Skip to content

JW.ORG—ਲੋਕਾਂ ਦੀਆਂ ਜ਼ਿੰਦਗੀਆਂ ʼਤੇ ਵਧੀਆ ਅਸਰ

JW.ORG—ਲੋਕਾਂ ਦੀਆਂ ਜ਼ਿੰਦਗੀਆਂ ʼਤੇ ਵਧੀਆ ਅਸਰ

ਦੁਨੀਆਂ ਭਰ ਦੇ ਲੋਕਾਂ ਨੂੰ jw.org ਤੋਂ ਫ਼ਾਇਦਾ ਹੋ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਮਈ 2014 ਵਿਚ ਯਹੋਵਾਹ ਦੇ ਗਵਾਹਾਂ ਦੇ ਵਰਲਡ ਹੈੱਡ ਕੁਆਰਟਰ ਨੂੰ ਸ਼ੁਕਰਗੁਜ਼ਾਰੀ ਦੀਆਂ ਚਿੱਠੀਆਂ ਭੇਜੀਆਂ ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਥੱਲੇ ਦਿੱਤੀਆਂ ਗਈਆਂ ਹਨ।

ਛੋਟੇ ਬੱਚਿਆ ਦੀ ਮਦਦ

“ਜਦੋਂ ਮੇਰਾ ਮੁੰਡਾ ਕਿੰਡਰਗਾਰਟਨ ਤੋਂ ਘਰ ਆਉਂਦਾ ਹੁੰਦਾ ਸੀ, ਤਾਂ ਉਹ ਆਪਣੇ ਦੋਸਤਾਂ ਦੀਆਂ ਪੈਂਸਿਲਾਂ, ਖਿਡੌਣੇ ਤੇ ਇੱਥੋਂ ਤਕ ਕਿ ਧੁੱਪ ਦੀਆਂ ਐਨਕਾਂ ਚੁੱਕ ਕੇ ਲੈ ਆਉਂਦਾ ਸੀ। ਅਸੀਂ ਵਾਰ-ਵਾਰ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਜੋ ਕਰ ਰਿਹਾ ਸੀ, ਉਹ ਚੋਰੀ ਦੇ ਬਰਾਬਰ ਸੀ ਤੇ ਚੋਰੀ ਕਰਨੀ ਗ਼ਲਤ ਹੈ। ਪਰ ਉਸ ਦੇ ਕੰਨ ʼਤੇ ਜੂੰ ਤਕ ਨਹੀਂ ਸਰਕੀ। ਫਿਰ ਜਦੋਂ ਅਸੀਂ jw.org ਤੋਂ ਚੋਰੀ ਕਰਨੀ ਬੁਰੀ ਗੱਲ ਹੈ ਨਾਂ ਦੀ ਵੀਡੀਓ ਡਾਊਨਲੋਡ ਕਰ ਕੇ ਉਸ ਨੂੰ ਦਿਖਾਈ, ਤਾਂ ਇਸ ਵੀਡੀਓ ਦਾ ਉਸ ʼਤੇ ਬਹੁਤ ਅਸਰ ਪਿਆ। ਸਾਡੇ ਮੁੰਡੇ ਨੂੰ ਇਸੇ ਦੀ ਲੋੜ ਸੀ। ਵੀਡੀਓ ਦੇਖਣ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਸਾਰੀਆਂ ਚੀਜ਼ਾਂ ਵਾਪਸ ਕਰਨੀਆਂ ਚਾਹੁੰਦਾ ਹੈ ਕਿਉਂਕਿ ਉਸ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਰੱਬ ਦੀਆਂ ਨਜ਼ਰਾਂ ਵਿਚ ਚੋਰੀ ਕਰਨੀ ਗ਼ਲਤ ਹੈ। ਇਸ ਵੈੱਬਸਾਈਟ ਤੋਂ ਸਾਨੂੰ ਕਿੰਨਾ ਹੀ ਫ਼ਾਇਦਾ ਹੋਇਆ!”—ਡੀ. ਐੱਨ., ਅਫ਼ਰੀਕਾ।

“jw.org ਤੋਂ ਚੋਰੀ ਕਰਨੀ ਬੁਰੀ ਗੱਲ ਹੈ ਨਾਂ ਦੀ ਵੀਡੀਓ . . . ਅਸਰਕਾਰੀ ਸਾਬਤ ਹੋਈ ਤੇ ਸਾਡੇ ਮੁੰਡੇ ਨੂੰ ਇਸੇ ਦੀ ਲੋੜ ਸੀ”

