ਤੁਹਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ?
ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਕੂਚ 6:3; ਜ਼ਬੂਰਾਂ ਦੀ ਪੋਥੀ 83:18) ਇਕ ਗਵਾਹ ਉਨ੍ਹਾਂ ਗੱਲਾਂ ਜਾਂ ਵਿਚਾਰਾਂ ਦਾ ਐਲਾਨ ਕਰਦਾ ਹੈ ਜਿਨ੍ਹਾਂ ਨੂੰ ਉਹ ਸੱਚ ਮੰਨਦਾ ਹੈ।
ਸਾਰੇ ਯਹੋਵਾਹ ਦੇ ਗਵਾਹ ਦੁਨੀਆਂ ਦੇ ਸਿਰਜਣਹਾਰ ਯਹੋਵਾਹ ਬਾਰੇ ਸੱਚਾਈ ਦਾ ਐਲਾਨ ਕਰਦੇ ਹਨ। (ਪ੍ਰਕਾਸ਼ ਦੀ ਕਿਤਾਬ 4:11) ਅਸੀਂ ਦੋ ਤਰੀਕਿਆਂ ਨਾਲ ਲੋਕਾਂ ਨੂੰ ਯਹੋਵਾਹ ਬਾਰੇ ਗਵਾਹੀ ਦਿੰਦੇ ਹਾਂ, ਆਪਣੇ ਚਾਲ-ਚਲਣ ਰਾਹੀਂ ਅਤੇ ਉਨ੍ਹਾਂ ਨੂੰ ਬਾਈਬਲ ਦੀ ਸਿੱਖਿਆ ਦੇ ਕੇ।—ਯਸਾਯਾਹ 43:10-12; 1 ਪਤਰਸ 2:12.