Skip to content

Skip to table of contents

ਉਹ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ

ਉਹ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ

ਅਧਿਆਇ 2

ਉਹ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ

ਜਿਬਰਾਏਲ ਦੂਤ ਵੱਲੋਂ ਜਵਾਨ ਔਰਤ ਮਰਿਯਮ ਨੂੰ ਇਹ ਦੱਸਣ ਤੋਂ ਬਾਅਦ ਕਿ ਉਹ ਇਕ ਨੰਨ੍ਹੇ ਬਾਲਕ ਨੂੰ ਜਨਮ ਦੇਵੇਗੀ ਜੋ ਸਦੀਪਕ ਰਾਜਾ ਬਣੇਗਾ, ਮਰਿਯਮ ਪੁੱਛਦੀ ਹੈ: “ਇਹ ਕਿੱਕੁਰ ਹੋਵੇਗਾ ਜਦ ਮੈਂ ਪੁਰਸ਼ ਨੂੰ ਨਹੀਂ ਜਾਣਦੀ?”

“ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ,” ਜਿਬਰਾਏਲ ਸਮਝਾਉਂਦਾ ਹੈ, “ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।”

ਮਰਿਯਮ ਨੂੰ ਉਸ ਦੇ ਸੁਨੇਹੇ ਤੇ ਵਿਸ਼ਵਾਸ ਕਰਨ ਵਿਚ ਮਦਦ ਕਰਨ ਲਈ, ਜਿਬਰਾਏਲ ਅੱਗੇ ਕਹਿੰਦਾ ਹੈ: “ਅਰ ਵੇਖ ਤੇਰੀ ਸਾਕ ਇਲੀਸਬਤ ਉਹ ਨੂੰ ਵੀ ਬੁਢੇਪੇ ਵਿੱਚ ਪੁੱਤ੍ਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਹ ਦਾ ਇਹ ਛੇਵਾਂ ਮਹੀਨਾ ਹੈ। ਕਿਉਂਕਿ ਕੋਈ ਬਚਨ ਪਰਮੇਸ਼ੁਰ ਦੀ ਵੱਲੋਂ ਸ਼ਕਤਹੀਣ ਨਾ ਹੋਵੇਗਾ।”

ਮਰਿਯਮ ਜਿਬਰਾਏਲ ਦਾ ਬਚਨ ਕਬੂਲ ਕਰਦੀ ਹੈ। ਅਤੇ ਉਸ ਦੀ ਕੀ ਪ੍ਰਤਿਕ੍ਰਿਆ ਹੈ? “ਵੇਖ ਮੈਂ ਪ੍ਰਭੁ ਦੀ ਬਾਂਦੀ ਹਾਂ!” ਉਹ ਬੋਲ ਉਠਦੀ ਹੈ। “ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ।”

ਜਿਬਰਾਏਲ ਦੇ ਚਲੇ ਜਾਣ ਤੋਂ ਥੋੜ੍ਹੀ ਦੇਰ ਬਾਅਦ, ਮਰਿਯਮ ਤਿਆਰ ਹੋ ਕੇ ਇਲੀਸਬਤ ਕੋਲ ਜਾਂਦੀ ਹੈ, ਜੋ ਆਪਣੇ ਪਤੀ, ਜ਼ਕਰਯਾਹ, ਨਾਲ ਯਹੂਦਿਯਾ ਦੇ ਪਹਾੜੀ ਦੇਸ਼ ਵਿਚ ਰਹਿੰਦੀ ਹੈ। ਨਾਸਰਤ ਵਿਖੇ ਮਰਿਯਮ ਦੇ ਘਰ ਤੋਂ, ਇਹ ਸ਼ਾਇਦ ਤਿੰਨ ਜਾਂ ਚਾਰ ਦਿਨਾਂ ਦੀ ਇਕ ਲੰਬੀ ਯਾਤਰਾ ਹੈ।

ਆਖ਼ਰਕਾਰ ਜਦੋਂ ਮਰਿਯਮ ਜ਼ਕਰਯਾਹ ਦੇ ਘਰ ਪਹੁੰਚਦੀ ਹੈ, ਤਾਂ ਉਹ ਦਾਖ਼ਲ ਹੋ ਕੇ ਪ੍ਰਣਾਮ ਕਹਿੰਦੀ ਹੈ। ਇਸ ਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਜਾਂਦੀ ਹੈ, ਅਤੇ ਉਹ ਮਰਿਯਮ ਨੂੰ ਕਹਿੰਦੀ ਹੈ: “ਮੁਬਾਰਕ ਹੈਂ ਤੂੰ ਤੀਵੀਆਂ ਵਿੱਚੋਂ, ਨਾਲੇ ਮੁਬਾਰਕ ਤੇਰੀ ਕੁੱਖ ਦਾ ਫਲ! ਮੇਰੇ ਲਈ ਇਹ ਕਿੱਥੋਂ ਹੋਇਆ ਜੋ ਮੇਰੇ ਪ੍ਰਭੁ ਦੀ ਮਾਤਾ ਮੇਰੇ ਕੋਲ ਆਈ? ਵੇਖ ਤੇਰੇ ਪਰਨਾਮ ਦੀ ਅਵਾਜ਼ ਮੇਰੇ ਕੰਨ ਪੈਂਦੇ ਹੀ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉੱਛਲ ਪਿਆ।”

