Skip to content

Skip to table of contents

ਯਿਸੂ ਦੇ ਪਰਤਾਵਿਆਂ ਤੋਂ ਸਿੱਖਣਾ

ਯਿਸੂ ਦੇ ਪਰਤਾਵਿਆਂ ਤੋਂ ਸਿੱਖਣਾ

ਅਧਿਆਇ 13

ਯਿਸੂ ਦੇ ਪਰਤਾਵਿਆਂ ਤੋਂ ਸਿੱਖਣਾ

ਆਪਣੇ ਬਪਤਿਸਮੇ ਤੋਂ ਤੁਰੰਤ ਬਾਅਦ, ਯਿਸੂ ਪਰਮੇਸ਼ੁਰ ਦੀ ਆਤਮਾ ਦੁਆਰਾ ਯਹੂਦਿਯਾ ਦੀ ਉਜਾੜ ਵਿਚ ਲਿਜਾਇਆ ਜਾਂਦਾ ਹੈ। ਉਸ ਨੇ ਬਹੁਤ ਚੀਜ਼ਾਂ ਬਾਰੇ ਸੋਚਣਾ ਹੈ, ਕਿਉਂਕਿ ਉਸ ਦੇ ਬਪਤਿਸਮੇ ਦੇ ਸਮੇਂ “ਅਕਾਸ਼ . . . ਖੁੱਲ੍ਹ ਗਿਆ” ਸੀ, ਤਾਂਕਿ ਉਹ ਸਵਰਗੀ ਗੱਲਾਂ ਨੂੰ ਸਮਝ ਸਕੇ। ਸੱਚ-ਮੁੱਚ ਹੀ, ਉਸ ਦੇ ਲਈ ਮਨਨ ਕਰਨ ਲਈ ਬਹੁਤ ਕੁਝ ਹੈ!

ਯਿਸੂ 40 ਦਿਨ ਅਤੇ 40 ਰਾਤਾਂ ਉਜਾੜ ਵਿਚ ਬਿਤਾਉਂਦਾ ਹੈ ਅਤੇ ਇਸ ਸਮੇਂ ਦੇ ਦੌਰਾਨ ਕੁਝ ਨਹੀਂ ਖਾਂਦਾ। ਫਿਰ, ਜਦੋਂ ਯਿਸੂ ਨੂੰ ਬਹੁਤ ਭੁੱਖ ਲੱਗੀ ਹੁੰਦੀ ਹੈ ਤਾਂ ਇਬਲੀਸ ਉਸ ਨੂੰ ਪਰਤਾਉਣ ਲਈ ਕੋਲ ਆ ਕੇ ਕਹਿੰਦਾ ਹੈ: “ਜੇ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ ਤਾਂ ਕਹੁ ਜੋ ਏਹ ਪੱਥਰ ਰੋਟੀਆਂ ਬਣ ਜਾਣ।” ਪਰੰਤੂ ਯਿਸੂ ਜਾਣਦਾ ਹੈ ਕਿ ਆਪਣੀ ਚਮਤਕਾਰੀ ਸ਼ਕਤੀ ਨੂੰ ਆਪਣੀਆਂ ਨਿੱਜੀ ਇੱਛਾਵਾਂ ਦੀ ਸੰਤੁਸ਼ਟੀ ਲਈ ਇਸਤੇਮਾਲ ਕਰਨਾ ਗ਼ਲਤ ਹੈ। ਸੋ ਉਹ ਆਪਣੇ ਆਪ ਨੂੰ ਪਰਤਾਵੇ ਵਿਚ ਨਹੀਂ ਪੈਣ ਦਿੰਦਾ ਹੈ।

ਪਰੰਤੂ ਇਬਲੀਸ ਹਾਰ ਨਹੀਂ ਮੰਨਦਾ। ਉਹ ਇਕ ਹੋਰ ਯਤਨ ਕਰਦਾ ਹੈ। ਉਹ ਯਿਸੂ ਨੂੰ ਹੈਕਲ ਦੀ ਕੰਧ ਤੋਂ ਹੇਠਾਂ ਛਾਲ ਮਾਰਨ ਦੀ ਚੁਣੌਤੀ ਦਿੰਦਾ ਹੈ ਤਾਂਕਿ ਪਰਮੇਸ਼ੁਰ ਦੇ ਦੂਤ ਉਸ ਨੂੰ ਬਚਾਉਣਗੇ। ਪਰੰਤੂ ਯਿਸੂ ਅਜਿਹਾ ਅਸਚਰਜ ਪ੍ਰਦਰਸ਼ਨ ਦਿਖਾਉਣ ਦੇ ਪਰਤਾਵੇ ਵਿਚ ਨਹੀਂ ਪੈਂਦਾ ਹੈ। ਸ਼ਾਸਤਰ ਤੋਂ ਹਵਾਲਾ ਦਿੰਦੇ ਹੋਏ, ਯਿਸੂ ਦਿਖਾਉਂਦਾ ਹੈ ਕਿ ਇਸ ਤਰ੍ਹਾਂ ਪਰਮੇਸ਼ੁਰ ਨੂੰ ਪਰਖਣਾ ਗ਼ਲਤ ਹੈ।

