ਯਹੋਵਾਹ ਦੇ ਗਵਾਹਾਂ ਦੀ ਗਲੋਬਲ ਡਾਟਾ ਪ੍ਰੋਟੈਕਸ਼ਨ ਪਾਲਸੀ
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦਾ ਧਾਰਮਿਕ ਸੰਗਠਨ (“ਧਾਰਮਿਕ ਸੰਗਠਨ”) ਹਰ ਵਿਅਕਤੀ ਦੀ ਪ੍ਰਾਈਵੇਸੀ ਅਤੇ ਨਿੱਜੀ ਡਾਟਾ ਦੀ ਰੱਖਿਆ ਸੰਬੰਧੀ ਹੱਕਾਂ ਦੀ ਕਦਰ ਕਰਦਾ ਹੈ। ਇਹ ਧਾਰਮਿਕ ਸੰਗਠਨ ਸਮਝਦਾ ਹੈ ਕਿ ਖੁੱਲ੍ਹ ਕੇ ਅਤੇ ਸਾਫ਼-ਸਾਫ਼ ਸੰਚਾਰ ਕਰਨਾ ਅਤੇ ਨਿੱਜੀ ਤੇ ਨਾਜ਼ੁਕ ਜਾਣਕਾਰੀ ਇਕੱਠੀ ਕਰਨੀ ਜ਼ਰੂਰੀ ਹੈ ਜੋ ਯਹੋਵਾਹ ਦੇ ਗਵਾਹਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੇ ਸੰਗਠਨ ਦੇ ਧਾਰਮਿਕ ਅਤੇ ਚੈਰੀਟੇਬਲ ਕੰਮਾਂ ਮੁਤਾਬਕ ਸਹੀ ਹੈ। ਇਹ ਸੰਗਠਨ ਜਾਣਕਾਰੀ ਗੁਪਤ ਰੱਖਣ ਦੀ ਜ਼ਰੂਰਤ ਨੂੰ ਸਮਝਦਾ ਹੈ ਅਤੇ ਇਸ ਜਾਣਕਾਰੀ ਨੂੰ ਸੁਰੱਖਿਅਤ ਰੱਖਦਾ ਹੈ। (ਕਹਾਉਤਾਂ 15:22; 25:9) ਜਾਣਕਾਰੀ ਨੂੰ ਗੁਪਤ ਰੱਖਣ ਦੀ ਬਹੁਤ ਅਹਿਮੀਅਤ ਹੈ।—ਕਹਾਉਤਾਂ 20:19.
ਵੱਖੋ-ਵੱਖਰੇ ਦੇਸ਼ਾਂ ਵਿਚ ਲੋਕਾਂ ਦੀ ਪ੍ਰਾਈਵੇਸੀ ਦੇ ਹੱਕਾਂ ਦੀ ਰੱਖਿਆ ਕਰਨ ਲਈ ਡਾਟਾ ਪ੍ਰੋਟੈਕਸ਼ਨ ਕਾਨੂੰਨ ਬਣਾਏ ਗਏ ਹਨ। ਇਹ ਕਾਨੂੰਨ ਬਣਨ ਤੋਂ ਬਹੁਤ ਦੇਰ ਪਹਿਲਾਂ ਹੀ ਯਹੋਵਾਹ ਦੇ ਗਵਾਹਾਂ ਦੇ ਸੰਗਠਨ ਅਤੇ ਸ਼ਾਖ਼ਾ ਦਫ਼ਤਰਾਂ ਨੇ ਪ੍ਰਾਈਵੇਸੀ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਜਾਣਕਾਰੀ ਨੂੰ ਗੁਪਤ ਰੱਖਿਆ ਹੈ। ਯਹੋਵਾਹ ਦੇ ਗਵਾਹਾਂ ਦਾ ਸੰਗਠਨ ਦਿੱਤੀ ਗਈ ਜਾਣਕਾਰੀ ਨੂੰ ਪਹਿਲਾਂ ਵਾਂਗ ਸੰਭਾਲ ਕੇ ਰੱਖੇਗਾ।
