ਆਪ ਫ਼ੈਸਲੇ ਕਰਨ ਦੀ ਆਜ਼ਾਦੀ
ਪੰਜਵਾਂ ਭਾਗ
ਆਪ ਫ਼ੈਸਲੇ ਕਰਨ ਦੀ ਆਜ਼ਾਦੀ
1, 2. ਪਰਮੇਸ਼ੁਰ ਨੇ ਸਾਨੂੰ ਕਿਹੜੀ ਵਧੀਆ ਦਾਤ ਦਿੱਤੀ ਹੈ?
ਇਹ ਸਮਝਣ ਲਈ ਕਿ ਪਰਮੇਸ਼ੁਰ ਨੇ ਅਜੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ ਅਤੇ ਉਹ ਦੁੱਖਾਂ ਬਾਰੇ ਕੀ ਕਰੇਗਾ, ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਸ ਨੇ ਇਨਸਾਨ ਨੂੰ ਕਿਹੋ ਜਿਹਾ ਬਣਾਇਆ ਸੀ। ਉਸ ਨੇ ਸਾਨੂੰ ਸਿਰਫ਼ ਸਰੀਰ ਅਤੇ ਦਿਮਾਗ਼ ਹੀ ਨਹੀਂ ਦਿੱਤਾ, ਸਗੋਂ ਆਪਣੇ ਕਈ ਗੁਣ ਵੀ ਦਿੱਤੇ।
2 ਉਸ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ। ਇਹ ਪਰਮੇਸ਼ੁਰ ਵੱਲੋਂ ਇਕ ਦਾਤ ਹੈ।
ਸਾਡਾ ਸੁਭਾਅ
3-5. ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਪਾ ਕੇ ਅਸੀਂ ਖ਼ੁਸ਼ ਕਿਉਂ ਹਾਂ?
3 ਆਓ ਆਪਾਂ ਫ਼ੈਸਲੇ ਕਰਨ ਦੀ ਆਜ਼ਾਦੀ ਅਤੇ ਦੁੱਖਾਂ ਸੰਬੰਧੀ ਆਪਣੇ ਸਵਾਲਾਂ ਉੱਤੇ ਵਿਚਾਰ ਕਰੀਏ। ਪਹਿਲਾਂ ਇਸ ਬਾਰੇ ਸੋਚੋ: ਕੀ ਤੁਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਨਹੀਂ ਹੋ ਕਿ ਤੁਸੀਂ ਆਪ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕੀ ਕਰੋਗੇ, ਕੀ ਕਹੋਗੇ, ਕੀ ਖਾਓਗੇ, ਕੀ ਪਹਿਨੋਗੇ, ਕੀ ਕੰਮ ਕਰੋਗੇ ਅਤੇ ਕਿੱਥੇ ਤੇ ਕਿਸ ਤਰ੍ਹਾਂ ਰਹੋਗੇ। ਕੀ ਤੁਹਾਨੂੰ ਚੰਗਾ ਲੱਗੇਗਾ ਜੇ ਇਨ੍ਹਾਂ ਮਾਮਲਿਆਂ ਵਿਚ ਹਰ ਵਾਰ ਕੋਈ ਹੋਰ ਤੁਹਾਡੇ ਲਈ ਫ਼ੈਸਲੇ ਕਰੇ?
