ਬੈਥਲ ਟੂਰ ਬਾਰੇ ਜਾਣਕਾਰੀ
ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।
Tours Resumed: In many countries, we resumed tours of our branch offices on June 1, 2023. For details, contact the branch you would like to tour. Please do not visit if you test positive for COVID-19, display cold or flu-like symptoms, or have recently been exposed to someone who tested positive for COVID-19.
ਅਮਰੀਕਾ
ਟੂਰ ਬੁੱਕ ਕਰੋ
ਕੀ ਤੁਹਾਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨੀ ਚਾਹੀਦੀ ਹੈ? ਹਾਂਜੀ। ਅਸੀਂ ਸਾਰੇ ਜਣਿਆਂ ਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨ ਵਾਸਤੇ ਇਸ ਲਈ ਕਹਿੰਦੇ ਹਾਂ ਤਾਂਕਿ ਭੀੜ-ਭੜੱਕਾ ਨਾ ਪਵੇ ਅਤੇ ਸਾਰੇ ਜਣੇ ਟੂਰ ਦਾ ਮਜ਼ਾ ਲੈ ਸਕਣ, ਚਾਹੇ ਗਰੁੱਪ ਛੋਟਾ ਹੋਵੇ ਜਾਂ ਵੱਡਾ।
ਜੇ ਤੁਸੀਂ ਬੁਕਿੰਗ ਨਹੀਂ ਕੀਤੀ, ਤਾਂ ਕੀ ਤੁਸੀਂ ਫਿਰ ਵੀ ਟੂਰ ਕਰ ਸਕਦੇ ਹੋ? ਜੇ ਤੁਸੀਂ ਟੂਰ ਦੀ ਬੁਕਿੰਗ ਨਹੀਂ ਕੀਤੀ, ਤਾਂ ਅਸੀਂ ਤੁਹਾਨੂੰ ਟੂਰ ਨਹੀਂ ਕਰਾ ਸਕਾਂਗੇ ਕਿਉਂਕਿ ਹਰ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਨਿਰਧਾਰਿਤ ਹੁੰਦੀ ਹੈ।
ਤੁਹਾਨੂੰ ਟੂਰ ਕਰਨ ਲਈ ਕਦੋਂ ਪਹੁੰਚਣਾ ਚਾਹੀਦਾ ਹੈ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਟੂਰ ਦੇ ਸਮੇਂ ਤੋਂ ਸਿਰਫ਼ ਇਕ ਘੰਟਾ ਪਹਿਲਾਂ ਆਓ ਤਾਂਕਿ ਭੀੜ-ਭੜੱਕਾ ਨਾ ਪਵੇ।
ਤੁਸੀਂ ਟੂਰ ਕਰਨ ਲਈ ਬੁਕਿੰਗ ਕਿਵੇਂ ਕਰ ਸਕਦੇ ਹੋ? ਜੇ ਤੁਹਾਡੇ ਗਰੁੱਪ ਵਿਚ 20 ਤੋਂ ਘੱਟ ਜਣੇ ਹਨ, ਤਾਂ “ਬੁਕਿੰਗ ਕਰੋ—20 ਤੋਂ ਘੱਟ ਲੋਕ” ਬਟਨ ʼਤੇ ਕਲਿੱਕ ਕਰੋ। ਨਹੀਂ ਤਾਂ, “ਬੁਕਿੰਗ ਕਰੋ—20 ਜਾਂ 20 ਤੋਂ ਜ਼ਿਆਦਾ ਲੋਕ” ਬਟਨ ʼਤੇ ਕਲਿੱਕ ਕਰੋ।
ਕੀ ਤੁਸੀਂ ਬੁਕਿੰਗ ਵਿਚ ਤਬਦੀਲੀ ਜਾਂ ਇਸ ਨੂੰ ਕੈਂਸਲ ਕਰ ਸਕਦੇ ਹੋ? ਹਾਂਜੀ। “ਬੁਕਿੰਗ ਦੇਖੋ ਜਾਂ ਬਦਲਾਅ ਕਰੋ” ਬਟਨ ʼਤੇ ਕਲਿੱਕ ਕਰੋ।
ਜੇ ਉਸ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਦਿਨ ਤੁਸੀਂ ਆਉਣਾ ਚਾਹੁੰਦੇ ਹੋ? ਸਾਈਟ ਚੈੱਕ ਕਰਦੇ ਰਹੋ। ਬੁਕਿੰਗ ਵਿਚ ਤਬਦੀਲੀ ਜਾਂ ਕੈਂਸਲ ਹੋਣ ਕਰਕੇ ਟੂਰ ਉਪਲਬਧ ਹੋ ਸਕਦਾ ਹੈ।
