ਫ਼ਿਲਪੀਨ ਫੋਟੋ ਗੈਲਰੀ 1 (ਫਰਵਰੀ 2014 ਤੋਂ ਮਈ 2015)
ਯਹੋਵਾਹ ਦੇ ਗਵਾਹ ਫ਼ਿਲਪੀਨ ਦੇ ਕੂਜ਼ੋਨ ਸ਼ਹਿਰ ਦੇ ਸ਼ਾਖ਼ਾ ਦਫ਼ਤਰ ਦੀਆਂ ਨਵੀਆਂ ਇਮਾਰਤਾਂ ਬਣਾ ਰਹੇ ਹਨ ਅਤੇ ਪੁਰਾਣੀਆਂ ਦੀ ਮੁਰੰਮਤ ਕਰ ਰਹੇ ਹਨ। ਫ਼ਿਲਪੀਨ ਲਈ ਪ੍ਰਕਾਸ਼ਨਾਂ ਦੀ ਛਪਾਈ ਹੁਣ ਜਪਾਨ ਦੀ ਸ਼ਾਖ਼ਾ ਦਫ਼ਤਰ ਕਰਦਾ ਹੈ ਅਤੇ ਫ਼ਿਲਪੀਨ ਦੀ ਪੁਰਾਣੀ ਛਪਾਈ ਵਾਲੀ ਇਮਾਰਤ ਨੂੰ ਹੁਣ ਬਦਲ ਕੇ ਕੰਪਿਊਟਰ, ਉਸਾਰੀ [Local Design/Construction (LDC)], ਮੁਰੰਮਤ, ਢੋਆ-ਢੁਆਈ ਦੇ ਕੰਮ ਅਤੇ ਅਨੁਵਾਦ ਵਿਭਾਗ ਲਈ ਵਰਤਿਆ ਜਾਵੇਗਾ। ਇਸ ਫੋਟੋ ਗੈਲਰੀ ਵਿਚ ਦਿਖਾਇਆ ਗਿਆ ਹੈ ਕਿ ਫਰਵਰੀ 2014 ਤੋਂ ਮਈ 2015 ਤਕ ਪੁਰਾਣੀ ਛਪਾਈ ਵਾਲੀ ਇਮਾਰਤ ਅਤੇ ਹੋਰ ਇਮਾਰਤਾਂ ਦਾ ਕਿੰਨਾ ਕੁ ਕੰਮ ਹੋ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਅਕਤੂਬਰ 2016 ਤਕ ਪੂਰਾ ਕਰਨ ਬਾਰੇ ਸੋਚਿਆ ਗਿਆ ਹੈ।
28 ਫਰਵਰੀ 2014—ਇਮਾਰਤ 7
ਕਾਮੇ ਫਾਈਬਰਗਲਾਸ ਨੂੰ ਨਮੀ ਤੋਂ ਬਚਾਉਣ ਲਈ ਪਲਾਸਟਿਕ ਦੇ ਬੈਗ ਵਿਚ ਪੈਕ ਕਰਦੇ ਹੋਏ। ਉਨ੍ਹਾਂ ਨੇ ਆਪਣੀ ਚਮੜੀ ਨੂੰ ਬਚਾਉਣ ਵਾਲੇ ਕੱਪੜੇ ਪਾਏ ਹੋਏ ਹਨ।
2 ਅਪ੍ਰੈਲ 2014—ਇਮਾਰਤ 7
ਕਾਮੇ ਫ਼ਿਲਪਾਈਨੀ ਸੈਨਤ ਭਾਸ਼ਾ ਲਈ ਰਿਕਾਰਡਿੰਗ ਸਟੂਡੀਓ ਦੀਆਂ ਛੱਤਾਂ ਦਾ ਕੰਮ ਪੂਰਾ ਕਰਦੇ ਹੋਏ। ਛੱਤਾਂ ਵਿਚ ਚੌਰਸ ਖਾਨੇ HVAC ਡਿਫਊਜ਼ਰਾਂ ਲਈ ਹਨ ਜਿਨ੍ਹਾਂ ਰਾਹੀਂ ਸਟੂਡੀਓ ਵਿਚ ਠੰਢੀ ਹਵਾ ਚਾਰੇ ਪਾਸੇ ਬਰਾਬਰ ਫੈਲ ਜਾਵੇਗੀ।
