Skip to content

Skip to table of contents

JW.ORG ਵੈੱਬਸਾਈਟ

ਸਟੱਡੀ ਬਾਈਬਲ ਵਰਤੋ

ਸਟੱਡੀ ਬਾਈਬਲ ਵਰਤੋ

ਨਵੀਂ ਦੁਨੀਆਂ ਅਨੁਵਾਦ (ਸਟੱਡੀ ਐਡੀਸ਼ਨ) ਵਿਚ ਸਟੱਡੀ ਕਰਨ ਲਈ ਵਧੀਆ ਔਜ਼ਾਰ ਹਨ ਜੋ ਹੇਠਾਂ ਦੱਸੇ ਗਏ ਹਨ:

  • ਬਾਈਬਲ ਦੀ ਹਰੇਕ ਕਿਤਾਬ ਦੀ ਜਾਣ-ਪਛਾਣ ਜਿਸ ਵਿਚ ਵੀਡੀਓ ਵੀ ਸ਼ਾਮਲ ਹੈ

  • ਬਾਈਬਲ ਦੀ ਹਰੇਕ ਕਿਤਾਬ ਦਾ ਸਾਰ

  • ਆਇਤ ਲਈ ਸਟੱਡੀ ਨੋਟਸ

  • ਸ਼ਬਦਾਂ ਜਾਂ ਵਾਕਾਂ ਦੇ ਫੁਟਨੋਟ

  • ਹਾਸ਼ੀਏ ਵਿਚ ਦਿੱਤੇ ਹਵਾਲੇ

  • ਮੀਡੀਆ (ਤਸਵੀਰਾਂ ਅਤੇ ਵੀਡੀਓ)

  • ਵਧੇਰੇ ਜਾਣਕਾਰੀ ਨਾਂ ਦੇ ਲੇਖਾਂ ਵਿਚ ਨਕਸ਼ੇ, ਚਾਰਟ ਅਤੇ ਖੋਜਬੀਨ ਕਰਨ ਲਈ ਹੋਰ ਜਾਣਕਾਰੀ

  • ਹਰੇਕ ਅਧਿਆਇ ਦੀ ਆਡੀਓ ਰਿਕਾਰਡਿੰਗ

  • ਬਾਈਬਲ ਦੇ ਹੋਰ ਅਨੁਵਾਦਾਂ ਵਿੱਚੋਂ ਆਇਤਾਂ

ਅਕਤੂਬਰ 2015 ਵਿਚ ਅੰਗ੍ਰੇਜ਼ੀ ਦੀ ਮੱਤੀ ਦੀ ਕਿਤਾਬ ਦਾ ਸਟੱਡੀ ਐਡੀਸ਼ਨ ਤਿਆਰ ਕੀਤਾ ਗਿਆ ਸੀ। ਜਿੱਦਾਂ-ਜਿੱਦਾਂ ਸਟੱਡੀ ਲਈ ਉਨ੍ਹਾਂ ਵਿਚਲੀ ਸਾਰੀ ਜਾਣਕਾਰੀ ਤਿਆਰ ਹੋ ਜਾਵੇਗੀ ਉੱਦਾਂ-ਉੱਦਾਂ ਬਾਈਬਲ ਦੀਆਂ ਹੋਰ ਕਿਤਾਬਾਂ ਵੀ ਪਾਈਆਂ ਜਾਣਗੀਆਂ।

ਹੇਠਾਂ ਦਿੱਤੀ ਜਾਣਕਾਰੀ ਵਰਤ ਕੇ ਸਟੱਡੀ ਬਾਈਬਲ ਦੇ ਫੀਚਰਾਂ ਤੋਂ ਜਾਣੂ ਹੋਵੋ:

 ਬਾਈਬਲ ਦੀ ਕਿਸੇ ਕਿਤਾਬ ਅਤੇ ਅਧਿਆਇ ʼਤੇ ਜਾਓ

LIBRARY > ONLINE BIBLE ʼਤੇ ਜਾਓ ਅਤੇ New World Translation of the Holy Scriptures (ਸਟੱਡੀ ਐਡੀਸ਼ਨ) ਦੇ ਕਵਰ ਜਾਂ ਲਿੰਕ ʼਤੇ ਕਲਿੱਕ ਕਰ ਕੇ ਵਿਸ਼ਾ-ਸੂਚੀ ਵਾਲਾ ਸਫ਼ਾ ਖੋਲ੍ਹੋ।

