Skip to content

ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਕੀ ਹੈ?

ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਕੀ ਹੈ?

 ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਆਪਣਾ ਫ਼ਾਇਦਾ ਨਾ ਖੱਟਣ ਵਾਲੀ ਕਾਰਪੋਰੇਸ਼ਨ ਹੈ ਜੋ 1884 ਵਿਚ ਅਮਰੀਕਾ ਦੇ ਪੈਨਸਿਲਵੇਨੀਆ ਦੇ ਲੋਕ-ਹਿੱਤ ਲਈ ਬਣੇ ਕਾਨੂੰਨਾਂ ਦੇ ਹੇਠ ਬਣੀ ਹੈ। ਯਹੋਵਾਹ ਦੇ ਗਵਾਹ ਆਪਣੇ ਦੁਨੀਆਂ ਭਰ ਵਿਚ ਚੱਲ ਰਹੇ ਕੰਮਾਂ ਨੂੰ ਚਲਾਉਣ ਲਈ ਇਸ ਨੂੰ ਵਰਤਦੇ ਹਨ। ਉਨ੍ਹਾਂ ਦੇ ਕੰਮਾਂ ਵਿਚ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਛਪਾਈ ਦਾ ਕੰਮ ਸ਼ਾਮਲ ਹੈ।

 ਕਾਨੂੰਨੀ ਦਸਤਾਵੇਜ਼ਾਂ ਮੁਤਾਬਕ, ਕਾਰਪੋਰੇਸ਼ਨ ਦਾ ਮਕਸਦ “ਧਾਰਮਿਕ, ਸਿੱਖਿਅਕ ਅਤੇ ਚੈਰੀਟੇਬਲ” ਹੁੰਦਾ ਹੈ ਅਤੇ ਇਸ ਵਿਚ ਖ਼ਾਸ ਕਰਕੇ “ਮਸੀਹ ਯਿਸੂ ਅਧੀਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ” ਸ਼ਾਮਲ ਹੈ। ਇਸ ਕਾਰਪੋਰੇਸ਼ਨ ਵਿਚ ਮੈਂਬਰਸ਼ਿਪ ਸਿਰਫ਼ ਸੱਦੇ ਦੇ ਆਧਾਰ ʼਤੇ ਮਿਲਦੀ ਹੈ ਅਤੇ ਇਹ ਇਸ ਗੱਲ ਕਰਕੇ ਨਹੀਂ ਹੁੰਦੀ ਕਿ ਕਿਸੇ ਨੇ ਕਿੰਨਾ ਦਾਨ ਦਿੱਤਾ ਹੈ। ਕਾਰਪੋਰੇਸ਼ਨ ਦੇ ਮੈਂਬਰ ਅਤੇ ਡਾਇਰੈਕਟਰ ਪ੍ਰਬੰਧਕ ਸਭਾ ਦੇ ਮੈਂਬਰਾਂ ਦੀ ਮਦਦ ਕਰਦੇ ਹਨ।

ਸਹਿਯੋਗੀ ਕਾਨੂੰਨੀ ਕਾਰਪੋਰੇਸ਼ਨ

 ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਤੋਂ ਇਲਾਵਾ ਯਹੋਵਾਹ ਦੇ ਗਵਾਹ ਵੱਖੋ-ਵੱਖਰੇ ਦੇਸ਼ਾਂ ਵਿਚ ਹੋਰ ਵੀ ਬਹੁਤ ਸਾਰੀਆਂ ਕਾਨੂੰਨੀ ਕਾਰਪੋਰੇਸ਼ਨਾਂ ਚਲਾਉਂਦੇ ਹਨ। ਇਨ੍ਹਾਂ ਕਾਰਪੋਰੇਸ਼ਨਾਂ ਦੇ ਨਾਮ ਵਿਚ ਕੁਝ ਸ਼ਬਦ ਵਰਤੇ ਜਾਂਦੇ ਹਨ ਜਿਵੇਂ “ਵਾਚ ਟਾਵਰ,” “ਵਾਚਟਾਵਰ” ਜਾਂ ਇਨ੍ਹਾਂ ਵਿੱਚੋਂ ਕਿਸੇ ਦਾ ਅਨੁਵਾਦ।

 ਜਦੋਂ ਤੋਂ ਇਹ ਵੱਖੋ-ਵੱਖਰੀਆਂ ਕਾਰਪੋਰੇਸ਼ਨਾਂ ਸ਼ੁਰੂ ਹੋਈਆਂ ਹਨ ਉਦੋਂ ਤੋਂ ਅਸੀਂ ਇਨ੍ਹਾਂ ਸਦਕਾ ਬਹੁਤ ਕੁਝ ਕਰ ਸਕੇ ਹਾਂ, ਜਿਵੇਂ ਅੱਗੇ ਦੱਸਿਆ ਗਿਆ ਹੈ:

  •   ਲਿਖਾਈ ਅਤੇ ਪ੍ਰਕਾਸ਼ਨ। ਅਸੀਂ 900 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ 22 ਕਰੋੜ ਬਾਈਬਲਾਂ ਅਤੇ 40 ਅਰਬ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪੇ ਹਨ। jw.org ਵੈੱਬਸਾਈਟ ʼਤੇ ਲੋਕ ਮੁਫ਼ਤ ਵਿਚ 160 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਪੜ੍ਹ ਸਕਦੇ ਹਨ ਅਤੇ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਪਾਉਂਦੇ ਹਨ ਜਿਵੇਂ, “ਪਰਮੇਸ਼ੁਰ ਦਾ ਰਾਜ ਕੀ ਹੈ?