ਡਾਟਾ ਪ੍ਰੋਟੈਕਸ਼ਨ ਅਸੂਲ। ਧਾਰਮਿਕ ਸੰਗਠਨ ਸਾਰੀ ਨਿੱਜੀ ਜਾਣਕਾਰੀ ਨੂੰ ਹੇਠਾਂ ਦੱਸੇ ਅਸੂਲਾਂ ਮੁਤਾਬਕ ਸਾਂਭ ਕੇ ਰੱਖਦਾ ਹੈ:
ਨਿੱਜੀ ਜਾਣਕਾਰੀ ਨੂੰ ਸਹੀ ਅਤੇ ਕਾਨੂੰਨੀ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਵੇਗਾ।
ਸੰਗਠਨ ਦੇ ਧਾਰਮਿਕ ਅਤੇ ਚੈਰੀਟੇਬਲ ਮਕਸਦਾਂ ਲਈ ਹੀ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ, ਪ੍ਰੋਸੈਸ ਕੀਤੀ ਅਤੇ ਵਰਤੀ ਜਾਵੇਗੀ।
ਨਿੱਜੀ ਜਾਣਕਾਰੀ ਸਹੀ ਅਤੇ ਅਪ-ਟੂ-ਡੇਟ ਰੱਖੀ ਜਾਂਦੀ ਹੈ। ਜੇ ਸੰਗਠਨ ਨੂੰ ਕੋਈ ਗ਼ਲਤੀ ਨਜ਼ਰ ਆਉਂਦੀ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਸੁਧਾਰਿਆ ਜਾਵੇਗਾ।
ਨਿੱਜੀ ਜਾਣਕਾਰੀ ਨੂੰ ਉੱਨੀ ਦੇਰ ਲਈ ਹੀ ਰੱਖਿਆ ਜਾਵੇਗਾ ਜਿੰਨੀ ਦੇਰ ਲਈ ਕਾਨੂੰਨੀ ਤੌਰ ਤੇ ਸੰਗਠਨ ਦੇ ਮਕਸਦ ਲਈ ਜ਼ਰੂਰੀ ਹੈ।
ਨਿੱਜੀ ਜਾਣਕਾਰੀ ਦੇਣ ਵਾਲਿਆਂ ਦੇ ਹੱਕਾਂ ਦਾ ਧਿਆਨ ਰੱਖਿਆ ਜਾਵੇਗਾ।
ਨਾਜਾਇਜ਼ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਨਿੱਜੀ ਜਾਣਕਾਰੀ ਦਾ ਖੁਲਾਸਾ ਰੋਕਣ ਲਈ ਤਕਨੀਕੀ ਅਤੇ ਸੰਗਠਨ ਵੱਲੋਂ ਢੁਕਵੇਂ ਕਦਮ ਚੁੱਕੇ ਜਾਣਗੇ। ਕੰਪਿਊਟਰਾਂ ਵਿਚ ਸੰਭਾਲੀ ਸਾਰੀ ਨਿੱਜੀ ਜਾਣਕਾਰੀ ਨੂੰ ਪਾਸਵਰਡ ਨਾਲ ਕੰਪਿਊਟਰਾਂ ਵਿਚ ਸੁਰੱਖਿਅਤ ਰੱਖਿਆ ਜਾਂਦਾ ਹੈ ਜਿਸ ਨੂੰ ਸਿਰਫ਼ ਅਧਿਕਾਰ ਰੱਖਣ ਵਾਲੇ ਲੋਕ ਹੀ ਖੋਲ੍ਹ ਸਕਦੇ ਹਨ। ਕੰਮ ਤੋਂ ਬਾਅਦ ਆਫ਼ਿਸਾਂ ਨੂੰ ਤਾਲੇ ਲਗਾ ਦਿੱਤੇ ਜਾਂਦੇ ਹਨ ਤੇ ਸਿਰਫ਼ ਉਹੀ ਸਟਾਫ਼ ਅੰਦਰ ਜਾ ਸਕਦਾ ਹੈ ਜਿਸ ਨੂੰ ਅਧਿਕਾਰ ਹੈ।
