ਦੂਜੇ ਮਰੀਜ਼ਾਂ ਨਾਲੋਂ ਗਵਾਹਾਂ ਦੀ ਸਿਹਤ ਵਿਚ ਅਕਸਰ ਛੇਤੀ ਸੁਧਾਰ ਹੁੰਦਾ ਹੈ
ਆਸਟ੍ਰੇਲੀਆ ਦੀ ਅਖ਼ਬਾਰ ਦ ਸਿਡਨੀ ਮਾਰਨਿੰਗ ਹੈਰਲਡ ਵਿਚ 2 ਅਕਤੂਬਰ 2012 ਨੂੰ ਇਹ ਰਿਪੋਰਟ ਛਪੀ ਸੀ: “ਹਸਪਤਾਲਾਂ ਵਿਚ ਯਹੋਵਾਹ ਦੇ ਗਵਾਹ ਜੋ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਖ਼ੂਨ ਲੈਣ ਤੋਂ ਇਨਕਾਰ ਕਰਦੇ ਹਨ, ਦੂਸਰੇ ਮਰੀਜ਼ਾਂ ਨਾਲੋਂ ਛੇਤੀ ਠੀਕ ਹੋ ਜਾਂਦੇ ਹਨ।”
ਇਸ ਰਿਪੋਰਟ ਵਿਚ ਸਿਡਨੀ ਮੈਡੀਕਲ ਸਕੂਲ, ਯੂਨੀਵਰਸਿਟੀ ਆਫ਼ ਸਿਡਨੀ ਦੇ ਪ੍ਰੋਫ਼ੈਸਰ ਜੇਮਜ਼ ਆਈਜ਼ਬਿਸਟਰ ਦਾ ਹਵਾਲਾ ਦਿੱਤਾ ਗਿਆ ਸੀ। ਰਿਪੋਰਟ ਵਿਚ ਦੱਸਿਆ ਗਿਆ: “ਪ੍ਰੋਫ਼ੈਸਰ ਆਈਜ਼ਬਿਸਟਰ ਨੇ ਕਿਹਾ ਕਿ ਡਾਕਟਰਾਂ ਨੇ ਬੜੇ ਧਿਆਨ ਨਾਲ ਯਹੋਵਾਹ ਦੇ ਗਵਾਹਾਂ ਦਾ ਖ਼ੂਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕਾਰਨ ਉਨ੍ਹਾਂ ਦਾ ਵਧੀਆ ਤਰੀਕੇ ਨਾਲ ਇਲਾਜ ਕੀਤਾ ਗਿਆ। ਨਤੀਜੇ ਵਜੋਂ ਓਪਰੇਸ਼ਨ ਦੌਰਾਨ ਖ਼ੂਨ ਲੈਣ ਵਾਲੇ ਹੋਰ ਮਰੀਜ਼ਾਂ ਦੀ ਤੁਲਨਾ ਵਿਚ ਜ਼ਿਆਦਾਤਰ ਗਵਾਹਾਂ ਨੂੰ ਹਸਪਤਾਲ ਤੇ ਇਨਟੈਂਸਿਵ ਕੇਅਰ ਵਿਚ ਘੱਟ ਰਹਿਣਾ ਪਿਆ ਅਤੇ ਉਨ੍ਹਾਂ ਵਿਚ ਮੌਤ ਦੀ ਦਰ ਘੱਟ ਸੀ।”
ਡਾਕਟਰ ਆਈਜ਼ਬਿਸਟਰ ਵਾਂਗ ਹੋਰ ਵੀ ਕਈ ਡਾਕਟਰਾਂ ਨੇ ਇਹ ਵਿਚਾਰ ਜ਼ਾਹਰ ਕੀਤੇ ਹਨ। ਦਿਲ ਦਾ ਓਪਰੇਸ਼ਨ ਕਰਾਉਣ ਵਾਲੇ ਯਹੋਵਾਹ ਦੇ ਗਵਾਹਾਂ ਬਾਰੇ ਆਰਕਾਈਵਜ਼ ਆਫ਼ ਇੰਟਰਨਲ ਮੈਡੀਸਨ ਮੈਗਜ਼ੀਨ ਦੇ 13-27 ਅਗਸਤ 2012 ਦੇ ਅੰਕ ਵਿਚ ਕਹਿ ਗਿਆ: “ਖ਼ੂਨ ਲੈਣ ਵਾਲੇ ਮਰੀਜ਼ਾਂ ਦੀ ਤੁਲਨਾ ਵਿਚ ਗਵਾਹਾਂ ਨੂੰ ਓਪਰੇਸ਼ਨ ਤੋਂ ਬਾਅਦ ਥੋੜ੍ਹੀਆਂ ਗੰਭੀਰ ਸਮੱਸਿਆਵਾਂ ਆਈਆਂ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਥੋੜ੍ਹੇ ਦਿਨ ਰਹਿਣਾ ਪਿਆ।”