ਯਹੋਵਾਹ ਦੇ ਗਵਾਹ ਮਾਪੇ ਤੇ ਬੱਚਿਆ ਨੂੰ ਅਸ਼ਲੀਲ ਛੇੜਖਾਨੀ ਕਰਨ ਵਾਲਿਆਂ ਤੋਂ ਬਚਣਾ ਸਿਖਾਉਂਦੇ ਹਨ
ਬਾਈਬਲ ਮਾਪਿਆਂ ਨੂੰ ਦੱਸਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਨ, ਸਿਖਾਉਣ, ਖ਼ਤਰਿਆਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਤੋਹਫ਼ਾ ਸਮਝਣ। (ਜ਼ਬੂਰਾਂ ਦੀ ਪੋਥੀ 127:3; ਕਹਾਉਤਾਂ 1:8; ਅਫ਼ਸੀਆਂ 6:1-4) ਬਹੁਤ ਸਾਰੇ ਖ਼ਤਰਿਆਂ ਵਿੱਚੋਂ ਇਕ ਖ਼ਤਰਾ ਹੈ ਅਸ਼ਲੀਲ ਛੇੜਖਾਨੀ ਜਿਸ ਤੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ।
ਬਹੁਤ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਨੇ ਪਰਿਵਾਰਕ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਪ੍ਰਕਾਸ਼ਨ ਛਾਪੇ ਤੇ ਵੰਡੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਅਜਿਹੀ ਜਾਣਕਾਰੀ ਛਾਪੀ ਹੈ ਜਿਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਨੂੰ ਅਸ਼ਲੀਲ ਛੇੜਖਾਨੀ ਅਤੇ ਉਨ੍ਹਾਂ ਲੋਕਾਂ ਤੋਂ ਬਚਾ ਸਕਦੇ ਹਨ ਜੋ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਸਕਦੇ ਹਨ। ਥੱਲੇ ਦਿੱਤੀ ਗਈ ਪ੍ਰਕਾਸ਼ਨਾਂ ਦੀ ਲਿਸਟ ਸਿਰਫ਼ ਇਕ ਉਦਾਹਰਣ ਹੈ ਜਿਨ੍ਹਾਂ ਦੁਆਰਾ ਯਹੋਵਾਹ ਦੇ ਗਵਾਹਾਂ ਨੇ ਇਨ੍ਹਾਂ ਗੱਲਾਂ ਬਾਰੇ ਖ਼ਾਸ ਸੇਧ ਦਿੱਤੀ ਹੈ। ਧਿਆਨ ਦਿਓ ਕਿ ਕਿੰਨੇ ਪ੍ਰਕਾਸ਼ਨਾਂ ਅਤੇ ਕਿੰਨੀਆਂ ਭਾਸ਼ਾਵਾਂ ਵਿਚ ਇਹ ਲੇਖ ਛਾਪੇ ਗਏ ਸਨ। a
ਲੇਖ: ਨਜ਼ਦੀਕੀ ਰਿਸ਼ਤੇਦਾਰਾਂ ਦੀ ਹਵਸ ਦਾ ਸ਼ਿਕਾਰ
ਪ੍ਰਕਾਸ਼ਨ: 8 ਫਰਵਰੀ 1981, ਜਾਗਰੂਕ ਬਣੋ! (ਅੰਗ੍ਰੇਜ਼ੀ)
ਅੰਕ ਦੀ ਛਪਾਈ: 78,00,000
ਭਾਸ਼ਾਵਾਂ: 34
ਲੇਖ: ਨਜ਼ਦੀਕੀ ਰਿਸ਼ਤੇਦਾਰਾਂ ਦੀ ਹਵਸ ਦਾ ਸ਼ਿਕਾਰ ਲੋਕਾਂ ਦੀ ਮਦਦ ਕਰੋ
ਪ੍ਰਕਾਸ਼ਨ: 1 ਅਕਤੂਬਰ 1983, ਪਹਿਰਾਬੁਰਜ (ਅੰਗ੍ਰੇਜ਼ੀ)
ਅੰਕ ਦੀ ਛਪਾਈ: 1,00,50,000
ਭਾਸ਼ਾਵਾਂ: 102
ਲੇਖ: ਬੱਚਿਆਂ ਨਾਲ ਬਦਫ਼ੈਲੀ—ਹਰ ਮਾਂ ਲਈ ਸਦਮਾ; ਬੱਚਿਆਂ ਨਾਲ ਬਦਫ਼ੈਲੀ—‘ਇੱਦਾਂ ਦਾ ਕਾਰਾ ਕੌਣ ਕਰੇਗਾ?’; ਬੱਚਿਆਂ ਨਾਲ ਬਦਫ਼ੈਲੀ—ਤੁਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹੋ
ਪ੍ਰਕਾਸ਼ਨ: 22 ਜਨਵਰੀ 1985, ਜਾਗਰੂਕ ਬਣੋ! (ਅੰਗ੍ਰੇਜ਼ੀ)
