Skip to content

ਤਸਵੀਰਾਂ ਦੀ ਮਦਦ ਨਾਲ ਸਿੱਖਿਆ ਦੇਣ ਵਾਲਾ ਬਰੋਸ਼ਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ

ਤਸਵੀਰਾਂ ਦੀ ਮਦਦ ਨਾਲ ਸਿੱਖਿਆ ਦੇਣ ਵਾਲਾ ਬਰੋਸ਼ਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ

ਓਡਵਾਲ ਮੰਗੋਲੀਆ ਵਿਚ ਰਹਿੰਦੀ ਹੈ। ਉਸ ਨੂੰ ਪੱਕਾ ਪਤਾ ਨਹੀਂ ਹੈ ਕਿ ਉਸ ਦਾ ਜਨਮ ਕਦੋਂ ਹੋਇਆ, ਪਰ ਉਸ ਨੂੰ ਲੱਗਦਾ ਹੈ ਕਿ ਉਹ 1921 ਵਿਚ ਪੈਦਾ ਹੋਈ ਸੀ। ਛੋਟੀ ਉਮਰ ਤੋਂ ਹੀ ਉਸ ਨੇ ਆਪਣੇ ਮਾਪਿਆਂ ਦੇ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ ਤੇ ਉਹ ਸਿਰਫ਼ ਇਕ ਸਾਲ ਸਕੂਲ ਗਈ। ਉਹ ਪੜ੍ਹ ਨਹੀਂ ਸਕਦੀ ਹੈ। ਹਾਲ ਹੀ ਵਿਚ ਉਸ ਨੂੰ ਰੰਗ-ਬਰੰਗਾ ਬਰੋਸ਼ਰ ਮਿਲਿਆ ਤੇ ਇਸ ਦੀ ਮਦਦ ਨਾਲ ਉਹ ਪਰਮੇਸ਼ੁਰ ਨੂੰ ਜਾਣ ਸਕੀ। ਉਹ ਇਹ ਸਿੱਖ ਸਕੀ ਹੈ ਕਿ ਪਰਮੇਸ਼ੁਰ ਦੀ ਸੁਣਨ ਵਾਲਿਆਂ ਨੂੰ ਇਕ ਖ਼ੁਸ਼ਹਾਲ ਭਵਿੱਖ ਮਿਲੇਗਾ। ਇਸ ਗਿਆਨ ਨੇ ਉਸ ਦੇ ਦਿਲ ਨੂੰ ਛੂਹ ਲਿਆ।

ਦੋ ਤਰ੍ਹਾਂ ਦਾ ਇਹ ਬਰੋਸ਼ਰ 2011 ਵਿਚ ਯਹੋਵਾਹ ਦੇ ਗਵਾਹਾਂ ਨੇ ਰਿਲੀਜ਼ ਕੀਤਾ ਸੀ। ਇਨ੍ਹਾਂ ਦੋਵਾਂ ਬਰੋਸ਼ਰਾਂ ਵਿਚ ਰੰਗ-ਬਰੰਗੀਆਂ ਤਸਵੀਰਾਂ ਹਨ। ਇਕ ਬਰੋਸ਼ਰ ਵਿਚ ਦੂਜੇ ਬਰੋਸ਼ਰ ਨਾਲੋਂ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ।

ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਵਿਚ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ ਅਤੇ ਜਲਦੀ ਇਹ 583 ਭਾਸ਼ਾਵਾਂ ਵਿਚ ਉਪਲਬਧ ਹੋਵੇਗਾ ਅਤੇ ਦੂਜਾ ਬਰੋਸ਼ਰ ਰੱਬ ਦੀ ਸੁਣੋ 483 ਭਾਸ਼ਾਵਾਂ ਵਿਚ ਮਿਲੇਗਾ। ਜਦਕਿ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦਾ ਵਿਸ਼ਵ-ਵਿਆਪੀ ਘੋਸ਼ਣਾ-ਪੱਤਰ ਅਕਤੂਬਰ 2013 ਨੂੰ 413 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਇਨ੍ਹਾਂ ਦੋਵਾਂ ਬਰੋਸ਼ਰਾਂ ਦੀਆਂ ਹੁਣ ਤਕ ਤਕਰੀਬਨ 8 ਕਰੋੜ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ।

ਬ੍ਰਾਜ਼ੀਲ ਵਿਚ ਇਕ ਸਿਆਣੀ ਉਮਰ ਦੀ ਔਰਤ ਨੇ ਰੱਬ ਦੀ ਸੁਣੋ ਬਰੋਸ਼ਰ ਲਿਆ ਤੇ ਕਿਹਾ: “ਇਹ ਜਾਣ ਕੇ ਮੈਨੂੰ ਵਧੀਆ ਲੱਗਦਾ ਹੈ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਮੇਰੇ ਵਰਗਿਆਂ ਦੀ ਪਰਵਾਹ ਕਰਦੇ ਹਨ। ਮੈਂ ਕਦੀ ਤੁਹਾਡੇ ਮੈਗਜ਼ੀਨ ਨਹੀਂ ਲਏ ਕਿਉਂਕਿ ਮੈਂ ਪੜ੍ਹ ਨਹੀਂ ਸੀ ਸਕਦੀ। ਪਰ ਮੈਨੂੰ ਇਹ ਬਰੋਸ਼ਰ ਚਾਹੀਦਾ ਹੈ।”

