Skip to content

ਬੈਥਲ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।

Tours Resumed: In many countries, we resumed tours of our branch offices on June 1, 2023. For details, contact the branch you would like to tour. Please do not visit if you test positive for COVID-19, display cold or flu-like symptoms, or have recently been exposed to someone who tested positive for COVID-19.

ਦੱਖਣੀ ਅਫ਼ਰੀਕਾ

ਟੂਰ ਬਾਰੇ ਜਾਣਕਾਰੀ

ਕੀ ਤੁਹਾਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨੀ ਚਾਹੀਦੀ ਹੈ? ਹਾਂਜੀ। ਅਸੀਂ ਸਾਰੇ ਜਣਿਆਂ ਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨ ਵਾਸਤੇ ਇਸ ਲਈ ਕਹਿੰਦੇ ਹਾਂ ਤਾਂਕਿ ਭੀੜ-ਭੜੱਕਾ ਨਾ ਪਵੇ ਅਤੇ ਸਾਰੇ ਜਣੇ ਟੂਰ ਦਾ ਮਜ਼ਾ ਲੈ ਸਕਣ, ਚਾਹੇ ਗਰੁੱਪ ਛੋਟਾ ਹੋਵੇ ਜਾਂ ਵੱਡਾ। ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਟੂਰ ਦੀ ਬੁਕਿੰਗ ਕਰੋ। ਜੇ ਤੁਸੀਂ ਸਰਕਾਰੀ ਛੁੱਟੀ ਵਾਲੇ ਦਿਨ ਆਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕਾਫ਼ੀ ਸਮਾਂ ਪਹਿਲਾਂ ਬੁਕਿੰਗ ਕਰਨ ਦੀ ਸਲਾਹ ਦਿੰਦੇ ਹਾਂ।

ਜੇ ਤੁਸੀਂ ਬੁਕਿੰਗ ਨਹੀਂ ਕੀਤੀ, ਤਾਂ ਕੀ ਤੁਸੀਂ ਫਿਰ ਵੀ ਟੂਰ ਕਰ ਸਕੋਗੇ? ਜੇ ਤੁਸੀਂ ਟੂਰ ਦੀ ਬੁਕਿੰਗ ਨਹੀਂ ਕੀਤੀ, ਤਾਂ ਅਸੀਂ ਤੁਹਾਨੂੰ ਟੂਰ ਨਹੀਂ ਕਰਾ ਸਕਾਂਗੇ ਕਿਉਂਕਿ ਹਰ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਨਿਰਧਾਰਿਤ ਹੁੰਦੀ ਹੈ।

ਤੁਹਾਨੂੰ ਟੂਰ ਕਰਨ ਲਈ ਕਦੋਂ ਪਹੁੰਚਣਾ ਚਾਹੀਦਾ ਹੈ? ਭੀੜ-ਭੜੱਕਾ ਨਾ ਪਵੇ, ਇਸ ਲਈ ਕਿਰਪਾ ਕਰਕੇ ਤੁਸੀਂ ਆਪਣੇ ਟੂਰ ਦੇ ਸਮੇਂ ਤੋਂ ਸਿਰਫ਼ ਇਕ ਘੰਟਾ ਪਹਿਲਾਂ ਆਓ।

ਤੁਸੀਂ ਟੂਰ ਕਰਨ ਲਈ ਬੁਕਿੰਗ ਕਿਵੇਂ ਕਰ ਸਕਦੇ ਹੋ? “ਬੁਕਿੰਗ ਕਰੋ” ਬਟਨ ʼਤੇ ਕਲਿੱਕ ਕਰੋ।

ਕੀ ਤੁਸੀਂ ਬੁਕਿੰਗ ਵਿਚ ਤਬਦੀਲੀ ਜਾਂ ਇਸ ਨੂੰ ਕੈਂਸਲ ਕਰ ਸਕਦੇ ਹੋ? ਹਾਂਜੀ। “ਬੁਕਿੰਗ ਦੇਖੋ ਜਾਂ ਬਦਲਾਅ ਕਰੋ” ਬਟਨ ʼਤੇ ਕਲਿੱਕ ਕਰੋ।

ਜੇ ਉਸ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਦਿਨ ਤੁਸੀਂ ਆਉਣਾ ਚਾਹੁੰਦੇ ਹੋ? ਸਾਈਟ ਚੈੱਕ ਕਰਦੇ ਰਹੋ। ਬੁਕਿੰਗ ਵਿਚ ਤਬਦੀਲੀ ਜਾਂ ਕੈਂਸਲ ਹੋਣ ਕਰਕੇ ਟੂਰ ਉਪਲਬਧ ਹੋ ਸਕਦਾ ਹੈ।

