ਨਿੱਜੀ ਡਾਟਾ ਦੀ ਵਰਤੋਂ—ਡੈਨਮਾਰਕ
ਜਦੋਂ ਕੋਈ ਪ੍ਰਚਾਰਕ ਬਣਦਾ ਹੈ, ਤਾਂ ਉਹ ਇਹ ਗੱਲ ਮੰਨਦਾ ਹੈ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦਾ ਧਾਰਮਿਕ ਸੰਗਠਨ ਆਪਣੇ ਜਾਇਜ਼ ਧਾਰਮਿਕ ਹਿੱਤਾਂ ਦੀ ਪ੍ਰਗਤੀ ਲਈ ਨਿੱਜੀ ਡਾਟਾ ਨੂੰ ਕਾਨੂੰਨੀ ਤੌਰ ਤੇ ਵਰਤਦਾ ਹੈ। ਇਸ ਸੰਗਠਨ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਥਾਨਕ ਮੰਡਲੀਆਂ, ਦੇਸ਼ ਦੇ ਸ਼ਾਖ਼ਾ ਦਫ਼ਤਰ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਹੋਰ ਇਹੋ ਜਿਹੀਆਂ ਸਹਾਇਕ ਸੰਸਥਾਵਾਂ ਸ਼ਾਮਲ ਹਨ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਮੁਤਾਬਕ ਪ੍ਰਚਾਰਕ ਆਪਣੀ ਮਰਜ਼ੀ ਨਾਲ ਮੰਡਲੀ ਨੂੰ ਆਪਣੀ ਨਿੱਜੀ ਜਾਣਕਾਰੀ ਦਿੰਦੇ ਹਨ ਤਾਂਕਿ ਉਹ ਭਗਤੀ ਦੇ ਕੰਮਾਂ ਵਿਚ ਹਿੱਸਾ ਲੈ ਸਕਣ ਅਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।—1 ਪਤਰਸ 5:2.
ਪ੍ਰਚਾਰਕ ਯਹੋਵਾਹ ਦੇ ਗਵਾਹਾਂ ਦੇ ਦੂਸਰੇ ਕੰਮਾਂ ਵਿਚ ਹਿੱਸਾ ਲੈਣ ਲਈ ਆਪਣੇ ਬਾਰੇ ਹੋਰ ਨਿੱਜੀ ਜਾਣਕਾਰੀ ਦੇ ਸਕਦੇ ਹਨ। ਨਿੱਜੀ ਡਾਟਾ ਵਿਚ ਨਾਂ, ਜਨਮ ਤਾਰੀਖ਼, ਲਿੰਗ, ਬਪਤਿਸਮੇ ਦੀ ਤਾਰੀਖ਼, ਸੰਪਰਕ ਲਈ ਈ-ਮੇਲ ਜਾਂ ਟੈਲੀਫ਼ੋਨ ਨੰਬਰ, ਜਾਂ ਤੁਹਾਡੀ ਤਰੱਕੀ ਬਾਰੇ ਜਾਣਕਾਰੀ, ਪ੍ਰਚਾਰ ਸੰਬੰਧੀ ਰਿਪੋਰਟ ਜਾਂ ਯਹੋਵਾਹ ਦਾ ਗਵਾਹਾਂ ਵਿਚ ਤੁਹਾਡੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਵੀ ਸ਼ਾਮਲ ਹੋ ਸਕਦੀ ਹੈ। ਇਸ ਜਾਣਕਾਰੀ ਵਿਚ ਪ੍ਰਚਾਰਕ ਦੇ ਧਾਰਮਿਕ ਵਿਸ਼ਵਾਸਾਂ ਅਤੇ ਹੋਰ ਨਾਜ਼ੁਕ ਅਤੇ ਨਿੱਜੀ ਜਾਣਕਾਰੀ ਹੋ ਸਕਦੀ ਹੈ। ਨਿੱਜੀ ਡਾਟਾ ਦੀ ਵਰਤੋਂ ਕਰਨ ਦਾ ਮਤਲਬ ਹੈ ਡਾਟਾ ਨੂੰ ਇਕੱਠਾ ਕਰਨਾ, ਰਿਕਾਰਡ ਕਰਨਾ, ਸਾਂਭ-ਸੰਭਾਲ ਕਰਨੀ, ਤਰਤੀਬ ਵਿਚ ਲਿਆਉਣਾ, ਸਟੋਰ ਕਰਨਾ ਅਤੇ ਹੋਰ ਅਜਿਹੇ ਤਰੀਕਿਆਂ ਨਾਲ ਡਾਟਾ ਨੂੰ ਇਸਤੇਮਾਲ ਕਰਨਾ।
ਇਸ ਦੇਸ਼ ਲਈ ਡਾਟਾ ਪ੍ਰੋਟੈਕਸ਼ਨ ਕਾਨੂੰਨ ਇਹ ਹੈ:
General Data Protection Regulation (EU) 2016/679.
