Skip to content

ਨੌਜਵਾਨ ਪੁੱਛਦੇ ਹਨ

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 2: ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰੀਏ?

ਐਲਿਕਸ ਦੁਚਿੱਤੀ ਵਿਚ ਹੈ। ਉਹ ਹਮੇਸ਼ਾ ਤੋਂ ਮੰਨਦਾ ਸੀ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਪਰ ਅੱਜ ਭੌਤਿਕ-ਵਿਗਿਆਨ ਦੇ ਅਧਿਆਪਕ ਨੇ ਕਿਹਾ ਕਿ ਵਿਕਾਸਵਾਦ ਦਾ ਸਿਧਾਂਤ ਸੱਚਾ ਹੈ ਅਤੇ ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ। ਐਲਿਕਸ ਨਹੀਂ ਚਾਹੁੰਦਾ ਸੀ ਕਿ ਦੂਸਰੇ ਉਸ ਦਾ ਮਜ਼ਾਕ ਉਡਾਉਣ। ਉਸ ਨੇ ਸੋਚਿਆ, ‘ਜੇ ਵਿਗਿਆਨੀ ਮੰਨਦੇ ਹਨ ਕਿ ਵਿਕਾਸਵਾਦ ਦਾ ਸਿਧਾਂਤ ਸਹੀ ਹੈ, ਤਾਂ ਮੈਂ ਕੌਣ ਹੁੰਦਾ ਸਵਾਲ ਪੁੱਛਣ ਵਾਲਾ?’

 ਕੀ ਤੁਹਾਡੇ ਨਾਲ ਵੀ ਕਦੇ ਇੱਦਾਂ ਹੋਇਆ ਹੈ? ਸ਼ਾਇਦ ਤੁਸੀਂ ਬਾਈਬਲ ਵਿਚ ਦੱਸੀ ਇਸ ਗੱਲ ਨਾਲ ਸਹਿਮਤ ਸੀ: “ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਪਰ ਹੁਣ ਸਾਰੇ ਤੁਹਾਨੂੰ ਇਹ ਯਕੀਨ ਦਿਲਾਉਣਾ ਚਾਹੁੰਦੇ ਹਨ ਕਿ ਰੱਬ ਨੇ ਸਾਰਾ ਕੁਝ ਨਹੀਂ ਬਣਾਇਆ, ਸਗੋਂ ਵਿਕਾਸਵਾਦ ਦਾ ਸਿਧਾਂਤ ਸਹੀ ਹੈ। ਕੀ ਤੁਹਾਨੂੰ ਇਸ ਗੱਲ ʼਤੇ ਯਕੀਨ ਕਰਨਾ ਚਾਹੀਦਾ ਹੈ? ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਕਿਉਂ ਖੜ੍ਹਾ ਕਰਨਾ ਚਾਹੀਦਾ ਹੈ?

 ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਖੜ੍ਹਾ ਕਰਨ ਦੇ ਦੋ ਕਾਰਨ

  1.  1. ਵਿਗਿਆਨੀ ਵਿਕਾਸਵਾਦ ਦੇ ਸਿਧਾਂਤ ਨਾਲ ਸਹਿਮਤ ਨਹੀਂ ਹਨ। ਲੰਬੇ ਸਮੇਂ ਤੋਂ ਚੱਲ ਰਹੀ ਖੋਜ ਦੇ ਬਾਵਜੂਦ ਵੀ ਕੁਝ ਵਿਗਿਆਨੀ ਵਿਕਾਸਵਾਦ ਦੇ ਸਿਧਾਂਤ ਨਾਲ ਸਹਿਮਤ ਨਹੀਂ ਹਨ।

     ਜ਼ਰਾ ਸੋਚੋ: ਜੇ ਬੁੱਧੀਮਾਨ ਵਿਗਿਆਨੀ ਹੀ ਇਸ ਗੱਲ ਨਾਲ ਸਹਿਮਤ ਨਹੀਂ, ਤਾਂ ਵਿਕਾਸਵਾਦ ਦੇ ਸਿਧਾਂਤ ʼਤੇ ਸਵਾਲ ਖੜ੍ਹਾ ਕਰਨਾ ਗ਼ਲਤ ਕਿਉਂ ਨਹੀਂ ਹੈ?​—ਜ਼ਬੂਰਾਂ ਦੀ ਪੋਥੀ 10:4.

  2.  2. ਤੁਹਾਡੇ ਵਿਸ਼ਵਾਸ ਮਾਅਨੇ ਰੱਖਦੇ ਹਨ। ਜ਼ੈੱਕਰੀ ਨਾਂ ਦਾ ਨੌਜਵਾਨ ਕਹਿੰਦਾ ਹੈ: “ਜੇ ਇਨਸਾਨ ਅਤੇ ਬ੍ਰਹਿਮੰਡ ਦੀਆਂ ਚੀਜ਼ਾਂ ਨੂੰ ਕਿਸੇ ਨੇ ਨਹੀਂ ਬਣਾਇਆ ਤੇ ਆਪਣੇ ਆਪ ਹੀ ਬਣ ਗਈਆਂ, ਤਾਂ ਇਨ੍ਹਾਂ ਦੇ ਬਣਨ ਪਿੱਛੇ ਕਿਸੇ ਦਾ ਕੋਈ ਮਕਸਦ ਨਹੀਂ ਸੀ ਹੋਣਾ।” ਉਸ ਦੀ ਗੱਲ ਵਿਚ ਦਮ ਹੈ। ਜੇ ਵਿਕਾਸਵਾਦ ਦਾ ਸਿਧਾਂਤ ਸੱਚ ਹੈ, ਤਾਂ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ ਹੋਣਾ। (1 ਕੁਰਿੰਥੀਆਂ 15:32) ਦੂਜੇ ਪਾਸੇ, ਜੇ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਅਸੀਂ ਜ਼ਿੰਦਗੀ ਦੇ ਮਕਸਦ ਅਤੇ ਭਵਿੱਖ ਨਾਲ ਜੁੜੇ ਸਵਾਲਾਂ ਦੇ ਜਵਾਬ ਜਾਣ ਸਕਦੇ ਹਾਂ।​—ਯਿਰਮਿਯਾਹ 29:11.