“ਮੇਰੇ ਬੱਚੇ ਵੈੱਬਸਾਈਟ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਨੇ ਛੋਟੀਆਂ-ਛੋਟੀਆਂ ਵੀਡੀਓ ਡਾਊਨਲੋਡ ਕੀਤੀਆਂ ਜਿਸ ਕਰਕੇ ਉਹ ਝੂਠ ਤੇ ਚੋਰੀ ਬਾਰੇ ਬਾਈਬਲ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕੇ। ਉਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ ਜੋ ਪੂਰੀ ਜ਼ਿੰਦਗੀ ਉਨ੍ਹਾਂ ਦੇ ਕੰਮ ਆਉਣਗੀਆਂ ਤੇ ਉਹ ਸਮਾਜ ਵਿਚ ਵਧੀਆ ਯੋਗਦਾਨ ਦੇ ਸਕਣਗੇ।”—ਓ.ਡਬਲਯੂ., ਵੈਸਟ ਇੰਡੀਜ਼।

ਸਕੂਲੀ ਬੱਚਿਆਂ ਦੀ ਮਦਦ

“ਮੇਰੇ ਲਈ ਸਕੂਲੇ ਜਾਣਾ ਬੋਝ ਸੀ ਅਤੇ ਮੈਂ ਪੜ੍ਹਾਈ ਛੱਡਣ ਬਾਰੇ ਸੋਚਿਆ। ਪਰ ਇਕ ਦਿਨ ਮੈਂ jw.org ਵੈੱਬਸਾਈਟ ਉੱਤੇ ‘ਕੀ ਮੈਂ ਪੜ੍ਹਾਈ ਵਿੱਚੇ ਹੀ ਛੱਡ ਦੇਵਾਂ?’ ਨਾਂ ਦਾ ਇਕ ਲੇਖ ਪੜ੍ਹਿਆ। ਇਸ ਨੇ ਸਕੂਲ ਪ੍ਰਤੀ ਸਹੀ ਨਜ਼ਰੀਆ ਅਪਣਾਉਣ ਵਿਚ ਮੇਰੀ ਮਦਦ ਕੀਤੀ। ਇਸ ਲੇਖ ਦੀ ਮਦਦ ਨਾਲ ਮੈਂ ਦੇਖ ਸਕੀ ਕਿ ਸਕੂਲ ਵਿਚ ਮੈਨੂੰ ਉਹ ਟ੍ਰੇਨਿੰਗ ਮਿਲੇਗੀ ਜੋ ਭਵਿੱਖ ਵਿਚ ਮੇਰੇ ਕੰਮ ਆਵੇਗੀ ਤੇ ਮੈਂ ਇਕ ਜ਼ਿੰਮੇਵਾਰ ਇਨਸਾਨ ਬਣ ਸਕਾਂਗੀ।”—ਐੱਨ.ਐੱਫ਼., ਅਫ਼ਰੀਕਾ।

“ਇਸ ਵੈੱਬਸਾਈਟ ਵਿਚ ਨੌਜਵਾਨਾਂ ਨੂੰ ਦਿੱਤੀ ਸਲਾਹ ਨੇ ਮੇਰੀ ਮਦਦ ਕੀਤੀ ਕਿ ਮੈਂ ਸਕੂਲ ਵਿਚ ਚੰਗੇ ਨੈਤਿਕ ਮਿਆਰ ਬਣਾਈ ਰੱਖ ਸਕਾਂ”

“ਇਸ ਵੈੱਬਸਾਈਟ ਵਿਚ ਨੌਜਵਾਨਾਂ ਨੂੰ ਦਿੱਤੀ ਸਲਾਹ ਨੇ ਮੇਰੀ ਮਦਦ ਕੀਤੀ ਕਿ ਮੈਂ ਸਕੂਲ ਵਿਚ ਚੰਗੇ ਨੈਤਿਕ ਮਿਆਰ ਕਿਵੇਂ ਬਣਾਈ ਰੱਖਾਂ। ਮੈਂ ਸਿੱਖਿਆ ਕਿ ਮੈਂ ਸਟੱਡੀ ʼਤੇ ਧਿਆਨ ਕਿਵੇਂ ਲਾ ਸਕਦਾ ਹਾਂ ਤੇ ਧਿਆਨ ਭਟਕਾਉਣ ਵਾਲੀਆਂ ਗੱਲਾਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦਾ ਹਾਂ।”—​ਜੀ., ਅਫ਼ਰੀਕਾ।