  • ਹੀਰੇ ਦੇ ਨਿਸ਼ਾਨ ਦਾ ਮਤਲਬ ਹੈ ਕਿ ਬਾਈਬਲ ਦੀ ਉਸ ਕਿਤਾਬ ਨਾਲ ਜੁੜੀ ਹੋਰ ਜਾਣਕਾਰੀ ਵੀ ਉਪਲਬਧ ਹੈ।

  • ਹੈੱਡ-ਫੋਨ ਦੇ ਨਿਸ਼ਾਨ ਦਾ ਮਤਲਬ ਹੈ ਕਿ ਬਾਈਬਲ ਦੀ ਉਸ ਕਿਤਾਬ ਲਈ ਆਡੀਓ ਰਿਕਾਰਡਿੰਗ ਉਪਲਬਧ ਹੈ।

  • ਬਾਈਬਲ ਦੀਆਂ ਸਾਰੀਆਂ ਕਿਤਾਬਾਂ ਇੱਕੋ ਜਗ੍ਹਾ ʼਤੇ ਦੇਖਣ ਲਈ Grid View ਬਟਨ ʼਤੇ ਕਲਿੱਕ ਕਰੋ। ਇਹ default view ਹੈ।

  • ਬਾਈਬਲ ਦੀਆਂ ਕਿਤਾਬਾਂ ਇਕ ਲਿਸਟ ਵਿਚ ਦੇਖਣ ਲਈ List View ʼਤੇ ਕਲਿੱਕ ਕਰੋ। ਇਸ ਨਾਲ ਇਬਰਾਨੀ-ਅਰਾਮੀ ਤੇ ਮਸੀਹੀ ਯੂਨਾਨੀ ਲਿਖਤਾਂ ਦੀਆਂ ਕਿਤਾਬਾਂ ਦੋ ਅਲੱਗ-ਅਲੱਗ ਖ਼ਾਨੇ ਵਿਚ ਹੋਣਗੀਆਂ।

ਇਸ ਦੇ ਨਾਲ-ਨਾਲ ਹੋਰ ਜਾਣਕਾਰੀ ਲਈ ਲਿੰਕ ਵੀ ਦਿੱਤੇ ਗਏ ਹਨ ਜਿਸ ਵਿਚ ਸ਼ਬਦਾਵਲੀ, ਵਧੇਰੇ ਜਾਣਕਾਰੀ ਅਤੇ ਮੀਡੀਆ (ਤਸਵੀਰਾਂ ਅਤੇ ਵੀਡੀਓ) ਸ਼ਾਮਲ ਹੈ।

ਬਾਈਬਲ ਦੀ ਕੋਈ ਕਿਤਾਬ ਅਤੇ ਅਧਿਆਇ ਖੋਲ੍ਹਣ ਲਈ ਇਨ੍ਹਾਂ ਵਿੱਚੋਂ ਕੋਈ ਇਕ ਤਰੀਕਾ ਵਰਤੋਂ।

ਤਰੀਕਾ 1: ਵਿਸ਼ਾ-ਸੂਚੀ ਵਾਲੇ ਸਫ਼ੇ ਤੋਂ ਬਾਈਬਲ ਦੀ ਇਕ ਕਿਤਾਬ ʼਤੇ ਕਲਿੱਕ ਕਰੋ। ਇਸ ਨਾਲ ਜੋ ਸਫ਼ਾ ਖੁੱਲ੍ਹੇਗਾ, ਉਸ ʼਤੇ ਅਧਿਆਵਾਂ ਦੀ ਸੂਚੀ, ਬਾਈਬਲ ਦੀ ਕਿਤਾਬ ਦਾ ਸਾਰ ਅਤੇ ਹੋਰ ਫੀਚਰਾਂ ਲਈ ਬਟਨ ਨਜ਼ਰ ਆਉਂਦੇ ਹਨ (ਚੁਣੀ ਹੋਈ ਕਿਤਾਬ ਮੁਤਾਬਕ ਜਾਣਕਾਰੀ ਉਪਲਬਧ ਹੋਵੇਗੀ):