21 ਅਕਤੂਬਰ 2014—ਕੂਜ਼ੋਨ ਵਿਚ ਉਸਾਰੀ ਦੀ ਜਗ੍ਹਾ
ਠੰਢੇ ਪਾਣੀ ਦਾ ਸਿਸਟਮ ਬਣਾਉਣ ਲਈ ਖ਼ੁਦਾਈ ਕਰਦਾ ਹੋਇਆ। ਇਸ ਨਵੇਂ ਸਿਸਟਮ ਰਾਹੀਂ ਪੂਰੇ ਸ਼ਾਖ਼ਾ ਦਫ਼ਤਰ ਦੀਆਂ ਇਮਾਰਤਾਂ ਨੂੰ ਫ਼ਾਇਦਾ ਹੋਵੇਗਾ।
19 ਦਸੰਬਰ 2014—ਇਮਾਰਤ 1, 5 ਅਤੇ 7 ਤਕ ਜਾਣ ਲਈ ਰਸਤਾ
ਇਹ ਨਵਾਂ ਰਸਤਾ ਸਾਰੀਆਂ ਮੁੱਖ ਇਮਾਰਤਾਂ ਨੂੰ ਜੋੜੇਗਾ ਜਿਨ੍ਹਾਂ ਵਿਚ ਇਮਾਰਤ 1 ਵੀ ਹੈ ਜਿੱਥੇ ਡਾਇਨਿੰਗ ਹਾਲ ਹੈ। ਇਹ ਰਾਹ ਖ਼ਾਸ ਕਰਕੇ ਇਮਾਰਤ 7 ਵਿਚ ਕੰਮ ਕਰ ਰਹੇ 300 ਤੋਂ ਵੀ ਜ਼ਿਆਦਾ ਕਰਮਚਾਰੀਆਂ ਲਈ ਫ਼ਾਇਦੇਮੰਦ ਹੋਵੇਗਾ।
15 ਜਨਵਰੀ 2015—ਇਮਾਰਤ 5
50 ਟਨ ਦਾ ਭਾਰ ਚੁੱਕਣ ਵਾਲੀ ਕਰੇਨ ਰਾਹੀਂ ਛੱਤ ਲਈ ਚਾਦਰਾਂ ਚੁਕਦੇ ਹੋਏ। ਪੈਸੇ ਦੇ ਕੇ ਰੱਖੇ ਹੋਏ ਠੇਕੇਦਾਰਾਂ ਵੱਲੋਂ ਅਲੱਗ-ਅਲੱਗ ਆਕਾਰ ਦੀਆਂ ਕਰੇਨਾਂ ਵਰਤੀਆਂ ਗਈਆਂ।
15 ਜਨਵਰੀ 2015—ਇਮਾਰਤ 5A (ਸਰਕੂਲੇਸ਼ਨ ਪੋਡ
ਦੋ ਮੰਜ਼ਲੀ, 125 ਵਰਗ-ਮੀਟਰ (1,345 ਵਰਗ ਫੁੱਟ) ਦੀ ਇਮਾਰਤ ਜਿਸ ਵਿਚ ਦੋ ਬਾਥਰੂਮ, ਇਕ ਪੌੜੀ ਅਤੇ ਇਕ ਲਿਫ਼ਟ ਹੈ। ਇਸ ਇਮਾਰਤ ਵਿਚ ਬਾਥਰੂਮ ਅਤੇ ਪੌੜੀਆਂ ਹੋਣ ਨਾਲ ਇਮਾਰਤ 5 ਵਿਚ ਕਾਫ਼ੀ ਜਗ੍ਹਾ ਖ਼ਾਲੀ ਬਚਦੀ ਹੈ। ਇਮਾਰਤ 5 ਦੀ ਬਜਾਇ ਇਸ ਪੋਡ ਵਿਚ ਲਿਫ਼ਟ ਹੋਣ ਨਾਲ ਅਡੀਓ ਜਾਂ ਵੀਡੀਓ ਰਿਕਾਰਡਿੰਗ ਵਿਭਾਗ ਵਿਚ ਸ਼ੋਰ ਸੁਣਾਈ ਨਹੀਂ ਦੇਵੇਗਾ।
15 ਜਨਵਰੀ 2015—ਇਮਾਰਤ 5A (ਸਰਕੂਲੇਸ਼ਨ ਪੋਡ