“ਮੇਰੇ ਨਾਲ ਕੰਮ ਕਰਨ ਵਾਲੀ ਇਕ ਔਰਤ ਨੇ ਦੱਸਿਆ ਕਿ ਸਕੂਲ ਵਿਚ ਉਸ ਦੀ ਧੀ ਨੂੰ ਤੰਗ ਕੀਤਾ ਜਾ ਰਿਹਾ ਸੀ, ਖ਼ਾਸ ਕਰਕੇ ਇਕ ਕੁੜੀ ਵੱਲੋਂ। ਇਸ ਦਾ ਉਸ ʼਤੇ ਇੰਨਾ ਮਾੜਾ ਅਸਰ ਪਿਆ ਕਿ ਉਹ ਡਰ ਦੇ ਮਾਰੇ ਕਈ ਦਿਨਾਂ ਤਕ ਸਕੂਲੇ ਹੀ ਨਹੀਂ ਗਈ। ਮੈਂ ਉਸ ਔਰਤ ਨੂੰ jw.org ਵੈੱਬਸਾਈਟ ʼਤੇ ਇਕ ਵੀਡੀਓ ਵਿੱਚੋਂ ਕੁਝ ਗੱਲਾਂ ਦੱਸੀਆਂ ਜਿਸ ਵਿਚ ਦੱਸਿਆ ਗਿਆ ਹੈ ਕਿ ਬੱਚੇ ਉਦੋਂ ਕੀ ਕਰ ਸਕਦੇ ਹਨ ਜਦੋਂ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ। ਉਸ ਨੂੰ ਖ਼ਾਸ ਕਰਕੇ ਉਹ ਸਲਾਹ ਵਧੀਆ ਲੱਗੀ ਜਿਸ ਵਿਚ ਕਿਹਾ ਗਿਆ ਸੀ ਕਿ ਗੱਲ ਨੂੰ ਹਾਸੇ-ਮਜ਼ਾਕ ਵਿਚ ਲੈ ਕੇ ਮੁਕਾ ਦਿਓ। ਫਿਰ ਉਸ ਨੇ ਆਪਣੀ ਧੀ ਨਾਲ ਗੱਲ ਕੀਤੀ ਕਿ ਉਹ ਕਿਸ ਤਰ੍ਹਾਂ ਤੰਗ ਕਰਨ ਵਾਲੇ ਬੱਚਿਆਂ ਦਾ ਸਾਮ੍ਹਣਾ ਕਰ ਸਕਦੀ ਸੀ। ਨਤੀਜੇ ਵਜੋਂ ਉਹ ਕੁੜੀ ਪੂਰੇ ਭਰੋਸੇ ਨਾਲ ਸਕੂਲੇ ਗਈ। ਸਮੇਂ ਦੇ ਬੀਤਣ ਨਾਲ ਹਾਲਾਤ ਸੁਧਰ ਗਏ ਇੱਥੋਂ ਤਕ ਕਿ ਜਿਹੜੀ ਕੁੜੀ ਉਸ ਨੂੰ ਤੰਗ ਕਰਦੀ ਸੀ, ਉਹ ਵੀ ਉਸ ਦੀ ਦੋਸਤ ਬਣ ਗਈ।”—ਵੀ.ਕੇ., ਪੂਰਬੀ ਯੂਰਪ।

ਨੌਜਵਾਨਾਂ ਦੀ ਮਦਦ

“ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਵੈੱਬਸਾਈਟ ʼਤੇ ‘ਮੈਂ ਆਪਣੇ ਆਪ ਨੂੰ ਕਿਉਂ ਕੱਟਦਾ-ਵੱਢਦਾ ਹਾਂ?’ ਨਾਂ ਦਾ ਲੇਖ ਪਾਇਆ। ਮੈਂ ਇਸ ਮੁਸ਼ਕਲ ਦਾ ਕਾਫ਼ੀ ਸਮੇਂ ਤੋਂ ਸਾਮ੍ਹਣਾ ਕੀਤਾ ਹੈ। ਮੈਨੂੰ ਲੱਗਦਾ ਸੀ ਕਿ ਮੈਂ ਇਸ ਦੁਨੀਆਂ ਵਿਚ ਬਿਲਕੁਲ ਇਕੱਲੀ ਹਾਂ ਤੇ ਜੇ ਮੈਂ ਕਿਸੇ ਨੂੰ ਆਪਣੀ ਸਮੱਸਿਆ ਬਾਰੇ ਦੱਸਿਆ, ਤਾਂ ਮੈਨੂੰ ਕੋਈ ਨਹੀਂ ਸਮਝੇਗਾ। ਇਸ ਲੇਖ ਵਿਚ ਦਿੱਤੀਆਂ ਮਿਸਾਲਾਂ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ। ਆਖ਼ਰ ਕੋਈ ਤਾਂ ਮੈਨੂੰ ਸਮਝਦਾ ਹੈ!”—ਇਕ ਨੌਜਵਾਨ ਕੁੜੀ ਆਸਟ੍ਰੇਲੀਆ ਤੋਂ।

“ਲੇਖ ਵਿਚ ਦਿੱਤੀਆਂ ਮਿਸਾਲਾਂ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ। ਕੋਈ ਤਾਂ ਮੈਨੂੰ ਸਮਝਦਾ!”