ਬੁਕਿੰਗ ਕਰੋ

ਟੂਰ ਬਰੋਸ਼ਰ ਡਾਊਨਲੋਡ ਕਰੋ

ਪ੍ਰਦਰਸ਼ਨੀਆਂ

ਹੋਮ ਵਿਜ਼ਿਟਰ ਸੈਂਟਰ: ਤੁਸੀਂ ਕਈ ਵੀਡੀਓ ਦੇਖ ਸਕਦੇ ਹੋ ਕਿ ਬੈਥਲ ਵਿਚ ਕੀ-ਕੀ ਕੰਮ ਹੁੰਦਾ ਹੈ ਅਤੇ ਕਿਵੇਂ ਭਗਤੀ ਦੇ ਕੰਮਾਂ ਵਿਚ ਬੈਥਲ ਮਦਦ ਕਰਦਾ ਹੈ।

ਪ੍ਰਿੰਟਰੀ 2 ਵਿਜ਼ਿਟਰ ਸੈਂਟਰ: ਕਈ ਵੀਡੀਓ ਰਾਹੀਂ ਦਿਖਾਇਆ ਜਾਂਦਾ ਹੈ ਕਿ ਸਥਾਨਕ ਭਾਸ਼ਾ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਕਰਨਾ ਅਤੇ ਛਾਪਣਾ ਕਿੰਨਾ ਅਹਿਮ ਹੈ। ਇੱਥੋਂ ਤੁਸੀਂ ਛਪਾਈ ਦਾ ਕੰਮ ਦੇਖ ਸਕਦੇ ਹੋ। ਇੱਥੇ ਦਿਖਾਇਆ ਜਾਂਦਾ ਹੈ ਕਿ ਕਿਵੇਂ ਕੁਝ ਸਥਾਨਕ ਭਾਸ਼ਾਵਾਂ ਦੀਆਂ ਪੁਰਾਣੀਆਂ ਬਾਈਬਲਾਂ ਵਿਚ ਯਹੋਵਾਹ ਦਾ ਨਾਂ ਵਰਤਿਆ ਗਿਆ ਸੀ।

ਪ੍ਰਿੰਟਰੀ 3 ਵਿਜ਼ਿਟਰ ਸੈਂਟਰ: ਤੁਸੀਂ ਸਾਰਾ ਸ਼ਿਪਿੰਗ ਫਲੋਰ ਦੇਖ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਦੂਰ-ਦੂਰ ਭੇਜੇ ਜਾਣ ਵਾਲੇ ਪ੍ਰਕਾਸ਼ਨਾਂ ਨੂੰ ਕਿਵੇਂ ਪੈਕ ਕੀਤਾ ਜਾਂਦਾ ਹੈ। ਕਈ ਵੀਡੀਓ ਰਾਹੀਂ ਦਿਖਾਇਆ ਜਾਂਦਾ ਹੈ ਕਿ ਕਿੰਗਡਮ ਹਾਲ ਦੀ ਉਸਾਰੀ ਤੇ ਸ਼ਿਪਿੰਗ ਕਿਵੇਂ ਕੀਤੀ ਜਾਂਦੀ ਹੈ ਅਤੇ ਆਡੀਓ-ਵੀਡੀਓ ਪ੍ਰਕਾਸ਼ਨ ਕਿਵੇਂ ਤਿਆਰ ਕੀਤੇ ਜਾਂਦੇ ਹਨ।

ਹੋਰ ਜਾਣਕਾਰੀ: ਬੈਥਲ ਦੀ ਬੱਸ ਵਿਚ ਤੁਹਾਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਜਾਵੇਗਾ। ਤੁਸੀਂ ਮਹਿਮਾਨਾਂ ਲਈ ਆਰਾਮ ਕਰਨ ਵਾਲੀ ਥਾਂ ʼਤੇ ਆਪਣਾ ਖਾਣਾ ਖਾ ਸਕਦੇ ਹੋ।

ਪਤਾ ਅਤੇ ਟੈਲੀਫ਼ੋਨ ਨੰਬਰ

1 Robert Broom Drive East

Rangeview

KRUGERSDORP

1739

SOUTH AFRICA

+27 11-761-1002

ਕਿਵੇਂ ਪਹੁੰਚੀਏ