ਫਰਾਂਸ ਵਿਚ ਰਹਿਣ ਵਾਲੀ ਬ੍ਰੀਜਟ ਨਾਂ ਦੀ ਇਕ ਅਨਪੜ੍ਹ ਔਰਤ ਨੇ ਕਿਹਾ: “ਮੈਂ ਹਰ ਦਿਨ ਇਸ ਬਰੋਸ਼ਰ ਦੀਆਂ ਤਸਵੀਰਾਂ ਨੂੰ ਦੇਖਦੀ ਹਾਂ।”

ਦੱਖਣੀ ਅਫ਼ਰੀਕਾ ਤੋਂ ਇਕ ਯਹੋਵਾਹ ਦਾ ਗਵਾਹ ਲਿਖਦਾ ਹੈ: “ਚੀਨੀ ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਲਈ ਇਸ ਤੋਂ ਵਧੀਆ ਕੋਈ ਹੋਰ ਬਰੋਸ਼ਰ ਹੋ ਹੀ ਨਹੀਂ ਸਕਦਾ। ਮੈਂ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨਾਲ, ਬਹੁਤ ਹੁਸ਼ਿਆਰ ਲੋਕਾਂ ਅਤੇ ਅਨਪੜ੍ਹ ਲੋਕਾਂ ਯਾਨੀ ਜ਼ਿਆਦਾ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਨਾਲ ਇਸ ਤੋਂ ਚਰਚਾ ਕੀਤੀ ਹੈ। ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਰਾਹੀਂ ਮੈਂ ਬਾਈਬਲ ਦੀਆਂ ਸਿੱਖਿਆਵਾਂ ਝੱਟ ਦੂਜਿਆਂ ਨੂੰ ਸਿਖਾ ਸਕਦਾ ਹਾਂ। ਅੱਧੇ ਘੰਟੇ ਦੇ ਵਿਚ-ਵਿਚ ਵਿਅਕਤੀ ਨੂੰ ਉੱਨੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਨਾਲ ਸਟੱਡੀ ਸ਼ੁਰੂ ਹੋ ਸਕਦੀ ਹੈ।”

ਜਰਮਨੀ ਵਿਚ ਯਹੋਵਾਹ ਦੇ ਗਵਾਹ ਇਕ ਪੜ੍ਹੇ-ਲਿਖੇ ਜੋੜੇ ਨਾਲ ਸਟੱਡੀ ਕਰਦੇ ਹਨ। ਪਤੀ ਇਸ ਬਰੋਸ਼ਰ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸ ਨੇ ਕਿਹਾ: “ਤੁਸੀਂ ਮੈਨੂੰ ਪਹਿਲਾਂ ਇਹ ਬਰੋਸ਼ਰ ਕਿਉਂ ਨਹੀਂ ਦਿੱਤਾ? ਇਸ ਰਾਹੀਂ ਮੈਂ ਬਾਈਬਲ ਦੀਆਂ ਘਟਨਾਵਾਂ ਅਤੇ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਪਾਇਆ ਹਾਂ।”

ਆਸਟ੍ਰੇਲੀਆ ਵਿਚ ਇਕ ਬੋਲ਼ੀ ਔਰਤ ਕਹਿੰਦੀ ਹੈ: “ਮੈਂ ਕਾਨਵੈਂਟ ਵਿਚ ਬਹੁਤ ਸਾਰੀਆਂ ਨਨਾਂ ਨਾਲ ਰਹਿੰਦੀ ਸੀ। ਚਰਚ ਦੇ ਲੀਡਰਾਂ ਨਾਲ ਮੇਰਾ ਬਹੁਤ ਵਧੀਆ ਰਿਸ਼ਤਾ ਸੀ। ਪਰ ਫਿਰ ਵੀ ਉਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਪਰਮੇਸ਼ੁਰ ਦੇ ਰਾਜ ਬਾਰੇ ਨਹੀਂ ਸਿਖਾ ਸਕਿਆ। ਇਸ ਬਰੋਸ਼ਰ ਦੀਆਂ ਤਸਵੀਰਾਂ ਨੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਮੱਤੀ 6:10 ਦਾ ਅਸਲ ਵਿਚ ਮਤਲਬ ਕੀ ਹੈ।”

ਕੈਨੇਡਾ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਲਿਖਦਾ ਹੈ: “ਕ੍ਰੀਓ ਭਾਸ਼ਾ ਵਿਚ ਰੱਬ ਦੀ ਸੁਣੋ ਬਰੋਸ਼ਰ ਦੇਖ ਕੇ ਸੀਅਰਾ ਲਿਓਨ ਦੇ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਵਾਕਈ ਸਿਰਫ਼ ਯਹੋਵਾਹ ਦੇ ਗਵਾਹ ਬਾਈਬਲ ਦਾ ਸੰਦੇਸ਼ ਸੁਣਾਉਣ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ। ਕੁਝ ਨੇ ਕਿਹਾ: ‘ਤੁਹਾਨੂੰ ਲੋਕਾਂ ਦੀ ਪਰਵਾਹ ਹੈ, ਪਰ ਦੂਸਰਿਆਂ ਨੂੰ ਨਹੀਂ।’”