“jw.org ਵੈੱਬਸਾਈਟ ਨੇ ਮੇਰੇ ਲਈ ਬਹੁਤ ਹੀ ਸੌਖਾ ਕਰ ਦਿੱਤਾ ਹੈ ਕਿ ਮੈਂ ਨੌਜਵਾਨਾਂ ਦੇ ਚਿੰਤਾ ਦੇ ਵਿਸ਼ਿਆਂ ਨੂੰ ਆਸਾਨੀ ਨਾਲ ਪੜ੍ਹ ਸਕਦੀ ਹਾਂ। ਖ਼ਾਸ ਕਰਕੇ ਇਕ ਲੇਖ ਨੇ ਅਲੱਗ-ਅਲੱਗ ਤਰੀਕਿਆਂ ਨਾਲ ਕੀਤੀ ਜਾਣ ਵਾਲੀ ਅਸ਼ਲੀਲ ਛੇੜਖਾਨੀ ਪਛਾਣਨ ਵਿਚ ਮੇਰੀ ਮਦਦ ਕੀਤੀ, ਇਸ ਨੂੰ ਪੜ੍ਹ ਕੇ ਪਤਾ ਲੱਗਾ ਕਿ ਮੇਰੇ ਨਾਲ ਵੀ ਇਸ ਤਰ੍ਹਾਂ ਦੀ ਛੇੜਖਾਨੀ ਕੀਤੀ ਗਈ ਸੀ ਤੇ ਮੈਂ ਸਿੱਖਿਆ ਕਿ ਇਸ ਨਾਲ ਕਿਵੇਂ ਸਿੱਝਿਆ ਜਾ ਸਕਦਾ ਹੈ।”—ਟੀ.ਡਬਲਯੂ., ਵੈਸਟ ਇੰਡੀਜ਼।

ਮਾਪਿਆਂ ਦੀ ਮਦਦ

“ਮੇਰਾ ਅੱਲ੍ਹੜ ਉਮਰ ਦਾ ਮੁੰਡਾ ਹੱਦੋਂ-ਵਧ ਸ਼ਰਾਰਤੀ ਹੈ। ਮੈਂ ਅਕਸਰ ਉਸ ਦੇ ਵਿਵਹਾਰ ਤੋਂ ਪਰੇਸ਼ਾਨ ਰਹਿੰਦੀ ਸੀ ਜੋ ਪਤਾ ਨਹੀਂ ਕਿਹੜੇ ਵੇਲੇ ਬਦਲ ਜਾਂਦਾ ਸੀ। ਇਸ ਕਰਕੇ ਸਾਡੇ ਲਈ ਆਪਸ ਵਿਚ ਗੱਲ ਕਰਨੀ ਬਹੁਤ ਮੁਸ਼ਕਲ ਸੀ। ਇਕ ਦਿਨ ਮੈਂ jw.org ਵੈੱਬਸਾਈਟ ਖੋਲ੍ਹੀ ਅਤੇ ਉਸ ʼਤੇ ਜੋੜਿਆਂ ਤੇ ਮਾਪਿਆਂ ਦਾ ਸੈਕਸ਼ਨ ਖੋਲ੍ਹਿਆ। ਮੈਨੂੰ ਇਸ ਵਿਚ ਬਹੁਤ ਸਾਰੇ ਲੇਖ ਮਿਲੇ ਜੋ ਮੇਰੇ ਲਈ ਸਨ ਤੇ ਮੈਂ ਸਿੱਖਿਆ ਕਿ ਆਪਣੇ ਮੁੰਡੇ ਨਾਲ ਕਿਵੇਂ ਗੱਲ ਕਰਨੀ ਹੈ। ਉਸ ਨੂੰ ਵੀ ਇਸ ਵੈੱਬਸਾਈਟ ਤੋਂ ਫ਼ਾਇਦਾ ਹੋਇਆ ਹੈ। ਹੁਣ ਉਹ ਮੇਰੇ ਨਾਲ ਖੁੱਲ੍ਹ ਕੇ ਆਪਣੇ ਸੁੱਖ-ਦੁੱਖ ਸਾਂਝੇ ਕਰਦਾ ਹੈ।”—ਸੀ.ਬੀ., ਅਫ਼ਰੀਕਾ।

