ਵੌਲਕਿਲ ਫੋਟੋ ਗੈਲਰੀ 1 (ਜੁਲਾਈ 2013 ਤੋਂ ਅਕਤੂਬਰ 2014)
ਯਹੋਵਾਹ ਦੇ ਗਵਾਹ ਵੌਲਕਿਲ, ਨਿਊਯਾਰਕ ਵਿਚ ਆਪਣੀਆਂ ਇਮਾਰਤਾਂ ਨੂੰ ਵੱਡਾ ਕਰ ਰਹੇ ਹਨ। ਇਸ ਫੋਟੋ ਗੈਲਰੀ ਵਿਚ ਜੁਲਾਈ 2013 ਤੋਂ ਅਕਤੂਬਰ 2014 ਵਿਚ ਕੀਤੇ ਕੰਮਾਂ ਬਾਰੇ ਦਿਖਾਇਆ ਗਿਆ ਹੈ। ਯੋਜਨਾ ਅਨੁਸਾਰ ਇਹ ਕੰਮ ਨਵੰਬਰ 2015 ਵਿਚ ਪੂਰਾ ਹੋ ਜਾਵੇਗਾ।
12 ਜੁਲਾਈ 2013—ਵੱਡੀ ਕੀਤੀ ਗਈ ਲਾਂਡਰੀ/ਡਰਾਈ-ਕਲੀਨਿੰਗ
ਕਰੇਨ ਬਾਹਰੀ ਕੰਧ ਦੇ ਹਿੱਸਿਆਂ ਨੂੰ ਚੁੱਕ ਕੇ ਜਗ੍ਹਾ ʼਤੇ ਰੱਖਦੀ ਹੋਈ। ਕੰਧਾਂ ਪਹਿਲਾਂ ਹੀ ਤਿਆਰ ਕੀਤੀਆਂ ਗਈਆਂ ਸਨ।
19 ਜੁਲਾਈ 2013—ਰਿਹਾਇਸ਼ E
ਕਾਮੇ ਪਲਾਸਟਿਕ (FRP) ਦੀ ਪੱਟੀ ਨੂੰ ਸੀਮਿੰਟ ਵਾਲੇ ਫ਼ਰਸ਼ ʼਤੇ ਲਾਉਂਦੇ ਹੋਏ। ਇਮਾਰਤ ਨੂੰ ਭੁਚਾਲ਼ ਤੋਂ ਬਚਾਉਣ ਲਈ ਲਗਭਗ 7,600 ਮੀਟਰ (25,000 ਫੁੱਟ) ਕਾਰਬਨ ਫਾਈਬਰ ਇਸਤੇਮਾਲ ਕੀਤਾ ਗਿਆ।
5 ਅਗਸਤ 2013—ਰਿਹਾਇਸ਼ E
ਇੱਟਾਂ ਦੀ ਬਣੀ ਬਾਹਰੀ ਕੰਧ ਦੀ ਮੁਰੰਮਤ ਕਰਦੇ ਹੋਏ।
30 ਅਗਸਤ 2013—ਵੱਡੀ ਕੀਤੀ ਗਈ ਲਾਂਡਰੀ/ਡਰਾਈ-ਕਲੀਨਿੰਗ
ਮਸ਼ੀਨਾਂ ਵਾਲੇ ਕਮਰੇ ਤਿਆਰ ਕਰਨ ਲਈ ਸਟੀਲ ਦੇ ਢਾਂਚੇ ਲਾਉਂਦੇ ਹੋਏ।
17 ਸਤੰਬਰ 2013—ਰਿਹਾਇਸ਼ E
ਛੱਤ ਦੀ ਮੁਰੰਮਤ ਕਰਨ ਵਾਲਾ ਛੱਤ ʼਤੇ ਚੜ੍ਹਾਈ ਨਵੀਂ ਪਰਤ ਨੂੰ ਕੱਟਦਾ ਹੋਇਆ।
15 ਅਕਤੂਬਰ 2013—ਰਿਹਾਇਸ਼ E
ਕਾਮੇ ਪਲਾਸਟਿਕ (FRP) ਦੀਆਂ ਪੱਟੀਆਂ ਚੈੱਕ ਕਰਦੇ ਹੋਏ; ਜੇ ਕਿਤੇ ਖਾਲੀ ਜਗ੍ਹਾ ਹੈ, ਤਾਂ ਉੱਥੇ FRP ਪੱਟੀਆਂ ਲਾਈਆਂ ਜਾਂਦੀਆ ਹਨ।
15 ਨਵੰਬਰ 2013—ਵੱਡੀ ਕੀਤੀ ਗਈ ਲਾਂਡਰੀ/ਡਰਾਈ-ਕਲੀਨਿੰਗ
ਛੱਤ ਉੱਤੇ ਹਵਾ ਖਿੱਚਣ ਵਾਲਾ ਪੱਖਾ ਲਾਉਂਦੇ ਹੋਏ।
9 ਦਸੰਬਰ 2013—ਰਿਹਾਇਸ਼ E