ਉਤਪਤ 1:26; ਬਿਵਸਥਾ ਸਾਰ 7:6) ਇਸ ਲਈ ਜਦੋਂ ਉਸ ਨੇ ਇਨਸਾਨ ਨੂੰ ਬਣਾਇਆ ਸੀ, ਉਦੋਂ ਉਸ ਨੇ ਇਨਸਾਨ ਨੂੰ ਵੀ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ। ਇਸੇ ਕਰਕੇ ਸਾਨੂੰ ਕਿਸੇ ਦੇ ਗ਼ੁਲਾਮ ਬਣਨਾ ਮਨਜ਼ੂਰ ਨਹੀਂ ਹੈ।
4 ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਕੋਈ ਉਸ ਦੀ ਜ਼ਿੰਦਗੀ ਵਿਚ ਹੱਦੋਂ ਵੱਧ ਦਖ਼ਲਅੰਦਾਜ਼ੀ ਕਰੇ। ਕਿਉਂ ਨਹੀਂ? ਕਿਉਂਕਿ ਪਰਮੇਸ਼ੁਰ ਨੇ ਸਾਨੂੰ ਇਹੋ ਜਿਹਾ ਬਣਾਇਆ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ “ਸਰੂਪ ਉੱਤੇ ਅਰ ਆਪਣੇ ਵਰਗਾ” ਬਣਾਇਆ ਸੀ। ਪਰਮੇਸ਼ੁਰ ਆਪਣੇ ਸਾਰੇ ਫ਼ੈਸਲੇ ਆਪ ਕਰਦਾ ਹੈ। (5 ਆਜ਼ਾਦੀ ਦੀ ਇੱਛਾ ਸਾਡੇ ਅੰਦਰ ਆਪਣੇ ਆਪ ਨਹੀਂ ਆ ਗਈ। ਬਾਈਬਲ ਆਖਦੀ ਹੈ: “ਜਿੱਥੇ ਕਿਤੇ ਪ੍ਰਭੁ [ਯਹੋਵਾਹ] ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17) ਹਾਂ, ਪਰਮੇਸ਼ੁਰ ਆਜ਼ਾਦੀ ਨੂੰ ਪਸੰਦ ਕਰਦਾ ਹੈ। ਇਸ ਲਈ ਪਰਮੇਸ਼ੁਰ ਨੇ ਇਸ ਇੱਛਾ ਨੂੰ ਸਾਡੇ ਸੁਭਾਅ ਦਾ ਹਿੱਸਾ ਬਣਾਇਆ ਸੀ। ਉਹ ਜਾਣਦਾ ਸੀ ਕਿ ਸਾਡਾ ਦਿਮਾਗ਼ ਅਤੇ ਭਾਵਨਾਵਾਂ ਕਿਸ ਤਰ੍ਹਾਂ ਕੰਮ ਕਰਨਗੇ, ਇਸ ਲਈ ਉਹ ਜਾਣਦਾ ਸੀ ਕਿ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਮਿਲਣ ਤੇ ਸਾਨੂੰ ਖ਼ੁਸ਼ੀ ਹੋਵੇਗੀ।
6. ਆਜ਼ਾਦੀ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਲਈ ਪਰਮੇਸ਼ੁਰ ਨੇ ਸਾਨੂੰ ਹੋਰ ਕੀ ਦਿੱਤਾ ਹੈ?
6 ਪਰਮੇਸ਼ੁਰ ਨੇ ਇਹ ਆਜ਼ਾਦੀ ਦੇਣ ਦੇ ਨਾਲ-ਨਾਲ ਇਨਸਾਨ ਨੂੰ ਸੋਚਣ, ਸਮਝਣ, ਫ਼ੈਸਲੇ ਕਰਨ ਅਤੇ ਸਹੀ-ਗ਼ਲਤ ਦੀ ਪਛਾਣ ਕਰਨ ਦੀ ਯੋਗਤਾ ਵੀ ਦਿੱਤੀ। (ਇਬਰਾਨੀਆਂ 5:14) ਸੋ ਪਰਮੇਸ਼ੁਰ ਚਾਹੁੰਦਾ ਸੀ ਕਿ ਅਸੀਂ ਜੋ ਵੀ ਫ਼ੈਸਲੇ ਕਰੀਏ, ਸੋਚ-ਸਮਝ ਕੇ ਕਰੀਏ। ਸਾਨੂੰ ਰੋਬੋਟ ਜਾਂ ਜਾਨਵਰਾਂ ਵਰਗੇ ਨਹੀਂ ਬਣਾਇਆ ਗਿਆ ਸੀ। ਇਸ ਦੀ ਬਜਾਇ, ਸਾਨੂੰ ਕਮਾਲ ਦਾ ਦਿਮਾਗ਼ ਦਿੱਤਾ ਗਿਆ ਤਾਂਕਿ ਅਸੀਂ ਸੋਚ-ਸਮਝ ਕੇ ਆਪਣੀ ਇਸ ਆਜ਼ਾਦੀ ਨੂੰ ਵਰਤ ਸਕੀਏ।
ਜ਼ਿੰਦਗੀ ਦੀ ਵਧੀਆ ਸ਼ੁਰੂਆਤ
7, 8. ਸਾਡੇ ਪਹਿਲੇ ਮਾਂ-ਬਾਪ ਦਾ ਜੀਵਨ ਕਿਹੋ ਜਿਹਾ ਸੀ?
7 ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਤੇ ਹੱਵਾਹ ਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਖ਼ੁਸ਼ੀ ਲਈ ਸਾਰੀਆਂ ਲੋੜੀਂਦੀਆਂ ਚੀਜ਼ਾਂ ਵੀ ਦਿੱਤੀਆਂ ਸਨ। ਉਹ ਇਕ ਵੱਡੇ ਸਾਰੇ ਬਾਗ਼ ਵਿਚ ਰਹਿੰਦੇ ਸੀ। ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਉਨ੍ਹਾਂ ਦੇ ਦਿਮਾਗ਼ ਅਤੇ ਸਰੀਰ ਵਿਚ ਕੋਈ ਨੁਕਸ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੇ ਨਾ ਬੁੱਢੇ ਹੋਣਾ ਸੀ ਤੇ ਨਾ ਬੀਮਾਰ ਪੈਣਾ ਸੀ ਤੇ ਨਾ ਹੀ ਮਰਨਾ ਸੀ। ਉਨ੍ਹਾਂ ਨੇ ਸਦਾ ਲਈ ਜੀਉਂਦੇ ਰਹਿਣਾ ਸੀ। ਉਨ੍ਹਾਂ ਦੇ ਬੱਚੇ ਵੀ ਬਿਨਾਂ ਕਿਸੇ ਨੁਕਸ ਤੋਂ ਮੁਕੰਮਲ ਪੈਦਾ ਹੋਣੇ ਸਨ ਤੇ ਉਨ੍ਹਾਂ ਨੇ ਹਮੇਸ਼ਾ ਖ਼ੁਸ਼ੀ-ਖ਼ੁਸ਼ੀ ਜੀਣਾ ਸੀ। ਇਸ ਤੋਂ ਇਲਾਵਾ ਸਾਰਿਆਂ ਕੋਲ ਪੂਰੀ ਧਰਤੀ ਨੂੰ ਸੋਹਣਾ ਬਣਾਉਣ ਦਾ ਕੰਮ ਹੋਣਾ ਸੀ।—ਉਤਪਤ 1:26-30; 2:15.
8 ਪਰਮੇਸ਼ੁਰ ਨੇ ਇਨਸਾਨ ਨੂੰ ਜੋ ਵੀ ਦਿੱਤਾ ਸੀ, ਉਸ ਬਾਰੇ ਬਾਈਬਲ ਕਹਿੰਦੀ ਹੈ: ‘ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।’ (ਉਤਪਤ 1:31) ਪਰਮੇਸ਼ੁਰ ਬਾਰੇ ਬਾਈਬਲ ਇਹ ਵੀ ਆਖਦੀ ਹੈ: ‘ਉਹ ਦੀ ਕਰਨੀ ਪੂਰੀ ਹੈ।’ (ਬਿਵਸਥਾ ਸਾਰ 32:4) ਵਾਕਈ, ਇਨਸਾਨੀ ਜੀਵਨ ਦੀ ਕਿੰਨੀ ਵਧੀਆ ਸ਼ੁਰੂਆਤ ਸੀ। ਇਨਸਾਨ ਦਾ ਜੀਵਨ ਇਸ ਤੋਂ ਬਿਹਤਰ ਹੋ ਹੀ ਨਹੀਂ ਸਕਦਾ ਸੀ। ਇਹ ਸਭ ਕੁਝ ਕਰ ਕੇ ਪਰਮੇਸ਼ੁਰ ਨੇ ਦਿਖਾਇਆ ਕਿ ਉਹ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਹੈ।
ਆਜ਼ਾਦੀ ਦੀ ਹੱਦ
9, 10. ਫ਼ੈਸਲੇ ਕਰਨ ਦੀ ਆਜ਼ਾਦੀ ’ਤੇ ਕੰਟ੍ਰੋਲ ਰੱਖਣਾ ਕਿਉਂ ਜ਼ਰੂਰੀ ਹੈ?