ਅੰਕ ਦੀ ਛਪਾਈ: 98,00,000
ਭਾਸ਼ਾਵਾਂ: 54
ਲੇਖ: ਬਚਪਨ ਵਿਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ; ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬੱਚਿਆਂ ਦੇ ਗੁੱਝੇ ਜ਼ਖ਼ਮ
ਪ੍ਰਕਾਸ਼ਨ: 8 ਅਕਤੂਬਰ 1991, ਜਾਗਰੂਕ ਬਣੋ! (ਅੰਗ੍ਰੇਜ਼ੀ)
ਅੰਕ ਦੀ ਛਪਾਈ: 1,29,80,000
ਭਾਸ਼ਾਵਾਂ: 64
ਲੇਖ: ਤੁਹਾਡਾ ਬੱਚਾ ਖ਼ਤਰੇ ਵਿਚ!; ਆਪਣੇ ਬੱਚਿਆਂ ਨੂੰ ਕਿਵੇਂ ਬਚਾਈਏ?; ਘਰ ਵਿਚ ਬਚਾਅ
ਪ੍ਰਕਾਸ਼ਨ: 8 ਅਕਤੂਬਰ 1993, ਜਾਗਰੂਕ ਬਣੋ! (ਅੰਗ੍ਰੇਜ਼ੀ)
ਅੰਕ ਦੀ ਛਪਾਈ: 1,32,40,000
ਭਾਸ਼ਾਵਾਂ: 67
-
ਪ੍ਰਕਾਸ਼ਨ: 2002 ਵਿਚ ਬਣਾਏ ਵੀਡੀਓ 4 ਵਿਚ ਪਬਲਿਕ ਸਰਵਿਸ ਘੋਸ਼ਣਾ
ਭਾਸ਼ਾਵਾਂ: 2
ਲੇਖ: ਯਿਸੂ ਨੂੰ ਕਿਵੇਂ ਬਚਾਇਆ ਗਿਆ?
ਪ੍ਰਕਾਸ਼ਨ: 2003 ਵਿਚ ਛਪੀ ਕਿਤਾਬ ਮਹਾਨ ਸਿੱਖਿਅਕ ਤੋਂ ਸਿੱਖੋ (ਹਿੰਦੀ) ਦਾ 32ਵਾਂ ਅਧਿਆਇ
ਅੰਕ ਦੀ ਛਪਾਈ: 3,97,46,022
ਭਾਸ਼ਾਵਾਂ: 141
ਲੇਖ: ਇਕ ਖ਼ਤਰਾ ਹਰ ਮਾਪੇ ਲਈ ਚਿੰਤਾ ਦਾ ਵਿਸ਼ਾ; ਆਪਣੇ ਬੱਚਿਆਂ ਨੂੰ ਕਿਵੇਂ ਬਚਾਈਏ; ਘਰ ਨੂੰ ਸੁਰੱਖਿਅਤ ਜਗ੍ਹਾ ਬਣਾਓ
ਪ੍ਰਕਾਸ਼ਨ: ਅਕਤੂਬਰ 2007, ਜਾਗਰੂਕ ਬਣੋ! (ਅੰਗ੍ਰੇਜ਼ੀ)
ਅੰਕ ਦੀ ਛਪਾਈ: 3,42,67,000
ਭਾਸ਼ਾਵਾਂ: 81
ਲੇਖ: “ਮੈਂ ਅਸ਼ਲੀਲ ਛੇੜਖਾਨੀ ਤੋਂ ਕਿਵੇਂ ਬਚ ਸਕਦੀ ਹਾਂ?”; ਮਾਪੇ ਪੁੱਛਦੇ ਹਨ—ਕੀ ਮੈਨੂੰ ਆਪਣੇ ਬੱਚੇ ਨਾਲ ਸੈਕਸ ਬਾਰੇ ਗੱਲ ਕਰਨੀ ਚਾਹੀਦੀ?
ਪ੍ਰਕਾਸ਼ਨ: 2011 ਵਿਚ ਛਪੀ ਕਿਤਾਬ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਦਾ 32ਵਾਂ ਅਧਿਆਇ
ਅੰਕ ਦੀ ਛਪਾਈ: 1,83,81,635
ਭਾਸ਼ਾਵਾਂ: 65
ਲੇਖ: ਮਾਪੇ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਕਿਵੇਂ ਸਿੱਖਿਆ ਦੇ ਸਕਦੇ ਹਨ?
ਪ੍ਰਕਾਸ਼ਨ: 5 ਸਤੰਬਰ 2013 ਨੂੰ jw.org ʼਤੇ ਇਹ ਲੇਖ ਪਾਇਆ ਗਿਆ
ਭਾਸ਼ਾਵਾਂ: 64
ਯਹੋਵਾਹ ਦੇ ਗਵਾਹ ਮਾਪਿਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦਿੰਦੇ ਰਹਿਣਗੇ ਤਾਂਕਿ ਉਹ ਅਸ਼ਲੀਲ ਛੇੜਖਾਨੀ ਕਰਨ ਵਾਲੇ ਲੋਕਾਂ ਵੱਲੋਂ ਪਹੁੰਚਾਏ ਜਾਂਦੇ ਦੁੱਖਾਂ ਤੋਂ ਬਚ ਸਕਣ।
a Issue dates are for the English editions.