ਬੁਕਿੰਗ ਕਰੋ—20 ਤੋਂ ਘੱਟ ਲੋਕ
ਬੁਕਿੰਗ ਕਰੋ—20 ਜਾਂ 20 ਤੋਂ ਜ਼ਿਆਦਾ ਲੋਕ
ਬੁਕਿੰਗ ਦੇਖੋ ਜਾਂ ਬਦਲਾਅ ਕਰੋ
ਟੂਰ
Warwick
1 Kings Dr.
TUXEDO PARK, NY 10987
UNITED STATES
+1 845-524-3000
ਖ਼ਾਸ ਗੱਲਾਂ
ਇਨ੍ਹਾਂ ਥਾਵਾਂ ਦਾ ਤੁਸੀਂ ਖ਼ੁਦ ਟੂਰ ਕਰ ਸਕਦੇ ਹੋ
1. ਬਾਈਬਲ ਅਤੇ ਪਰਮੇਸ਼ੁਰ ਦਾ ਨਾਂ। ਇੱਥੇ ਅਜਿਹੀਆਂ ਬਾਈਬਲਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਦੀਆਂ ਘੱਟ ਹੀ ਕਾਪੀਆਂ ਬਚੀਆਂ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਿਵੇਂ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਗੈਲਰੀ ਵਿਚ ਅਲੱਗ-ਅਲੱਗ ਬਾਈਬਲਾਂ ਅਤੇ ਬਾਈਬਲ ਨਾਲ ਜੁੜੀਆਂ ਕਈ ਪੁਰਾਣੀਆਂ ਚੀਜ਼ਾਂ ਦਿਖਾਈਆਂ ਗਈਆਂ ਹਨ।
ਮੁੱਖ ਦਫ਼ਤਰ—ਵਿਸ਼ਵਾਸ ਦੇ ਜੀਉਂਦੇ-ਜਾਗਦੇ ਸਬੂਤ। ਇੱਥੇ ਆਡੀਓ-ਵੀਡੀਓ ਰਾਹੀਂ ਸਮਝਾਇਆ ਜਾਂਦਾ ਹੈ ਕਿ ਪ੍ਰਬੰਧਕ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਕੀ ਕੰਮ ਕਰਦੀਆਂ ਹਨ। ਨਾਲੇ ਦੱਸਿਆ ਜਾਂਦਾ ਹੈ ਕਿ ਕਿਵੇਂ ਇਹ ਕਮੇਟੀਆਂ ਸਭਾਵਾਂ ਵਿਚ ਇਕੱਠੇ ਹੋਣ, ਚੇਲੇ ਬਣਾਉਣ, ਪਰਮੇਸ਼ੁਰ ਦਾ ਗਿਆਨ ਲੈਣ ਅਤੇ ਇਕ-ਦੂਜੇ ਨੂੰ ਪਿਆਰ ਕਰਨ ਬਾਰੇ ਬਾਈਬਲ ਵਿਚ ਦਿੱਤੀਆਂ ਹਿਦਾਇਤਾਂ ਨੂੰ ਮੰਨਣ ਵਿਚ ਯਹੋਵਾਹ ਦੇ ਗਵਾਹਾਂ ਦੀ ਮਦਦ ਕਰਦੀਆਂ ਹਨ।
ਟੂਰ ਗਾਈਡ ਦੁਆਰਾ ਕਰਾਏ ਜਾਣ ਵਾਲੇ ਟੂਰ
ਇਸ ਟੂਰ ਵਿਚ ਆਫ਼ਿਸ/ਸਰਵਿਸ ਬਿਲਡਿੰਗ ਦੇ ਕੁਝ ਹਿੱਸਿਆਂ ਅਤੇ ਵਾਰਵਿਕ ਦੇ ਬਗ਼ੀਚਿਆਂ ਦਾ ਟੂਰ ਕਰਾਇਆ ਜਾਂਦਾ ਹੈ।
Patterson
100 Watchtower Dr. (2891 Route 22)
PATTERSON, NY 12563
UNITED STATES
+1 845-306-1000
ਖ਼ਾਸ ਗੱਲਾਂ
ਇੱਥੇ ਸਾਡੇ ਪ੍ਰਕਾਸ਼ਨਾਂ ਲਈ ਤਸਵੀਰਾਂ ਅਤੇ ਆਡੀਓ-ਵੀਡੀਓ ਰਿਕਾਰਡਿੰਗ ਤਿਆਰ ਕੀਤੀਆਂ ਜਾਂਦੀਆਂ ਹਨ। ਟੂਰ ਦੌਰਾਨ ਇੱਥੇ ਰੱਖੇ ਜਾਣ ਵਾਲੇ ਬਾਈਬਲ ਸਕੂਲਾਂ ਬਾਰੇ ਵੀ ਦੱਸਿਆ ਜਾਂਦਾ ਹੈ।
Wallkill
900 Red Mills Rd.
WALLKILL, NY 12589
UNITED STATES
+1 845-744-6000
ਕਿਵੇਂ ਪਹੁੰਚੀਏ
ਖ਼ਾਸ ਗੱਲਾਂ
ਇੱਥੇ ਹਰ ਸਾਲ ਦੋ ਕਰੋੜ 50 ਲੱਖ ਤੋਂ ਜ਼ਿਆਦਾ ਬਾਈਬਲ ਪ੍ਰਕਾਸ਼ਨ ਛਾਪੇ ਜਾਂਦੇ ਹਨ। ਦੁਨੀਆਂ ਭਰ ਦੇ ਬ੍ਰਾਂਚ ਆਫ਼ਿਸਾਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ ਅਤੇ ਕੈਰੀਬੀਅਨ ਵਿਚ ਯਹੋਵਾਹ ਦੇ ਗਵਾਹਾਂ ਦੀਆਂ 15,000 ਤੋਂ ਜ਼ਿਆਦਾ ਮੰਡਲੀਆਂ ਵਿਚ 360 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਭੇਜੇ ਜਾਂਦੇ ਹਨ।