9 ਪਰ ਕੀ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੀ ਮਨ-ਮਰਜ਼ੀ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਸੀ? ਇਕ ਮਿਸਾਲ ’ਤੇ ਗੌਰ ਕਰੋ। ਜੇ ਕਿਸੇ ਸ਼ਹਿਰ ਵਿਚ ਟ੍ਰੈਫਿਕ ਦਾ ਕੋਈ ਵੀ ਨਿਯਮ ਨਾ ਹੋਵੇ,
ਸਗੋਂ ਸਾਰਿਆਂ ਨੂੰ ਜਿਹੜੇ ਮਰਜ਼ੀ ਪਾਸੇ ਤੇ ਜਿੰਨੀ ਮਰਜ਼ੀ ਰਫ਼ਤਾਰ ਨਾਲ ਕਾਰਾਂ-ਸਕੂਟਰ ਚਲਾਉਣ ਦੀ ਪੂਰੀ ਖੁੱਲ੍ਹ ਹੋਵੇ, ਤਾਂ ਕੀ ਤੁਸੀਂ ਉਸ ਸ਼ਹਿਰ ਵਿਚ ਗੱਡੀ ਚਲਾਉਣੀ ਚਾਹੋਗੇ? ਨਹੀਂ, ਕਿਉਂਕਿ ਸੜਕਾਂ ਤੇ ਘੜਮੱਸ ਪਿਆ ਹੋਵੇਗਾ ਤੇ ਥਾਂ-ਥਾਂ ਐਕਸੀਡੈਂਟ ਹੋਣਗੇ।10 ਇਸੇ ਤਰ੍ਹਾਂ ਜੇ ਫ਼ੈਸਲੇ ਕਰਨ ਦੀ ਆਜ਼ਾਦੀ ਨੂੰ ਹੱਦਾਂ ਵਿਚ ਰਹਿ ਕੇ ਨਾ ਵਰਤਿਆ ਜਾਵੇ, ਤਾਂ ਸਮਾਜ ਵਿਚ ਗੜਬੜੀ ਫੈਲ ਜਾਵੇਗੀ। ਇਸ ਲਈ ਇਨਸਾਨ ਦੇ ਕੰਮਾਂ-ਕਾਰਾਂ ’ਤੇ ਕੰਟ੍ਰੋਲ ਰੱਖਣ ਲਈ ਨਿਯਮ ਹੋਣੇ ਜ਼ਰੂਰੀ ਹਨ। ਪਰਮੇਸ਼ੁਰ ਦਾ ਬਚਨ ਆਖਦਾ ਹੈ: “ਆਜ਼ਾਦ ਬੰਦਿਆਂ ਵਾਂਗ ਰਹੋ ਪਰ ਆਪਣੀ ਆਜ਼ਾਦੀ ਨੂੰ ਆਪਣੀਆਂ ਬਦੀਆਂ ਢੱਕਣ ਲਈ ਨਾ ਵਰਤੋ।” (1 ਪਤਰਸ 2:16, ERV) ਪਰਮੇਸ਼ੁਰ ਚਾਹੁੰਦਾ ਹੈ ਕਿ ਇਸ ਆਜ਼ਾਦੀ ’ਤੇ ਕੰਟ੍ਰੋਲ ਰੱਖਿਆ ਜਾਵੇ ਤਾਂਕਿ ਸਾਰਿਆਂ ਦਾ ਭਲਾ ਹੋਵੇ। ਉਸ ਦਾ ਮਕਸਦ ਇਨਸਾਨ ਨੂੰ ਪੂਰੀ ਆਜ਼ਾਦੀ ਦੇਣਾ ਨਹੀਂ ਹੈ, ਸਗੋਂ ਉਸ ਨੇ ਇਨਸਾਨ ਨੂੰ ਹੱਦਾਂ ਵਿਚ ਰਹਿ ਕੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਇਨ੍ਹਾਂ ਹੱਦਾਂ ਵਿਚ ਰਹਿਣ ਲਈ ਸਾਨੂੰ ਕੁਝ ਨਿਯਮਾਂ ਉੱਤੇ ਚੱਲਣ ਦੀ ਲੋੜ ਹੈ।
ਕਿਸ ਦੇ ਨਿਯਮ?
