ਨਵੀਂ ਦੁਨੀਆਂ ਦੀ ਨੀਂਹ ਹੁਣ ਧਰੀ ਜਾ ਰਹੀ ਹੈ
ਗਿਆਰਵਾਂ ਭਾਗ
ਨਵੀਂ ਦੁਨੀਆਂ ਦੀ ਨੀਂਹ ਹੁਣ ਧਰੀ ਜਾ ਰਹੀ ਹੈ
1, 2. ਅੱਜ ਕਿਹੜੀ ਭਵਿੱਖਬਾਣੀ ਪੂਰੀ ਹੋ ਰਹੀ ਹੈ?
ਇਹ ਕਿੰਨੀ ਵਧੀਆ ਗੱਲ ਹੈ ਕਿ ਪਰਮੇਸ਼ੁਰ ਦੇ ਲੋਕ ਅੱਜ ਵਧ-ਫੁੱਲ ਰਹੇ ਹਨ, ਜਦ ਕਿ ਸ਼ਤਾਨ ਦੀ ਦੁਨੀਆਂ ਦਿਨ-ਬ-ਦਿਨ ਭ੍ਰਿਸ਼ਟ ਹੁੰਦੀ ਜਾ ਰਹੀ ਹੈ। ਪਰਮੇਸ਼ੁਰ ਸਾਰੀਆਂ ਕੌਮਾਂ ਵਿੱਚੋਂ ਲੋਕ ਇਕੱਠੇ ਕਰ ਰਿਹਾ ਹੈ ਜੋ ਦੁਨੀਆਂ ਦੇ ਅੰਤ ਵਿੱਚੋਂ ਬਚ ਨਿਕਲਣਗੇ। ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਣਾ ਹੈ। ਬਾਈਬਲ ਵਿਚ 2 ਪਤਰਸ 3:13 ਵਿਚ ਇਨ੍ਹਾਂ ਲੋਕਾਂ ਨੂੰ “ਨਵੀਂ ਧਰਤੀ” ਆਖਿਆ ਗਿਆ ਹੈ।
2 ਬਾਈਬਲ ਵਿਚ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ: “ਆਖਰੀ ਦਿਨਾਂ ਦੇ ਵਿੱਚ [ਯਾਨੀ ਅੱਜ ਸਾਡੇ ਸਮੇਂ ਵਿਚ] . . . ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ . . . ਚੜ੍ਹੀਏ, [ਯਾਨੀ ਉਸ ਦੀ ਭਗਤੀ ਕਰੀਏ] ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।”—ਯਸਾਯਾਹ 2:2, 3.
3. (ੳ) ਅੱਜ ਯਸਾਯਾਹ ਦੀ ਭਵਿੱਖਬਾਣੀ ਕਿਨ੍ਹਾਂ ਤੇ ਪੂਰੀ ਹੋ ਰਹੀ ਹੈ? (ਅ) ਬਾਈਬਲ ਦੀ ਆਖ਼ਰੀ ਕਿਤਾਬ ਇਨ੍ਹਾਂ ਲੋਕਾਂ ਬਾਰੇ ਕੀ ਕਹਿੰਦੀ ਹੈ?
ਪਰਕਾਸ਼ ਦੀ ਪੋਥੀ 7:9, 14; ਮੱਤੀ 24:3.
