Skip to content

Skip to table of contents

ਯਿਸੂ ਦਾ ਮੁੱਢਲਾ ਪਰਿਵਾਰਕ ਜੀਵਨ

ਯਿਸੂ ਦਾ ਮੁੱਢਲਾ ਪਰਿਵਾਰਕ ਜੀਵਨ

ਅਧਿਆਇ 9

ਯਿਸੂ ਦਾ ਮੁੱਢਲਾ ਪਰਿਵਾਰਕ ਜੀਵਨ

ਜਦੋਂ ਯਿਸੂ ਨਾਸਰਤ ਵਿਚ ਵੱਡਾ ਹੋ ਰਿਹਾ ਹੁੰਦਾ ਹੈ, ਇਹ ਇਕ ਛੋਟਾ, ਮਾਮੂਲੀ ਜਿਹਾ ਨਗਰ ਹੁੰਦਾ ਹੈ। ਇਹ ਗਲੀਲ ਸਦਾਉਣ ਵਾਲੇ ਇਲਾਕੇ ਦੇ ਪਹਾੜੀ ਦੇਸ਼ ਵਿਚ ਸਥਾਪਤ ਹੈ, ਜੋ ਸੁੰਦਰ ਯਿਜ਼ਰਏਲ ਘਾਟੀ ਤੋਂ ਜ਼ਿਆਦਾ ਦੂਰ ਨਹੀਂ ਹੈ।

ਜਦੋਂ ਯਿਸੂ, ਜੋ ਸ਼ਾਇਦ ਲਗਭਗ ਦੋ ਵਰ੍ਹੇ ਦਾ ਹੈ, ਨੂੰ ਯੂਸੁਫ਼ ਅਤੇ ਮਰਿਯਮ ਦੁਆਰਾ ਮਿਸਰ ਤੋਂ ਇੱਥੇ ਲਿਆਇਆ ਜਾਂਦਾ ਹੈ, ਤਾਂ ਉਦੋਂ ਸਪੱਸ਼ਟ ਤੌਰ ਤੇ ਉਹ ਮਰਿਯਮ ਦਾ ਇੱਕੋ-ਇਕ ਬੱਚਾ ਹੁੰਦਾ ਹੈ। ਪਰੰਤੂ ਜ਼ਿਆਦਾ ਦੇਰ ਲਈ ਨਹੀਂ। ਸਮਾਂ ਬੀਤਣ ਤੇ, ਯਾਕੂਬ, ਯੂਸੁਫ਼, ਸ਼ਮਊਨ, ਅਤੇ ਯਹੂਦਾ ਪੈਦਾ ਹੁੰਦੇ ਹਨ, ਅਤੇ ਮਰਿਯਮ ਅਤੇ ਯੂਸੁਫ਼ ਦੇ ਘਰ ਧੀਆਂ ਵੀ ਪੈਦਾ ਹੁੰਦੀਆਂ ਹਨ। ਅੰਤ ਵਿਚ ਯਿਸੂ ਦੇ ਘੱਟੋ-ਘੱਟ ਛੇ ਛੋਟੇ ਭੈਣ-ਭਰਾ ਹੁੰਦੇ ਹਨ।

ਯਿਸੂ ਦੇ ਹੋਰ ਵੀ ਰਿਸ਼ਤੇਦਾਰ ਹਨ। ਅਸੀਂ ਪਹਿਲਾਂ ਹੀ ਉਸ ਦੇ ਵੱਡੇ ਮਸੇਰੇ ਭਰਾ ਯੂਹੰਨਾ ਬਾਰੇ ਜਾਣਦੇ ਹਾਂ, ਜੋ ਕਈ ਕਿਲੋਮੀਟਰ ਦੂਰ ਯਹੂਦਿਯਾ ਵਿਚ ਰਹਿੰਦਾ ਹੈ। ਪਰੰਤੂ ਲਾਗੇ ਹੀ ਗਲੀਲ ਵਿਚ ਸਲੋਮੀ ਰਹਿੰਦੀ ਹੈ, ਜੋ ਮਰਿਯਮ ਦੀ ਭੈਣ ਜ਼ਾਹਰ ਹੁੰਦੀ ਹੈ। ਸਲੋਮੀ ਜ਼ਬਦੀ ਨਾਲ ਵਿਆਹੀ ਹੈ, ਸੋ ਉਨ੍ਹਾਂ ਦੇ ਦੋ ਮੁੰਡੇ, ਯਾਕੂਬ ਅਤੇ ਯੂਹੰਨਾ, ਯਿਸੂ ਦੇ ਮਸੇਰੇ ਭਰਾ ਹੋਣਗੇ। ਅਸੀਂ ਨਹੀਂ ਜਾਣਦੇ ਕਿ ਵੱਡੇ ਹੁੰਦੇ ਸਮੇਂ, ਯਿਸੂ ਨੇ ਇਨ੍ਹਾਂ ਮੁੰਡਿਆਂ ਨਾਲ ਜ਼ਿਆਦਾ ਸਮਾਂ ਬਿਤਾਇਆ ਜਾਂ ਨਹੀਂ, ਪਰੰਤੂ ਬਾਅਦ ਵਿਚ ਉਹ ਨਜ਼ਦੀਕੀ ਸਾਥੀ ਬਣ ਜਾਂਦੇ ਹਨ।

