ਪ੍ਰਾਈਵੇਸੀ ਪਾਲਸੀ
ਜ਼ਰੂਰੀ: ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ. ਦੁਆਰਾ ਮੁਹੱਈਆ ਸਾਡੀ ਵੈੱਬਸਾਈਟ ਅਤੇ ਹੋਰ ਐਪਸ ਦਾ ਇਸਤੇਮਾਲ ਕਰ ਕੇ ਅਤੇ/ਜਾਂ ਆਪਣਾ ਕੋਈ ਵੀ ਨਿੱਜੀ ਡਾਟਾ ਦੇ ਕੇ, ਤੁਸੀਂ ਇਹ ਇਜਾਜ਼ਤ ਦੇ ਰਹੇ ਹੋਵੋਗੇ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਉਸ ਤਰੀਕੇ ਨਾਲ ਅਤੇ ਉਨ੍ਹਾਂ ਉਦੇਸ਼ਾਂ ਲਈ ਵਰਤ ਸਕਦੇ ਹਾਂ ਜੋ ਇਸ ਪ੍ਰਾਈਵੇਸੀ ਪਾਲਸੀ ਵਿਚ ਦੱਸੇ ਗਏ ਹਨ ਅਤੇ ਅਸੀਂ ਨਿੱਜੀ ਡਾਟਾ ਸੰਬੰਧੀ ਕਾਨੂੰਨਾਂ ਅਤੇ ਮੰਗਾਂ ਅਨੁਸਾਰ ਹੀ ਇਸ ਦੀ ਵਰਤੋਂ ਕਰਾਂਗੇ।
ਪ੍ਰਾਈਵੇਸੀ ਪਾਲਸੀ
ਇਹ ਵੀ ਦੇਖੋ
ਤੁਹਾਡੀ ਪ੍ਰਾਈਵੇਸੀ ਦੇ ਹੱਕਾਂ ਦੀ ਕਦਰ
ਅਸੀਂ ਤੁਹਾਡੀ ਪ੍ਰਾਈਵੇਸੀ ਦੇ ਹੱਕਾਂ ਅਤੇ ਪ੍ਰਾਈਵੇਸੀ ਦੀ ਸੁਰੱਖਿਆ ਲਈ ਵਚਨਬੱਧ ਹਾਂ। ਇਹ ਪਾਲਸੀ ਦੱਸਦੀ ਹੈ ਕਿ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ. (“ਵਾਚਟਾਵਰ”) ਦੁਆਰਾ ਮੁਹੱਈਆ ਸਾਡੀ ਵੈੱਬਸਾਈਟ ਅਤੇ ਹੋਰ ਐਪਸ ਰਾਹੀਂ ਤੁਹਾਡੇ ਵੱਲੋਂ ਲਿਆ ਅਤੇ ਤੁਹਾਡੇ ਵੱਲੋਂ ਭੇਜਿਆ ਨਿੱਜੀ ਡਾਟਾ ਕਿਵੇਂ ਵਰਤਿਆ ਜਾਵੇਗਾ। ਜਦੋਂ ਤੁਸੀਂ ਸਾਡੀ ਵੈੱਬਸਾਈਟ ʼਤੇ ਜਾਂਦੇ ਹੋ, ਤਾਂ ਅਸੀਂ ਕੁਝ ਬੁਨਿਆਦੀ ਜਾਣਕਾਰੀ ਰੱਖ ਲੈਂਦੇ ਹਾਂ ਅਤੇ ਅਸੀਂ ਇਸ ਜਾਣਕਾਰੀ ਨੂੰ ਸਾਂਭ ਕੇ ਰੱਖਣਾ ਅਤੇ ਤੁਹਾਨੂੰ ਇਸ ਦੀ ਵਰਤੋਂ ਬਾਰੇ ਦੱਸਣਾ ਬਹੁਤ ਜ਼ਰੂਰੀ ਮੰਨਦੇ ਹਾਂ। ਇਸ ਪਾਲਸੀ ਵਿਚ “ਨਿੱਜੀ ਡਾਟਾ”/“ਨਿੱਜੀ ਜਾਣਕਾਰੀ” ਦਾ ਮਤਲਬ ਹੈ, ਤੁਹਾਡਾ ਨਾਂ, ਈ-ਮੇਲ, ਡਾਕ ਪਤਾ, ਟੈਲੀਫ਼ੋਨ ਨੰਬਰ, ਜਾਂ ਕੋਈ ਹੋਰ ਡਾਟਾ ਜਿਸ ਨੂੰ ਤੁਹਾਡੀ ਪਛਾਣ ਕਰਨ ਲਈ ਵਰਤਿਆ ਜਾ ਸਕਦਾ ਹੈ। “ਵੈੱਬਸਾਈਟ” ਦਾ ਮਤਲਬ ਹੈ ਸਾਡੀ ਵੈੱਬਸਾਈਟ ਨਾਲ ਜੁੜੀਆਂ ਹੋਰ ਸਾਈਟਾਂ: apps.pr418.com, ba.pr418.com, stream.pr418.com, and wol.pr418.com.