“jw.org ʼਤੇ ਸਹੀ ਸਮੇਂ ʼਤੇ ਅਕਸਰ ਅਜਿਹੇ ਲੇਖ ਆਉਂਦੇ ਹਨ ਜੋ ਸਾਡੀ ਮਦਦ ਕਰਦੇ ਹਨ ਤਾਂਕਿ ਬੱਚਿਆਂ ਨੂੰ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਅਸੀਂ ਉਨ੍ਹਾਂ ਦੀ ਮਦਦ ਕਰ ਸਕੀਏ”

“jw.org ਵੈੱਬਸਾਈਟ ਰਾਹੀਂ ਮਾਪੇ ਆਪਣੇ ਬੱਚਿਆਂ ਨੂੰ ਖੇਡ-ਖੇਡ ਵਿਚ ਸਿਖਾ ਸਕਦੇ ਹਨ। ਮਿਸਾਲ ਲਈ, ਦੋਸਤ ਚੁਣਨ ਬਾਰੇ ਇਕ ਵੀਡੀਓ ਨੇ ਸਾਡੇ ਬੱਚਿਆਂ ਦੀ ਮਦਦ ਕੀਤੀ ਕਿ ਉਹ ਦੋਸਤੀ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਨ ਤੇ ਚੰਗੇ ਦੋਸਤ ਕਿਵੇਂ ਚੁਣ ਸਕਦੇ ਹਨ ਜੋ ਉਨ੍ਹਾਂ ʼਤੇ ਚੰਗਾ ਪ੍ਰਭਾਵ ਪਾਉਣਗੇ। jw.org ʼਤੇ ਸਹੀ ਸਮੇਂ ਉੱਤੇ ਅਕਸਰ ਅਜਿਹੇ ਲੇਖ ਆਉਂਦੇ ਹਨ ਜੋ ਸਾਡੀ ਮਦਦ ਕਰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕੀਏ। ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਸਲਾਹ ਮਿਲਦੀ ਹੈ।”—ਈ.ਐੱਲ., ਯੂਰਪ।

ਵਿਆਹੇ ਜੋੜਿਆਂ ਦੀ ਮਦਦ

“ਸਾਡੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਹਨ। ਹੋਰ ਜੋੜਿਆਂ ਵਾਂਗ ਅਸੀਂ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ, ਜਿਵੇਂ ਗੱਲ ਕਰਨ ਦਾ ਅਲੱਗ-ਅਲੱਗ ਢੰਗ, ਪਿਛੋਕੜ ਅਤੇ ਕਿਸੇ ਵਿਸ਼ੇ ʼਤੇ ਅਲੱਗ-ਅਲੱਗ ਵਿਚਾਰ ਹੋਣੇ। jw.org ʼਤੇ ਆਏ ਲੇਖ ‘ਧਿਆਨ ਨਾਲ ਗੱਲ ਸੁਣਨੀ ਸਿੱਖੋ’ ਨਾਂ ਦੇ ਲੇਖ ਨੇ ਮੇਰਾ ਧਿਆਨ ਖਿੱਚਿਆ। ਇਸ ਵਿਚ ਸਲਾਹ ਦਿੱਤੀ ਗਈ ਸੀ ਕਿ ਅਸੀਂ ਸੁਣਨ ਦੀ ਕਲਾ ਵਿਚ ਸੁਧਾਰ ਕਿਵੇਂ ਕਰ ਸਕਦੇ ਹਾਂ। ਲੇਖ ਪੜ੍ਹਨ ਤੋਂ ਬਾਅਦ ਮੈਂ ਇਸ ਲੇਖ ਬਾਰੇ ਆਪਣੀ ਪਤਨੀ ਨਾਲ ਵੀ ਗੱਲ ਕੀਤੀ। ਅਸੀਂ ਫ਼ਾਇਦੇਮੰਦ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ।”—ਬੀ.ਬੀ., ਵੈਸਟ ਇੰਡੀਜ਼।

“ਇਸ ਵੈੱਬਸਾਈਟ ਕਰਕੇ ਮੇਰਾ ਵਿਆਹ ਨਹੀਂ ਟੁੱਟਿਆ”

