱਕ ਕਰ ਕੇ ਉਸ ਆਪਸ਼ਨ ਦਾ ਅਗਲਾ ਪੇਜ ਦੇਖੋ।

  • ਉੱਪਰ ਵਾਲੇ ਐਰੋ ਬਟਨ ʼਤੇ ਕਲਿੱਕ ਕਰ ਕੇ ਉਸ ਮੈਨਿਊ ਨੂੰ ਬੰਦ ਕੀਤਾ ਜਾ ਸਕਦਾ ਹੈ।

  • ਮੁੱਖ ਪੰਨੇ ʼਤੇ ਵਾਪਸ ਜਾਣ ਲਈ JW.ORG ਬਟਨ ʼਤੇ ਕਲਿੱਕ ਕਰੋ।

  • ਭਾਸ਼ਾ ਚੁਣੋ ਬਟਨ ʼਤੇ ਕਲਿੱਕ ਕਰ ਕੇ ਉਪਲਬਧ ਸਾਰੀਆਂ ਭਾਸ਼ਾਵਾਂ ਦੀ ਲਿਸਟ ਦੇਖੋ।

  • ਸਾਈਟ ਸਰਚ ਫੀਚਰ ਵਰਤਦੇ ਹੋਏ ਸਰਚ ਬਟਨ ʼਤੇ ਕਲਿੱਕ ਕਰ ਕੇ ਪ੍ਰਕਾਸ਼ਨ ਵਗੈਰਾ ਲੱਭੋ। (ਇਹ ਫੀਚਰ ਅਜੇ ਪੰਜਾਬੀ ਭਾਸ਼ਾ ਵਿਚ ਉਪਲਬਧ ਨਹੀਂ ਹੈ।)

 ਕਿਸੇ ਪ੍ਰਕਾਸ਼ਨ ਦੇ ਲੇਖ ਜਾਂ ਅਧਿਆਇ ਦੇਖੋ

ਕਿਸੇ ਵੀ ਫੁੱਲ-ਸਕ੍ਰੀਨ ʼਤੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਹਮੇਸ਼ਾ ਦੇਖੀ ਜਾ ਸਕਦੀ ਹੈ, ਉਦੋਂ ਵੀ ਜਦ ਤੁਸੀਂ ਕੋਈ ਲੇਖ ਜਾਂ ਅਧਿਆਇ ਪੜ੍ਹ ਰਹੇ ਹੋਵੋ। ਪਰ ਸਮਾਰਟ ਫ਼ੋਨ ʼਤੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਦਿਖਾਈ ਨਹੀਂ ਦਿੰਦੀ।

  • ਲਿਸਟ ਦਿਖਾਓ ਬਟਨ ʼਤੇ ਕਲਿੱਕ ਕਰ ਕੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਦੇਖੋ। ਉਸ ਲੇਖ ਜਾਂ ਅਧਿਆਇ ਦੇ ਨਾਂ ʼਤੇ ਕਲਿੱਕ ਕਰ ਕੇ ਜਾਣਕਾਰੀ ਪੜ੍ਹੋ।

  • ਪਿਛਲਾ ਲੇਖ ਜਾਂ ਅਧਿਆਇ ਦੇਖਣ ਲਈ ਪਿਛਲਾ ਬਟਨ ਕਲਿੱਕ ਕਰੋ।

  • ਅਗਲਾ ਲੇਖ ਜਾਂ ਅਧਿਆਇ ਦੇਖਣ ਲਈ ਅਗਲਾ ਬਟਨ ਕਲਿੱਕ ਕਰੋ।

  • ਲਿਸਟ ਲੁਕਾਓ ਬਟਨ ʼਤੇ ਕਲਿੱਕ ਕਰ ਕੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਲੁਕਾ ਦਿਓ ਅਤੇ ਖੁੱਲ੍ਹੇ ਹੋਏ ਲੇਖ ਜਾਂ ਅਧਿਆਇ ਨੂੰ ਪੜ੍ਹੋ।

 ਬਾਈਬਲ ਨੂੰ ਆਨ-ਲਾਈਨ ਪੜ੍ਹੋ

“ਕਿਤਾਬਾਂ ਅਤੇ ਮੈਗਜ਼ੀਨ” > “ਬਾਈਬਲ” ʼਤੇ ਜਾਓ ਅਤੇ ਆਨ-ਲਾਈਨ ਪੜ੍ਹੋ ਬਟਨ ʼਤੇ ਕਲਿੱਕ ਕਰੋ ਜਾਂ ਮੁੱਖ ਪੰਨੇ ਤੋਂ ਬਾਈਬਲ ਨੂੰ ਆਨ-ਲਾਈਨ ਪੜ੍ਹੋ ਲਿੰਕ ʼਤੇ ਕਲਿੱਕ ਕਰੋ।

ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ʼਤੇ ਡਰਾਪ-ਡਾਊਨ ਲਿਸਟ ਤੋਂ ਕੋਈ ਕਿਤਾਬ ਅਤੇ ਅਧਿਆਇ ਚੁਣੋ ਅਤੇ ਫਿਰ ਜਾਓ ਬਟਨ ʼਤੇ ਕਲਿੱਕ ਕਰੋ।