  • ਬਾਈਬਲ ਦੀ ਕਿਤਾਬ ਦੀ ਜਾਣ-ਪਛਾਣ ਅਤੇ ਵੀਡੀਓ।

  • ਬਾਈਬਲ ਦੀ ਖੁੱਲ੍ਹੀ ਹੋਈ ਕਿਤਾਬ ਦਾ ਸਾਰ।

  • ਬਾਈਬਲ ਦੀ ਖੁੱਲ੍ਹੀ ਹੋਈ ਕਿਤਾਬ ਲਈ ਮੀਡੀਆ ਜਿਸ ਵਿਚ ਤਸਵੀਰਾਂ ਅਤੇ ਵੀਡੀਓ ਹਨ।

ਸਟੱਡੀ ਕਰਨ ਲਈ ਅਧਿਆਇ ਚੁਣੋ।

ਤਰੀਕਾ 2: ਬਾਈਬਲ ਦੀ ਕੋਈ ਕਿਤਾਬ ਜਾਂ ਅਧਿਆਇ ਨੂੰ ਚੁਣਨ ਲਈ ਸਫ਼ੇ ਦੇ ਸਭ ਤੋਂ ਉੱਪਰ ਦਿੱਤੀ ਲਿਸਟ ਵਰਤੋਂ।

 ਬਾਈਬਲ ਦੇ ਕਿਸੇ ਅਧਿਆਇ ਲਈ ਸਟੱਡੀ ਔਜ਼ਾਰਾਂ ਦਾ ਇਸਤੇਮਾਲ ਕਰੋ

ਪੜ੍ਹਨ ਲਈ ਅਧਿਆਇ ਵਿਚਲੀ ਜਾਣਕਾਰੀ ਸਕ੍ਰੀਨ ਦੇ ਖੱਬੇ ਪਾਸੇ ਹੈ ਅਤੇ ਸਟੱਡੀ ਵਾਲਾ ਖ਼ਾਨਾ ਸੱਜੇ ਪਾਸੇ ਹੈ। ਛੋਟੇ ਮੋਬਾਇਲ ਵਗੈਰਾ ʼਤੇ ਸਟੱਡੀ ਵਾਲਾ ਖ਼ਾਨਾ ਸ਼ੁਰੂਆਤ ਵਿਚ ਨਜ਼ਰ ਨਹੀਂ ਆਉਂਦਾ, ਪਰ ਜਦੋਂ ਤੁਸੀਂ ਆਇਤ ਦੇ ਨੰਬਰ, ਫੁਟਨੋਟ ਚਿੰਨ੍ਹ ਜਾਂ ਹਾਸ਼ੀਏ ਵਾਲੀ ਆਇਤ ਦੇ ਅੱਖਰ ʼਤੇ ਟੈਪ ਕਰਦੇ ਹੋ, ਤਾਂ ਇਹ ਨਜ਼ਰ ਆਉਂਦਾ ਹੈ।

  • ਅਧਿਆਇ ਜਾਂ ਆਇਤ ਨੰਬਰ ʼਤੇ ਕਲਿੱਕ ਕਰੋ ਜਿਸ ਤੋਂ ਇਸ ਨਾਲ ਸੰਬੰਧਿਤ ਜਾਣਕਾਰੀ ਦਿਖਾਈ ਦਿੰਦੀ ਹੈ।

  • ਸ਼ਬਦਾਂ ਜਾਂ ਵਾਕਾਂ ਦੇ ਫੁਟਨੋਟ ਦੇਖਣ ਲਈ ਫੁਟਨੋਟ ਚਿੰਨ੍ਹ ʼਤੇ ਕਲਿੱਕ ਕਰੋ।

  • ਹਾਸ਼ੀਏ ਵਾਲੀ ਆਇਤ ਦੇ ਅੱਖਰ ʼਤੇ ਕਲਿੱਕ ਕਰਨ ਨਾਲ ਸਟੱਡੀ ਵਾਲੇ ਖ਼ਾਨੇ ਵਿਚ ਹਾਸ਼ੀਏ ਵਾਲੀ ਆਇਤ ਸੰਬੰਧੀ ਜਾਣਕਾਰੀ ਖੁੱਲ੍ਹਦੀ ਹੈ।