ਡਾਟਾ ਕੰਟ੍ਰੋਲਰ ਵਿਭਾਗ ਸੰਬੰਧੀ ਜਾਣਕਾਰੀ
ਵਾਚਟਾਵਰ ਇਸ ਵੈੱਬਸਾਈਟ ਅਤੇ ਸਾਰੇ ਐਪਸ ਦਾ ਮਾਲਕ ਹੈ। ਵਾਚਟਾਵਰ ਨਿਊਯਾਰਕ ਵਿਚ ਇਕ ਨਾਨ-ਪ੍ਰਾਫਿਟ ਕਾਰਪੋਰੇਸ਼ਨ ਹੈ ਜੋ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਅਤੇ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦਾ ਸਮਰਥਨ ਕਰਦੀ ਹੈ। ਵੈੱਬਸਾਈਟ ਨੂੰ ਚਲਾਉਣ ਵਾਲੇ ਕੁਝ ਸਰਵਰ ਅਮਰੀਕਾ ਵਿਚ ਹਨ। ਜੇ ਤੁਸੀਂ ਆਪਣੀ ਇੱਛਾ ਨਾਲ ਅਕਾਊਂਟ ਖੋਲ੍ਹਦੇ ਹੋ, ਦਾਨ ਦਿੰਦੇ ਹੋ, ਚਾਹੁੰਦੇ ਹੋ ਕਿ ਕੋਈ ਯਹੋਵਾਹ ਦਾ ਗਵਾਹ ਤੁਹਾਨੂੰ ਆ ਕੇ ਮਿਲੇ ਜਾਂ ਕੁਝ ਅਜਿਹਾ ਕਰਦੇ ਹੋ ਜਿਸ ਵਾਸਤੇ ਤੁਹਾਨੂੰ ਨਿੱਜੀ ਜਾਣਕਾਰੀ ਦੇਣ ਦੀ ਲੋੜ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਇਸ ਪਾਲਸੀ ਨਾਲ ਸਹਿਮਤ ਹੋ। ਇਸ ਦੇ ਨਾਲ-ਨਾਲ ਤੁਸੀਂ ਇਹ ਵੀ ਕਬੂਲ ਕਰਦੇ ਹੋ ਕਿ ਇਹ ਜਾਣਕਾਰੀ ਅਮਰੀਕਾ ਵਿਚ ਸਰਵਰਾਂ ʼਤੇ ਸਟੋਰ ਹੋਵੇਗੀ ਅਤੇ ਤੁਹਾਡੀ ਕੋਈ ਵੀ ਦਰਖ਼ਾਸਤ ਪ੍ਰੋਸੈਸ ਕਰਨ ਲਈ ਵਾਚਟਾਵਰ ਅਤੇ ਵੱਖੋ-ਵੱਖਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਹਿਯੋਗੀ ਸੰਸਥਾਵਾਂ ਲੋੜ ਪੈਣ ਤੇ ਤੁਹਾਡੀ ਨਿੱਜੀ ਜਾਣਕਾਰੀ ਲੈਣਗੀਆਂ, ਪ੍ਰੋਸੈਸ ਕਰਨਗੀਆਂ, ਟ੍ਰਾਂਸਫ਼ਰ ਕਰਨਗੀਆਂ ਅਤੇ ਸਟੋਰ ਕਰਨਗੀਆਂ। ਪੂਰੀ ਦੁਨੀਆਂ ਵਿਚ ਧਾਰਮਿਕ ਸੰਗਠਨ ਕਈ ਸਥਾਨਕ ਕਾਰਪੋਰੇਸ਼ਨਾਂ ਦੇ ਜ਼ਰੀਏ ਆਪਣੇ ਕੰਮ ਕਰਦਾ ਹੈ। ਡਾਟਾ ਪ੍ਰੋਟੈਕਸ਼ਨ ਦੇ ਮਕਸਦ ਲਈ ਸ਼ਾਇਦ ਸਥਾਨਕ ਮੰਡਲੀਆਂ, ਸ਼ਾਖ਼ਾ ਦਫ਼ਤਰਾਂ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਹੋਰ ਇਹੋ ਜਿਹੀਆਂ ਸੰਸਥਾਵਾਂ ਵੀ ਸ਼ਾਮਲ ਹੋਣ।
ਤੁਹਾਡੀ ਨਿੱਜੀ ਜਾਣਕਾਰੀ ਦਾ ਡਾਟਾ ਕੰਟ੍ਰੋਲਰ ਵਿਭਾਗ ਕਿਹੜਾ ਹੈ, ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਤੁਸੀਂ ਵੈੱਬਸਾਈਟ ਕਿਸ ਮਕਸਦ ਲਈ ਵਰਤ ਰਹੇ ਹੋ। ਮਿਸਾਲ ਲਈ, ਜੇ ਤੁਸੀਂ ਕਿਸੇ ਦੇਸ਼ ਦੀ ਮਾਨਤਾ-ਪ੍ਰਾਪਤ ਸੰਸਥਾ ਨੂੰ ਦਾਨ ਦਿੰਦੇ ਹੋ, ਤਾਂ ਤੁਹਾਨੂੰ ਆਪਣਾ ਨਾਂ ਤੇ ਪਤਾ ਉਸੇ ਸੰਸਥਾ ਨੂੰ ਦੇਣਾ ਪਵੇਗਾ ਜਿਸ ਬਾਰੇ ਤੁਹਾਨੂੰ ਦਾਨ ਦਿੰਦੇ ਵੇਲੇ ਦੱਸਿਆ ਜਾਵੇਗਾ। ਇਕ ਹੋਰ ਮਿਸਾਲ, ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਯਹੋਵਾਹ ਦਾ ਗਵਾਹ ਤੁਹਾਨੂੰ ਆ ਕੇ ਮਿਲੇ, ਤਾਂ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਲਈ ਤੁਹਾਡਾ ਨਾਂ ਤੇ ਪਤਾ ਯਹੋਵਾਹ ਦੇ ਗਵਾਹਾਂ ਦੇ ਸਥਾਨਕ ਸ਼ਾਖ਼ਾ ਦਫ਼ਤਰ ਅਤੇ ਮੰਡਲੀ ਨੂੰ ਭੇਜਿਆ ਜਾਵੇਗਾ।
ਤੁਹਾਡੀ ਮਦਦ ਲਈ, ਜੇ ਤਹਾਡੇ ਦੇਸ਼ ਵਿਚ ਡਾਟਾ ਪ੍ਰੋਟੈਕਸ਼ਨ ਕਾਨੂੰਨ ਹਨ, ਤਾਂ ਤੁਸੀਂ ਡਾਟਾ ਪ੍ਰੋਟੈਕਸ਼ਨ ਕੰਟੈਕਟ ਪੇਜ ʼਤੇ ਆਪਣੇ ਦੇਸ਼ ਬਾਰੇ ਜਾਣਕਾਰੀ ਲੈ ਸਕਦੇ ਹੋ।
ਡਾਟਾ ਸਿਕਉਰਟੀ ਅਤੇ ਡਾਟਾ ਗੁਪਤ ਰੱਖਣਾ