ਕਾਮੇ ਧੁੱਪ ਤੋਂ ਬਚਣ ਲਈ ਛਾਂ ਹੇਠਾਂ ਬੈਠ ਕੇ ਸਰੀਏ ਪਾਉਂਦੇ ਹੋਏ। ਜਨਵਰੀ ਵਿਚ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ ਲਗਭਗ 29 ਡਿਗਰੀ ਸੈਲਸੀਅਸ (84°F) ਅਤੇ ਅਪ੍ਰੈਲ ਵਿਚ ਲਗਭਗ 34 ਡਿਗਰੀ ਸੈਲਸੀਅਸ (93°F) ਹੁੰਦਾ ਹੈ।
5 ਮਾਰਚ 2015—ਇਮਾਰਤ 5
ਕਾਮੇ ਛੱਤਾਂ ਨੂੰ ਮਜ਼ਬੂਤ ਕਰਨ ਲਈ ਲੱਕੜੀ ਦੇ ਬਾਲੇ ਫੜਾਉਂਦੇ ਹੋਏ। ਇਮਾਰਤ 5 ਲਈ ਤਕਰੀਬਨ 800 ਵਧੀਆ ਲੱਕੜੀਆਂ ਦੇ ਟੁਕੜੇ ਵਰਤੇ ਗਏ।
17 ਮਾਰਚ 2015—ਇਮਾਰਤ 5
ਇਕ ਛੋਟੇ ਪ੍ਰਾਜੈਕਟ ਲਈ ਹੱਥ ਨਾਲ ਮਸਾਲਾ ਤਿਆਰ ਕਰਦੇ ਹੋਏ। ਉਸਾਰੀ ਦੇ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਕਾਮਿਆਂ ਵਿੱਚੋਂ 100 ਤੋਂ ਜ਼ਿਆਦਾ ਕਾਮੇ ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਪਾਨ, ਨਿਊਜ਼ੀਲੈਂਡ, ਦੱਖਣੀ ਕੋਰੀਆ, ਸਪੇਨ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਏ ਹਨ।
25 ਮਾਰਚ 2015—ਇਮਾਰਤ 5
ਇਮਾਰਤ 5 ʼਤੇ ਸਟੀਲ ਦੀਆਂ ਚਾਦਰਾਂ ਪਾਉਂਦੇ ਹੋਏ, ਜਿੱਥੇ ਪਹਿਲਾਂ ਅਨੁਵਾਦ ਵਿਭਾਗ ਸੀ। ਆਡੀਓ/ਵੀਡੀਓ ਅਤੇ ਸੇਵਾ ਵਿਭਾਗ ਲਈ ਵਰਤੀ ਜਾਣ ਵਾਲੀ ਇਸ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਹੈ।
13 ਮਈ 2015—ਇਮਾਰਤ 5
ਦਫ਼ਤਰ ਦੀਆਂ ਕੰਧਾਂ ਲਈ ਢਾਂਚਾ ਬਣਾਉਣ ਵਾਸਤੇ ਲੋਹੇ ਨੂੰ ਕੱਟਦੀ ਹੋਈ।