  • ਖੁੱਲ੍ਹੇ ਹੋਏ ਅਧਿਆਇ ਦੀ ਕਿਸੇ ਖ਼ਾਸ ਆਇਤ ਦੀ ਆਡੀਓ ਸੁਣਨ ਲਈ ਆਇਤ ਦੇ ਸ਼ਬਦਾਂ ʼਤੇ ਕਲਿੱਕ ਕਰੋ, ਫਿਰ ਦਿਖਾਈ ਦਿੰਦੇ ਪਲੇਅ ਬਟਨ ʼਤੇ ਕਲਿੱਕ ਕਰੋ।

  • ਸ਼ੁਰੂ ਤੋਂ ਅਧਿਆਇ ਦਾ ਆਡੀਓ ਸੁਣਨ ਲਈ ਸਫ਼ੇ ਦੇ ਸਭ ਤੋਂ ਉੱਪਰ ਆਡੀਓ ਬਾਰ ʼਤੇ ਪਲੇਅ ਬਟਨ ਕਲਿੱਕ ਕਰੋ।

  • ਆਡੀਓ ਨੂੰ ਰੋਕਣ ਲਈ ਸਫ਼ੇ ਦੇ ਉੱਪਰ ਦਿੱਤੇ Pause ਬਟਨ ʼਤੇ ਕਲਿੱਕ ਕਰੋ।

  • ਸਟੱਡੀ ਵਾਲੇ ਖ਼ਾਨੇ ਵਿਚ ਹੀਰੇ ਦੇ ਨਿਸ਼ਾਨ ʼਤੇ ਕਲਿੱਕ ਕਰੋ ਅਤੇ ਇਸ ਨਾਲ ਸਾਰੇ ਸਟੱਡੀ ਨੋਟਸ, ਫੁਟਨੋਟ, ਹਾਸ਼ੀਏ ਵਾਲੀਆਂ ਆਇਤਾਂ ਅਤੇ ਖੁੱਲ੍ਹੇ ਹੋਏ ਅਧਿਆਇ ਦਾ ਮੀਡੀਆ ਨਜ਼ਰ ਆਉਂਦਾ ਹੈ। (ਜਦੋਂ ਤੁਸੀਂ ਕੋਈ ਅਧਿਆਇ ਡਾਊਨਲੋਡ ਕਰਦੇ ਹੋ, ਤਾਂ ਇਹ ਟੈਬ default ਨਜ਼ਰ ਆਉਂਦੀ ਹੈ।)

  • ਖੁੱਲ੍ਹੀ ਹੋਈ ਆਇਤ ਦੇ ਹੋਰ ਅਨੁਵਾਦ ਦੇਖਣ ਲਈ ਸਟੱਡੀ ਵਾਲੇ ਖ਼ਾਨੇ ਵਿਚ Parallel Translations ਬਟਨ ʼਤੇ ਕਲਿੱਕ ਕਰੋ।

  • ਖੁੱਲ੍ਹੇ ਹੋਏ ਅਧਿਆਇ ਦੀ ਹਾਸ਼ੀਏ ਵਿਚ ਦਿੱਤੀਆਂ ਸਾਰੀਆਂ ਆਇਤਾਂ ਦੇਖਣ ਲਈ ਸਟੱਡੀ ਵਾਲੇ ਖ਼ਾਨੇ ਵਿਚ Marginal Reference ਬਟਨ ʼਤੇ ਕਲਿੱਕ ਕਰੋ।

Gems ਟੈਬ

Gems ਟੈਬ ʼਤੇ ਕਲਿੱਕ ਕਰਨ ਨਾਲ ਬਾਈਬਲ ਦੀ ਕਿਤਾਬ ਦੇ ਖੁੱਲ੍ਹੇ ਹੋਏ ਅਧਿਆਇ ਦਾ ਸਾਰ ਦਿਖਾਈ ਦਿੰਦਾ ਹੈ।

ਸਾਰ ਦੇ ਥੱਲੇ, ਤੁਸੀਂ ਖੁੱਲ੍ਹੇ ਹੋਏ ਅਧਿਆਇ ਦੀ ਹਰੇਕ ਆਇਤ ਲਈ ਹੇਠਾਂ ਦੱਸੀਆਂ ਗੱਲਾਂ ਦੇਖੋਗੇ:

  • ਸਟੱਡੀ ਨੋਟਸ: ਆਇਤ ਦੀ ਸਟੱਡੀ ਲਈ ਜਾਣਕਾਰੀ।

    ਹੋਰ ਜਾਣਕਾਰੀ ਲੈਣ ਲਈ ਕਿਸੇ ਸ਼ਬਦਾਵਲੀ ਵਿੱਚੋਂ ਕਿਸੇ ਸ਼ਬਦ ਜਾਂ ਵਧੇਰੇ ਜਾਣਕਾਰੀ ਦੇ ਲੇਖ ʼਤੇ ਕਲਿੱਕ ਕਰੋ।

  • ਮੀਡੀਆ: ਆਇਤ ਨਾਲ ਸੰਬੰਧਿਤ ਤਸਵੀਰਾਂ ਜਾਂ ਵੀਡੀਓ। ਮੀਡੀਆ ਗੈਲਰੀ ਨੂੰ ਖੋਲ੍ਹਣ ਲਈ ਤਸਵੀਰ ਜਾਂ ਇਸ ਨਾਲ ਦਿੱਤੇ ਸ਼ਬਦਾਂ ʼਤੇ ਕਲਿੱਕ ਕਰੋ।

  • ਫੁਟਨੋਟ: ਆਇਤ ਦੇ ਸ਼ਬਦਾਂ ਜਾਂ ਵਾਕਾਂ ਬਾਰੇ ਹੋਰ ਜਾਣਕਾਰੀ।

  • ਹਾਸ਼ੀਏ ਵਾਲੀਆਂ ਆਇਤਾਂ: ਹਾਸ਼ੀਏ ਵਾਲੀਆਂ ਆਇਤਾਂ ਨੂੰ ਆਇਤ ਦੇ ਸ਼ਬਦਾਂ ਜਾਂ ਵਾਕਾਂ ਨਾਲ ਲਿੰਕ ਕੀਤਾ ਗਿਆ ਹੈ। ਕਿਸੇ ਆਇਤ ਨੂੰ ਖੋਲ੍ਹ ਕੇ ਪੜ੍ਹਨ ਲਈ ਚਿੰਨ੍ਹ (+) ʼਤੇ ਕਲਿੱਕ ਕਰੋ ਜਾਂ ਇਸ ਨੂੰ ਬੰਦ ਕਰਨ ਲਈ ਚਿੰਨ੍ਹ (-) ʼਤੇ ਕਲਿੱਕ ਕਰੋ।

ਜਦੋਂ ਤੁਸੀਂ ਖੱਬੇ ਪਾਸੇ ਪੜ੍ਹਨ ਲਈ ਦਿੱਤੇ ਅਧਿਆਇ ਵਿਚ ਕਿਸੇ ਆਇਤ ਦੇ ਨੰਬਰ, ਫੁਟਨੋਟ ਚਿੰਨ੍ਹ ਜਾਂ ਹਾਸ਼ੀਏ ਵਾਲੀਆਂ ਆਇਤਾਂ ਵਾਲੇ ਅੱਖਰ ʼਤੇ ਕਲਿੱਕ ਕਰੋਗੇ, ਤਾਂ ਉਸ ਨਾਲ ਸੰਬੰਧਿਤ ਜਾਣਕਾਰੀ ਸਟੱਡੀ ਵਾਲੇ ਖ਼ਾਨੇ ਵਿਚ ਖੁੱਲ੍ਹੇਗੀ।

Parallel Translations ਟੈਬ

Parallel Translations ਟੈਬ ਖੁੱਲ੍ਹੀ ਹੋਈ ਆਇਤ ਦਾ ਹੋਰ ਬਾਈਬਲਾਂ ਦਾ ਅਨੁਵਾਦ ਦਿਖਾਉਂਦੀ ਹੈ ਇਨ੍ਹਾਂ ਆਇਤਾਂ ਨਾਲ ਮਿਲਦੀਆਂ-ਜੁਲਦੀਆਂ ਆਇਤਾਂ ਦੇਖਣ ਲਈ Reading ਵਾਲੇ ਖ਼ਾਨੇ ਵਿੱਚੋਂ ਕੋਈ ਹੋਰ ਆਇਤ ਟੈਪ ਕਰੋ।