3 ਇਹ ਭਵਿੱਖਬਾਣੀ ਉਨ੍ਹਾਂ ਲੋਕਾਂ ਤੇ ਪੂਰੀ ਹੋ ਰਹੀ ਹੈ ਜਿਹੜੇ ‘ਪਰਮੇਸ਼ੁਰ ਦੇ ਰਾਹਾਂ ਅਤੇ ਮਾਰਗਾਂ ਵਿਚ ਚੱਲਦੇ’ ਹਨ। ਬਾਈਬਲ ਦੀ ਆਖ਼ਰੀ ਕਿਤਾਬ ਵਿਚ ਇਨ੍ਹਾਂ ਸ਼ਾਂਤੀ-ਪਸੰਦ ਲੋਕਾਂ ਨੂੰ ਇਕ “ਵੱਡੀ ਭੀੜ” ਆਖਿਆ ਗਿਆ ਹੈ ਜੋ ‘ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉਮਤਾਂ ਅਤੇ ਭਾਖਿਆਂ ਵਿੱਚੋਂ ਹੈ।’ ਇਹ ਵੱਡੀ ਭੀੜ ਉਨ੍ਹਾਂ ਨੇਕਦਿਲ ਲੋਕਾਂ ਦੀ ਬਣੀ ਹੋਈ ਹੈ ਜੋ ਦੁਨੀਆਂ ਭਰ ਵਿਚ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ। ਬਾਈਬਲ ਇਹ ਵੀ ਆਖਦੀ ਹੈ: “ਏਹ ਓਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ।” ਇਸ ਦਾ ਮਤਲਬ ਹੈ ਕਿ ਉਹ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਚ ਜਾਣਗੇ।—ਇਕ ਸੱਚਾ ਭਾਈਚਾਰਾ
4, 5. ਯਹੋਵਾਹ ਦੇ ਗਵਾਹਾਂ ਦਾ ਭਾਈਚਾਰਾ ਕਿਵੇਂ ਬਣਿਆ ਹੈ?
4 ਲੱਖਾਂ ਹੀ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੀਆਂ ਸਿੱਖਿਆਵਾਂ ਅਤੇ ਹਿਦਾਇਤਾਂ ਦੇ ਮੁਤਾਬਕ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦਾ ਜੀਵਨ ਪਾਉਣਗੇ। ਰੋਜ਼ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰ ਕੇ ਉਹ ਦਿਖਾਉਂਦੇ ਹਨ ਕਿ ਉਹ ਹੁਣ ਅਤੇ ਨਵੀਂ ਦੁਨੀਆਂ ਵਿਚ ਵੀ ਉਸ ਦੇ ਰਾਜ ਦੇ ਅਧੀਨ ਰਹਿਣਾ ਚਾਹੁੰਦੇ ਹਨ। ਉਨ੍ਹਾਂ ਦੀ ਕੌਮ, ਨਸਲ ਜਾਂ ਜਾਤ ਭਾਵੇਂ ਕੋਈ ਵੀ ਹੋਵੇ, ਉਹ ਪਰਮੇਸ਼ੁਰ ਦੇ ਬਚਨ ਵਿਚ ਦੱਸੇ ਸਿਧਾਂਤਾਂ ਤੇ ਚੱਲਦੇ ਹਨ। ਇਸ ਕਰਕੇ ਉਨ੍ਹਾਂ ਦੇ ਵਿਚ ਸੱਚਾ ਪਿਆਰ ਹੈ ਅਤੇ ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਨੀਂਹ ਬਣਨਗੇ।—ਯਸਾਯਾਹ 54:13; ਮੱਤੀ 22:37, 38; ਯੂਹੰਨਾ 15:9, 14.
5 ਯਹੋਵਾਹ ਦੇ ਗਵਾਹ ਇਸ ਗੱਲ ਦਾ ਸਿਹਰਾ ਆਪਣੇ ਤੇ ਨਹੀਂ ਲੈਂਦੇ ਕਿ ਇਹ ਭਾਈਚਾਰਾ ਉਨ੍ਹਾਂ ਦੀ ਆਪਣੀ ਮਿਹਨਤ ਨਾਲ ਬਣਿਆ ਹੈ। ਉਹ ਜਾਣਦੇ ਹਨ ਕਿ ਇਹ ਪਰਮੇਸ਼ੁਰ ਦੀ ਸ਼ਕਤੀ ਦਾ ਨਤੀਜਾ ਹੈ। (ਰਸੂਲਾਂ ਦੇ ਕਰਤੱਬ 5:29, 32; ਗਲਾਤੀਆਂ 5:22, 23) ਇਹ ਪਰਮੇਸ਼ੁਰ ਦੀ ਕਰਨੀ ਹੈ। ਯਿਸੂ ਨੇ ਆਖਿਆ ਸੀ ਕਿ “ਜਿਹੜੀਆਂ ਗੱਲਾਂ ਮਨੁੱਖਾਂ ਤੋਂ ਅਣਹੋਣੀਆਂ ਹਨ ਓਹ ਯਹੋਵਾਹ ਤੋਂ ਹੋ ਸੱਕਦੀਆਂ ਹਨ।” (ਲੂਕਾ 18:27) ਜਿਸ ਤਰ੍ਹਾਂ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਹਮੇਸ਼ਾ ਲਈ ਕਾਇਮ ਰਹਿਣ ਵਾਸਤੇ ਬਣਾਇਆ ਹੈ, ਉਸੇ ਤਰ੍ਹਾਂ ਉਸ ਨੇ ਆਪਣੇ ਲੋਕਾਂ ਨੂੰ ਇਕ ਭਾਈਚਾਰੇ ਵਿਚ ਹਮੇਸ਼ਾ ਰਹਿਣ ਲਈ ਇਕੱਠਾ ਕੀਤਾ ਹੈ।
6. ਯਹੋਵਾਹ ਦੇ ਗਵਾਹਾਂ ਦਾ ਭਾਈਚਾਰਾ ਚਮਤਕਾਰ ਕਿਉਂ ਹੈ?