  •   ਸਿੱਖਿਆ। ਬਾਈਬਲ ਦੀ ਸਿਖਲਾਈ ਲਈ ਅਸੀਂ ਵੱਖੋ-ਵੱਖਰੇ ਸਕੂਲ ਚਲਾਉਂਦੇ ਹਾਂ। ਮਿਸਾਲ ਲਈ, 1943 ਤੋਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਰਾਹੀਂ 9000 ਤੋਂ ਵੀ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਬਹੁਤ ਹੀ ਵਧੀਆ ਸਿਖਲਾਈ ਲਈ ਹੈ। ਇਸ ਸਕੂਲ ਤੋਂ ਫ਼ਾਇਦਾ ਲੈ ਕੇ ਕਈ ਦੂਸਰੇ ਦੇਸ਼ ਵਿਚ ਜਾ ਕੇ ਸੇਵਾ ਕਰਨ ਜਾਂ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਤੇ ਉਨ੍ਹਾਂ ਦੀ ਮਦਦ ਕਰਨ ਲਈ ਗਏ ਹਨ। ਨਾਲੇ ਹਰ ਹਫ਼ਤੇ ਲੱਖਾਂ ਹੀ ਲੋਕ ਸਾਡੀਆਂ ਮੰਡਲੀਆਂ ਦੀਆਂ ਸਭਾਵਾਂ ਵਿਚ ਆ ਕੇ ਸਿੱਖਿਆ ਲੈਂਦੇ ਹਨ ਅਤੇ ਇਨ੍ਹਾਂ ਵਿਚ ਗਵਾਹਾਂ ਤੋਂ ਇਲਾਵਾ ਹੋਰ ਲੋਕ ਵੀ ਸ਼ਾਮਲ ਹੁੰਦੇ ਹਨ। ਅਸੀਂ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਵੀ ਚਲਾਉਂਦੇ ਹਾਂ ਅਤੇ 120 ਭਾਸ਼ਾਵਾਂ ਵਿਚ ਇਕ ਕਿਤਾਬ ਤਿਆਰ ਕੀਤੀ ਹੈ, ਜਿਸ ਰਾਹੀਂ ਲੋਕ ਪੜ੍ਹਨਾ-ਲਿਖਣਾ ਸਿੱਖਦੇ ਹਨ।

  •   ਚੈਰੀਟੀ। ਅਸੀਂ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਮਾਲੀ ਸਹਾਇਤਾ ਦਿੰਦੇ ਹਾਂ​—ਭਾਵੇਂ ਉਹ ਹਾਦਸੇ ਇਨਸਾਨਾਂ ਰਾਹੀਂ ਹੋਣ ਜਿਵੇਂ ਕਿ 1994 ਵਿਚ ਰਵਾਂਡਾ ਦੇ ਨਸਲੀ ਦੰਗੇ ਜਾਂ ਕੁਦਰਤੀ ਹਾਦਸੇ ਹੋਣ ਜਿਵੇਂ ਕਿ 2010 ਵਿਚ ਹੈਤੀ ਦਾ ਭੁਚਾਲ਼।

 ਹਾਲਾਂਕਿ ਸਾਡਾ ਬਹੁਤ ਸਾਰਾ ਕੰਮ ਇਨ੍ਹਾਂ ਕਾਰਪੋਰੇਸ਼ਨਾਂ ਅਤੇ ਕਾਨੂੰਨਾਂ ਦੀ ਮਦਦ ਸਦਕਾ ਪੂਰਾ ਹੋਇਆ ਹੈ, ਫਿਰ ਵੀ ਸਾਡਾ ਕੰਮ ਇਨ੍ਹਾਂ ਵਿੱਚੋਂ ਕਿਸੇ ʼਤੇ ਨਿਰਭਰ ਨਹੀਂ ਕਰਦਾ। ਹਰੇਕ ਮਸੀਹੀ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਪਰਮੇਸ਼ੁਰ ਦੇ ਹੁਕਮ ਨੂੰ ਪੂਰਾ ਕਰਦੇ ਹੋਏ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ। (ਮੱਤੀ 24:14; 28:19, 20) ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਦਾ ਹੱਥ ਸਾਡੇ ਕੰਮ ʼਤੇ ਹੈ ਅਤੇ ਉਹ “ਇਸ ਨੂੰ ਵਧਾਉਂਦਾ” ਰਹੇਗਾ।​—1 ਕੁਰਿੰਥੀਆਂ 3:6, 7.