ਇਹ ਸੁਣਦੇ ਹੀ, ਮਰਿਯਮ ਦਿਲੀ ਧੰਨਵਾਦ ਨਾਲ ਜਵਾਬ ਦਿੰਦੀ ਹੈ: “ਮੇਰੀ ਜਾਨ ਪ੍ਰਭੁ ਦੀ ਵਡਿਆਈ ਕਰਦੀ ਹੈ, ਅਤੇ ਮੇਰਾ ਆਤਮਾ ਮੇਰੇ ਮੁਕਤੀ ਦਾਤੇ ਪਰਮੇਸ਼ੁਰ ਤੋਂ ਨਿਹਾਲ ਹੋਇਆ, ਕਿਉਂ ਜੋ ਉਹ ਨੇ ਆਪਣੀ ਬਾਂਦੀ ਦੀ ਅਧੀਨਗੀ ਉੱਤੇ ਨਿਗਾਹ ਕੀਤੀ। ਵੇਖੋ ਤਾਂ, ਏਦੋਂ ਅੱਗੇ ਸਾਰੀਆਂ ਪੀਹੜੀਆਂ ਮੈਨੂੰ ਧੰਨ ਆਖਣਗੀਆਂ, ਕਿਉਂ ਜੋ ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ।” ਫਿਰ ਵੀ, ਉਸ ਨੂੰ ਦਿਖਾਈ ਗਈ ਕਿਰਪਾ ਦੇ ਬਾਵਜੂਦ, ਮਰਿਯਮ ਪਰਮੇਸ਼ੁਰ ਨੂੰ ਸਾਰਾ ਸਤਕਾਰ ਦਿੰਦੀ ਹੈ। ਉਹ ਕਹਿੰਦੀ ਹੈ, “ਪਵਿੱਤ੍ਰ ਹੈ ਉਹ ਦਾ ਨਾਮ। ਜਿਹੜੇ ਉਸ ਤੋਂ ਭੌ ਰੱਖਦੇ ਹਨ, ਉਨ੍ਹਾਂ ਉੱਤੇ ਉਹ ਦੀ ਦਯਾ ਪੀਹੜੀਓਂ ਪੀਹੜੀ ਹੈ।”

ਮਰਿਯਮ ਇਹ ਘੋਸ਼ਣਾ ਕਰਦੀ ਹੋਈ, ਪ੍ਰੇਰਿਤ ਪੈਗੰਬਰੀ ਗੀਤ ਵਿਚ ਪਰਮੇਸ਼ੁਰ ਦੀ ਵਡਿਆਈ ਕਰਨਾ ਜਾਰੀ ਰੱਖਦੀ ਹੈ: “ਉਹ ਨੇ ਆਪਣੀ ਬਾਂਹ ਦਾ ਜ਼ੋਰ ਵਿਖਾਇਆ, ਜਿਹੜੇ ­ਆਪਣੇ ਮਨ ਦੇ ਖ਼ਿਆਲਾਂ ਵਿੱਚ ਹੰਕਾਰੀ ਸਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ। ਉਹ ਨੇ ­ਬਲਵੰਤਾਂ ਨੂੰ ਤਖ਼ਤੋਂ ਡੇਗ ਦਿੱਤਾ, ਅਤੇ ਅਧੀਨਾਂ ਨੂੰ ਉੱਚਿਆਂ ਕੀਤਾ। ਉਹ ਨੇ ਭੁੱਖਿਆਂ ਨੂੰ ­ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਸੱਖਣੇ ਹੱਥ ਤਾਹ ਦਿੱਤਾ। ਉਹ ਨੇ ­ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ, ਭਈ ਉਹ ਆਪਣੇ ਰਹਮ ਨੂੰ ਯਾਦ ਕਰੇ, ਜਿਵੇਂ ਓਸ ਸਾਡੇ ਪਿਉਦਾਦਿਆਂ ਨਾਲ ਬਚਨ ਕੀਤਾ, ਅਬਰਾਹਾਮ ਤੇ ਉਹ ਦੀ ਅੰਸ ਨਾਲ, ਜੁੱਗੋ ਜੁੱਗ ਤਾਈਂ।”