ਨਿੱਜੀ ਜਾਣਕਾਰੀ ਸ਼ਾਖ਼ਾ ਦਫ਼ਤਰਾਂ ਨੂੰ ਸਿਰਫ਼ ਉਦੋਂ ਭੇਜੀ ਜਾਵੇਗੀ ਜਦੋਂ ਇਹ ਸੰਗਠਨ ਦੇ ਧਾਰਮਿਕ ਜਾਂ ਚੈਰੀਟੇਬਲ ਮਕਸਦਾਂ ਨੂੰ ਪੂਰਾ ਕਰਨ ਲਈ ਭੇਜਣੀ ਜ਼ਰੂਰੀ ਹੋਵੇਗੀ। ਯਹੋਵਾਹ ਦੇ ਸਾਰੇ ਗਵਾਹ ਇਸ ਗੱਲ ਨਾਲ ਸਹਿਮਤ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਇੱਛਾ ਨਾਲ ਯਹੋਵਾਹ ਦੇ ਗਵਾਹ ਬਣਨ ਅਤੇ ਇਸ ਨਾਂ ਤੋਂ ਪਛਾਣੇ ਜਾਣ ਦਾ ਫ਼ੈਸਲਾ ਕੀਤਾ ਹੈ।
ਇਹ ਡਾਟਾ ਪ੍ਰੋਟੈਕਸ਼ਨ ਅਸੂਲ ਉਸ ਨਿੱਜੀ ਜਾਣਕਾਰੀ ਨੂੰ ਵਰਤਣ ʼਤੇ ਵੀ ਲਾਗੂ ਹੁੰਦੇ ਹਨ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਵਿਚ ਦਿੱਤੇ ਗਏ ਹਨ। ਇਹ ਕਿਤਾਬ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਦਿੱਤੀ ਜਾਂਦੀ ਹੈ ਜਦੋਂ ਉਹ ਪ੍ਰਚਾਰਕ ਬਣ ਜਾਂਦੇ ਹਨ। ਹੋਰ ਜਾਣਕਾਰੀ ਲਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ ਕਿਤਾਬ ਦੇਖੋ।
ਨਿੱਜੀ ਅਤੇ ਨਾਜ਼ੁਕ ਜਾਣਕਾਰੀ ਦੇਣ ਵਾਲੇ ਵਿਅਕਤੀ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਦਾ ਹੱਕ ਅਤੇ ਇਸ ਜਾਣਕਾਰੀ ਵਿਚ ਕੋਈ ਸੁਧਾਰ ਜਾਂ ਕੋਈ ਗੱਲ ਮਿਟਾਉਣ ਦਾ ਹੱਕ ਯਹੋਵਾਹ ਦੇ ਗਵਾਹਾਂ ਦੀ ਤੈਅ ਕੀਤੀ ਪਾਲਸੀ ਅਨੁਸਾਰ ਹੀ ਦਿੱਤਾ ਜਾਵੇਗਾ ਜੋ “ਤੁਹਾਡੇ ਹੱਕ” ਹੇਠਾਂ ਨਿੱਜੀ ਡਾਟਾ ਦੀ ਵਰਤੋਂ ਸੰਬੰਧੀ ਪਾਲਸੀ ਵਿਚ ਦਿੱਤੀ ਗਈ ਹੈ।
ਉੱਪਰ ਦੱਸੀ ਯਹੋਵਾਹ ਦੇ ਗਵਾਹਾਂ ਦੀ ਡਾਟਾ ਪ੍ਰੋਟੈਕਸ਼ਨ ਪਾਲਸੀ ਦੱਸਦੀ ਕਿ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਨਿੱਜੀ ਜਾਣਕਾਰੀ ਨੂੰ ਕਿਵੇਂ ਵਰਤਦੇ ਹਨ।