11. ਇਨਸਾਨ ਕਿਸ ਦੇ ਨਿਯਮਾਂ ਉੱਤੇ ਚੱਲਣ ਲਈ ਬਣਾਇਆ ਗਿਆ ਹੈ?
11 ਇਨਸਾਨ ਨੂੰ ਕਿਸ ਦੇ ਨਿਯਮਾਂ ਉੱਤੇ ਚੱਲਣ ਲਈ ਬਣਾਇਆ ਗਿਆ ਹੈ? 1 ਪਤਰਸ 2:16 ਵਿਚ ਕਿਹਾ ਗਿਆ ਹੈ: “ਤੁਸੀਂ ਪਰਮੇਸ਼ੁਰ ਦੇ ਗੁਲਾਮ ਹੋ।” (ERV) ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਕਿਸੇ ਅਤਿਆਚਾਰੀ ਸ਼ਾਸਕ ਵਾਂਗ ਸਾਡੇ ਤੇ ਹੁਕਮ ਚਲਾਵੇਗਾ, ਸਗੋਂ ਇਸ ਦਾ ਅਰਥ ਹੈ ਕਿ ਪਰਮੇਸ਼ੁਰ ਦੇ ਨਿਯਮਾਂ ਤੇ ਚੱਲ ਕੇ ਹੀ ਸਾਨੂੰ ਜ਼ਿੰਦਗੀ ਵਿਚ ਖ਼ੁਸ਼ੀ ਮਿਲ ਸਕਦੀ ਹੈ। (ਮੱਤੀ 22:35-40) ਉਸ ਦੇ ਨਿਯਮ ਇਨਸਾਨਾਂ ਦੇ ਨਿਯਮਾਂ ਤੋਂ ਕਿਤੇ ਹੀ ਉੱਤਮ ਹਨ ਤੇ ਇਹ ਸਾਨੂੰ ਸਹੀ ਰਾਹ ਪਾਉਂਦੇ ਹਨ। “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
12. ਪਰਮੇਸ਼ੁਰ ਦੇ ਨਿਯਮਾਂ ਦੀਆਂ ਹੱਦਾਂ ਵਿਚ ਰਹਿ ਕੇ ਅਸੀਂ ਆਪਣੀ ਆਜ਼ਾਦੀ ਨੂੰ ਕਿਵੇਂ ਵਰਤ ਸਕਦੇ ਹਾਂ?
12 ਇਸ ਦੇ ਨਾਲ ਹੀ, ਪਰਮੇਸ਼ੁਰ ਦੇ ਨਿਯਮਾਂ ਦੁਆਰਾ ਕਾਇਮ ਕੀਤੀਆਂ ਹੱਦਾਂ ਵਿਚ ਰਹਿ ਕੇ ਅਸੀਂ ਆਪਣੀ ਪਸੰਦ ਅਨੁਸਾਰ ਕਈ ਫ਼ੈਸਲੇ ਕਰ ਸਕਦੇ ਹਾਂ। ਮਿਸਾਲ ਲਈ, ਇਨਸਾਨ ਨੇ ਕਈ ਕਿਸਮਾਂ ਦੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਹਨ ਜਿਸ ਕਰਕੇ ਉਹ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹਨ। ਜ਼ਰਾ ਸੋਚੋ ਦੁਨੀਆਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ, ਪਹਿਰਾਵੇ, ਸੰਗੀਤ, ਕਲਾ ਅਤੇ ਘਰ ਹਨ। ਇਨ੍ਹਾਂ ਚੀਜ਼ਾਂ ਦੇ ਮਾਮਲੇ ਵਿਚ ਸਾਰਿਆਂ ਦੀ ਆਪੋ-ਆਪਣੀ ਪਸੰਦ ਹੁੰਦੀ ਹੈ ਤੇ ਕੋਈ ਨਹੀਂ ਚਾਹੁੰਦਾ ਕਿ ਦੂਸਰਾ ਉਨ੍ਹਾਂ ਲਈ ਪਸੰਦ ਕਰੇ।
13. ਆਪਣੇ ਹੀ ਭਲੇ ਲਈ ਸਾਨੂੰ ਕਿਹੜੇ ਕੁਦਰਤੀ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ?