ਛੱਤ ਵਿਚ ਪਈਆਂ ਛੋਟੀਆਂ-ਛੋਟੀਆਂ ਦਰਾੜਾਂ ਨੂੰ ਗੂੰਦ ਨਾਲ ਭਰਿਆ ਗਿਆ। ਇਮਾਰਤ ਨੂੰ ਭੁਚਾਲ਼ ਤੋਂ ਬਚਾਉਣ ਦਾ ਕੰਮ ਪੂਰਾ ਕਰਨ ਵਿਚ ਡੇਢ ਕੁ ਸਾਲ ਲੱਗਾ।
11 ਦਸੰਬਰ 2013—ਵੱਡੀ ਕੀਤੀ ਗਈ ਲਾਂਡਰੀ/ਅਤੇ ਡਰਾਈ-ਕਲੀਨਿੰਗ
ਗੰਦੇ ਪਾਣੀ ਨੂੰ ਬਾਹਰ ਕੱਢਣ ਲਈ ਪਾਈਪ ਲਾਉਂਦਾ ਹੋਇਆ।
10 ਜਨਵਰੀ 2014—ਮਿੱਲ
1960 ਤੋਂ 2008 ਤਕ ਵਰਤੀ ਗਈ ਅਨਾਜ ਚੁੱਕਣ ਵਾਲੀ ਲਿਫਟ ਹਟਾਈ ਗਈ। ਇਸ ਦੀ ਲੋੜ ਨਹੀਂ ਕਿਉਂਕਿ ਵੌਲਕਿਲ ਇਮਾਰਤ ਵਿਚ ਹੁਣ ਮੁਰਗੀਆਂ, ਗਾਵਾਂ ਅਤੇ ਸੂਰ ਨਹੀਂ ਪਾਲੇ ਜਾਣਗੇ।
22 ਜਨਵਰੀ 2014—ਬੈਥਲ ਸੇਵਾਵਾਂ
ਹਾਲ ਦੀ ਮੁਰੰਮਤ ਕਰਨ ਲਈ ਪੁਰਾਣੀਆਂ ਸੀਟਾਂ ਹਟਾਈਆਂ ਗਈਆਂ।
29 ਜਨਵਰੀ 2014—ਮਿੱਲ
ਅਨਾਜ ਦੇ ਇਹ ਡੱਬੇ ਪਸ਼ੂਆਂ ਦੇ ਚਾਰੇ ਨੂੰ ਜਮ੍ਹਾ ਕਰਨ ਲਈ ਵਰਤੇ ਜਾਂਦੇ ਸਨ।
3 ਮਾਰਚ 2014—ਪ੍ਰਿੰਟਰੀ
ਤਕਨੀਕੀ ਸਿਖਲਾਈ ਵਿਭਾਗ ਲਈ ਨਵੀਂ ਜਗ੍ਹਾ ਬਣਾਈ ਗਈ।
4 ਜੁਲਾਈ 2014—ਬੈਥਲ ਸੇਵਾਵਾਂ
ਵੈਲਡਰ ਥੰਮ੍ਹਾਂ ਨੂੰ ਪੱਕਾ ਕਰਦਾ ਹੋਇਆ।
19 ਸਤੰਬਰ 2014—ਖਾਣਾ ਖਾਣ ਲਈ ਹਾਲ (ਰਿਹਾਇਸ਼ E)
ਜਿਸ ਹਿੱਸੇ ਵਿਚ ਕਾਮਿਆਂ ਨੂੰ ਖਾਣਾ ਦਿੱਤਾ ਜਾਂਦਾ ਸੀ ਉਸ ਹਿੱਸੇ ਵਿਚ ਕਾਲੀਨ ਵਿਛਾਉਂਦੇ ਹੋਏ।
22 ਸਤੰਬਰ 2014—ਰਿਹਾਇਸ਼ E
ਪਹਿਲੀ ਮੰਜ਼ਲ ਦੀਆਂ ਕੰਧਾਂ ʼਤੇ ਵਾਲ-ਪੱਟੀ ਲਾਉਂਦੇ ਹੋਏ।
24 ਸਤੰਬਰ 2014—ਬੈਥਲ ਸੇਵਾਵਾਂ
ਲਿਫਟ ਲਈ ਸਰੀਏ ਮਜ਼ਬੂਤੀ ਨਾਲ ਬੰਨ੍ਹਦੇ ਹੋਏ।
2 ਅਕਤੂਬਰ 2014—ਖਾਣਾ ਖਾਣ ਲਈ ਹਾਲ (ਰਿਹਾਇਸ਼ E)
ਖਾਣਾ ਖਾਣ ਲਈ ਹਾਲ ਇੰਨਾ ਵੱਡਾ ਹੈ ਕਿ ਇਸ ਵਿਚ 1,980 ਜਣੇ ਬੈਠ ਸਕਦੇ ਹਨ।
22 ਅਕਤੂਬਰ 2014—ਬੈਥਲ ਸੇਵਾਵਾਂ
ਥੰਮ੍ਹ ਦੀ ਨੀਂਹ ਨੂੰ ਮਜ਼ਬੂਤ ਕਰਦੇ ਹੋਏ ਤਾਂਕਿ ਭੁਚਾਲ਼ ਸਮੇਂ ਇਮਾਰਤ ਮਜ਼ਬੂਤੀ ਨਾਲ ਖੜ੍ਹੀ ਰਹੇ।