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ ਇਸ ਨੂੰ ਗੁਪਤ ਰੱਖਣ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਡਾਟਾ ਸਟੋਰਿਜ ਅਤੇ ਸਿਕਉਰਟੀ ਦੇ ਸਭ ਤੋਂ ਨਵੇਂ ਤਰੀਕੇ ਅਪਣਾਉਂਦੇ ਹਾਂ, ਤਾਂਕਿ ਕੋਈ ਤੁਹਾਡੀ ਨਿੱਜੀ ਜਾਣਕਾਰੀ ਨੂੰ ਨਾ ਦੇਖੇ, ਨਾ ਗ਼ਲਤ ਤਰੀਕੇ ਨਾਲ ਵਰਤੇ ਜਾਂ ਦੂਜਿਆਂ ਨਾਲ ਸਾਂਝਾ ਕਰੇ, ਨਾ ਬਿਨਾਂ ਇਜਾਜ਼ਤ ਦੇ ਬਦਲੇ, ਨਾ ਗ਼ੈਰ-ਕਾਨੂੰਨੀ ਤਰੀਕੇ ਨਾਲ ਮਿਟਾਵੇ ਅਤੇ ਨਾ ਹੋਰ ਕਿਸੇ ਤਰੀਕੇ ਨਾਲ ਇਸ ਨੂੰ ਮਿਟਾਇਆ ਜਾਵੇ। ਨਿੱਜੀ ਜਾਣਕਾਰੀ ਨੂੰ ਪ੍ਰੋਸੈਸ ਕਰਨ ਵਾਲੇ ਸਾਰੇ ਲੋਕ ਅਤੇ ਥਰਡ ਪਾਰਟੀਆਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਉਦੋਂ ਤਕ ਹੀ ਰੱਖਦੇ ਹਾਂ ਜਦੋਂ ਤਕ ਉਸ ਦਾ ਉਦੇਸ਼ ਪੂਰਾ ਨਹੀਂ ਹੋ ਜਾਂਦਾ ਜਾਂ ਅਧਿਕਾਰੀਆਂ ਨੂੰ ਡਾਟਾ ਉਪਲਬਧ ਕਰਾਉਣ ਲਈ ਜਾਂ ਕਾਨੂੰਨੀ ਹਿਦਾਇਤਾਂ ਮੁਤਾਬਕ ਡਾਟਾ ਨੂੰ ਕੁਝ ਦੇਰ ਤਕ ਸਾਂਭ ਕੇ ਰੱਖਣ ਲਈ।
ਟ੍ਰਾਂਸਪੋਰਟ ਲੇਅਰ ਸਕਿਉਰਟੀ (TLS) ਵਰਗੇ ਐਨਕ੍ਰਿਪਸ਼ਨ ਪ੍ਰੋਟੋਕਾਲਾਂ ਦੀ ਵਰਤੋਂ ਕਰਦਿਆਂ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹਾਂ। ਅਸੀਂ ਉਹ ਕੰਪਿਊਟਰ ਸਿਸਟਮ ਵਰਤਦੇ ਹਾਂ ਜਿਸ ਵਿਚ ਬਾਹਰਲਿਆਂ ਨੂੰ ਐਕਸਸ ਨਹੀਂ ਦਿੱਤਾ ਜਾਂਦਾ। ਇਹ ਕੰਪਿਊਟਰ ਸਿਸਟਮ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਦਾ ਅਤੇ ਸਾਂਭ ਕੇ ਰੱਖਦਾ ਹੈ ਅਤੇ ਹੋਰ ਕਈ ਤਰੀਕਿਆਂ ਨਾਲ ਸੁਰੱਖਿਅਤ ਰੱਖਦਾ ਹੈ (physical, electronic, and procedural security)। ਕੋਈ ਵੀ ਜਾਣਕਾਰੀ ਨੂੰ ਗ਼ਲਤ ਤਰੀਕੇ ਨਾਲ ਨਾ ਵਰਤ ਸਕੇ ਇਸ ਲਈ ਅਸੀਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।
ਨਾਬਾਲਗ
ਜੇ ਤੁਸੀਂ ਆਪਣੇ ਦੇਸ਼ ਦੇ ਕਾਨੂੰਨ ਮੁਤਾਬਕ ਨਾਬਾਲਗ ਮੰਨੇ ਜਾਂਦੇ ਹੋ, ਤਾਂ ਤੁਸੀਂ ਸਾਡੀ ਵੈੱਬਸਾਈਟ ʼਤੇ ਆਪਣੀ ਨਿੱਜੀ ਜਾਣਕਾਰੀ ਸਿਰਫ਼ ਆਪਣੇ ਮਾਪਿਆਂ ਜਾਂ ਤੁਹਾਡੀ ਦੇਖ-ਭਾਲ ਕਰਨ ਵਾਲਿਆਂ ਦੀ ਸਹਿਮਤੀ ਨਾਲ ਹੀ ਪਾ ਸਕਦੇ ਹੋ। ਜੇ ਤੁਸੀਂ ਮਾਪੇ ਜਾਂ ਬੱਚੇ ਦੀ ਦੇਖ-ਭਾਲ ਕਰਨ ਵਾਲੇ ਹੋ ਅਤੇ ਤੁਸੀਂ ਨਾਬਾਲਗ ਬੱਚੇ ਨੂੰ ਇਸ ਵੈੱਬਸਾਈਟ ʼਤੇ ਨਿੱਜੀ ਜਾਣਕਾਰੀ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਨਾਬਾਲਗ ਲਈ ਇਸ ਵੈੱਬਸਾਈਟ ਦੀ ਵਰਤੋਂ ਸੰਬੰਧੀ ਪਾਲਸੀ ਨਾਲ ਸਹਿਮਤ ਹੋ।
ਥਰਡ ਪਾਰਟੀ
ਕਦੀ-ਕਦੀ ਇਸ ਵੈੱਬਸਾਈਟ ਜਾਂ ਐਪਸ ʼਤੇ ਥਰਡ ਪਾਰਟੀ ਦੀਆਂ ਵੈੱਬਸਾਈਟਾਂ ਦੇ ਲਿੰਕ ਹੋ ਸਕਦੇ ਹਨ। ਇਨ੍ਹਾਂ ਵਿਚ ਸਾਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਥਰਡ ਪਾਰਟੀ ਦੀ ਵੈੱਬਸਾਈਟ ਦਾ ਲਿੰਕ ਹੋ ਸਕਦਾ ਹੈ (ਮਿਸਾਲ ਲਈ, ਆਨ-ਲਾਈਨ ਫਾਰਮ ਭਰਨਾ)। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਥਰਡ ਪਾਰਟੀ ਵੈੱਬਸਾਈਟ ʼਤੇ ਹੋ ਕਿਉਂਕਿ ਇਹ ਦੇਖਣ ਨੂੰ ਬਿਲਕੁਲ ਵੱਖਰੀ ਹੋਵੇਗੀ ਅਤੇ ਬਰਾਉਜ਼ਰ ਉੱਤੇ ਐਡਰੈਸ ਬਾਰ ਵੀ ਬਦਲ ਜਾਵੇਗਾ। ਨਾਲੇ ਜੇ ਤੁਸੀਂ ਇਸ ਵੈੱਬਸਾਈਟ ਦੇ ਜ਼ਰੀਏ ਕਿਸੇ ਜਾਣਕਾਰੀ ਦੀ ਮੰਗ ਕੀਤੀ ਹੈ, ਤਾਂ ਸ਼ਾਇਦ ਤੁਹਾਨੂੰ ਕਿਸੇ ਥਰਡ ਪਾਰਟੀ ਤੋਂ ਈ-ਮੇਲ ਜਾਂ ਮੈਸਿਜ ਆ ਸਕਦਾ ਹੈ। ਥਰਡ ਪਾਰਟੀ ਦੀ ਚੋਣ ਕਰਦਿਆਂ ਅਤੇ ਇਸ ਤੋਂ ਬਾਅਦ ਵੀ ਅਸੀਂ ਉਨ੍ਹਾਂ ਦੀ ਪ੍ਰਾਈਵੇਸੀ ਅਤੇ ਡਾਟਾ ਪ੍ਰੋਟੈਕਸ਼ਨ ਪਾਲਸੀਆਂ ਦੀ ਜਾਂਚ ਕਰਦੇ ਹਾਂ ਤਾਂਕਿ ਅਸੀਂ ਪੱਕਾ ਕਰ ਸਕੀਏ ਕਿ ਉਹ ਸਾਡੀਆਂ ਪਾਲਸੀਆਂ ਲਈ ਤੈਅ ਕੀਤੇ ਮਿਆਰਾਂ ਮੁਤਾਬਕ ਹੋਣ। ਪਰ ਥਰਡ ਪਾਰਟੀ ਐਪਸ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀ ਪ੍ਰੋਗ੍ਰਾਮਿੰਗ, ਵਰਤੋਂ ਦੀਆਂ ਸ਼ਰਤਾਂ, ਪ੍ਰਾਈਵੇਸੀ ਪਾਲਸੀਆਂ ਅਤੇ ਹੋਰ ਹਾਲਾਤਾਂ ਉੱਤੇ ਸਾਡਾ ਕੋਈ ਵੱਸ ਨਹੀਂ ਚੱਲਦਾ। ਇਸੇ ਕਰਕੇ ਜੇ ਤੁਸੀਂ ਇਸ ਵੈੱਬਸਾਈਟ ʼਤੇ ਇਨ੍ਹਾਂ ਐਪਸ ਅਤੇ ਸੇਵਾਵਾਂ ਨੂੰ ਵਰਤਦੇ ਹੋ, ਤਾਂ ਤੁਹਾਨੂੰ ਥਰਡ ਪਾਰਟੀ ਵੱਲੋਂ ਤੈਅ ਕੀਤੀਆਂ ਸ਼ਰਤਾਂ ਤੇ ਹੋਰ ਹਾਲਾਤਾਂ ਨੂੰ ਮੰਨਣਾ ਪਵੇਗਾ। ਥਰਡ ਪਾਰਟੀ ਵੱਲੋਂ ਕੀਤੀ ਜਾਂਦੀ ਕਿਸੇ ਵੀ ਅਪਡੇਟ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਉਨ੍ਹਾਂ ਦੀ ਕੋਈ ਵੀ ਸੇਵਾ ਵਰਤਣ ਤੋਂ ਪਹਿਲਾਂ ਕਿਰਪਾ ਕਰ ਕੇ ਉਨ੍ਹਾਂ ਦੀਆਂ ਸ਼ਰਤਾਂ ਦੇਖੋ। ਜੇ ਤੁਸੀਂ ਥਰਡ ਪਾਰਟੀ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਉਨ੍ਹਾਂ ਦੀ ਵੈੱਬਸਾਈਟ ʼਤੇ ਪਾਲਸੀ ਦੇਖੋ।