6 ਇਸ ਲਈ, ਹੁਣ ਇਸ ਭਾਈਚਾਰੇ ਤੋਂ ਦੇਖਿਆ ਜਾ ਸਕਦਾ ਹੈ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਦਾ ਰਾਜ ਕਿਸ ਤਰ੍ਹਾਂ ਦਾ ਹੋਵੇਗਾ। ਜੋ ਯਹੋਵਾਹ ਨੇ ਆਪਣੇ ਲੋਕਾਂ ਨਾਲ ਕੀਤਾ ਹੈ, ਉਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ। ਕਿਉਂ? ਕਿਉਂਕਿ ਉਸ ਨੇ ਆਪਣੇ ਲੋਕਾਂ ਨੂੰ ਇਕ ਅਜਿਹੇ ਭਾਈਚਾਰੇ ਵਿਚ ਇਕੱਠਾ ਕੀਤਾ ਹੈ ਜਿਸ ਨੂੰ ਕੌਮ, ਨਸਲ ਜਾਂ ਧਰਮ ਦੇ ਨਾਂ ਤੇ ਵੰਡਿਆ ਨਹੀਂ ਜਾ ਸਕਦਾ। ਭਾਵੇਂ ਅੱਜ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਲੱਖਾਂ ਵਿਚ ਹੈ ਅਤੇ ਉਹ 235 ਤੋਂ ਜ਼ਿਆਦਾ ਦੇਸ਼ਾਂ ਵਿਚ ਰਹਿੰਦੇ ਹਨ, ਪਰ ਉਹ ਸਾਰੇ ਅਟੁੱਟ ਰਿਸ਼ਤੇ ਵਿਚ ਬੱਝੇ ਹੋਏ ਹਨ। ਇਸ ਤਰ੍ਹਾਂ ਦਾ ਭਾਈਚਾਰਾ ਇਤਿਹਾਸ ਵਿਚ ਪਹਿਲਾਂ ਕਦੇ ਵੀ ਨਹੀਂ ਹੋਇਆ। ਇਹ ਭਾਈਚਾਰਾ ਅੱਜ ਪਰਮੇਸ਼ੁਰ ਦਾ ਚਮਤਕਾਰ ਹੈ।—ਯਸਾਯਾਹ 43:10, 11, 21; ਰਸੂਲਾਂ ਦੇ ਕਰਤੱਬ 10:34, 35; ਗਲਾਤੀਆਂ 3:28.
ਪਰਮੇਸ਼ੁਰ ਦੇ ਲੋਕਾਂ ਦੀ ਪਛਾਣ
7. ਯਿਸੂ ਦੇ ਸੱਚੇ ਚੇਲਿਆਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ?