13 ਜਿਵੇਂ ਅਸੀਂ ਪਰਮੇਸ਼ੁਰ ਦੇ ਬਣਾਏ ਕੁਦਰਤੀ ਨਿਯਮਾਂ ਉੱਤੇ ਚੱਲਦੇ ਹਾਂ, ਉਸੇ ਤਰ੍ਹਾਂ ਸਾਡੇ ਲਈ ਉਸ ਦੇ ਨੈਤਿਕ ਨਿਯਮਾਂ ਤੇ ਚੱਲਣਾ ਜ਼ਰੂਰੀ ਹੈ। ਸਾਡੀ ਖ਼ੁਸ਼ੀ ਇਸ ਗੱਲ ਦੇ ਨਿਰਭਰ ਕਰਦੀ ਹੈ। ਉਦਾਹਰਣ ਲਈ, ਜੇ ਅਸੀਂ ਗੁਰੂਤਾ-ਖਿੱਚ (ਗ੍ਰੇਵਟੀ) ਦੇ ਨਿਯਮ ਨੂੰ ਅਣਗੌਲਿਆਂ ਕਰ ਕੇ ਕਿਸੇ ਉੱਚੀ ਜਗ੍ਹਾ ਤੋਂ ਛਲਾਂਗ ਮਾਰਾਂਗੇ, ਤਾਂ ਸਾਨੂੰ ਸੱਟ-ਚੋਟ ਲੱਗੇਗੀ ਜਾਂ ਅਸੀਂ ਮਰ ਜਾਵਾਂਗੇ। ਜੇ ਅਸੀਂ ਆਪਣੇ ਸਰੀਰ ਦੇ ਅੰਦਰੂਨੀ ਨਿਯਮਾਂ ਨੂੰ ਅਣਗੌਲਿਆਂ ਕਰ ਕੇ ਭੋਜਨ ਖਾਣਾ, ਪਾਣੀ ਪੀਣਾ ਅਤੇ ਸਾਹ ਲੈਣਾ ਬੰਦ ਕਰ ਦੇਈਏ, ਤਾਂ ਅਸੀਂ ਮਰ ਜਾਵਾਂਗੇ।
14. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਇਨਸਾਨ ਨੂੰ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਜੀਣ ਲਈ ਸ੍ਰਿਸ਼ਟ ਨਹੀਂ ਕੀਤਾ ਗਿਆ?
