Skip to content

Skip to table of contents

ਯਿਸੂ ਇਕ ਵਿਧਵਾ ਦਾ ਸੋਗ ਦੂਰ ਕਰਦਾ ਹੈ

ਯਿਸੂ ਇਕ ਵਿਧਵਾ ਦਾ ਸੋਗ ਦੂਰ ਕਰਦਾ ਹੈ

ਅਧਿਆਇ 37

ਯਿਸੂ ਇਕ ਵਿਧਵਾ ਦਾ ਸੋਗ ਦੂਰ ਕਰਦਾ ਹੈ

ਸੂਬੇਦਾਰ ਦੇ ਨੌਕਰ ਨੂੰ ਚੰਗਾ ਕਰਨ ਤੋਂ ਥੋੜ੍ਹੀ ਦੇਰ ਬਾਅਦ, ਯਿਸੂ ਨਾਇਨ ਲਈ ਨਿਕਲ ਪੈਂਦਾ ਹੈ, ਉਹ ਨਗਰ ਜੋ ਕਫ਼ਰਨਾਹੂਮ ਤੋਂ 32 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਦੱਖਣ-ਪੱਛਮ ਵੱਲ ਹੈ। ਉਸ ਦੇ ਚੇਲੇ ਅਤੇ ਇਕ ਵੱਡੀ ਭੀੜ ਉਸ ਦੇ ਨਾਲ ਜਾਂਦੇ ਹਨ। ਸ਼ਾਇਦ ਸ਼ਾਮ ਦੇ ਨੇੜੇ ਹੈ ਜਦੋਂ ਉਹ ਨਾਇਨ ਦੇ ਬਾਹਰਵਾਰ ਪਹੁੰਚਦੇ ਹਨ। ਇੱਥੇ ਉਨ੍ਹਾਂ ਨੂੰ ਇਕ ਜਨਾਜ਼ਾ ਮਿਲਦਾ ਹੈ। ਇਕ ਜਵਾਨ ਆਦਮੀ ਦੀ ਲਾਸ਼ ਦਫ਼ਨਾਉਣ ਲਈ ਨਗਰ ਤੋਂ ਬਾਹਰ ਲਿਜਾਈ ਜਾ ਰਹੀ ਹੈ।

ਮਾਂ ਦੀ ਹਾਲਤ ਖ਼ਾਸ ਤੌਰ ਤੇ ਦੁਖਦਾਈ ਹੈ, ਕਿਉਂਕਿ ਉਹ ਇਕ ਵਿਧਵਾ ਹੈ ਅਤੇ ਇਹ ਉਸ ਦਾ ਇੱਕਲੌਤਾ ਬੱਚਾ ਹੈ। ਜਦੋਂ ਉਸ ਦਾ ਪਤੀ ਮਰਿਆ, ਤਾਂ ਉਹ ਇਸ ਗੱਲ ਵਿਚ ਹੌਸਲਾ ਰੱਖ ਸਕੀ ਕਿ ਉਸ ਦਾ ਆਪਣਾ ਪੁੱਤਰ ਸੀ। ਉਸ ਦੀਆਂ ਆਸ਼ਾਵਾਂ, ਇੱਛਾਵਾਂ, ਅਤੇ ਖ਼ਾਹਸ਼ਾਂ ਉਸ ਪੁੱਤਰ ਦੇ ਭਵਿੱਖ ਵਿਚ ਲੀਨ ਹੋ ਗਈਆਂ ਸਨ। ਪਰੰਤੂ ਹੁਣ ਕੋਈ ਨਹੀਂ ਸੀ ਜਿਸ ਵਿਚ ਉਹ ਤਸੱਲੀ ਪਾ ਸਕਦੀ ਸੀ। ਉਸ ਦਾ ਸੋਗ ਵੱਡਾ ਹੈ ਜਿਵੇਂ-ਜਿਵੇਂ ਨਗਰ ਦੇ ਲੋਕ ਉਸ ਦੇ ਨਾਲ ਕਬਰਿਸਤਾਨ ਵੱਲ ਜਾਂਦੇ ਹਨ।

ਜਦੋਂ ਯਿਸੂ ਔਰਤ ਨੂੰ ਦੇਖਦਾ ਹੈ, ਤਾਂ ਉਸ ਦਾ ਦਿਲ ਉਸ ਦੇ ਬੇਹੱਦ ਦੁੱਖ ਤੋਂ ਭਾਵੁਕ ਹੁੰਦਾ ਹੈ। ਇਸ ਲਈ ਨਰਮੀ ਨਾਲ, ਪਰ ਅਜਿਹੀ ਦ੍ਰਿੜ੍ਹਤਾ ਨਾਲ ਜੋ ਵਿਸਵਾਸ਼ ਦਿੰਦੀ ਹੈ, ਉਹ ਉਸ ਨੂੰ ਕਹਿੰਦਾ ਹੈ: “ਨਾ ਰੋ।” ਉਸ ਦਾ ਵਤੀਰਾ ਅਤੇ ਕਾਰਜ ਭੀੜ ਦਾ ਧਿਆਨ ਖਿੱਚ ਲੈਂਦੇ ਹਨ। ਇਸ ਲਈ ਜਦੋਂ ਉਹ ਕੋਲ ਆ ਕੇ ਸਿੜ੍ਹੀ ਨੂੰ ਛੋਂਹਦਾ ਹੈ, ਜਿਸ ਉੱਤੇ ਲਾਸ਼ ਨੂੰ ਰੱਖ ਕੇ ਲਿਜਾਇਆ ਜਾ ਰਿਹਾ ਸੀ, ਤਾਂ ਚੁੱਕਣ ਵਾਲੇ ਰੁਕ ਜਾਂਦੇ ਹਨ। ਸਾਰੇ ਸੋਚੀਂ ਪਏ ਹੋਣਗੇ ਕਿ ਉਹ ਕੀ ਕਰਨ ਜਾ ਰਿਹਾ ਹੈ।

