ਕੀ ਯਹੋਵਾਹ ਦੇ ਗਵਾਹ ਮਸੀਹੀ ਹਨ?
ਹਾ, ਅਸੀਂ ਥੱਲੇ ਦੱਸੇ ਕਾਰਨਾਂ ਕਰਕੇ ਮਸੀਹੀ ਹਾਂ:
ਅਸੀਂ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣ ਅਤੇ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—1 ਪਤਰਸ 2:21.
ਅਸੀਂ ਮੰਨਦੇ ਹਾਂ ਕਿ ਮੁਕਤੀ ਸਿਰਫ਼ ਯਿਸੂ ਰਾਹੀਂ ਮਿਲ ਸਕਦੀ ਹੈ “ਕਿਉਂਕਿ ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ ਜਿਸ ਦੇ ਨਾਂ ʼਤੇ ਸਾਨੂੰ ਬਚਾਇਆ ਜਾਵੇਗਾ।”—ਰਸੂਲਾਂ ਦੇ ਕੰਮ 4:12.
ਜਦੋਂ ਕੋਈ ਵਿਅਕਤੀ ਯਹੋਵਾਹ ਦਾ ਗਵਾਹ ਬਣਦਾ ਹੈ, ਤਾਂ ਉਹ ਯਿਸੂ ਦੇ ਨਾਂ ʼਤੇ ਬਪਤਿਸਮਾ ਲੈਂਦਾ ਹੈ।—ਮੱਤੀ 28:18, 19.
ਅਸੀਂ ਯਿਸੂ ਦੇ ਨਾਂ ʼਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ।—ਯੂਹੰਨਾ 15:16.
ਅਸੀਂ ਮੰਨਦੇ ਹਾਂ ਕਿ ਯਿਸੂ ਹਰ ਇਨਸਾਨ ਦਾ ਸਿਰ ਹੈ ਯਾਨੀ ਪਰਮੇਸ਼ੁਰ ਨੇ ਉਸ ਨੂੰ ਹਰ ਇਨਸਾਨ ਉੱਤੇ ਅਧਿਕਾਰ ਦਿੱਤਾ ਗਿਆ ਹੈ।—1 ਕੁਰਿੰਥੀਆਂ 11:3.
ਪਰ ਸਾਡੀਆਂ ਕਈ ਸਿੱਖਿਆਵਾਂ ਦੂਜੇ ਈਸਾਈ ਧਰਮਾਂ ਤੋਂ ਵੱਖਰੀਆਂ ਹਨ। ਮਿਸਾਲ ਲਈ, ਅਸੀਂ ਮੰਨਦੇ ਹਾਂ ਕਿ ਯਿਸੂ ਪਰਮੇਸ਼ੁਰ ਨਹੀਂ ਹੈ, ਸਗੋਂ ਪਰਮੇਸ਼ੁਰ ਦਾ ਪੁੱਤਰ ਹੈ, ਇਸ ਕਰਕੇ ਅਸੀਂ ਤ੍ਰਿਏਕ ਦੀ ਸਿੱਖਿਆ ਨੂੰ ਨਹੀਂ ਮੰਨਦੇ ਹਾਂ। (ਮਰਕੁਸ 12:29) ਅਸੀਂ ਇਹ ਨਹੀਂ ਮੰਨਦੇ ਕਿ ਇਨਸਾਨ ਦੇ ਮਰਨ ਤੋਂ ਬਾਅਦ ਆਤਮਾ ਨਾਂ ਦੀ ਕੋਈ ਚੀਜ਼ ਜੀਉਂਦੀ ਰਹਿੰਦੀ ਹੈ ਅਤੇ ਨਾ ਹੀ ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਨਰਕ ਦੀ ਅੱਗ ਵਿਚ ਤਸੀਹੇ ਦਿੰਦਾ ਹੈ। ਨਾਲੇ ਅਸੀਂ ਇਹ ਵੀ ਨਹੀਂ ਮੰਨਦੇ ਕਿ ਜਿਹੜੇ ਲੋਕ ਧਾਰਮਿਕ ਕੰਮਾਂ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਨੂੰ ਖ਼ਾਸ ਖ਼ਿਤਾਬ ਮਿਲਣੇ ਚਾਹੀਦੇ ਹਨ ਜਾਂ ਉਨ੍ਹਾਂ ਨੂੰ ਬਾਕੀਆਂ ਤੋਂ ਉੱਚਾ ਕਰਨਾ ਚਾਹੀਦਾ ਹੈ।—ਉਪਦੇਸ਼ਕ ਦੀ ਪੋਥੀ 9:5; ਮੱਤੀ 23:8-10.