“ਮੈਂ ਯਹੋਵਾਹ ਦੇ ਗਵਾਹਾਂ ਨਾਲ ਪਿਛਲੇ ਇਕ ਸਾਲ ਤੋਂ ਸੰਗਤੀ ਕਰ ਰਿਹਾ ਹਾਂ ਤੇ ਮੈਂ jw.org ਲਈ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਕਰਨੀ ਚਾਹੁੰਦਾ ਹਾਂ। ਮੈਂ ਇਸ ਸਾਈਟ ਤੋਂ ਬਹੁਤ ਗੱਲਾਂ ਸਿੱਖੀਆਂ ਹਨ ਜਿਵੇਂ ਕਿ ਮੈਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦਾ ਹਾਂ ਤੇ ਮੈਂ ਚੰਗਾ ਪਤੀ ਤੇ ਪਿਤਾ ਕਿਵੇਂ ਬਣ ਸਕਦਾ ਹਾਂ। ਮੈਂ ਬਿਨਾਂ ਝਿਜਕੇ ਕਹਿ ਸਕਦਾ ਹਾਂ ਕਿ ਇਸ ਵੈੱਬਸਾਈਟ ਕਰਕੇ ਮੇਰਾ ਵਿਆਹ ਟੁੱਟਣ ਤੋਂ ਬਚ ਗਿਆ।”—ਐੱਲ.ਜੀ., ਵੈਸਟ ਇੰਡੀਜ਼।

ਬੋਲ਼ਿਆਂ ਦੀ ਮਦਦ

“jw.org ਸਾਈਟ ਨੇ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ। ਅਮੈਰੀਕਨ ਸੈਨਤ ਭਾਸ਼ਾ ਕਰਕੇ ਮੈਂ ਆਪਣੀ ਸੈਨਤ ਭਾਸ਼ਾ ਵਿਚ ਸੁਧਾਰ ਕੀਤਾ ਹੈ। ਮੈਂ ਸੋਚਦਾ ਹੁੰਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੀ ਵੀ ਵਧੀਆ ਟੀਚੇ ਨਹੀਂ ਰੱਖ ਸਕਦਾ ਸੀ, ਪਰ ਜਦੋਂ ਮੈਂ ਮੇਰੀ ਭਾਸ਼ਾ ਵਿਚ ਪਰਮੇਸ਼ੁਰ ਦਾ ਬਚਨ ਦੇਖਣਾ ਨਾਂ ਦਾ ਵੀਡੀਓ ਦੇਖਿਆ, ਤਾਂ ਇਸ ਨੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਗਿਆ ਤੇ ਮੈਂ ਆਪਣਾ ਇਰਾਦਾ ਪੱਕਾ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਵਿਚ ਚੰਗੀਆਂ ਗੱਲਾਂ ʼਤੇ ਧਿਆਨ ਲਾਵਾਂਗਾ।”—ਜੀ.ਐੱਨ., ਅਫ਼ਰੀਕਾ।

“jw.org ਸਾਈਟ ਨੇ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ”

“ਵੈੱਬਸਾਈਟ ਸੱਚੀ-ਮੁੱਚੀ ਬਹੁਤ ਹੀ ਕੀਮਤੀ ਖ਼ਜ਼ਾਨਾ ਹੈ। ਮੈਂ ਵਲੰਟੀਅਰ ਹਾਂ ਤੇ ਬੋਲ਼ੇ ਲੋਕਾਂ ਦੀ ਮਦਦ ਕਰਦਾ ਹਾਂ, ਖ਼ਾਸ ਕਰਕੇ ਨੌਜਵਾਨ ਬੋਲ਼ੇ ਲੋਕਾਂ ਦੀ। ਸੈਨਤ ਭਾਸ਼ਾ ਵਿਚ ਬਹੁਤ ਸਾਰੀ ਜਾਣਕਾਰੀ ਨੇ ਮੇਰੀ ਆਪਣੀ ਸੈਨਤ ਭਾਸ਼ਾ ਨੂੰ ਸੁਧਾਰਨ ਵਿਚ ਮਦਦ ਕੀਤੀ ਹੈ। ਵੈੱਬਸਾਈਟ ਨਾਲ ਮੈਂ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਿਆ ਜੋ ਆਪਣੀ ਪਰਿਵਾਰਕ ਜ਼ਿੰਦਗੀ ਤੇ ਆਪਣੀ ਦੋਸਤੀ ਦੇ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੇ ਹਨ।”—ਕੇ.ਜੇ., ਵੈਸਟ ਇੰਡੀਜ਼।

ਅੰਨ੍ਹਿਆਂ ਦੀ ਮਦਦ

“ਮੈਂ ਇਕ ਅੰਨ੍ਹਾ ਆਦਮੀ ਹਾਂ ਅਤੇ jw.org ਨੇ ਮੇਰੀ ਬਹੁਤ ਮਦਦ ਕੀਤੀ। ਇਸ ਵੈੱਬਸਾਈਟ ਤੋਂ ਮੈਨੂੰ ਹੁਣ ਉਹ ਜਾਣਕਾਰੀ ਮਿਲ ਜਾਂਦੀ ਹੈ ਜਿਸ ਨੂੰ ਚਿੱਠੀਆਂ ਰਾਹੀਂ ਮਿਲਣ ਵਿਚ ਕਈ ਮਹੀਨੇ ਲੱਗ ਸਕਦੇ ਹਨ। ਇਸ ਵੈੱਬਸਾਈਟ ਨੇ ਮੇਰੀ ਪਰਿਵਾਰਕ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਂਦੀਆਂ ਹਨ ਅਤੇ ਸਮਾਜ ਵਿਚ ਵੀ ਮੈਨੂੰ ਵਧੀਆ ਕੰਮ ਕਰਨ ਦੇ ਯੋਗ ਬਣਾਇਆ ਹੈ। ਹੁਣ ਮੈਨੂੰ ਵੈੱਬਸਾਈਟ ਤੋਂ ਉਹ ਜਾਣਕਾਰੀ ਉਸ ਸਮੇਂ ਮਿਲਦੀ ਹੈ ਜਦੋਂ ਮੇਰੇ ਉਨ੍ਹਾਂ ਦੋਸਤਾਂ ਨੂੰ ਮਿਲਦੀ ਹੈ ਜੋ ਦੇਖ ਸਕਦੇ ਹਨ।”—ਸੀ.ਏ., ਦੱਖਣੀ ਅਮਰੀਕਾ।

“ਇਸ ਵੈੱਬਸਾਈਟ ਨੇ ਮੇਰੀ ਪਰਿਵਾਰਕ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਂਦੀਆਂ ਹਨ ਅਤੇ ਸਮਾਜ ਵਿਚ ਵੀ ਮੈਨੂੰ ਵਧੀਆ ਕੰਮ ਕਰਨ ਦੇ ਯੋਗ ਬਣਾਇਆ ਹੈ”

“ਜਿਹੜੇ ਲੋਕ ਬ੍ਰੇਲ ਭਾਸ਼ਾ ਨਹੀਂ ਪੜ੍ਹਦੇ ਜਾਂ ਜਿਨ੍ਹਾਂ ਕੋਲ ਬ੍ਰੇਲ ਭਾਸ਼ਾ ਦੀਆਂ ਕਿਤਾਬਾਂ ਖ਼ਰੀਦਣ ਲਈ ਪੈਸੇ ਨਹੀਂ ਹਨ, ਉਨ੍ਹਾਂ ਲਈ jw.org ਸੱਚ-ਮੁੱਚ ਇਕ ਖ਼ਜ਼ਾਨਾ ਹੈ। ਬਹੁਤ ਸਾਰੀਆਂ ਆਡੀਓ ਰਿਕਾਰਡਿੰਗ ਦੇ ਰਾਹੀਂ ਇਕ ਅੰਨ੍ਹਾ ਇਨਸਾਨ ਅਲੱਗ-ਅਲੱਗ ਵਿਸ਼ਿਆਂ ਉੱਤੇ ਤਾਜ਼ੀ ਜਾਣਕਾਰੀ ਲੈ ਸਕਦਾ ਹੈ। ਇਹ ਵੈੱਬਸਾਈਟ ਬਿਨਾਂ ਕਿਸੇ ਭੇਦ-ਭਾਵ ਜਾਂ ਪੱਖਪਾਤ ਤੋਂ ਸਾਰੇ ਲੋਕਾਂ ਲਈ ਬਣਾਈ ਗਈ ਹੈ। ਇਹ ਮੇਰੇ ਵਰਗੇ ਅੰਨ੍ਹੇ ਲੋਕਾਂ ਦੀ ਮਦਦ ਕਰਦੀ ਹੈ ਤਾਂਕਿ ਅਸੀਂ ਸਮਾਜ ਵਿਚ ਮਾਣ ਤੇ ਇਸ ਨਾਲ ਜੁੜੇ ਹੋਏ ਮਹਿਸੂਸ ਕਰੀਏ।”—ਆਰ.ਡੀ., ਅਫ਼ਰੀਕਾ।