ਤੀਜੇ ਪਰਤਾਵੇ ਵਿਚ, ਇਬਲੀਸ ਯਿਸੂ ਨੂੰ ਕਿਸੇ ਚਮਤਕਾਰੀ ਤਰੀਕੇ ਤੋਂ ਜਗਤ ­ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾ ਕੇ ਕਹਿੰਦਾ ਹੈ: “ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ।” ਪਰੰਤੂ ਇਕ ਵਾਰ ਫਿਰ ਯਿਸੂ ­ਆਪਣੇ ਆਪ ਨੂੰ ਗ਼ਲਤ ਕੰਮ ਕਰਨ ਦੇ ਪਰਤਾਵੇ ਦੇ ਅਧੀਨ ਨਹੀਂ ਆਉਣ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਬਣੇ ਰਹਿਣ ਨੂੰ ਚੁਣਦਾ ਹੈ।

ਅਸੀਂ ਯਿਸੂ ਦੇ ਇਨ੍ਹਾਂ ਪਰਤਾਵਿਆਂ ਤੋਂ ਕੁਝ ਸਿੱਖ ਸਕਦੇ ਹਾਂ। ਉਦਾਹਰਣ ਲਈ, ਇਹ ਦਿਖਾਉਂਦੇ ਹਨ ਕਿ ਇਬਲੀਸ ਸਿਰਫ਼ ਇਕ ਬੁਰਾਈ ਦਾ ਗੁਣ ਨਹੀਂ ਹੈ, ਜਿਵੇਂ ਕੁਝ ਲੋਕੀ ਦਾਅਵਾ ਕਰਦੇ ਹਨ, ਪਰੰਤੂ ਉਹ ਇਕ ਅਸਲੀ, ਅਦਿੱਖ ਵਿਅਕਤੀ ਹੈ। ਯਿਸੂ ਦੇ ਪਰਤਾਵੇ ਇਹ ਵੀ ਦਿਖਾਉਂਦੇ ਹਨ ਕਿ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਇਬਲੀਸ ਦੀ ਜਾਇਦਾਦ ਹਨ। ਨਹੀਂ ਤਾਂ ਇਬਲੀਸ ਦਾ ਇਨ੍ਹਾਂ ਨੂੰ ਮਸੀਹ ਨੂੰ ਪੇਸ਼ ਕਰਨਾ ਇਕ ਅਸਲੀ ਪਰਤਾਵਾ ਕਿਵੇਂ ਹੋ ਸਕਦਾ ਸੀ ਜੇਕਰ ਇਹ ਅਸਲ ਵਿਚ ਉਸ ਦੀਆਂ ਨਹੀਂ ਸਨ?

ਅਤੇ ਇਸ ਬਾਰੇ ਸੋਚੋ: ਇਬਲੀਸ ਨੇ ਕਿਹਾ ਕਿ ਉਹ ਯਿਸੂ ਦੇ ਇਕ ਵਾਰੀ ਮੱਥਾ ਟੇਕਣ ਲਈ ਇਨਾਮ ਦੇਣ ਲਈ ਤਿਆਰ ਸੀ, ਇੱਥੋਂ ਤਕ ਕਿ ਉਸ ਨੂੰ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਦੇ ਦੇਵੇਗਾ। ਇਬਲੀਸ ਸ਼ਾਇਦ ਸਾਡੇ ਸਾਮ੍ਹਣੇ ਦੁਨਿਆਵੀ ਧਨ, ਸ਼ਕਤੀ ਜਾਂ ਪਦਵੀ ਪ੍ਰਾਪਤ ਕਰਨ ਦੇ ਲਲਚਾਉਣ ਵਾਲੇ ਮੌਕੇ ਰੱਖਣ ਦੁਆਰਾ ਸਾਨੂੰ ਵੀ ਇਸੇ ਤਰ੍ਹਾਂ ਨਾਲ ਪਰਤਾਉਣ ਦੀ ਕੋਸ਼ਿਸ਼ ਕਰੇ। ਪਰੰਤੂ ਅਸੀਂ ਬੁੱਧੀਮਾਨ ਹੋਵਾਂਗੇ ਜੇਕਰ ਅਸੀਂ ਕਿਸੇ ਵੀ ਪਰਤਾਵੇ ਵਿਚ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿ ਕੇ ਯਿਸੂ ਦੇ ਉਦਾਹਰਣ ਦਾ ਅਨੁਕਰਣ ਕਰਦੇ ਹਾਂ। ਮੱਤੀ 3:16; 4:​1-11; ਮਰਕੁਸ 1:​12, 13; ਲੂਕਾ 4:​1-13.

▪ ਯਿਸੂ ਉਜਾੜ ਵਿਚ ਆਪਣੇ 40 ਦਿਨਾਂ ਦੇ ਦੌਰਾਨ ਪ੍ਰਤੱਖ ਤੌਰ ਤੇ ਕਿਹੜੀਆਂ ਗੱਲਾਂ ਉੱਪਰ ਮਨਨ ਕਰਦਾ ਹੈ?

▪ ਇਬਲੀਸ ਯਿਸੂ ਨੂੰ ਕਿਸ ਤਰ੍ਹਾਂ ਪਰਤਾਉਣ ਦੀ ਕੋਸ਼ਿਸ਼ ਕਰਦਾ ਹੈ?

▪ ਅਸੀਂ ਯਿਸੂ ਦੇ ਪਰਤਾਵਿਆਂ ਤੋਂ ਕੀ ਸਿੱਖ ਸਕਦੇ ਹਾਂ?