ਇਹ ਸੱਚ ਹੈ ਕਿ ਜੋ ਯਿਸੂ ਨਾਲ ਸੰਗਤ ਕਰਦੇ ਹਨ ਉਨ੍ਹਾਂ ਨੇ ਉਸ ਨੂੰ ਬਹੁਤਿਆਂ ਲੋਕਾਂ ਦੀਆਂ ਬੀਮਾਰੀਆਂ ਨੂੰ ਚਮਤਕਾਰੀ ਢੰਗ ਨਾਲ ਚੰਗੇ ਕਰਦਿਆਂ ਦੇਖਿਆ ਹੈ। ਪਰੰਤੂ ਸਪੱਸ਼ਟ ਹੈ ਕਿ ਉਨ੍ਹਾਂ ਨੇ ਕਦੀ ਉਸ ਨੂੰ ਮੁਰਦਿਆਂ ਵਿੱਚੋਂ ਕਿਸੇ ਨੂੰ ਜੀ ਉਠਾਉਂਦੇ ਹੋਏ ਨਹੀਂ ਦੇਖਿਆ ਹੈ। ਕੀ ਉਹ ਅਜਿਹਾ ਕੰਮ ਕਰ ਸਕਦਾ ਹੈ? ਲਾਸ਼ ਨੂੰ ਸੰਬੋਧਿਤ ਕਰਦੇ ਹੋਏ, ਯਿਸੂ ਹੁਕਮ ਦਿੰਦਾ ਹੈ: “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ!” ਅਤੇ ਉਹ ਆਦਮੀ ਉਠ ਬੈਠਦਾ ਹੈ! ਉਹ ਬੋਲਣ ਲੱਗ ਪੈਂਦਾ ਹੈ, ਅਤੇ ਯਿਸੂ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੰਦਾ ਹੈ।

ਜਦੋਂ ਲੋਕੀ ਦੇਖਦੇ ਹਨ ਕਿ ਜਵਾਨ ਸੱਚ-ਮੁੱਚ ਹੀ ਜੀਉਂਦਾ ਹੈ, ਤਾਂ ਉਹ ਕਹਿਣ ਲੱਗਦੇ ਹਨ: “ਸਾਡੇ ਵਿੱਚ ਵੱਡਾ ਨਬੀ ਉੱਠਿਆ।” ਦੂਜੇ ਕਹਿੰਦੇ ਹਨ: “ਪਰਮੇਸ਼ੁਰ ਨੇ ਆਪਣੀ ਪਰਜਾ ਉੱਤੇ ਨਿਗਾਹ ਕੀਤੀ।” ਜਲਦੀ ਹੀ ਇਸ ਹੈਰਾਨੀਜਨਕ ਕੰਮ ਸੰਬੰਧੀ ਖ਼ਬਰ ਸਾਰੇ ਯਹੂਦਿਯਾ ਵਿਚ ਅਤੇ ਸਾਰੇ ਆਲੇ-ਦੁਆਲੇ ਦੇ ਦੇਸ਼ ਵਿਚ ਫੈਲ ਜਾਂਦੀ ਹੈ।

ਯੂਹੰਨਾ ਬਪਤਿਸਮਾ ਦੇਣ ਵਾਲਾ ਅਜੇ ਤਕ ਕੈਦ ਵਿਚ ਹੈ, ਅਤੇ ਉਹ ਉਨ੍ਹਾਂ ਕੰਮਾਂ ਦੇ ਬਾਰੇ ਹੋਰ ਜਾਣਨਾ ਚਾਹੁੰਦਾ ਹੈ ਜਿਨ੍ਹਾਂ ਨੂੰ ਯਿਸੂ ਕਰਨ ਦਾ ਸਮਰੱਥ ਰੱਖਦਾ ਹੈ। ਯੂਹੰਨਾ ਦੇ ਚੇਲੇ ਉਸ ਨੂੰ ਇਨ੍ਹਾਂ ਚਮਤਕਾਰਾਂ ਦੇ ਬਾਰੇ ਦੱਸਦੇ ਹਨ। ਉਸ ਦੀ ਕੀ ਪ੍ਰਤਿ­ਕ੍ਰਿਆ ਹੈ? ਲੂਕਾ 7:​11-18.

▪ ਜਿਉਂ ਹੀ ਯਿਸੂ ਨਾਇਨ ਦੇ ਨੇੜੇ ਪਹੁੰਚਦਾ ਹੈ, ਤਾਂ ਉੱਥੇ ਕੀ ਹੋ ਰਿਹਾ ਹੁੰਦਾ ਹੈ?

▪ ਯਿਸੂ ਜੋ ਦੇਖਦਾ ਹੈ, ਉਸ ਤੋਂ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਅਤੇ ਉਹ ਕੀ ਕਰਦਾ ਹੈ?

▪ ਲੋਕ ਯਿਸੂ ਦੇ ਚਮਤਕਾਰ ਦੇ ਪ੍ਰਤੀ ਕੀ ਪ੍ਰਤਿਕ੍ਰਿਆ ਦਿਖਾਉਂਦੇ ਹਨ?