ਯੂਸੁਫ਼ ਨੂੰ ਆਪਣੇ ਵਧ ਰਹੇ ਪਰਿਵਾਰ ਦੇ ਗੁਜ਼ਾਰੇ ਲਈ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਹ ਇਕ ਤਰਖਾਣ ਹੈ। ਯੂਸੁਫ਼ ਯਿਸੂ ਨੂੰ ਆਪਣੇ ਪੁੱਤਰ ਵਾਂਗ ਪਾਲਦਾ ਹੈ, ਇਸ ਲਈ ਯਿਸੂ “ਤਰਖਾਣ ਦਾ ਪੁੱਤ੍ਰ” ਅਖਵਾਉਂਦਾ ਹੈ। ਯੂਸੁਫ਼ ਯਿਸੂ ਨੂੰ ਤਰਖਾਣਾ ਕੰਮ ਵੀ ਸਿਖਾਉਂਦਾ ਹੈ ਅਤੇ ਉਹ ਚੰਗੀ ਤਰ੍ਹਾਂ ਸਿੱਖਦਾ ਹੈ। ਇਸ ਲਈ ਬਾਅਦ ਵਿਚ ਲੋਕੀ ਯਿਸੂ ਬਾਰੇ ਕਹਿੰਦੇ ਹਨ, ‘ਇਹ ਤਰਖਾਣ ਹੈ।’

ਯੂਸੁਫ਼ ਦੇ ਪਰਿਵਾਰ ਦਾ ਜੀਵਨ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਦੇ ਇਰਧ-ਗਿਰਧ ਉਸਰਿਆ ਹੋਇਆ ਹੈ। ਪਰਮੇਸ਼ੁਰ ਦੀ ਬਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ, ਯੂਸੁਫ਼ ਅਤੇ ਮਰਿਯਮ ਆਪਣੇ ਬੱਚਿਆਂ ਨੂੰ ‘ਜਦੋਂ ਉਹ ਆਪਣੇ ਘਰ ਵਿਚ ਬੈਠਦੇ, ਜਦੋਂ ਉਹ ਰਾਹ ਤੁਰਦੇ, ਜਦੋਂ ਉਹ ਲੇਟਦੇ, ਅਰ ਜਦੋਂ ਉਹ ਉੱਠਦੇ’ ਅਧਿਆਤਮਿਕ ਹਿਦਾਇਤਾਂ ਦਿੰਦੇ ਹਨ। ਨਾਸਰਤ ਵਿਚ ਇਕ ਯਹੂਦੀ ਸਭਾ-ਘਰ ਹੈ, ਅਤੇ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯੂਸੁਫ਼ ਵੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਲਗਾਤਾਰ ਉੱਥੇ ਉਪਾਸਨਾ ਲਈ ਜਾਂਦਾ ਹੈ। ਪਰੰਤੂ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਨੂੰ ਬਾਕਾਇਦਾ ਸਫਰ ਕਰਨ ਵਿਚ ਸਭ ਤੋਂ ਵੱਡਾ ਆਨੰਦ ਮਾਣਦੇ ਹਨ। ਮੱਤੀ 13:​55, 56; 27:56; ਮਰਕੁਸ 15:40; 6:3; ਬਿਵਸਥਾ ਸਾਰ 6:​6-9.

▪ ਯਿਸੂ ਦੇ ਘੱਟੋ-ਘੱਟ ਕਿੰਨੇ ਛੋਟੇ ਭੈਣ-ਭਰਾ ਹਨ, ਅਤੇ ਉਨ੍ਹਾਂ ਵਿੱਚੋਂ ਕੁਝ-ਕੁ ਦੇ ਨਾਂ ਕੀ ਹਨ?

▪ ਯਿਸੂ ਦੇ ਤਿੰਨ ਜਾਣੇ-ਪਛਾਣੇ ਮਸੇਰੇ ਭਰਾ ਕੌਣ ਹਨ?

▪ ਆਖ਼ਰਕਾਰ ਯਿਸੂ ਕਿਹੜਾ ਲੌਕਿਕ ਵਿਵਸਾਇ ਅਪਣਾਉਂਦਾ ਹੈ, ਅਤੇ ਕਿਉਂ?

▪ ਯੂਸੁਫ਼ ਆਪਣੇ ਪਰਿਵਾਰ ਲਈ ਕਿਹੜੀ ਜ਼ਰੂਰੀ ਹਿਦਾਇਤ ਮੁਹੱਈਆ ਕਰਦਾ ਹੈ?