     ਜ਼ਰਾ ਸੋਚੋ: ਵਿਕਾਸਵਾਦ ਦੇ ਸਿਧਾਂਤ ਅਤੇ ਸ੍ਰਿਸ਼ਟੀ ਬਾਰੇ ਸੱਚਾਈ ਜਾਣ ਕੇ ਤੁਹਾਡੀ ਜ਼ਿੰਦਗੀ ʼਤੇ ਕੀ ਅਸਰ ਪੈ ਸਕਦਾ ਹੈ?​—ਇਬਰਾਨੀਆਂ 11:1.

 ਗੌਰ ਕਰਨ ਲਈ ਸਵਾਲ

 ਦਾਅਵਾ: ‘ਬ੍ਰਹਿਮੰਡ ਵਿਚ ਹਰ ਚੀਜ਼ ਦੀ ਸ਼ੁਰੂਆਤ ਇਕ ਧਮਾਕੇ ਨਾਲ ਹੋਈ ਹੈ।’

  •   ਇਹ ਧਮਾਕਾ ਕਿਸ ਨੇ ਕਰਵਾਇਆ?

  •   ਕਿਹੜੀ ਗੱਲ ਸਹੀ ਲੱਗਦੀ ਹੈ? ਇਹ ਮੰਨਣਾ ਕਿ ਸਾਰਾ ਕੁਝ ਆਪਣੇ ਆਪ ਬਣ ਗਿਆ ਜਾਂ ਸਾਰਾ ਕੁਝ ਕਿਸੇ ਚੀਜ਼ ਤੋਂ ਬਣਿਆ ਜਾਂ ਕਿਸੇ ਨੇ ਸਾਰਾ ਕੁਝ ਬਣਾਇਆ?

 ਦਾਅਵਾ: ‘ਇਨਸਾਨ ਜਾਨਵਰਾਂ ਤੋਂ ਬਣੇ ਹਨ।’

  •   ਜੇ ਇਨਸਾਨ ਬਾਂਦਰ ਤੋਂ ਬਣਿਆ ਹੈ, ਤਾਂ ਇਨਸਾਨ ਅਤੇ ਬਾਂਦਰ ਦੇ ਦਿਮਾਗ਼ ਵਿਚ ਇੰਨਾ ਫ਼ਰਕ ਕਿਉਂ ਹੈ? a

  •   ਜ਼ਿੰਦਗੀ ਦੀ “ਛੋਟੀ ਤੋਂ ਛੋਟੀ” ਚੀਜ਼ ਵੀ ਇੰਨੀ ਗੁੰਝਲਦਾਰ ਕਿਉਂ ਹੈ? b

 ਦਾਅਵਾ: ‘ਵਿਕਾਸਵਾਦ ਦੇ ਸਿਧਾਂਤ ਦੇ ਪੱਕੇ ਸਬੂਤ ਹਨ।’

  •   ਕੀ ਇਸ ਸਿਧਾਂਤ ʼਤੇ ਵਿਸ਼ਵਾਸ ਕਰਨ ਵਾਲੇ ਨੇ ਖ਼ੁਦ ਸਬੂਤਾਂ ਦੀ ਜਾਂਚ ਕੀਤੀ ਹੈ?

  •   ਕਿੰਨੇ ਕੁ ਲੋਕ ਅਜਿਹੇ ਹਨ ਜੋ ਵਿਕਾਸਵਾਦ ਦੇ ਸਿਧਾਂਤ ʼਤੇ ਇਸ ਲਈ ਵਿਸ਼ਵਾਸ ਕਰਦੇ ਹਨ ਕਿਉਂਕਿ ਬੁੱਧੀਮਾਨ ਲੋਕ ਇਸ ਗੱਲ ʼਤੇ ਯਕੀਨ ਕਰਦੇ ਹਨ?

a ਕਈ ਲੋਕ ਸ਼ਾਇਦ ਦਾਅਵਾ ਕਰਨ ਕਿ ਇਨਸਾਨ ਬਾਂਦਰਾਂ ਨਾਲੋਂ ਇਸ ਲਈ ਜ਼ਿਆਦਾ ਬੁੱਧੀਮਾਨ ਹਨ ਕਿਉਂਕਿ ਉਨ੍ਹਾਂ ਦਾ ਦਿਮਾਗ਼ ਬਾਂਦਰਾਂ ਨਾਲੋਂ ਵੱਡਾ ਹੈ। ਇਹ ਗੱਲ ਸਹੀ ਕਿਉਂ ਨਹੀਂ ਹੈ, ਇਹ ਜਾਣਨ ਲਈ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦੇ ਬਰੋਸ਼ਰ ਦਾ ਸਫ਼ਾ 28 ਦੇਖੋ।