Marginal References ਟੈਬ

Marginal References ਟੈਬ ਖੁੱਲ੍ਹੇ ਹੋਏ ਅਧਿਆਇ ਦੀਆਂ ਹਾਸ਼ੀਏ ਵਾਲੀਆਂ ਆਇਤਾਂ ਦਿਖਾਉਂਦੀ ਹੈ, ਇਨ੍ਹਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ:

  1. 1) ਮਿਲਦੇ-ਜੁਲਦੇ ਬਿਰਤਾਂਤ: ਕਿਸੇ ਹੋਰ ਕਿਤਾਬ ਜਾਂ ਅਧਿਆਇ ਵਿੱਚੋਂ ਮਿਲਦਾ-ਜੁਲਦਾ ਬਿਰਤਾਂਤ।

  2. 2) ਹਵਾਲੇ: ਬਾਈਬਲ ਦੀਆਂ ਉਹ ਆਇਤਾਂ ਜਿਨ੍ਹਾਂ ਦਾ ਹਵਾਲਾ ਇਸ ਖੁੱਲ੍ਹੇ ਹੋਏ ਅਧਿਆਇ ਵਿਚ ਦਿੱਤਾ ਗਿਆ ਹੈ।

  3. 3) ਹੋਰ: ਇਨ੍ਹਾਂ ਆਇਤਾਂ ਵਿਚ ਸ਼ਾਇਦ ਇੱਕੋ ਵਿਅਕਤੀ ਜਾਂ ਜਗ੍ਹਾ ਬਾਰੇ ਗੱਲ ਕੀਤੀ ਹੋਵੇ, ਇੱਕੋ ਜਿਹੇ ਸ਼ਬਦ ਵਰਤੇ ਹੋਣ, ਭਵਿੱਖਬਾਣੀਆਂ ਦੀ ਪੂਰਤੀ ਹੋਵੇ ਜਾਂ ਮਿਲਦੇ-ਜੁਲਦੇ ਅਸੂਲ ʼਤੇ ਚਰਚਾ ਕੀਤੀ ਹੋਵੇ।

ਇਨ੍ਹਾਂ ਗੱਲਾਂ ਲਈ ਹਾਸ਼ੀਏ ਵਾਲੀਆਂ ਸਾਰੀਆਂ ਆਇਤਾਂ ਨੂੰ ਖੋਲ੍ਹਣ ਤੇ ਪੜ੍ਹਨ ਲਈ (+) ਚਿੰਨ੍ਹ ʼਤੇ ਕਲਿੱਕ ਕਰੋ ਅਤੇ ਬੰਦ ਕਰਨ ਲਈ (-) ਚਿੰਨ੍ਹ ʼਤੇ ਕਲਿੱਕ ਕਰੋ।

ਸੱਜੇ ਪਾਸੇ ਕਿਸੇ ਵੀ ਭਾਗ ਦੇ Highlight All ਬਾਕਸ ʼਤੇ ਕਲਿੱਕ ਕਰੋ। ਇਸ ਨਾਲ Reading ਵਾਲੇ ਪਾਸੇ ਯਾਨੀ ਖੱਬੇ ਪਾਸੇ ਸਾਰੇ ਹਾਸ਼ੀਏ ਵਾਲੀਆਂ ਆਇਤਾਂ ਦੇ ਅੱਖਰ ਹਾਈਲਾਈਟ ਹੋ ਜਾਂਦੇ ਹਨ। ਇਹ ਉਦੋਂ ਫ਼ਾਇਦੇਮੰਦ ਹੋ ਸਕਦਾ ਹੈ ਜਦੋਂ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯੂਨਾਨੀ ਲਿਖਤਾਂ ਦੇ ਲਿਖਾਰੀ ਨੇ ਇਬਰਾਨੀ ਲਿਖਤਾਂ ਵਿੱਚੋਂ ਕੋਈ ਹਵਾਲਾ ਕਿੱਥੋਂ ਲਿਆ ਹੈ।