7 ਉਨ੍ਹਾਂ ਲੋਕਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਜੋ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਵੱਸਣਗੇ? ਯੂਹੰਨਾ 13:34, 35 ਵਿਚ ਦਰਜ ਯਿਸੂ ਦੇ ਸ਼ਬਦਾਂ ਨੂੰ ਕੌਣ ਪੂਰਾ ਕਰ ਰਹੇ ਹਨ? ਉਸ ਨੇ ਕਿਹਾ ਸੀ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” ਯਹੋਵਾਹ ਦੇ ਗਵਾਹ ਯਿਸੂ ਦੇ ਸ਼ਬਦਾਂ ਉੱਤੇ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਉੱਤੇ ਚੱਲਦੇ ਹਨ। ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਹਿਦਾਇਤ ਮੁਤਾਬਕ ਉਹ ‘ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖਦੇ’ ਹਨ। (1 ਪਤਰਸ 4:8) ਉਹ ‘ਪ੍ਰੇਮ ਨੂੰ ਪਾ ਲੈਂਦੇ ਹਨ ਜਿਹੜਾ ਸੰਪੂਰਨਤਾਈ ਦਾ ਬੰਧ ਹੈ।’ (ਕੁਲੁੱਸੀਆਂ 3:14) ਇਹ ਪਿਆਰ ਏਕਤਾ ਦਾ ਬੰਧਨ ਹੈ ਜੋ ਉਨ੍ਹਾਂ ਨੂੰ ਇਕ-ਦੂਜੇ ਨਾਲ ਬੰਨ੍ਹੀ ਰੱਖਦਾ ਹੈ।
8. ਪਹਿਲਾ ਯੂਹੰਨਾ 3:10-12 ਮੁਤਾਬਕ ਅਸੀਂ ਪਰਮੇਸ਼ੁਰ ਦੇ ਲੋਕਾਂ ਦੀ ਪਛਾਣ ਕਿਵੇਂ ਕਰ ਸਕਦੇ ਹਾਂ?
8 ਇਸ ਤੋਂ ਇਲਾਵਾ, 1 ਯੂਹੰਨਾ 3:10-12 ਆਖਦਾ ਹੈ: “ਇਸ ਤੋਂ ਪਰਮੇਸ਼ੁਰ ਦੇ ਬਾਲਕ ਅਤੇ ਸ਼ਤਾਨ ਦੇ ਬਾਲਕ ਪਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ। ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸਾਂ ਮੁੱਢੋਂ ਸੁਣਿਆ ਸੋ ਇਹ ਹੈ ਭਈ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ। ਤਿਵੇਂ ਨਹੀਂ ਜਿਵੇਂ ਕਇਨ ਓਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕ ਅਮਨ-ਪਸੰਦ ਲੋਕ ਹਨ ਜੋ ਇਕ-ਦੂਜੇ ਨੂੰ ਮਾਰਨ ਲਈ ਹਥਿਆਰ ਨਹੀਂ ਚੁੱਕਦੇ।
ਇਕ ਹੋਰ ਨਿਸ਼ਾਨੀ
9, 10. (ੳ) ਅੱਜ ਕਿਹੜਾ ਕੰਮ ਪਰਮੇਸ਼ੁਰ ਦੇ ਲੋਕਾਂ ਦੀ ਪਛਾਣ ਹੈ? (ਅ) ਯਹੋਵਾਹ ਦੇ ਗਵਾਹਾਂ ਨੇ ਮੱਤੀ 24:14 ਨੂੰ ਕਿਸ ਤਰ੍ਹਾਂ ਪੂਰਾ ਕੀਤਾ ਹੈ?
9 ਪਰਮੇਸ਼ੁਰ ਦੇ ਸੇਵਕਾਂ ਨੂੰ ਪਛਾਣਨ ਦਾ ਇਕ ਹੋਰ ਤਰੀਕਾ ਹੈ। ਦੁਨੀਆਂ ਦੇ ਅੰਤ ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਨੇ ਕਈ ਚੀਜ਼ਾਂ ਬਾਰੇ ਦੱਸਿਆ ਸੀ ਜਿਹੜੀਆਂ ਅੰਤ ਦੇ ਦਿਨਾਂ ਦੀਆਂ ਨਿਸ਼ਾਨੀਆਂ ਹੋਣਗੀਆਂ। (ਨੌਵਾਂ ਭਾਗ ਦੇਖੋ।) ਇਸ ਭਵਿੱਖਬਾਣੀ ਦੀ ਇਕ ਖ਼ਾਸ ਨਿਸ਼ਾਨੀ ਮੱਤੀ 24:14 ਵਿਚ ਦੱਸੀ ਗਈ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”