ਜਦ ਤੁਸੀਂ ਬਾਈਬਲ ਦੇ ਖੁੱਲ੍ਹੇ ਹੋਏ ਅਧਿਆਇ ਨੂੰ ਪੜ੍ਹਦੇ ਹੋ, ਤਾਂ ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ਮੈਨਿਊ ਬਾਰ ਨਾਲ ਪਿੰਨ ਹੋਈ ਰਹਿੰਦੀ ਹੈ ਤਾਂਕਿ ਤੁਸੀਂ ਆਸਾਨੀ ਨਾਲ ਕਿਸੇ ਹੋਰ ਅਧਿਆਇ ʼਤੇ ਜਾ ਸਕੋ।

  • ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ਨੂੰ ਮੈਨਿਊ ਬਾਰ ਤੋਂ ਅਲੱਗ ਕਰਨ ਲਈ ਅਨਪਿੰਨ ਬਟਨ ਦਬਾਓ। ਇਸ ਤਰ੍ਹਾਂ ਕਰਨ ਨਾਲ ਸਕ੍ਰੀਨ ਉੱਤੇ ਜ਼ਿਆਦਾ ਟੈਕਸਟ ਦਿਖਾਈ ਦਿੰਦਾ ਹੈ। ਕੋਈ ਹੋਰ ਅਧਿਆਇ ਪੜ੍ਹਨ ਲਈ ਪਹਿਲਾਂ ਤੋਂ ਖੁੱਲ੍ਹੇ ਪੇਜ ʼਤੇ ਜਾਂ ਤਾਂ ਉੱਪਰ ਜਾਂ ਥੱਲੇ ਸਕ੍ਰੋਲ ਕਰੋ।

  • ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ਨੂੰ ਮੈਨਿਊ ਬਾਰ ਨਾਲ ਪਿੰਨ ਕਰਨ ਲਈ ਪਿੰਨ ਬਟਨ ʼਤੇ ਕਲਿੱਕ ਕਰੋ।

  • ਲਿਸਟ ਦਿਖਾਓ ਬਟਨ ʼਤੇ ਕਲਿੱਕ ਕਰ ਕੇ ਬਾਈਬਲ ਦੀ ਵਿਸ਼ਾ-ਸੂਚੀ ਆ ਜਾਂਦੀ ਹੈ।

  • ਪਿਛਲੇ ਅਧਿਆਇ ਨੂੰ ਖੋਲ੍ਹਣ ਲਈ ਪਿਛਲਾ ਬਟਨ ਕਲਿੱਕ ਕਰੋ।

  • ਅਗਲੇ ਅਧਿਆਇ ਨੂੰ ਖੋਲ੍ਹਣ ਲਈ ਅਗਲਾ ਬਟਨ ਕਲਿੱਕ ਕਰੋ।

  • ਬਾਈਬਲ ਦੀ ਵਿਸ਼ਾ-ਸੂਚੀ ਲੁਕਾਉਣ ਲਈ ਲਿਸਟ ਲੁਕਾਓ ਬਟਨ ʼਤੇ ਕਲਿੱਕ ਕਰੋ।

 ਕਿਸੇ ਲੇਖ ਦੀ ਆਡੀਓ ਰਿਕਾਰਡਿੰਗ ਸੁਣੋ

ਜਿਹੜਾ ਲੇਖ ਤੁਸੀਂ ਪੜ੍ਹ ਰਹੇ ਹੋ ਜੇ ਉਸ ਦੀ ਆਡੀਓ ਰਿਕਾਰਡਿੰਗ ਹੈ, ਤਾਂ ਉੱਥੇ ਆਡੀਓ ਬਾਰ ਦਿਖਾਈ ਦੇਵੇਗੀ।

  • ਆਡੀਓ ਰਿਕਾਰਡਿੰਗ ਸੁਣਨ ਲਈ ਪਲੇਅ ਬਟਨ ʼਤੇ ਕਲਿੱਕ ਕਰੋ।

  • ਆਡੀਓ ਰਿਕਾਰਡਿੰਗ ਨੂੰ ਰੋਕਣ ਲਈ ਪੌਜ਼ ਬਟਨ ʼਤੇ ਕਲਿੱਕ ਕਰੋ। ਆਡੀਓ ਰਿਕਾਰਡਿੰਗ ਨੂੰ ਦੁਬਾਰਾ ਉੱਥੋਂ ਚਲਾਉਣ ਲਈ ਪਲੇਅ ਬਟਨ ਪ੍ਰੈੱਸ ਕਰੋ।

  • ਆਡੀਓ ਰਿਕਾਰਡਿੰਗ ਨੂੰ ਕਿਤਿਓਂ ਵੀ ਸੁਣਨ ਲਈ ਆਡੀਓ ਪੁਆਇੰਟਰ ਨੂੰ ਅੱਗੇ-ਪਿੱਛੇ ਕੀਤਾ ਜਾ ਸਕਦਾ ਹੈ।

ਰਿਕਾਰਡਿੰਗ ਸੁਣਦਿਆਂ ਜੇ ਤੁਸੀਂ ਲੇਖ ʼਤੇ ਥੱਲੇ ਨੂੰ ਸਕ੍ਰੋਲ ਕਰਦੇ ਹੋ, ਤਾਂ ਆਡੀਓ ਬਾਰ ਮੈਨਿਊ ਬਾਰ ਨਾਲ ਜੁੜਿਆ ਰਹਿੰਦਾ ਹੈ। ਇਸ ਨਾਲ ਤੁਸੀਂ ਲੇਖ ਨੂੰ ਜਿੱਥੋਂ ਪੜ੍ਹ ਰਹੇ ਹੋ, ਉੱਥੋਂ ਹੀ ਆਡੀਓ ਨੂੰ ਪਲੇਅ ਅਤੇ ਪੌਜ਼ ਕਰ ਸਕਦੇ ਹੋ।