 ਬਾਈਬਲ ਦੀ ਕਿਸੇ ਕਿਤਾਬ ਲਈ ਤਸਵੀਰਾਂ ਅਤੇ ਵੀਡੀਓ ਦੇਖੋ

Media Gallery ਵਿਚ ਬਾਈਬਲ ਦੀ ਹਰੇਕ ਕਿਤਾਬ ਸੰਬੰਧੀ ਤਸਵੀਰਾਂ ਅਤੇ ਵੀਡੀਓ ਹਨ। ਬਾਈਬਲ ਦੀ ਕਿਤਾਬ ਵਿਚ ਜਿੱਥੇ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ, ਉੱਥੇ ਇਨ੍ਹਾਂ ਚੀਜ਼ਾਂ ਨੂੰ ਤਰਤੀਬ ਵਿਚ ਦਿਖਾਇਆ ਗਿਆ ਹੈ।

Media Gallery ਨੂੰ ਹੇਠਾਂ ਦੱਸੇ ਕਿਸੇ ਇਕ ਤਰੀਕੇ ਨਾਲ ਚਲਾਓ:

  • ਸਟੱਡੀ ਵਾਲੇ ਖ਼ਾਨੇ ਵਿਚ ਤਸਵੀਰ ʼਤੇ ਕਲਿੱਕ ਕਰੋ।

  • ਵਿਸ਼ਾ-ਸੂਚੀ ਵਾਲੇ ਸਫ਼ੇ ਜਾਂ ਕਿਤਾਬਾਂ ਵਾਲੀ ਲਿਸਟ ʼਤੇ ਜਾ ਕੇ Media Gallery ਚੁਣੋ।

Media Gallery ਦੇ ਤਿੰਨ ਭਾਗ ਹਨ:

  1. ਤਸਵੀਰ ਜਾਂ ਵੀਡੀਓ। ਅਗਲੀ ਜਾਂ ਪਿਛਲੀ ਤਸਵੀਰ ਦੇਖਣ ਲਈ ਖੱਬੇ ਪਾਸੇ ਤੀਰ ਦੇ ਨਿਸ਼ਾਨ ਜਾਂ ਸੱਜੇ ਪਾਸੇ ਤੀਰ ਦੇ ਨਿਸ਼ਾਨ ʼਤੇ ਕਲਿੱਕ ਕਰੋ।

  2. ਤਸਵੀਰ ਨੂੰ ਸਮਝਾਉਣ ਲਈ ਇਸ ਨਾਲ ਕੁਝ ਸ਼ਬਦ ਹਨ ਅਤੇ ਸਟੱਡੀ ਵਾਲੇ ਖ਼ਾਨੇ ਤੋਂ ਲਈਆਂ ਹੋਰ ਆਇਤਾਂ ਹਨ।

    ਛੋਟੇ ਮੋਬਾਇਲ ʼਤੇ ਉੱਪਰ ਤੀਰ ਦੇ ਨਿਸ਼ਾਨ ਬਟਨ ʼਤੇ ਕਲਿੱਕ ਕਰ ਕੇ ਤਸਵੀਰ ਦਾ ਸਿਰਲੇਖ ਦੇਖੋ ਜਾਂ ਇਸ ਨੂੰ ਲੁਕਾਉਣ ਲਈ ਥੱਲੇ ਤੀਰ ਦੇ ਨਿਸ਼ਾਨ ਬਟਨ ʼਤੇ ਕਲਿੱਕ ਕਰੋ।

  3. ਥੱਲੇ ਮੀਡੀਆ ਦੀਆਂ ਛੋਟੀਆਂ-ਛੋਟੀਆਂ ਤਸਵੀਰਾਂ ਹਨ। ਅਗਲੀ-ਪਿਛਲੀ ਤਸਵੀਰ ਦੇਖਣ ਲਈ ਖੱਬੇ ਪਾਸੇ ਤੀਰ ਦੇ ਨਿਸ਼ਾਨ ਜਾਂ ਸੱਜੇ ਪਾਸੇ ਤੀਰ ਦੇ ਨਿਸ਼ਾਨ ʼਤੇ ਕਲਿੱਕ ਕਰੋ। ਤਸਵੀਰ ਜਾਂ ਵੀਡੀਓ ਦੇਖਣ ਲਈ ਇਸ ʼਤੇ ਕਲਿੱਕ ਕਰੋ।

