Skip to content

ਭਾਰਤ

ਭਾਰਤ ਵਿਚ ਹੋਈਆਂ ਕੁਝ ਖ਼ਾਸ ਘਟਨਾਵਾਂ

ਭਾਰਤ ਵਿਚ ਹੋਈਆਂ ਕੁਝ ਖ਼ਾਸ ਘਟਨਾਵਾਂ
  1. 27 ਜਨਵਰੀ 2014—ਕਰਨਾਟਕ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੁਲਿਸ ਨੇ ਗਵਾਹਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਹੈ ਅਤੇ ਪੁਲਿਸ ਨੂੰ ਕਿਹਾ ਕਿ ਉਹ ਗਵਾਹਾਂ ਨੂੰ ਮੁਆਵਜ਼ਾ ਦੇਣ

  2. ਮਾਰਚ 2002—ਆਪਣੇ ਕੰਮਾਂ ਲਈ ਹੋਰ ਜਗ੍ਹਾ ਦੀ ਲੋੜ ਹੋਣ ਕਰਕੇ ਗਵਾਹ ਆਪਣਾ ਆਫ਼ਿਸ ਬੰਗਲੌਰ ਲੈ ਗਏ

  3. 2002—ਲੋਕਾਂ ਵੱਲੋਂ ਯਹੋਵਾਹ ਦੇ ਗਵਾਹਾਂ ʼਤੇ ਜ਼ਿਆਦਾ ਹਮਲੇ ਹੋਣ ਲੱਗੇ

  4. 11 ਅਗਸਤ 1986ਬਿਜੋਏ ਇਮਾਨੁਏਲ ਬਨਾਮ ਕੇਰਲਾ ਰਾਜ ਮੁਕੱਦਮੇ ਵਿਚ ਭਾਰਤ ਦੀ ਸੁਪਰੀਮ ਕੋਰਟ ਨੇ ਗਵਾਹਾਂ ਦੇ ਪੱਖ ਵਿਚ ਇਕ ਵੱਡਾ ਫ਼ੈਸਲਾ ਸੁਣਾਇਆ ਕਿ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਦੇ ਹੱਕ ਵਿਚ ਬੋਲਣ ਦੀ ਪੂਰੀ ਆਜ਼ਾਦੀ ਹੈ

    ਹੋਰ ਪੜ੍ਹੋ

  5. 7 ਮਾਰਚ 1978—ਗਵਾਹਾਂ ਨੇ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਇੰਡੀਆ ਕਾਰਪੋਰੇਸ਼ਨ ਨੂੰ ਕਾਨੂੰਨੀ ਤੌਰ ʼਤੇ ਰਜਿਸਟਰ ਕਰਵਾਇਆ

  6. 26 ਜਨਵਰੀ 1950—ਭਾਰਤ ਨੇ ਇਕ ਸੁਤੰਤਰ ਦੇਸ਼ ਵਜੋਂ ਨਵਾਂ ਸੰਵਿਧਾਨ ਅਪਣਾਇਆ

  7. 9 ਦਸੰਬਰ 1944—ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਤੋਂ ਪਾਬੰਦੀ ਹਟਾ ਦਿੱਤੀ

  8. 14 ਜੂਨ 1941—ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ʼਤੇ ਪਾਬੰਦੀ ਲਗਾਈ

  9. 1926—ਗਵਾਹਾਂ ਨੇ ਬੰਬਈ ਵਿਚ ਆਪਣਾ ਆਫ਼ਿਸ ਸਥਾਪਿਤ ਕੀਤਾ

  10. 1905​—ਯਹੋਵਾਹ ਦੇ ਗਵਾਹਾਂ ਦੇ ਪਹਿਲੇ ਗਰੁੱਪ ਨੇ ਭਾਰਤ ਵਿਚ ਭਗਤੀ ਨਾਲ ਜੁੜੇ ਕੰਮ ਕਰਨੇ ਸ਼ੁਰੂ ਕੀਤੇ