ਰੱਬ ਬਾਰੇ ਜਾਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਮਦਦ

“ਤੁਹਾਡੀ ਵੈੱਬਸਾਈਟ ਤੇ ਹੋਰ ਧਰਮਾਂ ਦੀਆਂ ਵੈੱਬਸਾਈਟਾਂ ਵਿਚ ਬਹੁਤ ਫ਼ਰਕ ਹੈ। ਤੁਹਾਡੀ ਵੈੱਬਸਾਈਟ ਵਿਚ ਧਰਮ ਨਾਲ ਜੁੜੇ ਵਾਕਾਂ ਜਾਂ ਸ਼ਬਦਾਂ ਦੀ ਬਹੁਤ ਜ਼ਿਆਦਾ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਨੂੰ ਸਿਰਫ਼ ਪਾਦਰੀ ਹੀ ਸਮਝ ਸਕਦੇ ਹਨ। ਨਾਲੇ ਇਸ ਵਿਚ ਨਾ ਹੀ ਇੰਨੀ ਜ਼ਿਆਦਾ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਸਮਝ ਨਹੀਂ ਆਉਂਦੀ। ਤੁਹਾਡੀ ਵੈੱਬਸਾਈਟ ਉੱਤੇ ਜਾਣਕਾਰੀ ਬਹੁਤ ਹੀ ਸਾਫ਼ ਤੇ ਸਪੱਸ਼ਟ ਹੈ। ਇਸ ਸ਼ਬਦ-ਬ-ਸ਼ਬਦ ਜਾਣਕਾਰੀ ਜਾਂ ਫ਼ਿਲਾਸਫ਼ੀ ਨਹੀਂ ਦਿੱਤੀ ਜਾਂਦੀ। ਇਸ ਵਿਚ ਇੱਦਾਂ ਦੀ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਲੱਗਦਾ ਹੈ ਕਿ ਰੱਬ ʼਤੇ ਵਿਸ਼ਵਾਸ ਕਰਨਾ ਔਖਾ ਹੈ। ਇਸ ਦੀ ਬਜਾਇ, ਇਸ ਵਿਚ ਦੱਸਿਆ ਜਾਂਦਾ ਹੈ ਕਿ ਇਕ ਆਮ ਇਨਸਾਨ ਵੀ ਰੱਬ ʼਤੇ ਵਿਸ਼ਵਾਸ ਕਰ ਸਕਦਾ ਹੈ।”—ਏ.ਜੀ., ਏਸ਼ੀਆ।

“ਤੁਹਾਡੀ ਵੈੱਬਸਾਈਟ ਉੱਤੇ ਜਾਣਕਾਰੀ ਬਹੁਤ ਹੀ ਸਾਫ਼ ਤੇ ਸਪੱਸ਼ਟ ਹੈ . . . ਇਸ ਵਿਚ ਦੱਸਿਆ ਜਾਂਦਾ ਹੈ ਕਿ ਇਕ ਆਮ ਇਨਸਾਨ ਵੀ ਰੱਬ ʼਤੇ ਵਿਸ਼ਵਾਸ ਕਰ ਸਕਦਾ ਹੈ”

“jw.org ਤੋਂ ਬਿਨਾਂ ਮੇਰੀ ਜ਼ਿੰਦਗੀ ਬਹੁਤ ਅਧੂਰੀ ਸੀ। ਜਿਹੜੀ ਦੁਨੀਆਂ ਰੱਬ ਤੋਂ ਦੂਰ ਹੋ ਚੁੱਕੀ ਹੈ, ਉਸ ਵਿਚ ਇਹ ਵੈੱਬਸਾਈਟ ਬਹੁਤ ਮਦਦਗਾਰ ਹੈ। ਉਦੋਂ ਹੀ ਮੈਂ ਲੇਖ ਪੜ੍ਹੇ ਤੇ ਸੁਣੇ ਜਿਸ ਵਿਚ ਪਰਮੇਸ਼ੁਰ ਦਾ ਨਜ਼ਰੀਆ ਸਮਝਾਇਆ ਗਿਆ ਸੀ ਅਤੇ ਜ਼ਿੰਦਗੀ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣੇ।”—ਜੇ.ਸੀ., ਵੈਸਟ ਇੰਡੀਜ਼।

“ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਦੱਖਣੀ ਅਮਰੀਕਾ ਦੇ ਜੰਗਲ ਵਿਚ ਵੀ ਮੈਨੂੰ ਰੱਬ ਬਾਰੇ ਗਿਆਨ ਮਿਲਦਾ ਹੈ। ਇਸ ਵੈੱਬਸਾਈਟ ਦੀ ਮਦਦ ਤੋਂ ਬਿਨਾਂ ਇੱਦਾਂ ਨਹੀਂ ਹੋ ਸਕਦਾ ਸੀ।”—ਐੱਮ.ਐੱਫ਼., ਦੱਖਣੀ ਅਮਰੀਕਾ।