ਮਰਿਯਮ ਲਗਭਗ ਤਿੰਨਾਂ ਮਹੀਨਿਆਂ ਲਈ ਇਲੀਸਬਤ ਦੇ ਨਾਲ ਰਹਿੰਦੀ ਹੈ, ਅਤੇ ਕੋਈ ਸ਼ੱਕ ਨਹੀਂ ਕਿ ਉਹ ਇਲੀਸਬਤ ਦੇ ਗਰਭ ਦੇ ਅਖ਼ੀਰਲੇ ਹਫ਼ਤਿਆਂ ਦੌਰਾਨ ਬਹੁਤ ਮਦਦ ਕਰਦੀ ਹੈ। ਇਨ੍ਹਾਂ ਦੋ ਵਫ਼ਾਦਾਰ ਔਰਤਾਂ ਦਾ, ਜੋ ਦੋਨੋਂ ਹੀ ਪਰਮੇਸ਼ੁਰ ਦੀ ਮਦਦ ਨਾਲ ਗਰਭਵਤੀ ਹਨ, ਦਾ ਆਪਣੇ ਜੀਵਨ ਦੇ ਇਸ ਮੁਬਾਰਕ ਸਮੇਂ ਤੇ ਇਕੱਠੇ ਹੋ ਸਕਣਾ ਸੱਚ-ਮੁੱਚ ਹੀ ਚੰਗਾ ਹੈ!

ਕੀ ਤੁਸੀਂ ਉਸ ਸਤਕਾਰ ਨੂੰ ਧਿਆਨ ਦਿੱਤਾ ਜੋ ਯਿਸੂ ਨੂੰ ਜਨਮ ਤੋਂ ਪਹਿਲਾਂ ਹੀ ­ਦਿੱਤਾ ਗਿਆ ਸੀ? ਇਲੀਸਬਤ ਨੇ ਉਸ ਨੂੰ “ਮੇਰੇ ਪ੍ਰਭੁ” ਆਖਿਆ, ਅਤੇ ਉਸ ਦਾ ਅਣਜੰਮਿਆ ਬੱਚਾ ਖ਼ੁਸ਼ੀ ਨਾਲ ਉੱਛਲਿਆ ਜਦੋਂ ਮਰਿਯਮ ਪਹਿਲੀ ਵਾਰ ਆਈ ਸੀ। ਦੂਜੇ ਪਾਸੇ, ਦੂਸਰੇ ਲੋਕ ਮਰਿਯਮ ਅਤੇ ਉਸ ਦੇ ਪੈਦਾ ਹੋਣ ਵਾਲੇ ਬੱਚੇ ਪ੍ਰਤੀ ­ਬਾਅਦ ਵਿਚ ਘੱਟ ਹੀ ਸਤਕਾਰ ਨਾਲ ਵਰਤਾਉ ਕਰਦੇ ਹਨ, ਜਿਵੇਂ ਕਿ ਅਸੀਂ ਦੇਖਾਂਗੇ। ਲੂਕਾ 1:​26-56.

▪ ਜਿਬਰਾਏਲ ਮਰਿਯਮ ਨੂੰ ਇਹ ਸਮਝਣ ਵਿਚ ਮਦਦ ਕਰਨ ਲਈ ਕਿ ਉਹ ਕਿਸ ਤਰ੍ਹਾਂ ਗਰਭਵਤੀ ਹੋਵੇਗੀ, ਕੀ ਕਹਿੰਦਾ ਹੈ?

▪ ਯਿਸੂ ਕਿਸ ਤਰ੍ਹਾਂ ਆਪਣੇ ਜਨਮ ਤੋਂ ਪਹਿਲਾਂ ਹੀ ਸਤਕਾਰਿਆ ਗਿਆ?

▪ ਪਰਮੇਸ਼ੁਰ ਦੀ ਵਡਿਆਈ ਵਿਚ ਮਰਿਯਮ ਇਕ ਪੈਗੰਬਰੀ ਗੀਤ ਵਿਚ ਕੀ ਕਹਿੰਦੀ ਹੈ?

▪ ਮਰਿਯਮ ਇਲੀਸਬਤ ਨਾਲ ਕਿੰਨੀ ਦੇਰ ਰਹੀ, ਅਤੇ ਇਹ ਕਿਉਂ ਉਚਿਤ ਹੈ ਕਿ ਮਰਿਯਮ ਇਸ ਸਮੇਂ ਦੇ ਦੌਰਾਨ ਇਲੀਸਬਤ ਨਾਲ ਰਹੇ?