ਇਸ ਡਾਟਾ ਪ੍ਰੋਟੈਕਸ਼ਨ ਕਾਨੂੰਨ ਦੇ ਮੁਤਾਬਕ ਪ੍ਰਚਾਰਕ ਇਸ ਗੱਲ ਨਾਲ ਸਹਿਮਤ ਹਨ ਕਿ ਯਹੋਵਾਹ ਦੇ ਗਵਾਹ ਧਾਰਮਿਕ ਉਦੇਸ਼ਾਂ ਲਈ ਪ੍ਰਚਾਰਕਾਂ ਦੀ ਨਿੱਜੀ ਜਾਣਕਾਰੀ ਵਰਤ ਸਕਦੇ ਹਨ ਜਿਸ ਵਿਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:
ਯਹੋਵਾਹ ਦੇ ਗਵਾਹਾਂ ਦੀ ਸਥਾਨਕ ਮੰਡਲੀ ਦੀ ਕਿਸੇ ਵੀ ਸਭਾ ਵਿਚ ਹਿੱਸਾ ਲੈਣਾ ਅਤੇ ਵਲੰਟੀਅਰ ਵਜੋਂ ਕੋਈ ਵੀ ਕੰਮ ਕਰਨਾ ਜਾਂ ਪ੍ਰਾਜੈਕਟ ਵਿਚ ਹਿੱਸਾ ਲੈਣਾ;
ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਪਰਮੇਸ਼ੁਰੀ ਸਿੱਖਿਆ ਦੇ ਪ੍ਰਬੰਧਾਂ ਵਿਚ ਹਿੱਸਾ ਲੈਣਾ, ਜਿਵੇਂ ਕਿ ਸਭਾਵਾਂ, ਸੰਮੇਲਨਾਂ ਅਤੇ ਇਨ੍ਹਾਂ ਦੀ ਰਿਕਾਰਡਿੰਗ ਅਤੇ ਬ੍ਰਾਡਕਾਸਟਿੰਗ ਲਈ।
ਮੰਡਲੀ ਵਿਚ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰਿਆਂ ਕਰਨ ਲਈ ਜਿਸ ਵਿਚ ਪ੍ਰਚਾਰਕਾਂ ਦੇ ਨਾਂ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਲੱਗੇ ਬੋਰਡ ʼਤੇ ਲਾਉਣਾ ਸ਼ਾਮਲ ਹੈ;
ਮੰਡਲੀ ਦਾ ਪਬਲੀਸ਼ਰ ਰਿਕਾਰਡ ਕਾਰਡ ਰੱਖਣਾ;
ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਦੇ ਬਜ਼ੁਰਗਾਂ ਦਾ ਮਿਲਣ ਆਉਣਾ ਅਤੇ ਦੇਖ-ਭਾਲ ਕਰਨੀ ਸ਼ਾਮਲ ਹੈ (ਰਸੂਲਾਂ ਦੇ ਕੰਮ 20:28; ਯਾਕੂਬ 5:14, 15);
ਕਿਸੇ ਦੁਰਘਟਨਾ ਵੇਲੇ ਉਸ ਪ੍ਰਚਾਰਕ ਨਾਲ ਸੰਪਰਕ ਕਰਨ ਲਈ ਉਸ ਦਾ ਪਤਾ ਤੇ ਟੈਲੀਫ਼ੋਨ ਨੰਬਰ ਲੈਣਾ।