10 ਕੀ ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਜੀ ਹਾਂ। 1914 ਵਿਚ ਜਦੋਂ ਤੋਂ ਅੰਤਲੇ ਦਿਨ ਸ਼ੁਰੂ ਹੋਏ ਹਨ, ਯਹੋਵਾਹ ਦੇ ਗਵਾਹਾਂ ਨੇ ਯਿਸੂ ਦੀਆਂ ਹਿਦਾਇਤਾਂ ਮੁਤਾਬਕ ਪੂਰੀ ਦੁਨੀਆਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਹੈ। (ਮੱਤੀ 10:7, 12; ਰਸੂਲਾਂ ਦੇ ਕਰਤੱਬ 20:20) ਯਹੋਵਾਹ ਦੇ ਲੱਖਾਂ ਹੀ ਗਵਾਹ ਹਰ ਦੇਸ਼ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਨਵੀਂ ਦੁਨੀਆਂ ਬਾਰੇ ਦੱਸਦੇ ਹਨ। ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਜਾਣਕਾਰੀ ਦੇਣ ਲਈ ਕਰੋੜਾਂ ਕਿਤਾਬਾਂ-ਰਸਾਲੇ ਵਗੈਰਾ ਛਾਪਦੇ ਅਤੇ ਲੋਕਾਂ ਨੂੰ ਪੜ੍ਹਨ ਵਾਸਤੇ ਦਿੰਦੇ ਹਨ। ਤੁਹਾਨੂੰ ਵੀ ਇਹ ਬਰੋਸ਼ਰ ਇਸੇ ਕਰਕੇ ਦਿੱਤਾ ਗਿਆ ਹੈ ਕਿ ਤੁਸੀਂ ਵੀ ਇਸ ਨੂੰ ਪੜ੍ਹ ਕੇ ਨਵੀਂ ਦੁਨੀਆਂ ਬਾਰੇ ਹੋਰ ਜਾਣਕਾਰੀ ਲੈ ਸਕੋ। ਕੀ ਕੋਈ ਹੋਰ ਸੰਸਥਾ ਜਾਂ ਭਾਈਚਾਰਾ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਘਰ-ਘਰ ਪ੍ਰਚਾਰ ਕਰਦਾ ਹੈ? ਮਰਕੁਸ 13:10 ਦਿਖਾਉਂਦਾ ਹੈ ਕਿ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦਾ ਕੰਮ ਅੰਤ ਆਉਣ ਤੋਂ “ਪਹਿਲਾਂ” ਕੀਤਾ ਜਾਣਾ ਜ਼ਰੂਰੀ ਹੈ।
ਇਨਸਾਨ ਦੀ ਵਫ਼ਾਦਾਰੀ ਦਾ ਸਵਾਲ
11. ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋ ਕੇ ਯਹੋਵਾਹ ਦੇ ਗਵਾਹ ਕੀ ਸਾਬਤ ਕਰਦੇ ਹਨ?
11 ਯਹੋਵਾਹ ਪਰਮੇਸ਼ੁਰ ਦੇ ਕਾਨੂੰਨਾਂ ਅਤੇ ਸਿਧਾਂਤਾਂ ਤੇ ਚੱਲ ਕੇ ਉਸ ਦੇ ਗਵਾਹ ਦਿਖਾਉਂਦੇ ਹਨ ਕਿ ਸ਼ਤਾਨ ਝੂਠਾ ਹੈ। ਸ਼ਤਾਨ ਨੇ ਦਾਅਵਾ ਕੀਤਾ ਸੀ ਕਿ ਇਨਸਾਨ ਮੁਸੀਬਤ ਵੇਲੇ ਪਰਮੇਸ਼ੁਰ ਦਾ ਵਫ਼ਾਦਾਰ ਨਹੀਂ ਰਹਿ ਸਕਦਾ। ਪਰ ਯਹੋਵਾਹ ਦੇ ਗਵਾਹ ਵਫ਼ਾਦਾਰ ਰਹਿ ਕੇ ਸ਼ਤਾਨ ਨੂੰ ਮੂੰਹ-ਤੋੜ ਜਵਾਬ ਦੇ ਰਹੇ ਹਨ। (ਅੱਯੂਬ 2:1-5) ਸਾਰੀਆਂ ਕੌਮਾਂ ਵਿੱਚੋਂ ਆਏ ਲੱਖਾਂ ਲੋਕ ਇਕ ਸਮੂਹ ਦੇ ਤੌਰ ਤੇ ਪਰਮੇਸ਼ੁਰ ਦੇ ਰਾਜ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਹਾਲਾਂਕਿ ਉਹ ਨਾਮੁਕੰਮਲ ਹਨ ਅਤੇ ਸ਼ਤਾਨ ਉਨ੍ਹਾਂ ਦਾ ਵੈਰੀ ਹੈ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਰਾਜ ਦੇ ਅਧੀਨ ਕਰਦੇ ਹਨ।
12. ਅੱਜ ਯਹੋਵਾਹ ਦੇ ਗਵਾਹ ਕਿਨ੍ਹਾਂ ਦੇ ਨਮੂਨੇ ਉੱਤੇ ਚੱਲਦੇ ਹਨ?