ਇਸ ਵੈੱਬਸਾਈਟ ਉੱਤੇ ਗੁਗਲ ਮੈੱਪਸ ਪਾਲਸੀ ਦੀਆਂ ਸੇਵਾਵਾਂ ਗੁਗਲ ਪ੍ਰਾਈਵੇਸੀ ਪਾਲਸੀ ਵੱਲੋਂ ਹਨ। ਗੁਗਲ ਸਾਡੀ ਥਰਡ ਪਾਰਟੀ ਹੈ ਜਿਸ ਦੀਆਂ ਐਪਸ, ਪ੍ਰੋਗ੍ਰਾਮਿੰਗ ਅਤੇ ਸੇਵਾਵਾਂ ਦੀਆਂ ਸ਼ਰਤਾਂ ਉੱਤੇ ਸਾਡਾ ਕੋਈ ਵੱਸ ਨਹੀਂ। ਇਸ ਕਰਕੇ ਜੇ ਤੁਸੀਂ ਇਸ ਵੈੱਬਸਾਈਟ ਉੱਤੇ ਗੁਗਲ ਮੈਪਸ ਦੀਆਂ ਸੇਵਾਵਾਂ ਵਰਤਦੇ ਹੋ, ਤਾਂ ਤੁਹਾਨੂੰ ਹਾਲ ਹੀ ਵਿਚ ਤੈਅ ਕੀਤੀਆਂ ਗੁਗਲ ਮੈਪਸ/ਗੁਗਲ ਅਰਥ ਦੀਆਂ ਵਰਤੋਂ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਕਿਸੇ ਵੀ ਅਪਡੇਟ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਗੁਗਲ ਮੈਪਸ ਦੀਆਂ ਸੇਵਾਵਾਂ ਵਰਤਣ ਤੋਂ ਪਹਿਲਾਂ ਕਿਰਪਾ ਕਰ ਕੇ ਉਨ੍ਹਾਂ ਦੀਆਂ ਸ਼ਰਤਾਂ ਦੇਖੋ। ਜੇ ਤੁਸੀਂ ਗੁਗਲ ਮੈਪਸ ਦੀਆਂ ਸ਼ਰਤਾਂ ਕਬੂਲ ਨਹੀਂ ਕਰਦੇ, ਤਾਂ ਇਸ ਨੂੰ ਇਸਤੇਮਾਲ ਨਾ ਕਰੋ।
ਪਾਲਸੀ ਵਿਚ ਹੋਏ ਬਦਲਾਅ ਦੀ ਸੂਚਨਾ
ਅਸੀਂ ਆਪਣੀ ਵੈੱਬਸਾਈਟ ਅਤੇ ਸਾਰੇ ਐਪਸ ʼਤੇ ਨਵੇਂ ਫੰਕਸ਼ਨ ਤੇ ਫ਼ੀਚਰ ਪਾ ਕੇ ਅਤੇ ਇਸ ਦੀਆਂ ਸੇਵਾਵਾਂ ਵਿਚ ਸੁਧਾਰ ਕਰ ਕੇ ਇਸ ਨੂੰ ਹੋਰ ਵਧੀਆ ਬਣਾਉਂਦੇ ਰਹਿੰਦੇ ਹਾਂ। ਇਨ੍ਹਾਂ ਤਬਦੀਲੀਆਂ ਦੇ ਨਾਲ-ਨਾਲ ਕਾਨੂੰਨ ਅਤੇ ਤਕਨਾਲੋਜੀ ਵਿਚ ਤਬਦੀਲੀਆਂ ਆਉਣ ਕਰਕੇ ਅਸੀਂ ਵੀ ਸਮੇਂ-ਸਮੇਂ ʼਤੇ ਡਾਟਾ ਸੰਬੰਧੀ ਆਪਣੇ ਤਰੀਕੇ ਬਦਲਦੇ ਹਾਂ। ਜਦੋਂ ਪਾਲਸੀ ਨੂੰ ਬਦਲਣਾ ਜ਼ਰੂਰੀ ਹੁੰਦਾ ਹੈ, ਤਾਂ ਅਸੀਂ ਇਸੇ ਵੈੱਬ ਪੇਜ ʼਤੇ ਇਹ ਤਬਦੀਲੀ ਦੀ ਜਾਣਕਾਰੀ ਪਾਉਂਦੇ ਹਾਂ ਤਾਂਕਿ ਤੁਹਾਨੂੰ ਇਸ ਬਾਰੇ ਪਤਾ ਲੱਗਦਾ ਰਹੇ ਕਿ ਅਸੀਂ ਕਿਹੜੀ ਜਾਣਕਾਰੀ ਲੈਂਦੇ ਹਾਂ ਅਤੇ ਇਸ ਨੂੰ ਕਿਵੇਂ ਵਰਤਦੇ ਹਾਂ।
ਐਕਟਿਵ ਸਕ੍ਰਿਪਟਿੰਗ ਜਾਂ ਜਾਵਾ-ਸਕ੍ਰਿਪਟ
ਸਕ੍ਰਿਪਟਿੰਗ ਦੀ ਵਰਤੋਂ ਨਾਲ ਸਾਡੀ ਵੈੱਬਸਾਈਟ ਅਤੇ ਐਪਸ ਹੋਰ ਵਧੀਆ ਤਰੀਕੇ ਨਾਲ ਚੱਲਦੇ ਹਨ। ਸਕ੍ਰਿਪਟਿੰਗ ਤਕਨਾਲੋਜੀ ਦੀ ਮਦਦ ਨਾਲ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਜਾਣਕਾਰੀ ਦੇ ਪਾਉਂਦੇ ਹਾਂ। ਸਕ੍ਰਿਪਟਿੰਗ ਦੇ ਜ਼ਰੀਏ ਇਹ ਵੈੱਬਸਾਈਟ ਜਾਂ ਐਪਸ ਤੁਹਾਡੇ ਕੰਪਿਊਟਰ ʼਤੇ ਨਾ ਕਦੇ ਸਾਫਟਵੇਅਰ ਇੰਸਟਾਲ ਕਰਨਗੇ ਅਤੇ ਨਾ ਕਦੇ ਬਿਨਾਂ ਇਜਾਜ਼ਤ ਤੁਹਾਡੇ ਬਾਰੇ ਕੋਈ ਜਾਣਕਾਰੀ ਇਕੱਠੀ ਕਰਨਗੇ।
ਸਾਡੀ ਵੈੱਬਸਾਈਟ ਵਾਸਤੇ ਬਰਾਉਜ਼ਰ ਵਿਚ ਐਕਟਿਵ ਸਕ੍ਰਿਪਟਿੰਗ ਜਾਂ ਜਾਵਾ-ਸਕ੍ਰਿਪਟ ਚਾਲੂ ਕਰਨਾ ਜ਼ਰੂਰੀ ਹੈ, ਨਹੀਂ ਤਾਂ ਵੈੱਬਸਾਈਟ ਦੇ ਕੁਝ ਹਿੱਸੇ ਸਹੀ ਤਰ੍ਹਾਂ ਕੰਮ ਨਹੀਂ ਕਰਨਗੇ। ਜ਼ਿਆਦਾਤਰ ਬਰਾਉਜ਼ਰਾਂ ਵਿਚ ਤੁਸੀਂ ਸਕ੍ਰਿਪਟਿੰਗ ਨੂੰ ਆਪਣੀ ਪਸੰਦ ਦੀਆਂ ਵੈੱਬਸਾਈਟਾਂ ʼਤੇ ਲਾਗੂ ਕਰ ਸਕਦੇ ਹੋ। ਬਰਾਉਜ਼ਰ ਦੀ ਹੈਲਪ ਫਾਈਲ ਵਿਚ ਦੇਖੋ ਕਿ ਆਪਣੀ ਪਸੰਦ ਦੀਆਂ ਵੈੱਬਸਾਈਟਾਂ ʼਤੇ ਸਕ੍ਰਿਪਟਿੰਗ ਨੂੰ ਕਿਵੇਂ ਚਾਲੂ ਕੀਤਾ ਜਾ ਸਕਦਾ ਹੈ।