ਨਿੱਜੀ ਜਾਣਕਾਰੀ ਉਦੋਂ ਤਕ ਹੀ ਸਾਂਭ ਕੇ ਰੱਖੀ ਜਾਵੇਗੀ ਜਦੋਂ ਤਕ ਉੱਪਰ ਦੱਸੇ ਉਦੇਸ਼ ਪੂਰੇ ਨਹੀਂ ਹੋ ਜਾਂਦੇ ਜਾਂ ਕੋਈ ਹੋਰ ਜਾਇਜ਼ ਕਾਰਵਾਈ ਪੂਰੀ ਹੋਣ ਤਕ। ਜੇ ਪ੍ਰਚਾਰਕ Notice and Consent for Use of Personal Data ਫਾਰਮ ʼਤੇ ਸਾਈਨ ਨਹੀਂ ਕਰਦਾ, ਤਾਂ ਯਹੋਵਾਹ ਦੇ ਗਵਾਹਾਂ ਸ਼ਾਇਦ ਇਹ ਪਤਾ ਨਹੀਂ ਲਗਾ ਸਕਣਗੇ ਕਿ ਪ੍ਰਚਾਰਕ ਮੰਡਲੀ ਜਾਂ ਭਗਤੀ ਦੇ ਕੁਝ ਕੰਮਾਂ ਵਿਚ ਹਿੱਸਾ ਲੈਣ ਦੇ ਕਾਬਲ ਹੈ ਜਾਂ ਨਹੀਂ।
ਨਿੱਜੀ ਡਾਟਾ ਉਦੋਂ ਹੀ ਯਹੋਵਾਹ ਦੇ ਗਵਾਹਾਂ ਦੇ ਕਿਸੇ ਸਹਿਯੋਗੀ ਸੰਗਠਨ ਨੂੰ ਭੇਜਿਆ ਜਾਵੇਗਾ ਜਦੋਂ ਇਹ ਭੇਜਣਾ ਜ਼ਰੂਰੀ ਅਤੇ ਯੋਗ ਹੋਵੇਗਾ। ਪ੍ਰਚਾਰਕ ਜਾਣਦੇ ਹਨ ਕਿ ਯਹੋਵਾਹ ਦੇ ਗਵਾਹਾਂ ਦੇ ਸਹਿਯੋਗੀ ਸੰਗਠਨ ਸ਼ਾਇਦ ਉਨ੍ਹਾਂ ਦੇਸ਼ਾਂ ਵਿਚ ਹੋਣ ਜਿੱਥੇ ਡਾਟਾ ਦੇ ਮਾਮਲੇ ਵਿਚ ਤੁਹਾਡੇ ਦੇਸ਼ ਜਿੰਨੀ ਸੁਰੱਖਿਆ ਨਾ ਹੋਵੇ। ਫਿਰ ਵੀ ਪ੍ਰਚਾਰਕ ਜਾਣਦੇ ਹਨ ਕਿ ਨਿੱਜੀ ਜਾਣਕਾਰੀ ਲੈਣ ਵਾਲੇ ਯਹੋਵਾਹ ਦੇ ਗਵਾਹਾਂ ਦੀ ਗਲੋਬਲ ਡਾਟਾ ਪ੍ਰੋਟੈਕਸ਼ਨ ਪਾਲਸੀ ਅਨੁਸਾਰ ਹੀ ਉਸ ਡਾਟਾ ਨੂੰ ਵਰਤਣਗੇ। ਇਨ੍ਹਾਂ ਵਿਚ ਉਹ ਸਹਿਯੋਗੀ ਸੰਗਠਨ ਵੀ ਸ਼ਾਮਲ ਹੋ ਸਕਦੇ ਹਨ ਜੋ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਵਰਲਡ ਹੈੱਡ-ਕੁਆਰਟਰ ਵਿਚ ਕੰਮ ਕਰਦੇ ਹਨ।
ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰਕ ਬਾਰੇ ਜੋ ਵੀ ਨਿੱਜੀ ਜਾਣਕਾਰੀ ਲਈ ਹੈ, ਪ੍ਰਚਾਰਕ ਦਾ ਉਸ ਜਾਣਕਾਰੀ ਨੂੰ ਦੇਖਣ ਦਾ ਹੱਕ ਹੈ, ਨਾਲੇ ਉਨ੍ਹਾਂ ਦਾ ਇਸ ਨੂੰ ਮਿਟਾਉਣ, ਇਸ ਨੂੰ ਅੱਗੇ ਤੋਂ ਪ੍ਰੋਸੈਸ ਕਰਨ ਅਤੇ ਗ਼ਲਤੀ ਨੂੰ ਸੁਧਾਰਨ ਲਈ ਦਰਖ਼ਾਸਤ ਭੇਜਣ ਦਾ ਹੱਕ ਹੈ। ਪ੍ਰਚਾਰਕ ਜਦੋਂ ਮਰਜ਼ੀ ਆਪਣੀ ਨਿੱਜੀ ਜਾਣਕਾਰੀ ਨੂੰ ਭਵਿੱਖ ਵਿਚ ਵਰਤਣ ਦੀ ਆਪਣੀ ਇਜਾਜ਼ਤ ਨੂੰ ਰੱਦ ਕਰ ਸਕਦਾ ਹੈ। ਜੇ ਕੋਈ ਪ੍ਰਚਾਰਕ ਆਪਣੇ ਨਿੱਜੀ ਡਾਟਾ ਨੂੰ ਵਰਤਣ ਤੋਂ ਮਨ੍ਹਾ ਕਰਦਾ ਹੈ, ਤਾਂ ਵੀ ਯਹੋਵਾਹ ਦੇ ਗਵਾਹ ਆਪਣੇ ਜਾਇਜ਼ ਧਾਰਮਿਕ ਮਕਸਦਾਂ ਅਨੁਸਾਰ ਦੁਨੀਆਂ ਭਰ ਵਿਚ ਆਪਣੇ ਮੈਂਬਰਾਂ ਦੀ ਜਾਣਕਾਰੀ ਨੂੰ ਵਰਤਣ ਲਈ, ਜਾਂ ਡਾਟਾ ਪ੍ਰੋਟੈਕਸ਼ਨ ਕਾਨੂੰਨ ਮੁਤਾਬਕ ਹੋਰ ਕਿਸੇ ਆਧਾਰ ʼਤੇ ਸ਼ਾਇਦ ਤੁਹਾਡਾ ਨਿੱਜੀ ਡਾਟਾ ਤੁਹਾਡੀ ਇਜਾਜ਼ਤ ਤੋਂ ਬਿਨਾਂ ਵਰਤਣ। ਪ੍ਰਚਾਰਕਾਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਕੋਲ ਆਪਣੇ ਦੇਸ਼ ਦੀ ਡਾਟਾ ਪ੍ਰੋਟੈਕਸ਼ਨ ਅਧਿਕਾਰੀ ਨੂੰ ਸ਼ਿਕਾਇਤ ਕਰਨ ਦਾ ਹੱਕ ਹੈ।
ਡਾਟਾ ਪ੍ਰੋਟੈਕਸ਼ਨ ਕਾਨੂੰਨ ਮੁਤਾਬਕ ਯਹੋਵਾਹ ਦੇ ਗਵਾਹ ਕਿਸੇ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਅਲੱਗ-ਅਲੱਗ ਤਰੀਕੇ ਤੇ ਤਕਨੀਕਾਂ ਵਰਤਦੇ ਹਨ। ਪ੍ਰਚਾਰਕ ਜਾਣਦੇ ਹਨ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀ ਸਿਰਫ਼ ਕੁਝ ਹੀ ਵਿਅਕਤੀ ਉੱਪਰ ਦੱਸੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਰਤਣਗੇ।
ਡਾਟਾ ਪ੍ਰੋਟੈਕਸ਼ਨ ਅਫ਼ਸਰ ਨੂੰ ਪੁੱਛ-ਗਿੱਛ ਕਰਨ ਲਈ ਤੁਸੀਂ ਇੱਥੇ ਈ-ਮੇਲ ਭੇਜ ਸਕਦੇ ਹੋ:
DataProtectionOfficer.DK@jw.org.
ਪ੍ਰਚਾਰਕ ਜਾਣਦੇ ਹਨ ਕਿ ਜਿਸ ਦੇਸ਼ ਵਿਚ ਉਹ ਰਹਿੰਦੇ ਹਨ ਉਸ ਦੇਸ਼ ਦੇ ਡਾਟਾ ਕੰਟ੍ਰੋਲਰ ਵਿਭਾਗ ਨਾਲ ਸੰਪਰਕ ਕਰਨ ਲਈ ਪੂਰੀ ਜਾਣਕਾਰੀ ਜਾਂ ਉਨ੍ਹਾਂ ਦੇ ਏਜੰਟ ਅਤੇ ਉਨ੍ਹਾਂ ਦੇ ਡਾਟਾ ਪ੍ਰੋਟੈਕਸ਼ਨ ਅਫ਼ਸਰ ਦੀ ਜਾਣਕਾਰੀ jw.org ਦੇ ਡਾਟਾ ਪ੍ਰੋਟੈਕਸ਼ਨ ਕੰਟੈਕਟ ਪੇਜ ʼਤੇ ਮਿਲੇਗੀ।
ਹੋ ਸਕਦਾ ਹੈ ਕਿ ਸਾਡੇ ਧਾਰਮਿਕ ਕੰਮਾਂ ਵਿਚ, ਕਾਨੂੰਨ ਵਿਚ ਜਾਂ ਤਕਨਾਲੋਜੀ ਵਿਚ ਬਦਲਾਅ ਹੋਣ ਕਰਕੇ ਡਾਟਾ ਵਰਤਣ ਵਿਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਜੇ ਕਦੀ ਇੱਦਾਂ ਲੱਗੇ ਕਿ ਨਿੱਜੀ ਜਾਣਕਾਰੀ ਦੀ ਵਰਤੋਂ ਵਾਲੇ ਪੇਜ ʼਤੇ ਬਦਲਾਅ ਕਰਨ ਦੀ ਕਦੀ ਲੋੜ ਪਵੇ, ਤਾਂ ਇਹ ਬਦਲਾਅ ਇਸੇ ਪੇਜ ʼਤੇ ਦਿਖਾਈ ਦੇਣਗੇ ਤਾਂਕਿ ਪ੍ਰਚਾਰਕ ਨੂੰ ਹਮੇਸ਼ਾ ਪਤਾ ਹੋਵੇ ਕਿ ਅਸੀਂ ਕਿਹੜੀ ਜਾਣਕਾਰੀ ਲੈਂਦੇ ਹਾਂ ਅਤੇ ਇਸ ਨੂੰ ਕਿਵੇਂ ਵਰਤਦੇ ਹਾਂ। ਕਿਰਪਾ ਕਰਕੇ ਸਮੇਂ-ਸਮੇਂ ʼਤੇ ਇਸ ਪੇਜ ਉੱਤੇ ਕੀਤੇ ਜਾਂਦੇ ਬਦਲਾਅ ਦੇਖਦੇ ਰਹੋ।