ਜੇ ਤੁਸੀਂ ਸਿਰਲੇਖ ਵਾਲੀ ਤਸਵੀਰ ਚੁਣਦੇ ਹੋ, ਤਾਂ ਸਿਰਲੇਖ ਸੁਣਨ ਲਈ ਪਲੇਅ ਬਟਨ ʼਤੇ ਕਲਿੱਕ ਕਰੋ।

ਜੇ ਤੁਸੀਂ ਵੀਡੀਓ ਚੁਣਦੇ ਹੋ, ਤਾਂ ਵੀਡੀਓ ਚਲਾਉਣ ਜਾਂ ਇਸ ਨੂੰ ਰੋਕਣ ਲਈ ਜਾਂ ਪੂਰੀ ਸਕ੍ਰੀਨ ʼਤੇ ਦੇਖਣ ਲਈ ਵੀਡੀਓ ਕੰਟਰੋਲਾਂ ਦੀ ਵਰਤੋਂ ਕਰੋ।

 ਬਾਈਬਲ ਦੀਆਂ ਕਿਤਾਬਾਂ ਦੇ ਸਾਰ, ਸ਼ਬਦਾਵਲੀ ਜਾਂ ਵਧੇਰੇ ਜਾਣਕਾਰੀ ਵਰਤੋ

ਇਨ੍ਹਾਂ ਲੇਖਾਂ ʼਤੇ ਜਾਣ ਦੇ ਦੋ ਤਰੀਕੇ ਹਨ:

  • ਸਟੱਡੀ ਵਾਲੇ ਖ਼ਾਨੇ ਵਿਚ ਦਿੱਤੇ ਲਿੰਕ ʼਤੇ ਕਲਿੱਕ ਕਰੋ।

  • ਵਿਸ਼ਾ-ਸੂਚੀ ਵਾਲੇ ਸਫ਼ੇ ਜਾਂ ਕਿਤਾਬਾਂ ਵਾਲੀ ਲਿਸਟ ਦੇ ਥੱਲੇ ਕੋਈ ਲੇਖ ਚੁਣੋ।

ਕੁਝ ਅਪੈਂਡਿਕਸ ਦੋ ਤਰੀਕਿਆਂ ਨਾਲ ਜਾਣਕਾਰੀ ਪੇਸ਼ ਕਰਦੇ ਹਨ—ਇਕ ਤਸਵੀਰ ਰਾਹੀਂ (representing the corresponding New World Translation printed page) ਜਾਂ ਅਲੱਗ-ਅਲੱਗ ਤਸਵੀਰਾਂ ਦੇ ਨਾਲ ਜਾਣਕਾਰੀ ਦੇ ਕੇ।

  • ਲੇਖ ਨੂੰ ਤਸਵੀਰ ਦੇ ਰੂਪ ਵਿਚ ਦੇਖੋ। ਤਸਵੀਰ ਨੂੰ Image Viewer ਵਿਚ ਦੇਖਣ ਲਈ ਇਸ ʼਤੇ ਕਲਿੱਕ ਕਰੋ।

  • ਲੇਖ ਨੂੰ ਅਲੱਗ-ਅਲੱਗ ਤਸਵੀਰਾਂ ਨਾਲ ਦੇਖੋ। ਇਸ layout ਦੀ ਮਦਦ ਨਾਲ ਤੁਸੀਂ ਆਇਤਾਂ ਦੇ ਲਿੰਕ ʼਤੇ ਜਾਂ ਹੋਰ ਜਾਣਕਾਰੀ ʼਤੇ ਕਲਿੱਕ ਕਰ ਕੇ ਤੁਸੀਂ ਸਟੱਡੀ ਵਾਲੇ ਖ਼ਾਨੇ ਵਿਚ ਜਾਣਕਾਰੀ ਦੇਖ ਸਕਦੇ ਹੋ।