12 ਅੱਜ ਇਹ ਲੱਖਾਂ ਹੀ ਯਹੋਵਾਹ ਦੇ ਗਵਾਹ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਵਾਂਗ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹਨ। ਇਨ੍ਹਾਂ ਸੇਵਕਾਂ ਵਿੱਚੋਂ ਕੁਝ ਸਨ ਹਾਬਲ, ਨੂਹ, ਅੱਯੂਬ, ਅਬਰਾਹਾਮ, ਸਾਰਾਹ, ਇਸਹਾਕ, ਯਾਕੂਬ, ਦਬੋਰਾਹ, ਰੂਥ, ਦਾਊਦ ਅਤੇ ਦਾਨੀਏਲ। (ਇਬਰਾਨੀਆਂ ਅਧਿਆਇ 11) ਬਾਈਬਲ ਵਿਚ ਇਨ੍ਹਾਂ ਸੇਵਕਾਂ ਨੂੰ ‘ਵਫ਼ਾਦਾਰ ਗਵਾਹਾਂ ਦਾ ਵੱਡਾ ਬੱਦਲ’ ਕਿਹਾ ਗਿਆ ਹੈ। (ਇਬਰਾਨੀਆਂ 12:1) ਇਨ੍ਹਾਂ ਨੇ ਅਤੇ ਹੋਰਨਾਂ ਨੇ ਜਿਨ੍ਹਾਂ ਵਿਚ ਯਿਸੂ ਦੇ ਚੇਲੇ ਵੀ ਸ਼ਾਮਲ ਸਨ, ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ। ਯਿਸੂ ਨੇ ਆਪ ਹਰ ਹਾਲਤ ਵਿਚ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਕੇ ਬਿਹਤਰੀਨ ਮਿਸਾਲ ਕਾਇਮ ਕੀਤੀ ਸੀ।
13. ਸ਼ਤਾਨ ਬਾਰੇ ਕਹੇ ਯਿਸੂ ਦੇ ਕਿਹੜੇ ਸ਼ਬਦ ਸੱਚ ਸਾਬਤ ਹੋਏ ਹਨ?
13 ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਸ਼ਤਾਨ ਦਾ ਦਾਅਵਾ ਝੂਠਾ ਹੈ। ਯਿਸੂ ਨੇ ਸ਼ਤਾਨ ਬਾਰੇ ਧਾਰਮਿਕ ਆਗੂਆਂ ਨੂੰ ਜੋ ਕਿਹਾ ਸੀ, ਉਹ ਸੱਚ ਹੈ: “ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ ਜੋ ਇਹਾ ਜਿਹਾ ਮਨੁੱਖ ਹਾਂ ਜਿਨ੍ਹ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ੁਰ ਕੋਲੋਂ ਸੁਣੀ। . . . ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।”—ਯੂਹੰਨਾ 8:40, 44.
ਤੁਹਾਡਾ ਫ਼ੈਸਲਾ ਕੀ ਹੈ?
14. ਨਵੀਂ ਦੁਨੀਆਂ ਦੀ ਨੀਂਹ ਨੂੰ ਹੁਣ ਕੀ ਹੋ ਰਿਹਾ ਹੈ?