14 ਸੋ ਕੁਦਰਤੀ ਨਿਯਮਾਂ ਉੱਤੇ ਚੱਲਣ ਦੀ ਲੋੜ ਦੇ ਨਾਲ-ਨਾਲ ਸਾਨੂੰ ਪਰਮੇਸ਼ੁਰ ਦੇ ਨੈਤਿਕ ਅਤੇ ਸਮਾਜਕ ਨਿਯਮਾਂ ਤੇ ਚੱਲਣ ਦੀ ਲੋੜ ਨਾਲ ਸਿਰਜਿਆ ਗਿਆ ਹੈ। (ਮੱਤੀ 4:4) ਇਨਸਾਨ ਆਪਣੇ ਸਿਰਜਣਹਾਰ ਤੋਂ ਆਜ਼ਾਦ ਹੋ ਕੇ ਜ਼ਿੰਦਗੀ ਵਿਚ ਸਫ਼ਲ ਨਹੀਂ ਹੋ ਸਕਦਾ। ਯਿਰਮਿਯਾਹ ਨਬੀ ਆਖਦਾ ਹੈ: “ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਹੇ ਯਹੋਵਾਹ, ਮੇਰਾ ਸੁਧਾਰ ਕਰ।” (ਯਿਰਮਿਯਾਹ 10:23, 24) ਇਸ ਤਰ੍ਹਾਂ ਇਨਸਾਨ ਨੂੰ ਹਰ ਗੱਲ ਵਿਚ ਪਰਮੇਸ਼ੁਰ ਦੀ ਹਕੂਮਤ ਦੇ ਅਧੀਨ ਰਹਿਣ ਲਈ ਬਣਾਇਆ ਗਿਆ ਸੀ, ਨਾ ਕਿ ਆਪਣੀ ਹਕੂਮਤ ਅਧੀਨ ਰਹਿਣ ਲਈ।
15. ਕੀ ਪਰਮੇਸ਼ੁਰ ਦੇ ਨਿਯਮਾਂ ਤੇ ਚੱਲਣਾ ਆਦਮ ਅਤੇ ਹੱਵਾਹ ਲਈ ਔਖਾ ਹੋਣਾ ਸੀ?
15 ਸਾਡੇ ਪਹਿਲੇ ਮਾਂ-ਬਾਪ ਆਦਮ ਤੇ ਹੱਵਾਹ ਲਈ ਪਰਮੇਸ਼ੁਰ ਦੇ ਨਿਯਮਾਂ ਤੇ ਚੱਲਣਾ ਔਖਾ ਨਹੀਂ ਹੋਣਾ ਸੀ। ਇਸ ਦੀ ਬਜਾਇ, ਇਨ੍ਹਾਂ ’ਤੇ ਚੱਲ ਕੇ ਉਨ੍ਹਾਂ ਦਾ ਆਪਣਾ ਅਤੇ ਸਾਰੇ ਮਨੁੱਖੀ ਪਰਿਵਾਰ ਦਾ ਭਲਾ ਹੋਣਾ ਸੀ। ਜੇ ਆਦਮ ਤੇ ਹੱਵਾਹ ਪਰਮੇਸ਼ੁਰ ਦੇ ਨਿਯਮਾਂ ਦੀਆਂ ਹੱਦਾਂ ਵਿਚ ਰਹਿੰਦੇ, ਤਾਂ ਅੱਜ ਸਭ ਕੁਝ ਠੀਕ-ਠਾਕ ਹੋਣਾ ਸੀ। ਅਸਲ ਵਿਚ, ਅਸੀਂ ਹੁਣ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਸਾਰੇ ਇਨਸਾਨਾਂ ਨਾਲ ਪਿਆਰ ਤੇ ਏਕਤਾ ਨਾਲ ਰਹਿ ਰਹੇ ਹੋਣਾ ਸੀ! ਧਰਤੀ ਉੱਤੇ ਬੁਰਾਈ, ਦੁੱਖਾਂ ਅਤੇ ਮੌਤ ਦਾ ਨਾਮੋ-ਨਿਸ਼ਾਨ ਨਹੀਂ ਹੋਣਾ ਸੀ।
[ਸਵਾਲ]
[ਸਫ਼ਾ 11 ਉੱਤੇ ਤਸਵੀਰ]
ਸਿਰਜਣਹਾਰ ਨੇ ਆਦਮ ਤੇ ਹੱਵਾਹ ਨੂੰ ਵਧੀਆ ਜੀਵਨ ਦਿੱਤਾ ਸੀ
[ਸਫ਼ਾ 12 ਉੱਤੇ ਤਸਵੀਰ]
ਕੀ ਤੁਸੀਂ ਅਜਿਹੇ ਸ਼ਹਿਰ ਵਿਚ ਗੱਡੀ ਚਲਾਉਣੀ ਚਾਹੋਗੇ ਜਿੱਥੇ ਕੋਈ ਟ੍ਰੈਫਿਕ ਨਿਯਮ ਨਾ ਹੋਵੇ?