14 ਪਰਮੇਸ਼ੁਰ ਦੁਆਰਾ ਹੁਣ ਰੱਖੀ ਜਾ ਰਹੀ ਨਵੀਂ ਦੁਨੀਆਂ ਦੀ ਨੀਂਹ ਦਿਨ-ਬ-ਦਿਨ ਪੱਕੀ ਹੁੰਦੀ ਜਾ ਰਹੀ ਹੈ। ਹਰ ਸਾਲ ਲੱਖਾਂ ਲੋਕ ਬਾਈਬਲ ਦਾ ਸਹੀ ਗਿਆਨ ਲੈ ਕੇ ਆਪਣੀ ਇੱਛਾ ਨਾਲ ਪਰਮੇਸ਼ੁਰ ਦੇ ਰਾਜ ਦੇ ਅਧੀਨ ਹੁੰਦੇ ਹਨ ਅਤੇ ਸ਼ਤਾਨ ਨੂੰ ਝੂਠਾ ਸਾਬਤ ਕਰਦੇ ਹਨ। ਉਹ ਨਵੀਂ ਦੁਨੀਆਂ ਵਿਚ ਜਾਣ ਵਾਲੇ ਲੋਕਾਂ ਵਿਚ ਸ਼ਾਮਲ ਹੁੰਦੇ ਹਨ।
15. ਯਿਸੂ ਆਉਣ ਵਾਲੇ ਦਿਨਾਂ ਵਿਚ ਕਿਹੜਾ ਕੰਮ ਕਰੇਗਾ?
15 ਅੰਤਲੇ ਦਿਨਾਂ ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਨੇ ਦੱਸਿਆ ਸੀ: “ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।” ਇਹ ਭੇਡਾਂ ਹਲੀਮ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋ ਕੇ ਮਸੀਹ ਦੇ ਭਰਾਵਾਂ ਨਾਲ ਸੰਗਤ ਕਰਦੇ ਹਨ ਅਤੇ ਉਨ੍ਹਾਂ ਦਾ ਸਾਥ ਦਿੰਦੇ ਹਨ। ਭਵਿੱਖ ਵਿਚ ਯਿਸੂ ਇਨ੍ਹਾਂ ਲੋਕਾਂ ਨੂੰ ਆਪਣੇ “ਸੱਜੇ ਪਾਸੇ” ਖੜ੍ਹੇ ਕਰੇਗਾ। ਬੱਕਰੀਆਂ ਜ਼ਿੱਦੀ ਲੋਕ ਹਨ ਜਿਹੜੇ ਮਸੀਹ ਦੇ ਭਰਾਵਾਂ ਦਾ ਸਾਥ ਨਹੀਂ ਦਿੰਦੇ ਅਤੇ ਪਰਮੇਸ਼ੁਰ ਦੇ ਰਾਜ ਦਾ ਸਮਰਥਨ ਨਹੀਂ ਕਰਦੇ। ਭਵਿੱਖ ਵਿਚ ਯਿਸੂ ਇਨ੍ਹਾਂ ਲੋਕਾਂ ਨੂੰ ਆਪਣੇ “ਖੱਬੇ ਪਾਸੇ” ਖੜ੍ਹੇ ਕਰੇਗਾ। ਇਸ ਦਾ ਨਤੀਜਾ ਕੀ ਨਿਕਲੇਗਾ? ਯਿਸੂ ਨੇ ਕਿਹਾ ਸੀ: ‘ਬੱਕਰੀਆਂ ਸਦੀਪਕ ਸਜ਼ਾ ਵਿੱਚ ਜਾਣਗੀਆਂ ਪਰ ਭੇਡਾਂ ਸਦੀਪਕ ਜੀਉਣ ਵਿੱਚ।’—16. ਜੇ ਤੁਸੀਂ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਪਵੇਗਾ?
16 ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨੂੰ ਸਾਡਾ ਬੇਹੱਦ ਫ਼ਿਕਰ ਹੈ! ਜਲਦੀ ਹੀ ਉਹ ਸਾਰੀ ਧਰਤੀ ਨੂੰ ਸੋਹਣਾ ਬਣਾ ਦੇਵੇਗਾ ਅਤੇ ਹਰ ਪਾਸੇ ਸੁਖ ਹੀ ਸੁਖ ਹੋਵੇਗਾ। ਕੀ ਤੁਸੀਂ ਅਜਿਹੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਬਾਰੇ ਹੋਰ ਸਿੱਖਿਆ ਲਓ ਅਤੇ ਸਿੱਖੀਆਂ ਗੱਲਾਂ ਉੱਤੇ ਚੱਲੋ। “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ। ਦੁਸ਼ਟ ਆਪਣੇ ਰਾਹ ਨੂੰ ਤਿਆਗੇ, ਅਤੇ ਬੁਰਿਆਰ ਆਪਣੇ ਖਿਆਲਾਂ ਨੂੰ, ਉਹ ਯਹੋਵਾਹ ਵੱਲ ਮੁੜੇ ਅਤੇ ਉਹ ਉਸ ਤੇ ਰਹਮ ਕਰੇਗਾ।”—ਯਸਾਯਾਹ 55:6, 7.
17. ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਵਿਚ ਦੇਰੀ ਕਿਉਂ ਨਹੀਂ ਕਰਨੀ ਚਾਹੀਦੀ?
17 ਸੋ ਹੁਣ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ਤਾਨ ਦੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ . . . ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:15-17.
18. ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜ਼ਿੰਦਗੀ ਪਾਉਣ ਲਈ ਤੁਹਾਨੂੰ ਕੀ ਕਰਨਾ ਪਵੇਗਾ?
18 ਪਰਮੇਸ਼ੁਰ ਆਪਣੇ ਲੋਕਾਂ ਨੂੰ ਹੁਣ ਸਿੱਖਿਆ ਦੇ ਰਿਹਾ ਹੈ ਤਾਂਕਿ ਉਹ ਨਵੀਂ ਦੁਨੀਆਂ ਵਿਚ ਜੀਣ ਦੇ ਕਾਬਲ ਹੋ ਸਕਣ। ਉਸ ਦੇ ਲੋਕ ਆਪਣੇ ਅੰਦਰ ਚੰਗੇ ਗੁਣ ਪੈਦਾ ਕਰ ਰਹੇ ਹਨ ਤੇ ਕਈ ਹੋਰ ਜ਼ਰੂਰੀ ਗੱਲਾਂ ਸਿੱਖ ਰਹੇ ਹਨ ਜੋ ਧਰਤੀ ਨੂੰ ਸੋਹਣਾ ਬਣਾਉਣ ਵਿਚ ਕੰਮ ਆਉਣਗੀਆਂ। ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਕੇ ਯਹੋਵਾਹ ਪਰਮੇਸ਼ੁਰ ਬਾਰੇ ਜਾਣੋ ਜਿਹੜਾ ਸੱਚ-ਮੁੱਚ ਤੁਹਾਡੀ ਪਰਵਾਹ ਕਰਦਾ ਹੈ। ਪਰਮੇਸ਼ੁਰ ਨੂੰ ਆਪਣਾ ਹਾਕਮ ਬਣਾਓ ਅਤੇ ਦੂਜਿਆਂ ਨੂੰ ਆਉਣ ਵਾਲੀ ਨਵੀਂ ਦੁਨੀਆਂ ਬਾਰੇ ਦੱਸੋ ਤਾਂਕਿ ਉਨ੍ਹਾਂ ਨੂੰ ਇਸ ਵਿਚ ਜੀਣ ਦਾ ਮੌਕਾ ਮਿਲੇ। ਇਸ ਤਰ੍ਹਾਂ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਭਾਈਚਾਰੇ ਦਾ ਹਿੱਸਾ ਬਣ ਜਾਓਗੇ। ਤੁਸੀਂ ਯਕੀਨ ਰੱਖ ਸਕਦੇ ਹੋ ਕਿ ਪਰਮੇਸ਼ੁਰ ਦੀ ਮਿਹਰ ਤੁਹਾਡੇ ਉੱਤੇ ਹੋਵੇਗੀ ਅਤੇ ਤੁਸੀਂ ਨਵੀਂ ਦੁਨੀਆਂ ਵਿਚ ਹਮੇਸ਼ਾ-ਹਮੇਸ਼ਾ ਵਾਸਤੇ ਜੀਓਗੇ।
[ਸਵਾਲ]
[ਸਫ਼ਾ 31 ਉੱਤੇ ਤਸਵੀਰ]
ਯਹੋਵਾਹ ਦੇ ਗਵਾਹਾਂ ਦੇ ਭਾਈਚਾਰੇ ਵਿਚ ਸੱਚਾ ਪਿਆਰ ਹੈ
[ਸਫ਼ਾ 32 ਉੱਤੇ ਤਸਵੀਰ]
ਨਵੀਂ ਦੁਨੀਆਂ ਵਿਚ ਰਹਿਣ ਲਈ ਲੋਕ ਅੱਜ ਇਕੱਠੇ ਕੀਤੇ ਜਾ ਰਹੇ ਹਨ